ਅੱਜ ਦੇ ਮਹਾਨ ਸ਼ਹੀਦੀ ਸਾਕੇ ਦੇ ਦਿਹਾੜੇ ਉਤੇ ਸਿੱਖ ਕੌਮ, ਮੀਰੀ-ਪੀਰੀ ਦੇ ਸਿਧਾਂਤ ਅਨੁਸਾਰ ਸਿੱਖ ਕੌਮ ਨੂੰ ਅਗਵਾਈ ਮਿਲਣ ਦਾ ਦ੍ਰਿੜ ਪ੍ਰਬੰਧ ਕਰੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 06 ਜੂਨ ( ) “ਜਦੋਂ 1947 ਤੋਂ ਲੈਕੇ ਅੱਜ ਤੱਕ ਇੰਡੀਆ ਦੇ ਹੁਕਮਰਾਨ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਨਾਲ ਘੋਰ ਵਿਤਕਰੇ, ਬੇਇਨਸਾਫ਼ੀਆਂ ਕਰਦੇ ਆ ਰਹੇ ਹਨ । ਕਿਸੇ ਵੀ ਹੁਕਮਰਾਨ ਨੇ ਕੌਮ ਨੂੰ ਦਰਪੇਸ਼ ਆ ਰਹੇ ਗੰਭੀਰ ਮਸਲਿਆ ਵਿਚੋਂ ਕਿਸੇ ਨੂੰ ਹੱਲ ਕੀਤਾ ਨਾ ਹੀ ਅਜਿਹਾ ਕਰਨ ਲਈ ਕੋਈ ਸੁਹਿਰਦ ਹੈ । ਤਾਂ ਸਿੱਖ ਕੌਮ ਵਿਚ ਬੈਗਾਨਗੀ ਅਤੇ ਬ਼ਗਾਵਤੀ ਭਾਵਨਾ ਉਤਪੰਨ ਹੋਣਾ ਕੁਦਰਤੀ ਸੀ । ਇਸ ਲਈ ਹੀ ਅੱਜ ਦੇ ਦਿਨ ਸਿੱਖ ਕੌਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਹਾਨ ਸਥਾਂਨ ਉਤੇ ਇਕੱਤਰ ਹੋ ਕੇ ਜਿੱਥੇ ਸ਼ਹੀਦਾਂ ਨੂੰ ਸਰਧਾ ਦੇ ਫੁੱਲ ਭੇਟ ਕਰ ਰਹੀ ਹੈ, ਉਥੇ ਉਥੇ ਸਿੱਖ ਕੌਮ ਦੇ ਮੀਰੀ-ਪੀਰੀ ਦੇ ਮਹਾਨ ਸਿਧਾਤ ਨੂੰ ਸਿਆਸੀ ਅਤੇ ਧਾਰਮਿਕ ਆਗੂਆਂ ਵੱਲੋ ਨਜਰ ਅੰਦਾਜ ਕਰਕੇ ਇਨ੍ਹਾਂ ਮਹਾਨ ਸੰਸਥਾਵਾਂ ਅਤੇ ਸਿਧਾਤਾਂ ਦੀ ਆਪਣੇ ਨਿੱਜੀ, ਮਾਲੀ, ਸਿਆਸੀ ਹਿੱਤਾ ਦੀ ਦੁਰਵਰਤੋ ਕਰਨ ਦੇ ਚੱਲ ਰਹੇ ਕੌਮ ਵਿਰੋਧੀ ਵਰਤਾਰੇ ਨੂੰ ਸਦਾ ਲਈ ਖਤਮ ਕਰਨ, ਮੀਰੀ-ਪੀਰੀ ਦੇ ਸਿਧਾਂਤ ਨੂੰ ਸਹੀ ਰੂਪ ਵਿਚ ਉਜਾਗਰ ਕਰਨ ਦੀ ਅੱਜ ਸਖਤ ਲੋੜ ਹੈ । ਅਜਿਹਾ ਸੁਧਾਰ ਉਸ ਸਮੇ ਹੀ ਹੋ ਸਕੇਗਾ ਜਦੋ ਸਿੱਖ ਕੌਮ ਵਿਚ ਵਿਚਰ ਰਹੇ ਵੱਖ ਵੱਖ ਧੜੇ, ਸਖਸ਼ੀਅਤਾਂ, ਵਿਦਵਾਨ, ਹੋਸ਼ ਤੇ ਜੋਸ਼ ਨੂੰ ਕਾਇਮ ਰੱਖਦੀ ਹੋਈ ਨੌਜਵਾਨੀ ਆਪਣੇ ਮੀਰੀ ਪੀਰੀ ਦੇ ਅਕੀਦੇ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਅੱਜ ਦੇ ਦਿਨ ਪ੍ਰਣ ਕਰ ਸਕੇਗੀ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਦੇ ਮੁਤੱਸਵੀ ਸੋਚ ਵਾਲੇ ਹੁਕਮਰਾਨਾਂ ਵੱਲੋ 1947 ਤੋਂ ਲੈਕੇ ਅੱਜ ਤੱਕ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨਾਲ ਹਰ ਪੱਖੋ ਕੀਤੀਆ ਜਾਂਦੀਆ ਆ ਰਹੀਆ ਜਿਆਦਤੀਆਂ ਅਤੇ ਐਸ.ਜੀ.ਪੀ.ਸੀ ਦੀ ਧਾਰਮਿਕ ਸੰਸਥਾਂ ਉਤੇ ਕਾਬਜ ਉਨ੍ਹਾਂ ਦਿਸ਼ਾਹੀਣ ਲੋਕਾਂ ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਪਿੱਠ ਦਿੰਦੇ ਹੋਏ ਮੀਰੀ-ਪੀਰੀ ਦੇ ਸਿਧਾਂਤ ਨੂੰ ਨਜਰ ਅੰਦਾਜ ਕਰਦੇ ਹੋਏ ਐਸ.ਜੀ.ਪੀ.ਸੀ ਦੇ ਪ੍ਰਬੰਧ ਵਿਚ ਪੈਦਾ ਹੋ ਚੁੱਕੀਆ ਖਾਮੀਆ ਨੂੰ ਬੁੜਾਵਾ ਦੇ ਕੇ ਕੌਮੀ ਪੱਧਰ ਉਤੇ ਸਿੱਖ ਕੌਮ ਦੀ ਮਨੁੱਖਤਾ ਪੱਖੀ ਆਵਾਜ ਨੂੰ ਨੁਕਸਾਨ ਪਹੁੰਚਾਉਣ ਦੀ ਕਾਰਵਾਈ ਕਰਨ ਵਾਲਿਆ ਨੂੰ ਪਹਿਚਾਨਣ ਅਤੇ ਮੀਰੀ ਪੀਰੀ ਦੇ ਸਿਧਾਤ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਪ੍ਰਣ ਕਰਨ ਦੀ ਗੰਭੀਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਜਾਬਰ ਅਤੇ ਬੇਈਮਾਨ ਹੁਕਮਰਾਨਾਂ ਵੱਲੋ ਬੀਤੇ 12 ਸਾਲਾਂ ਤੇ ਲੰਮੇ ਸਮੇ ਬਾਅਦ ਸਿੱਖ ਕੌਮ ਦੇ ਕੁੱਚਲੇ ਹੋਏ ਜਮਹੂਰੀ ਹੱਕ ਨੂੰ ਬਹਾਲ ਕਰਨ ਹਿੱਤ ਐਸ.ਜੀ.ਪੀ.ਸੀ ਚੋਣਾਂ ਦੀ ਪ੍ਰਕਿਰਿਆ ਨੂੰ ਮੁੱਖ ਰੱਖਦੇ ਹੋਏ ਵੋਟਾਂ ਬਣਾਉਣ ਦਾ ਅਮਲ ਹੋਣ ਜਾ ਰਿਹਾ ਹੈ, ਤਾਂ ਇਹ ਚੋਣ ਅਵੱਸ ਹੋਵੇਗੀ । ਇਸ ਲਈ ਸਮੁੱਚੇ ਪੰਥਦਰਦੀਆਂ, ਸੁਹਿਰਦ ਕੌਮੀ ਸਖਸੀਅਤਾਂ, ਨੌਜਵਾਨਾਂ, ਲੇਖਕਾਂ, ਵਿਦਵਾਨਾਂ ਦਾ ਇਹ ਫਰਜ ਬਣ ਜਾਂਦਾ ਹੈ ਕਿ ਉਹ ਸਮੂਹਿਕ ਰੂਪ ਵਿਚ ਇਕ ਕੌਮੀ ਮਜਬੂਤ ਤਾਕਤ ਬਣਕੇ ਚੋਣਾਂ ਤੋ ਪਹਿਲੇ ਹੀ ਅਜਿਹਾ ਮਾਹੌਲ ਸਿਰਜਣ ਵਿਚ ਭੂਮਿਕਾ ਨਿਭਾਉਣ ਜਿਸ ਨਾਲ ਬਣਨ ਜਾ ਰਹੀਆ ਸਿੱਖ ਵੋਟਾਂ ਦੇ ਮਹੱਤਵ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ । ਸਿੱਖ ਵੋਟਰਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਦਾਨ ਕਰਨ ਦੇ ਫਰਜ ਵੀ ਨਿਭਾਏ ਜਾਣ ਜਿਸ ਨਾਲ ਕੌਮ ਵਿਚ ਵਿਚਰ ਰਹੇ ‘ਹੰਸਾਂ ਅਤੇ ਬੰਗਲਿਆਂ’ ਦੀ ਸਿੱਖ ਵੋਟਰਾਂ ਨੂੰ ਸੂਖਮ ਢੰਗ ਨਾਲ ਪਹਿਚਾਣ ਹੋ ਸਕੇ। ਫਿਰ ਸਿੱਖ ਵੋਟਰ ਆਪਣੀ ਵੋਟ ਤਾਕਤ ਰਾਹੀ ਉਨ੍ਹਾਂ ਸੰਜ਼ੀਦਾ ਸਖਸ਼ੀਅਤਾਂ ਅਤੇ ਧਿਰ ਨੂੰ ਅੱਗੇ ਲਿਆਉਣ ਦੀ ਜਿੰਮੇਵਾਰੀ ਨਿਭਾਅ ਸਕਣ ਜਿਸ ਨਾਲ ਐਸ.ਜੀ.ਪੀ.ਸੀ ਦੇ ਪ੍ਰਬੰਧ ਵਿਚ ਵੱਡੇ ਪੱਧਰ ਤੇ ਪੈਦਾ ਹੋ ਚੁੱਕੀਆ ਧਾਰਮਿਕ, ਇਖਲਾਕੀ, ਮਾਲੀ ਕਮੀਆ ਨੂੰ ਪੂਰਨ ਰੂਪ ਵਿਚ ਖਤਮ ਕਰਕੇ ਸਿੱਖ ਕੌਮ ਦੀ ਇਸ ਮਹਾਨ ਸੰਸਥਾਂ ਦੇ ਦੋਸ਼ਪੂਰਨ ਪ੍ਰਬੰਧ ਵਿਚ ਕ੍ਰਾਂਤੀਕਾਰੀ ਅਤੇ ਕੌਮੀ ਉਸਾਰੂ ਤਬਦੀਲੀ ਹੋ ਸਕੇ ।

