ਸ. ਬਲਜੀਤ ਸਿੰਘ ਉਰਫ ਮੱਖਣ ਨਾਭਾ ਦੇ ਹੋਏ ਅਕਾਲ ਚਲਾਣੇ ਨਾਲ ਖ਼ਾਲਸਾ ਪੰਥ ਨੂੰ ਬਹੁਤ ਹੀ ਗੁਰਮੁੱਖ ਆਤਮਾ ਦੇ ਸਾਥ ਦਾ ਵੱਡਾ ਘਾਟਾ ਪਿਆ : ਮਾਨ

ਫ਼ਤਹਿਗੜ੍ਹ ਸਾਹਿਬ, 06 ਮਈ ( ) “ਸ. ਬਲਜੀਤ ਸਿੰਘ ਉਰਫ ਮੱਖਣ ਨਾਭਾ ਜੋ ਬੀਤੇ ਦਿਨੀਂ ਇਕ ਹਾਦਸੇ ਦੌਰਾਨ ਆਪਣੇ ਸਵਾਸਾਂ ਦੀ ਪੂੰਜੀ ਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਜਿਨ੍ਹਾਂ ਦੇ ਚਲੇ ਜਾਣ ਨਾਲ ਖ਼ਾਲਸਾ ਪੰਥ ਤੋਂ ਇਕ ਬਹੁਤ ਹੀ ਨਿਮਰਤਾ, ਸੇਵਾ ਭਾਵ, ਸਾਫ ਮਨ, ਪੰਥਕ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਸਖਸ਼ੀਅਤ ਦੂਰ ਹੋ ਗਈ ਹੈ । ਜਿਥੇ ਟੋਡਰਵਾਲ ਪਰਿਵਾਰ ਨੂੰ ਉਨ੍ਹਾਂ ਦੇ ਚਲੇ ਜਾਣ ਤੇ ਵੱਡਾ ਘਾਟਾ ਪਿਆ ਹੈ, ਉਥੇ ਖ਼ਾਲਸਾ ਪੰਥ ਨੂੰ ਵੀ ਕਦੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਕਿਉਂਕਿ ਸ. ਬਲਜੀਤ ਸਿੰਘ ਬਹੁਤ ਹੀ ਸੂਝਵਾਨਤਾ, ਦੂਰਅੰਦੇਸ਼ੀ ਵਾਲੇ ਪੰਥਕ ਵਿਚਾਰਾਂ ਤੇ ਕੌਮ ਦੀ ਹਮਦਰਦੀ ਰੱਖਣ ਵਾਲੇ ਇਨਸਾਨੀਅਤ ਗੁਣਾ ਦੇ ਮਾਲਕ ਸਨ । ਜਿਨ੍ਹਾਂ ਨੇ ਆਪਣੇ ਮਿਲੇ ਸਵਾਸਾ ਨੂੰ ਹਮੇਸ਼ਾਂ ਲੋੜਵੰਦਾਂ, ਮਜਲੂਮਾਂ, ਬੇਸਹਾਰਿਆ, ਵਿਧਵਾਵਾਂ ਅਤੇ ਗਰੀਬਾਂ ਦੇ ਜੀਵਨ ਨੂੰ ਸਹੀ ਕਰਨ ਵਿਚ ਲਗਾਇਆ ਹੈ ਅਤੇ ਨਾਲੋ-ਨਾਲ ਪੰਥਕ ਸੋਚ ਨੂੰ ਵੀ ਬਾਦਲੀਲ ਢੰਗ ਨਾਲ ਨੌਜਵਾਨਾਂ ਅਤੇ ਇਲਾਕੇ ਵਿਚ ਪ੍ਰਚਾਰਦੇ ਰਹੇ ਹਨ । ਸ. ਬਲਜੀਤ ਸਿੰਘ ਸੁਰੂ ਤੋ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵਫਾਦਾਰ ਸਿਪਾਹੀ ਰਹੇ ਹਨ । ਜਦੋ ਵੀ ਪਾਰਟੀ ਨੇ ਕਿਸੇ ਵੀ ਵੱਡੇ ਤੋ ਵੱਡੇ ਔਕੜ ਭਰੇ ਕੰਮ ਦੀ ਜਿੰਮੇਵਾਰੀ ਉਨ੍ਹਾਂ ਨੂੰ ਦਿੱਤੀ, ਉਨ੍ਹਾਂ ਨੇ ਬਹੁਤ ਹੀ ਸਿੱਦਤ ਤੇ ਦ੍ਰਿੜਤਾ ਨਾਲ ਉਸ ਜਿੰਮੇਵਾਰੀ ਨੂੰ ਪੂਰਨ ਕੀਤਾ । ਅਜਿਹੀਆ ਆਤਮਾਵਾ ਦੀ ਹਰ ਸਮਾਜ, ਗਲੀ, ਮੁਹੱਲੇ, ਸੂਬੇ, ਮੁਲਕ ਨੂੰ ਹਮੇਸ਼ਾਂ ਲੋੜ ਹੁੰਦੀ ਹੈ । ਉਨ੍ਹਾਂ ਦੇ ਚਲੇ ਜਾਣ ਨਾਲ ਪਏ ਘਾਟੇ ਦਾ ਕਦੀ ਵੀ ਪੂਰਾ ਨਹੀ ਹੋ ਸਕਦਾ । ਅਸੀ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਥੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ, ਉਥੇ ਸਮੁੱਚੇ ਟੋਡਰਵਾਲ ਪਰਿਵਾਰ, ਉਨ੍ਹਾਂ ਦੇ ਬੱਚਿਆਂ, ਸੰਬੰਧੀਆਂ ਤੇ ਸਮੁੱਚੇ ਖ਼ਾਲਸਾ ਪੰਥ ਨੂੰ ਭਾਣੇ ਵਿਚ ਵਿਚਰਣ ਦੀ ਸ਼ਕਤੀ ਦੀ ਬਖਸਿ਼ਸ਼ ਕਰਨ ਦੀ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾ ਅਤੇ ਅਰਦਾਸ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪਾਰਟੀ ਦੇ ਅਹੁਦੇਦਾਰਾਂ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲਾ, ਪ੍ਰੋ. ਮਹਿੰਦਰਪਾਲ ਸਿੰਘ, ਮਾਸਟਰ ਕਰਨੈਲ ਸਿੰਘ ਨਾਰੀਕੇ, ਕੁਸਲਪਾਲ ਸਿੰਘ ਮਾਨ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਖੱਖ, ਉਪਕਾਰ ਸਿੰਘ ਸੰਧੂ, ਨਵਨੀਤ ਕੁਮਾਰ ਗੋਪੀ (ਸਾਰੇ ਜਰਨਲ ਸਕੱਤਰ), ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਗੋਬਿੰਦ ਸਿੰਘ ਸੰਧੂ ਜਥੇਬੰਧਕ ਸਕੱਤਰ, ਗੁਰਜੰਟ ਸਿੰਘ ਕੱਟੂ ਵਿਸੇਸ ਸਕੱਤਰ, ਲਖਵੀਰ ਸਿੰਘ ਮਹੇਸ਼ਪੁਰੀਆ ਦਫਤਰ ਸਕੱਤਰ, ਰਣਦੀਪ ਸਿੰਘ ਸਕੱਤਰ, ਲਲਿਤ ਮੋਹਨ ਸਿੰਘ ਪੀ.ਏ. ਸ. ਮਾਨ ਆਦਿ ਆਗੂਆ ਨੇ ਸਮੂਹਿਕ ਤੌਰ ਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ ।

Leave a Reply

Your email address will not be published. Required fields are marked *