ਵਿੱਤ ਕਮਿਸ਼ਨਰ ਮਾਲ ਵਿਭਾਗ ਪੰਜਾਬ, ਬਰਸਾਤਾਂ ਸੁਰੂ ਹੋਣ ਤੋਂ ਪਹਿਲੇ ਨਦੀਆਂ, ਨਾਲਿਆਂ ਦੀ ਸਫ਼ਾਈ ਅਤੇ ਉਨ੍ਹਾਂ ਦੇ ਕੰਮਜੋਰ ਹੋਏ ਬੰਨ੍ਹਾਂ ਨੂੰ ਮਜ਼ਬੂਤ ਕਰਵਾਉਣ ਦੀ ਜਿੰਮੇਵਾਰੀ ਨਿਭਾਉਣ : ਮਾਨ

ਫ਼ਤਹਿਗੜ੍ਹ ਸਾਹਿਬ, 07 ਜੂਨ ( ) “ਕਿਉਂਕਿ ਆਉਣ ਵਾਲੇ ਥੋੜ੍ਹੇ ਦਿਨਾਂ ਬਾਅਦ ਬਰਸਾਤਾਂ ਦਾ ਦੌਰ ਸੁਰੂ ਹੋਣ ਵਾਲਾ ਹੈ । ਇਸ ਲਈ ਵਿੱਤ ਕਮਿਸ਼ਨਰ ਮਾਲ ਵਿਭਾਗ ਪੰਜਾਬ ਦੀ ਇਹ ਅਤਿ ਵੱਡੀ ਸੰਜ਼ੀਦਗੀ ਭਰੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਬਰਸਾਤਾਂ ਸੁਰੂ ਹੋਣ ਤੋ ਪਹਿਲੇ-ਪਹਿਲੇ ਪੰਜਾਬ ਦੇ ਸਮੁੱਚੇ ਜਿ਼ਲ੍ਹਾ ਹੈੱਡਕੁਆਰਟਰਾਂ ਦੇ ਪ੍ਰਮੁੱਖ ਅਧਿਕਾਰੀਆਂ, ਡਿਪਟੀ ਕਮਿਸ਼ਨਰਾਂ, ਸਬ-ਡਿਵੀਜਨ ਤਹਿਸੀਲ ਪੱਧਰ ਦੀ ਅਫਸਰਸਾਹੀ, ਐਸ.ਡੀ.ਐਮ ਅਤੇ ਤਹਿਸੀਲਦਾਰਾਂ ਨੂੰ, ਮਾਲ ਵਿਭਾਗ ਪੰਜਾਬ ਦੇ ਮੈਨੂਅਲ ਵਿਚ ਦਰਜ ਨਿਯਮਾਂ ਅਨੁਸਾਰ ਤੁਰੰਤ ਲਿਖਤੀ ਹਦਾਇਤਾਂ ਜਾਰੀ ਕਰਨ ਕਿ ਉਹ ਆਪੋ-ਆਪਣੇ ਜਿ਼ਲ੍ਹਿਆਂ, ਸਬ-ਡਿਵੀਜਨਾਂ, ਤਹਿਸੀਲਾਂ, ਬਲਾਕਾਂ ਵਿਚ ਪੈਦੇ ਦਰਿਆ, ਨਾਲਿਆ, ਨਦੀਆਂ, ਚੋਆ, ਕੱਸੀਆ ਆਦਿ ਸਭ ਜਿਨ੍ਹਾਂ ਵਿਚ ਕੁਦਰਤੀ ਤੌਰ ਤੇ ਘਾਹ-ਫੂਸ ਅਤੇ ਦਰੱਖਤ ਖੜ੍ਹੇ ਹੋ ਜਾਂਦੇ ਹਨ, ਉਨ੍ਹਾਂ ਦੀ ਸਹੀ ਸਮੇ ਦੇ ਵਿਚ-ਵਿਚ ਸਫ਼ਾਈ ਕਰਨ ਦੇ ਨਾਲ-ਨਾਲ ਇਨ੍ਹਾਂ ਨਦੀਆਂ, ਨਹਿਰਾਂ ਦੇ ਬੰਨ੍ਹ ਕੰਮਜੋਰ ਹੋ ਚੁੱਕੇ ਹਨ, ਜਿਥੋ ਟੁੱਟਣ ਦਾ ਡਰ ਹੋਵੇ ਉਨ੍ਹਾਂ ਸਭ ਨਹਿਰਾਂ, ਨਦੀਆਂ ਦੇ ਬੰਨ੍ਹਾਂ ਦੀ ਮੁਰੰਮਤ ਕਰਵਾਉਣ ਦੇ ਹੁਕਮ ਕਰਨ । ਇਸ ਗੱਲ ਦੀ ਪੂਰਨ ਨਿਗਰਾਨੀ ਰੱਖੀ ਜਾਵੇ ਕਿ ਸੰਬੰਧਤ ਜਿੰਮੇਵਾਰ ਅਫਸਰਸਾਹੀ ਨੇ ਮਾਲ ਵਿਭਾਗ ਪੰਜਾਬ ਦੇ ਨਿਯਮਾਂ ਦੀ ਪਾਲਣਾਂ ਕਰਦੇ ਹੋਏ ਆਪਣੀ ਇਹ ਜਿੰਮੇਵਾਰੀ ਸੀਮਤ ਸਮੇ ਵਿਚ ਪੂਰੀ ਕਰ ਦਿੱਤੀ ਹੈ ਜਾਂ ਨਹੀ ? ਜਿਥੇ ਵੀ ਕਿਸੇ ਅਫਸਰਸਾਹੀ ਵੱਲੋ ਇਸ ਗੰਭੀਰ ਵਿਸੇ ਤੇ ਅਣਗਹਿਲੀ ਕੀਤੀ ਹੋਵੇ, ਉਸ ਵਿਰੁੱਧ ਤੁਰੰਤ ਮਾਲ ਵਿਭਾਗ ਦੇ ਨਿਯਮਾਂ ਅਨੁਸਾਰ ਦਫਤਰੀ ਕਾਰਵਾਈ ਕੀਤੀ ਜਾਵੇ ਤਾਂ ਕਿ ਕੋਈ ਵੀ ਅਫਸਰਾਨ ਇਸ ਵੱਡੀ ਜਿੰਮੇਵਾਰੀ ਨੂੰ ਪੂਰਨ ਕਰਨ ਵਿਚ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਕਰ ਸਕੇ ਅਤੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿਚ ਵੱਸਣ ਵਾਲੇ ਨਿਵਾਸੀਆਂ ਦੇ ਘਰ-ਕਾਰੋਬਾਰ ਅਤੇ ਖੇਤਾਂ ਵਿਚ ਪੈਦਾ ਹੋਣ ਵਾਲੀਆ ਫਸਲਾਂ ਦਾ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਅੱਜ ਆਪਣੇ ਮੁੱਖ ਦਫਤਰ ਤੋਂ ਸ੍ਰੀ ਕੇ.ਏ.ਪੀ ਸਿਨ੍ਹਾ ਪ੍ਰਮੁੱਖ ਵਿੱਤ ਸਕੱਤਰ ਮਾਲ ਵਿਭਾਗ ਪੰਜਾਬ ਨੂੰ ਆਪਣੇ ਐਮ.ਪੀ ਦੇ ਲੈਟਰਪੈਡ ਉਤੇ ਲਿਖਤੀ ਰੂਪ ਵਿਚ ਉਨ੍ਹਾਂ ਨੂੰ ਉਨ੍ਹਾਂ ਦੀਆਂ ਜਿੰਮੇਵਾਰੀਆਂ ਤੋ ਅਗਾਹ ਕਰਦੇ ਹੋਏ ਅਤੇ ਉਨ੍ਹਾਂ ਨੂੰ ਸੀਮਤ ਸਮੇ ਵਿਚ ਬਰਸਾਤਾਂ ਸੁਰੂ ਹੋਣ ਤੋ ਪਹਿਲੇ ਪੂਰਨ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿਉਂਕਿ ਪੰਜਾਬ ਸੂਬਾ ਖੇਤੀ ਪ੍ਰਧਾਨ ਸੂਬਾ ਹੈ । ਜਿਥੋ ਦੇ ਨਿਵਾਸੀਆ ਦੀ ਮਾਲੀ ਤੇ ਸਮਾਜਿਕ ਹਾਲਤ ਖੇਤੀ ਵਸਤਾਂ ਦੇ ਉਤਪਾਦ ਉਤੇ ਨਿਰਭਰ ਕਰਦੀ ਹੈ । ਇਸ ਲਈ ਮਾਲ ਵਿਭਾਗ ਪੰਜਾਬ ਦੇ ਸਮੁੱਚੇ ਅਧਿਕਾਰੀਆਂ, ਡਿਪਟੀ ਕਮਿਸ਼ਨਰਾਂ, ਐਸ.ਡੀ.ਐਮਜ਼, ਤਹਿਸੀਲਦਾਰਾਂ ਆਦਿ ਸਭ ਦੀ ਇਹ ਵੱਡੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਵਿੱਤ ਸਕੱਤਰ ਮਾਲ ਵਿਭਾਗ ਪੰਜਾਬ ਵੱਲੋ ਇਸ ਵਿਸੇ ਤੇ ਕੀਤੀਆ ਜਾਣ ਵਾਲੀਆ ਲਿਖਤੀ ਹਦਾਇਤਾ ਦਾ ਸਹੀ ਸਮੇ ਤੇ ਪਾਲਣ ਕਰਦੇ ਹੋਏ ਪੰਜਾਬ ਦੇ ਨਿਵਾਸੀਆਂ ਦੇ ਹੜ੍ਹਾਂ ਅਤੇ ਬਰਸਾਤਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਅਗਾਊ ਤੌਰ ਤੇ ਸਮੁੱਚੇ ਪ੍ਰਬੰਧ ਕੀਤੇ ਜਾਣ ਅਤੇ ਇਹ ਜਿੰਮੇਵਾਰੀ ਪੂਰੀ ਸੁਹਿਰਦਤਾ ਨਾਲ ਨਿਭਾਈ ਜਾਵੇ । ਉਨ੍ਹਾਂ ਇਹ ਵੀ ਜਿਕਰ ਕੀਤਾ ਕਿ ਜਿਸ ਵਿਸੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਬੇਨਤੀ ਕਰ ਰਿਹਾ ਹੈ ਉਸਦਾ ਸੰਬੰਧ ਸਿੱਧੇ ਤੌਰ ਤੇ ਵਿੱਤ ਸਕੱਤਰ ਮਾਲ ਵਿਭਾਗ ਪੰਜਾਬ ਅਤੇ ਇਸਦੀ ਪੰਜਾਬ ਨਾਲ ਸੰਬੰਧਤ ਸਮੁੱਚੀ ਅਫਸਰਸਾਹੀ ਨਾਲ ਹੈ । ਕਿਉਂਕਿ ਇਹ ਨਿਯਮ ਅਤੇ ਜਿੰਮੇਵਾਰੀਆਂ ਸੰਬੰਧੀ ਮਾਲ ਵਿਭਾਗ ਪੰਜਾਬ ਦੇ ਮੈਨੂਅਲ ਦੇ ਨਿਯਮਾਂ ਅਤੇ ਜਿੰਮੇਵਾਰੀਆਂ ਵਿਚ ਲਿਖਤੀ ਤੌਰ ਤੇ ਦਰਜ ਹਨ । ਜੋ ਉਨ੍ਹਾਂ ਦੀ ਮੁੱਖ ਜਿੰਮੇਵਾਰੀ ਬਣ ਜਾਂਦੀ ਹੈ । ਸ. ਮਾਨ ਨੇ ਆਪਣੇ ਪੱਤਰ ਦੇ ਅਖੀਰ ਵਿਚ ਇਹ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਕੇ.ਏ.ਪੀ ਸਿਨ੍ਹਾ ਜੋ ਇਸ ਵਿਭਾਗ ਦੇ ਪ੍ਰਮੁੱਖ ਵਿੱਤ ਸਕੱਤਰ ਹਨ ਉਹ ਸਮੇ ਤੋ ਪਹਿਲੇ ਹੀ ਆਪਣੀ ਅਫਸਰਸਾਹੀ ਨੂੰ ਇਹ ਕੱਸੀਆ, ਨਾਲੇ, ਦਰਿਆ, ਚੋਏ, ਨਦੀਆਂ ਨੂੰ ਸਾਫ ਕਰਨ ਅਤੇ ਉਨ੍ਹਾਂ ਦੇ ਕੱਚੇ ਬੰਨ੍ਹਾਂ ਦੀ ਮੁਰੰਮਤ ਕਰਨ ਦੀ ਲਿਖਤੀ ਹਦਾਇਤ ਵੀ ਜਾਰੀ ਕਰ ਦੇਣਗੇ ਅਤੇ ਇਸ ਦਿੱਤੇ ਗਏ ਲਿਖਤੀ ਹੁਕਮਾਂ ਦੀ ਪਹਿਲ ਦੇ ਆਧਾਰ ਤੇ ਜਾਂਚ ਕਰਦੇ ਹੋਏ ਨਜ਼ਰ ਵੀ ਰੱਖਣਗੇ ਤਾਂ ਕਿ ਜਿਥੇ ਕਿਤੇ ਵੀ ਕਿਸੇ ਅਫਸਰ ਵੱਲੋ ਅਣਗਹਿਲੀ ਕੀਤੀ ਗਈ ਹੋਵੇ ਉਸ ਨੂੰ ਸਹੀ ਸਮੇ ਤੇ ਜਿੰਮੇਵਾਰੀ ਪੂਰੀ ਕਰ ਲਈ ਜਾਵੇ ਅਤੇ ਪੰਜਾਬ ਨਿਵਾਸੀਆ ਦੇ ਬਰਸਾਤਾਂ ਤੇ ਹੜ੍ਹਾਂ ਨਾਲ ਹੋਣ ਵਾਲੇ ਕਿਸੇ ਸੰਭਾਵੀ ਨੁਕਸਾਨ ਨੂੰ ਪਹਿਲ ਦੇ ਆਧਾਰ ਤੇ ਰੋਕਣ ਦੀ ਜਿੰਮੇਵਾਰੀ ਨਿਭਾਉਣਗੇ ।

Leave a Reply

Your email address will not be published. Required fields are marked *