ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨਾਲ ਹੁਕਮਰਾਨ ਜਮਾਤਾਂ ਵੱਲੋਂ ਧੋਖੇ-ਜ਼ਬਰ ਹੋਣ ਦੀ ਬਦੌਲਤ ਜਲੰਧਰ ਦੇ ਵੋਟਰਾਂ ਦਾ ਰੁੱਖ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਵੱਲ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ ( ) “ਪਾਰਲੀਮੈਂਟ ਜਿਮਨੀ ਚੋਣ ਹਲਕਾ ਜਲੰਧਰ ਦਾ ਚੋਣ ਮੈਦਾਨ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ । ਸਭ ਪਾਰਟੀਆਂ ਦੇ ਉਮੀਦਵਾਰ ਅਤੇ ਸਮਰੱਥਕਾਂ ਵੱਲੋਂ ਵੱਡੇ ਪੱਧਰ ਉਤੇ ਆਪੋ-ਆਪਣੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਰਾਂ ਤੱਕ ਪਹੁੰਚ ਕਰਨ ਲਈ ਹਰ ਢੰਗ-ਤਰੀਕਾ ਅਪਣਾਇਆ ਜਾ ਰਿਹਾ ਹੈ। ਕਿਉਂਕਿ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ, ਬਾਦਲ-ਬਸਪਾ ਆਦਿ ਸਭ ਪਾਰਟੀਆਂ ਵੱਲੋ ਬੀਤੇ ਸਮੇ ਵਿਚ ਪੰਜਾਬ ਸੂਬੇ, ਪੰਜਾਬੀਆਂ, ਪੰਜਾਬੀ ਬੋਲੀ ਅਤੇ ਸਿੱਖ ਕੌਮ ਦੇ ਹੱਕ-ਹਕੂਕਾ ਦੀ ਰੱਖਿਆ ਲਈ ਕੋਈ ਵੀ ਸੰਜ਼ੀਦਗੀ ਨਾਲ ਦ੍ਰਿੜਤਾ ਪੂਰਵਕ ਅਮਲ ਨਹੀ ਕੀਤੇ ਗਏ । ਬਲਕਿ ਕਾਂਗਰਸ, ਬੀਜੇਪੀ, ਆਮ ਆਦਮੀ ਪਾਰਟੀ, ਬਾਦਲ-ਬਸਪਾ ਵੱਲੋ ਆਪਣੇ ਸਿਆਸੀ ਤੇ ਕਾਰੋਬਾਰੀ ਸਵਾਰਥਾਂ ਦੀ ਪੂਰਤੀ ਲਈ ਪੰਜਾਬੀਆਂ ਤੇ ਸਿੱਖ ਕੌਮ ਨਾਲ ਵੱਡੇ ਪੱਧਰ ਤੇ ਹਰ ਖੇਤਰ ਵਿਚ ਧੋਖੇ-ਫਰੇਬ ਕੀਤੇ ਜਾਂਦੇ ਰਹੇ ਹਨ । ਉਪਰੋਕਤ ਪੰਜਾਬ ਵਿਰੋਧੀ ਪਾਰਟੀਆਂ ਨੂੰ ਸਟੇਟ ਪਾਰਟੀਆ ਸਹਿਯੋਗ ਕਰਦੀਆ ਰਹੀਆ ਹਨ । ਦੂਸਰਾ ਸਿੱਖ ਨੌਜਵਾਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਵੱਲੋ ਸੰਜੀਦਗੀ ਤੇ ਦ੍ਰਿੜਤਾ ਨਾਲ ਜੋ ‘ਅੰਮ੍ਰਿਤ ਸੰਚਾਰ’ ਅਤੇ ਨੌਜਵਾਨੀ ਨੂੰ ਨਸਿ਼ਆਂ ਤੋ ਦੂਰ ਕਰਨ ਹਿੱਤ ਉਦਮ ਤੇ ਪ੍ਰੇਰਣਾ ਦਿੱਤੀ ਜਾ ਰਹੀ ਸੀ, ਉਸਨੂੰ ਹੁਕਮਰਾਨ ਅਤੇ ਉਪਰੋਕਤ ਪੰਜਾਬ ਵਿਰੋਧੀ ਜਮਾਤਾਂ ਦੀ ਮੰਦਭਾਵਨਾ ਅਧੀਨ ਸਿੱਖ ਕੌਮ ਨੂੰ ਨਿਸ਼ਾਨਾਂ ਬਣਾਕੇ ਕੇਵਲ ਗੋਦੀ ਮੀਡੀਏ ਰਾਹੀ ਬਦਨਾਮ ਹੀ ਨਹੀ ਕੀਤਾ ਜਾਂਦਾ ਰਿਹਾ, ਬਲਕਿ ਸਿੱਖ ਨੌਜਵਾਨੀ ਉਤੇ ਗੈਰ ਕਾਨੂੰਨੀ ਢੰਗ ਨਾਲ ਲੰਮੇ ਸਮੇ ਤੋ ਤਸੱਦਦ-ਜੁਲਮ ਵੀ ਢਾਹਿਆ ਜਾਂਦਾ ਆ ਰਿਹਾ ਹੈ । ਉਨ੍ਹਾਂ ਉਤੇ ਜ਼ਬਰੀ ਐਨ.ਐਸ.ਏ. ਵਰਗੇ ਕਾਲੇ ਕਾਨੂੰਨ ਲਾਗੂ ਕੀਤੇ ਜਾ ਰਹੇ ਹਨ । ਇਸ ਦੁੱਖਦਾਇਕ ਵਰਤਾਰੇ ਵਿਚ ਉਪਰੋਕਤ ਸਭ ਸਿਆਸੀ ਜਮਾਤਾਂ ਘਿਓ-ਖਿਚੜੀ ਨਜਰ ਆ ਰਹੀਆ ਹਨ । ਇਸ ਲਈ ਇਨ੍ਹਾਂ ਪਾਰਟੀਆ ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰਾਂ ਤੇ ਪਾਰਟੀਆ ਵਿਰੁੱਧ ਜਲੰਧਰ ਚੋਣ ਹਲਕੇ ਦੇ ਵੋਟਰਾਂ ਤੇ ਨਿਵਾਸੀਆ ਵਿਚ ਡੂੰਘਾਂ ਰੋਸ ਤੇ ਵਿਰੋਧ ਹੈ । ਜਿਸਦੀ ਬਦੌਲਤ ਵੋਟਰਾਂ ਦੀ ਵੱਡੀ ਗਿਣਤੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਨੂੰ ਜਿਤਾਉਣ ਵਿਚ ਸਰਗਰਮ ਹਨ । ਜਿਸ ਨਾਲ ਚੋਣ ਹਲਕੇ ਦੀ ਹਵਾ ਨਵੀ ਦਿਸ਼ਾ ਪ੍ਰਦਾਨ ਕਰਨ ਵੱਲ ਵੱਧ ਰਹੀ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਲੰਧਰ ਪਾਰਲੀਮੈਂਟ ਚੋਣ ਹਲਕੇ ਦੇ 9 ਵਿਧਾਨ ਸਭਾ ਚੋਣ ਹਲਕਿਆ ਵਿਚੋ ਆਪਣੀ ਪਾਰਟੀ ਦੇ ਸਾਧਨਾਂ ਰਾਹੀ ਇਕੱਤਰ ਕੀਤੀ ਗਈ ਰਿਪੋਰਟ ਨੂੰ ਮੁੱਖ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸ. ਗੁਰਜੰਟ ਸਿੰਘ ਕੱਟੂ ਦੀ ਜਿੱਤ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਆਈ ਰਿਪੋਰਟ ਤੋ ਇਹ ਜਾਹਰ ਹੋ ਚੁੱਕਾ ਹੈ ਕਿ ਉਪਰੋਕਤ ਚਾਰੇ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਪਾਰਟੀਆ ਦੀ ਬੀਤੇ ਸਮੇ ਦੀਆਂ ਕਾਰਵਾਈਆ ਦੀ ਬਦੌਲਤ ਵੱਡੀ ਗਿਣਤੀ ਵਿਚ ਪਿੰਡਾਂ ਅਤੇ ਕਸਬਿਆਂ ਦੇ ਵੋਟਰਾਂ ਦਾ ਵਿਸਵਾਸ ਉੱਠ ਗਿਆ ਹੈ । ਭਾਵੇ ਸ਼ਹਿਰੀ ਵੋਟਰਾਂ ਦੀ ਆਵਾਜ਼ ਪ੍ਰਤੱਖ ਰੂਪ ਵਿਚ ਸਾਹਮਣੇ ਨਹੀ ਆਈ, ਪਰ ਉਹ ਵੀ ਪੰਜਾਬ ਪ੍ਰਤੀ ਸਹੀ ਨੀਤੀ ਨਾ ਅਪਣਾਉਣ ਦੀ ਬਦੌਲਤ ਇਨ੍ਹਾਂ ਪਾਰਟੀਆ ਤੋ ਡੂੰਘੇ ਖਫਾ ਹਨ । ਜਿਸਦਾ ਮਤਲਬ ਹੈ ਕਿ ਵੋਟਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਦੂਰ ਅੰਦੇਸ਼ੀ ਵਾਲੀ ਸਖਸੀਅਤ ਉਤੇ ਟੇਕ ਰੱਖਕੇ ਸ. ਗੁਰਜੰਟ ਸਿੰਘ ਕੱਟੂ ਦੇ ਹੱਥ ਵਿਚ ਵੋਟ ਪਾਉਣ ਲਈ ਮਨ ਬਣਾ ਚੁੱਕਿਆ ਹੈ । ਫਿਰ ਜਲੰਧਰ ਚੋਣ ਹਲਕੇ ਵਿਚ ਸ. ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦੇ ਜਥੇਬੰਧਕ ਸਕੱਤਰ ਸ. ਗੋਬਿੰਦ ਸਿੰਘ ਸੰਧੂ ਦੀ ਯੋਜਨਾਬੰਧ ਪ੍ਰਚਾਰ ਨੀਤੀ ਅਤੇ ਦਿੱਤੀਆ ਗਈਆ ਜਿੰਮੇਵਾਰੀਆ ਦੀ ਬਦੌਲਤ ਪਾਰਟੀ ਦੀ ਸ਼ਾਨਦਾਰ ਜਿੱਤ ਹੋਣ ਵੱਲ ਵੱਧ ਰਹੀ ਹੈ । ਇਹ ਵਰਤਾਰਾ 2024 ਦੀਆਂ ਆਉਣ ਵਾਲੀਆ ਲੋਕ ਸਭਾ ਚੋਣਾਂ ਲਈ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਮਨੁੱਖਤਾ ਪੱਖੀ ਨੀਤੀਆ ਦੇ ਹੱਕ ਵਿਚ ਕਾਰਗਰ ਸਾਬਤ ਹੋਵੇਗਾ । ਬਾਕੀ ਵੋਟਰ ਕੀ ਫੈਸਲਾ ਕਰਦਾ ਹੈ, ਇਹ ਤਾਂ 10 ਮਈ ਨੂੰ ਵੋਟਾਂ ਪੈਣ ਉਪਰੰਤ ਸਾਹਮਣੇ ਆਉਣ ਵਾਲੇ ਰੁਝਾਨਾ ਤੋ ਹੀ ਪ੍ਰਤੱਖ ਹੋ ਸਕੇਗਾ । ਪਰ ਸਿਆਸੀ ਹਾਲਾਤ ਤੇ ਵੋਟਰਾਂ ਵੱਲੋ ਉੱਠੀ ਆਵਾਜ ਜਾਹਰ ਕਰਦੀ ਹੈ ਕਿ ਇਸ ਸਮੇ ਵੋਟਰਾਂ ਦੇ ਮਨ ਵਿਚ ਹੁਕਮਰਾਨ ਜਮਾਤਾਂ ਅਤੇ ਉਨ੍ਹਾਂ ਦੀਆਂ ਸਹਿਯੋਗੀ ਪੰਜਾਬ ਸੂਬੇ ਦੀਆਂ ਪਾਰਟੀਆ ਦੇ ਪੰਜਾਬੀਆਂ ਤੇ ਸਿੱਖ ਕੌਮ ਉਤੇ ਹੁੰਦੇ ਆ ਰਹੇ ਜ਼ਬਰ ਜੁਲਮ, ਬੇਇਨਸਾਫੀਆਂ ਦੀ ਬਦੌਲਤ ਇਨ੍ਹਾਂ ਪ੍ਰਤੀ ਖਫਾ ਹੈ ਅਤੇ ਆਪਣੀ ਵੋਟ ਸ. ਗੁਰਜੰਟ ਸਿੰਘ ਕੱਟੂ ਦੇ ਹੱਕ ਵਿਚ ਪਾ ਕੇ ਆਪਣੇ ਗੁੱਸੇ ਦਾ ਇਜਹਾਰ ਕਰਨ ਵਾਲਾ ਹੈ । ਜਿਸ ਲਈ ਇਸ ਸਮੇ ਪਾਰਟੀ ਉਮੀਦਵਾਰ ਦੀ ਜਿੱਤ ਵਾਲਾ ਹੱਥ ਉਪਰ ਜਾਪਦਾ ਹੈ ।

Leave a Reply

Your email address will not be published. Required fields are marked *