ਦੂਸਰਾ ਸਿੱਖ ਕੌਮ ਦੇ ਤਖਤਾਂ ਦੇ ਜਥੇਦਾਰ ਸਾਹਿਬਾਨ ਜੀ ਦੀ ਨਿਯੁਕਤੀ ਅਤੇ ਸੇਵਾਮੁਕਤੀ ਦੇ ਨਾਲ-ਨਾਲ ਮੀਰੀ-ਪੀਰੀ ਦੇ ਮਹਾਨ ਸਿਧਾਂਤ ਨੂੰ ਸਹੀ ਢੰਗ ਨਾਲ ਸਹੀ ਦਿਸ਼ਾ ਵੱਲ ਲਾਗੂ ਕਰਨ ਅਤੇ ਇਸ ਮੀਰੀ-ਪੀਰੀ ਦੀ ਸੋਚ ਨੂੰ ਹੀ ਮੁੱਖ ਰੱਖਕੇ ਕੌਮ ਵੱਲੋ ਅੱਗੇ ਵੱਧਣ ਦਾ ਗੰਭੀਰ ਮੁੱਦਾ ਹੈ । ਜਿਸ ਤਹਿਤ ਜਥੇਦਾਰ ਸਾਹਿਬਾਨ ਦੀਆਂ ਨਿਯੁਕਤੀਆਂ ਤੇ ਸੇਵਾਮੁਕਤੀਆਂ ਲਈ ਅਜਿਹੀ ਪ੍ਰਣਾਲੀ ਘੜਨੀ ਅਤਿ ਜ਼ਰੂਰੀ ਹੈ ਕਿ ਜਿਸ ਨਾਲ ਕੋਈ ਵੀ ਧਿਰ ਆਪਣੀ ਅਜਾਰੇਦਾਰੀ ਕਾਇਮ ਰੱਖਦੀ ਹੋਈ ਆਪਣੀ ਮਰਜੀ ਨਾਲ ਨਾ ਤਾਂ ਜਥੇਦਾਰ ਸਾਹਿਬਾਨ ਜੀ ਦੀ ਨਿਯੁਕਤੀ ਕਰ ਸਕੇ ਅਤੇ ਨਾ ਹੀ ਸੇਵਾਮੁਕਤੀ । ਅਜਿਹਾ ਪ੍ਰਬੰਧ ਕਾਇਮ ਹੋ ਸਕੇ ਜਿਸ ਨਾਲ ਪੰਜਾਬ, ਇੰਡੀਆ ਤੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਸਿੱਖਾਂ ਦੀਆਂ ਭਾਵਨਾਵਾ ਨੂੰ ਸਮੂਹੀ ਰੂਪ ਵਿਚ ਦਰਜ ਤੇ ਇਕੱਤਰ ਕਰਦੇ ਹੋਏ ਉਨ੍ਹਾਂ ਦੀ ਬਹੁਸੰਮਤੀ ਰਾਏ ਅਨੁਸਾਰ ਅਜਿਹੀਆ ਨਿਯੁਕਤੀਆਂ ਜਾਂ ਸੇਵਾਮੁਕਤੀਆਂ ਕਰਨ ਦਾ ਨਿਜਾਮ ਕਾਇਮ ਹੋਵੇ । ਤਾਂ ਕਿ ਜਥੇਦਾਰ ਸਾਹਿਬਾਨ ਗੁਰੂ ਮਰਿਯਾਦਾਵਾ ਅਨੁਸਾਰ, ਮੀਰੀ ਪੀਰੀ ਦੀ ਮਹਾਨ ਸੋਚ ਨੂੰ ਮੁੱਖ ਰੱਖਕੇ ਸਮੁੱਚੇ ਖ਼ਾਲਸਾ ਪੰਥ ਨੂੰ ਸੇਧ ਤੇ ਅਗਵਾਈ ਦੇ ਸਕਣ ਅਤੇ ਅਮਲੀ ਰੂਪ ਵਿਚ ‘ਸ੍ਰੀ ਅਕਾਲ ਤਖ਼ਤ ਸਾਹਿਬ ਮਹਾਨ ਹੈ, ਸਿੱਖ ਕੌਮ ਦੀ ਸ਼ਾਨ ਹੈ’ ਦੀ ਭਾਵਨਾ ਲਾਗੂ ਹੋ ਸਕੇ । ਕੌਮ ਨੂੰ ਦਰਪੇਸ਼ ਆ ਰਹੇ ਗੰਭੀਰ ਮਸਲਿਆ ਦੇ ਹੱਲ ਲਈ ਸ੍ਰੀ ਅਕਾਲ ਤਖਤ ਸਾਹਿਬ ਤੋ ਹੀ ਪ੍ਰੋਗਰਾਮ ਜਾਰੀ ਹੋਣ ਅਤੇ ਜਦੋ ਕੋਈ ਪੰਥਵਿਰੋਧੀ ਤਾਕਤ ਜਾਂ ਸਿੱਖ ਕੌਮ ਵਿਚ ਸਿਧਾਤਾਂ ਤੋ ਮੂੰਹ ਮੋੜ ਚੁੱਕਿਆ ਕੋਈ ਸਿੱਖ ਗੁਰਮਰਿਯਾਦਾ ਦੇ ਉਲਟ ਅਮਲ ਕਰੇ, ਤਾਂ ਉਸਨੂੰ ਕੌਮੀ ਲੀਹਾਂ ਉਤੇ ਮਿਸਾਲੀ ਸਜ਼ਾ ਮਿਲ ਸਕੇ । ਫਿਰ ਤੋ ਸਮੁੱਚੇ ਸੰਸਾਰ ਵਿਚ ਸਿੱਖ ਕੌਮ ਆਪਣੀ ਮਨੁੱਖਤਾ ਪੱਖੀ ਨੇਕ ਨੀਤੀ ਤੇ ਪਹਿਰਾ ਦਿੰਦੀ ਹੋਈ ਜਿਥੇ ਸਰਬੱਤ ਦੇ ਭਲੇ ਦੇ ਮਿਸਨ ਅਧੀਨ ਆਪਣੇ ਫਰਜ ਅਦਾ ਕਰਦੀ ਰਹੇ, ਉਥੇ ਹਰ ਤਰ੍ਹਾਂ ਦੇ ਜ਼ਬਰ ਜੁਲਮ ਦਾ ਅੰਤ ਕਰਨ ਲਈ ਮੀਰੀ ਪੀਰੀ ਦੇ ਮਹਾਨ ਅਸਥਾਂਨ ਤੋ ਅਗਵਾਈ ਲੈਕੇ ਕਿਸੇ ਵੀ ਸਾਜਿਸਕਾਰ ਤਾਕਤ ਨੂੰ ਚੁਣੋਤੀ ਦੇ ਕੇ ਬੀਤੇ ਸਮੇ ਦੇ ਇਤਿਹਾਸ ਅਨੁਸਾਰ ਭਾਂਜ ਦਿੰਦੀ ਹੋਈ, ਸਮੁੱਚੇ ਸੰਸਾਰ ਵਿਚ ਸਿੱਖ ਕੌਮ ਦੇ ਮਨੁੱਖਤਾ ਪੱਖੀ ਗੁਣਾਂ ਤੇ ਉੱਦਮਾਂ ਨੂੰ ਪ੍ਰਫੁੱਲਿਤ ਕੀਤਾ ਜਾਵੇ । ਕੋਈ ਵੀ ਇਕ ਵਿਅਕਤੀ ਜਾਂ ਇਕ ਧੜਾ ਸਿੱਖ ਕੌਮ ਦੇ ਮੀਰੀ ਪੀਰੀ ਦੇ ਸਿਧਾਂਤ ਦੀ, ਜਾਂ ਐਸ.ਜੀ.ਪੀ.ਸੀ ਦੀ ਮਹਾਨ ਸੰਸਥਾਂ ਦੀ ਧਾਰਮਿਕ ਤਾਕਤ ਜਾਂ ਉਸਦੇ ਧਨ ਦੌਲਤਾਂ ਦੇ ਭੰਡਾਰ ਦੀ ਕਤਈ ਵੀ ਦੁਰਵਰਤੋ ਨਾ ਕਰ ਸਕੇ । ਅਜਿਹੀ ਸਖਸ਼ੀਅਤ ਜਾਂ ਧਿਰ ਨੂੰ ਹੀ ਕੌਮ ਵੱਲੋ ਪ੍ਰਵਾਨਗੀ ਮਿਲੇ ਜੋ ਸਹੀ ਰੂਪ ਵਿਚ ਆਪਣੇ ਧਾਰਮਿਕ ਪ੍ਰਬੰਧ ਅਤੇ ਸਿਆਸੀ ਪ੍ਰਬੰਧ ਰਾਹੀ ਧਰਮ ਦੇ ਮਜਬੂਤ ਕੁੰਡੇ ਰਾਹੀ, ਇਸ ਮੀਰੀ ਪੀਰੀ ਦੇ ਸਿਧਾਂਤ ਨੂੰ ਅੱਗੇ ਵਧਾ ਸਕੇ । ਨਾ ਕਿ ਧਰਮ ਉਤੇ ਸਿਆਸਤ ਦੇ ਕੁੰਡੇ ਵਾਲੀਆ ਧਿਰਾਂ ਜਾਂ ਸਖਸੀਅਤਾਂ ਨੂੰ ਅਜਿਹੀ ਪ੍ਰਵਾਨਗੀ ਮਿਲੇ ।

Leave a Reply

Your email address will not be published. Required fields are marked *