ਦਾ ਟ੍ਰਿਬਿਊਨ ਗਰੁੱਪ ਸਿੱਖ ਕੌਮ ਵਿਰੁੱਧ ਸੰਪਾਦਕੀ ਅਤੇ ਲੇਖ ਲਿਖਕੇ ਸਿੱਖਾਂ ਨੂੰ ਨਫਰਤ ਦਾ ਨਿਸ਼ਾਨਾਂ ਬਣਾਉਣ ਦੀਆਂ ਕਾਰਵਾਈਆ ਬੰਦ ਕਰੇ, ਵਰਨਾ ਨਤੀਜੇ ਸਹੀ ਨਹੀ ਹੋਣਗੇ : ਮਾਨ

ਫ਼ਤਹਿਗੜ੍ਹ ਸਾਹਿਬ, 17 ਮਈ ( ) “ਦਾ ਟ੍ਰਿਬਿਊਨ ਗਰੁੱਪ ਵੱਲੋਂ ਨਿਰੰਤਰ ਲੰਮੇ ਸਮੇ ਤੋਂ ਅਜਿਹੀ ਨੀਤੀ ਅਪਣਾਈ ਹੋਈ ਹੈ ਕਿ ਉਹ ਸਿੱਖ ਦੇ ਹਰ ਮਸਲੇ ਨੂੰ ਜੋ ਹੁਕਮਰਾਨਾਂ, ਅਦਾਲਤਾਂ, ਜੱਜਾਂ, ਕਾਨੂੰਨ ਦੀਆਂ ਪੱਖਪਾਤੀ ਨੀਤੀਆ ਕਾਰਨ ਹੱਲ ਕਰਨ ਦੀ ਬਜਾਇ ਉਲਝਾਏ ਜਾ ਰਹੇ ਹਨ ਉਨ੍ਹਾਂ ਨੂੰ ਇਸ ਤਰੀਕੇ ਉਠਾਕੇ ਲਿਖਿਆ ਜਾ ਰਿਹਾ ਹੈ ਜਿਸ ਨਾਲ ਹੁਕਮਰਾਨ ਬੇਕਸੂਰ ਅਤੇ ਸਿੱਖ ਕੌਮ ਕਸੂਰਵਾਰ ਸਾਬਤ ਹੋਵੇ । ਅਜਿਹੇ ਸੰਪਾਦਕੀਆਂ ਤੇ ਲੇਖ ਪ੍ਰਕਾਸਿਤ ਕਰਕੇ ਅਸਲੀਅਤ ਵਿਚ ਸਿੱਖ ਕੌਮ ਨੂੰ ਪੰਜਾਬ ਅਤੇ ਇੰਡੀਆ ਵਿਚ ਨਫ਼ਰਤ ਪੈਦਾ ਕਰਨ ਦੇ ਦੁੱਖਦਾਇਕ ਅਮਲ ਕਰਦਾ ਨਜਰ ਆ ਰਿਹਾ ਹੈ । ਜਲੰਧਰ ਜਿਮਨੀ ਚੋਣ ਉਪਰੰਤ 15 ਮਈ ਦੇ ਦਾ ਟ੍ਰਿਬਿਊਨ ਵਿਚ ਵਿਸਾਲ ਭਾਰਤੀ ਦੇ ਨਾਮ ਹੇਠ ਸਾਡੇ ਉਮੀਦਵਾਰ ਗੁਰਜੰਟ ਸਿੰਘ ਕੱਟੂ ਦੇ ਸੰਬੰਧ ਵਿਚ ਲਿਖੀ ਗਈ ਰਿਪੋਰਟ ਵਿਚ ਵੀ ਜਾਣਬੁੱਝ ਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਉਣ ਦੀ ਗੱਲ ਕੀਤੀ ਗਈ ਹੈ । ਜਲੰਧਰ ਜਿਮਨੀ ਚੋਣ ਜਿਸ ਵਿਚ ਸਾਨੂੰ 20366 ਵੋਟਾਂ ਪ੍ਰਾਪਤ ਹੋਈਆ ਹਨ, ਉਸ ਮੁੱਦੇ ਨੂੰ ਲੈਕੇ ਆਪਣੀ ਨਿਊਜ ਰਾਹੀ ਇਹ ਪ੍ਰਭਾਵ ਦੇਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ ਕਿ 2% ਵੋਟਾਂ ਪ੍ਰਾਪਤ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿੱਖ ਕੌਮ ਵਿਚ ਕੀ ਸਥਿਤੀ ਹੈ । ਜਦੋਕਿ ਟ੍ਰਿਬਿਊਨ ਗਰੁੱਪ ਦੇ ਸੰਪਾਦਕ ਅਤੇ ਇਸਦੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਲੇਖਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜਦੋ ਕਿਸੇ ਚੋਣ ਦੰਗਲ, ਸਿਆਸੀ, ਸਮਾਜਿਕ, ਧਾਰਮਿਕ, ਭੂਗੋਲਿਕ ਜੰਗ ਦੀ ਨਗਾਰੇ ਉਤੇ ਚੋਟ ਵੱਜ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਮੈਦਾਨ-ਏ-ਜੰਗ ਵਿਚ ਕੁੱਦਣਾ ਪੈਦਾ ਹੈ ਅਤੇ ਦੁਸ਼ਮਣ ਤਾਕਤਾਂ ਨੂੰ ਚੁਣੋਤੀ ਦੇਣਾ ਸਾਡਾ ਕੌਮੀ ਇਖਲਾਕੀ ਫਰਜ ਵੀ ਹੁੰਦਾ ਹੈ । ਜੇਕਰ ਅਸੀ ਜਲੰਧਰ ਜਿਮਨੀ ਚੋਣ ਲੜੇ ਹਾਂ ਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ, ਆਮ ਆਦਮੀ ਪਾਰਟੀ, ਬਾਦਲ ਦਲੀਆ ਸਭ ਪੰਜਾਬ ਵਿਰੋਧੀ ਪਾਰਟੀਆ ਨੂੰ ਚੁਣੋਤੀ ਦੇਣ ਲਈ ਚੋਣ ਦੰਗਲ ਵਿਚ ਕੁੱਦੇ ਹਾਂ । ਸਾਨੂੰ ਆਪਣੀ ਜਿੱਤ ਜਾਂ ਹਾਰ ਨਾਲ ਕੋਈ ਫਰਕ ਨਹੀ ਪੈਦਾ । ਕਿਉਂਕਿ ਅਸੀ ਅਜਿਹੇ ਸਮੇ ਦੁਸਮਣ ਵਿਰੁੱਧ ਜੂਝਣਾ ਹਰ ਕੀਮਤ ਤੇ ਹੁੰਦਾ ਹੈ । ਜਿੱਤ ਜਾਂ ਹਾਰ ਤਾਂ ਉਸ ਅਕਾਲ ਪੁਰਖ ਦੀ ਬਖਸਿ਼ਸ਼ ਹੁੰਦੀ ਹੈ । ਸਾਡਾ ਕੰਮ ਤਾਂ ਨੇਕ ਨੀਤੀ ਨਾਲ ਹਰ ਬੁਰਾਈ ਅਤੇ ਬੁਰੇ ਰਾਜ ਪ੍ਰਬੰਧ ਦਾ ਵਿਰੋਧ ਕਰਨਾ ਹੈ । ਨਤੀਜਾ ਕੀ ਹੋਵੇਗਾ, ਇਹ ਅਕਾਲ ਪੁਰਖ ਦੀ ਆਪਣੀ ਖੇਡ ਹੁੰਦੀ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 15 ਮਈ ਦੇ ਦਾ ਟ੍ਰਿਬਿਊਨ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਵਿਸਾਲ ਭਾਰਤੀ ਨਾਮ ਦੇ ਜਰਨਲਿਸਟ ਵੱਲੋ ਜਲੰਧਰ ਚੋਣ ਸੰਬੰਧੀ ਤਸਵੀਰ ਪੇਸ਼ ਕਰਦੇ ਹੋਏ ਸਾਨੂੰ ਨਿਸ਼ਾਨਾਂ ਬਣਾਉਣ ਦੀ ਦਿੱਤੀ ਗਈ ਰਿਪੋਰਟ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇਸ ਟ੍ਰਿਬਿਊਨ ਗਰੁੱਪ ਦੇ ਸੰਪਾਦਕ ਅਤੇ ਲੇਖਕਾਂ ਵੱਲੋ ਸਿੱਖ ਕੌਮ ਵਿਰੁੱਧ ਪੈਦਾ ਕੀਤੀ ਜਾ ਰਹੀ ਨਫਰਤ ਤੋ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅਸੀ ਜਮਹੂਰੀਅਤ ਕਦਰਾਂ-ਕੀਮਤਾਂ ਵਿਚ ਵਿਸਵਾਸ ਰੱਖਦੇ ਹਾਂ । ਇਸੇ ਲਈ ਅਸੀ ਹਰ ਜਮਹੂਰੀ ਚੋਣ ਵਿਚ ਹਿੱਸਾ ਲੈਦੇ ਆ ਰਹੇ ਹਾਂ ਜੋ ਕਿ ਸਾਡਾ ਵਿਧਾਨਿਕ ਅਧਿਕਾਰ ਵੀ ਹੈ । ਇਹੀ ਵਜਹ ਹੈ ਅਸੀ ਸਰਪੰਚਾਂ, ਪੰਚਾਂ, ਮਿਊਸੀਪਲ ਕੌਸਲਾਂ, ਕਾਰਪੋਰੇਸ਼ਨਾਂ, ਜਿ਼ਲ੍ਹਾ ਪ੍ਰੀਸ਼ਦਾਂ, ਐਮ.ਐਲ.ਏ ਅਤੇ ਐਮ.ਪੀ ਦੀਆਂ ਸਭ ਚੋਣਾਂ ਲੜਦੇ ਹਾਂ । ਇਹ ਗੱਲ ਸਾਬਤ ਕਰਦੀ ਹੈ ਕਿ ਅਸੀ ਜਮਹੂਰੀਅਤ ਪਸੰਦ ਕੌਮ ਹਾਂ । ਲੇਕਿਨ ਜੋ ਟ੍ਰਿਬਿਊਨ ਗਰੁੱਪ, ਇਸਦੇ ਸੰਪਾਦਕ ਸ੍ਰੀ ਰਾਜੇਸ ਰਾਮਾਚੰਦਰਨ ਅਤੇ ਹੋਰ ਲੇਖ ਲਿਖਣ ਵਾਲੇ ਫਿਰਕੂ ਲੇਖਕਾਂ ਵੱਲੋ ਜੋ ਸਿੱਖ ਕੌਮ ਨੂੰ ਸ਼ਰਾਰਤੀ ਅਨਸਰ ਜਾਂ ਅੱਤਵਾਦੀ ਸ਼ਬਦ ਦੇ ਕੇ ਨਫਰਤ ਪੈਦਾ ਕਰਦੇ ਆ ਰਹੇ ਹਨ, ਅਸਲੀਅਤ ਵਿਚ ਇਹੀ ਸ਼ਰਾਰਤੀ ਅਨਸਰ ਅਤੇ ਅੱਤਵਾਦੀ ਹਨ ਜੋ ਇਥੇ ਵੱਖ ਵੱਖ ਵਰਗਾਂ ਦੇ ਆਪਸੀ ਸਦਭਾਵਨਾ ਭਰੇ ਸੰਤੁਲਨ ਨੂੰ ਖਰਾਬ ਕਰਕੇ ਹੁਕਮਰਾਨਾਂ ਦੇ ਹੱਕ ਵਿਚ ਭੁਗਤਦੇ ਹੋਏ ਆਪਣੇ ਸਵਾਰਥੀ ਹਿੱਤਾ ਦੀ ਪੂਰਤੀ ਕਰਨ ਵਿਚ ਲੱਗੇ ਹੋਏ ਹਨ । ਅਸੀ ਸਮੁੱਚੀ ਸਿੱਖ ਕੌਮ ਦੇ ਬਿਨ੍ਹਾਂ ਤੇ ਟ੍ਰਿਬਿਊਨ ਗਰੁੱਪ ਦੇ ਅਜਿਹੇ ਸਰਾਰਤੀ ਅਨਸਰਾਂ ਅਤੇ ਅੱਤਵਾਦੀਆ ਨੂੰ ਖ਼ਬਰਦਾਰ ਕਰਦੇ ਹਾਂ ਕਿ ਉਹ ਸਾਡੀ ਸਿੱਖ ਕੌਮ ਦੇ ਵਿਰੁੱਧ ਨਫਰਤ ਭਰਿਆ ਪ੍ਰਚਾਰ ਕਰਨਾ ਬੰਦ ਕਰਨ ਕਿਉਂਕਿ ਸਿੱਖ ਕੌਮ ਇਸਨੂੰ ਬਰਦਾਸਤ ਨਹੀ ਕਰ ਸਕਦਾ ਅਤੇ ਨਾ ਹੀ ਅਜਿਹੀ ਅਸੀ ਇਜਾਜਤ ਦੇ ਸਕਦੇ ਹਾਂ ।

Leave a Reply

Your email address will not be published. Required fields are marked *