ਫਿਨਲੈਡ ਮੁਲਕ ਵੱਲੋਂ ‘ਨਾਟੋ’ ਦਾ ਮੈਂਬਰ ਬਣਨ ਉਤੇ ਮੁਬਾਰਕਵਾਦ, ਰੂਸ ਦੇ ਨਾਲ ਲੱਗਦੀ 1300 ਕਿਲੋਮੀਟਰ ਸਰਹੱਦ ਹੋਰ ਵੀ ਸੁਰੱਖਿਅਤ ਹੋਵੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 04 ਅਪ੍ਰੈਲ ( ) “ਅੱਜ ਜੋ ਫਿਨਲੈਡ ਮੁਲਕ ਨੂੰ ਨਾਟੋ ਮੁਲਕਾਂ ਦੀ ਐਸੋਸੀਏਸਨ ਵਿਚ ਬਤੌਰ ਮੈਂਬਰ ਦੇ ਸਾਮਿਲ ਕਰ ਲਿਆ ਗਿਆ ਹੈ, ਇਹ ਨਾਟੋ ਮੁਲਕਾਂ ਦਾ ਅਤੇ ਫਿਨਲੈਡ ਮੁਲਕ ਦਾ ਸਵਾਗਤਯੋਗ ਉਦਮ ਹੈ । ਇਸ ਨਾਲ ਰੂਸ ਸਰਹੱਦ ਨਾਲ ਜੋ ਫਿਨਲੈਡ ਮੁਲਕ ਦਾ 1300 ਕਿਲੋਮੀਟਰ ਦਾ ਖੇਤਰਫਲ ਲੱਗਦਾ ਹੈ ਉਸ ਨਾਲ ਉਨ੍ਹਾਂ ਮੁਲਕਾਂ ਦੀ ਸੁਰੱਖਿਆ ਵਿਚ ਵੱਡਾ ਵਾਧਾ ਹੋਵੇਗਾ । ਜਿਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਰਪੂਰ ਸਵਾਗਤ ਕਰਦਾ ਹੈ ਅਤੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦਾ ਹੈ ਕਿ ਜੋ ਰੂਸ-ਯੂਕਰੇਨ ਦੀ ਜੰਗ ਲੱਗੀ ਹੋਈ ਹੈ, ਜਿਸ ਵਿਚ ਦੋਵਾਂ ਤਰਫ ਮਨੁੱਖਤਾ ਅਤੇ ਮਾਲੀ ਸਾਧਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਇਸ ਖੇਤਰ ਵਿਚ ਵੱਸਣ ਵਾਲੇ ਮੁਲਕਾਂ ਵਿਚ ਬੇਚੈਨੀ ਹੈ, ਉਹ ਛੇਤੀ ਖਤਮ ਹੋ ਕੇ ਇਹ ਸਭ ਮੁਲਕ ਇਨਸਾਨੀਅਤ ਅਤੇ ਮਨੁੱਖਤਾ ਦੀ ਬਿਹਤਰੀ ਲਈ ਅਤੇ ਸੰਸਾਰ ਪੱਧਰ ਦੇ ਚੰਗੇ ਕੰਮਾਂ ਲਈ ਉਦਮਾਂ ਵਿਚ ਜੁੱਟਣ ਜਿਸ ਨਾਲ ਇਸ ਖੇਤਰ ਵਿਚ ਸਥਾਈ ਤੌਰ ਤੇ ਅਮਨ ਚੈਨ ਸਥਾਪਿਤ ਹੋ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਫਿਨਲੈਡ ਮੁਲਕ ਨੂੰ ਨਾਟੋ ਦੀ ਕੌਮਾਂਤਰੀ ਪੱਧਰ ਦੀ ਸੰਸਥਾਂ ਦਾ 31ਵਾਂ ਮੈਬਰ ਬਣਨ ਉਤੇ ਹਾਰਦਿਕ ਮੁਬਾਰਕਵਾਦ ਭੇਜਦੇ ਹੋਏ, ਰੂਸ ਦੀ ਸਰਹੱਦ ਨਾਲ 1300 ਕਿਲੋਮੀਟਰ ਖੇਤਰਫ਼ਲ ਦੀ ਸੁਰੱਖਿਆ ਵਿਚ ਵਾਧਾ ਹੋਣ ਅਤੇ ਇਨ੍ਹਾਂ ਮੁਲਕਾਂ ਦੀ ਰੂਸ-ਯੂਕਰੇਨ ਜੰਗ ਦੀ ਬਦੌਲਤ ਪੈਦਾ ਹੋਈ ਚਿੰਤਾ ਜਲਦੀ ਹੀ ਖਤਮ ਹੋ ਜਾਣ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸਮੁੱਚੇ ਮੁਲਕਾਂ ਵਿਚ ਆਪਸੀ ਸੰਬੰਧ ਸਦਭਾਵਨਾ, ਪਿਆਰ, ਮੁਹੱਬਤ ਵਾਲੇ ਹੋਣਗੇ, ਤਾਂ ਉਨ੍ਹਾਂ ਮੁਲਕਾਂ ਦੇ ਨਿਵਾਸੀ ਬੌਧਿਕ, ਸਰੀਰਕ ਅਤੇ ਦੂਰਅੰਦੇਸ਼ੀ ਤੌਰ ਤੇ ਹੋਰ ਮਜਬੂਤ ਹੋਣਗੇ । ਜਦੋ ਮੁਲਕ ਜੰਗਾਂ-ਯੁੱਧਾਂ ਵਿਚ ਉਲਝੇ ਹੋਣ, ਤਾਂ ਮਨੁੱਖੀ ਜਾਨਾਂ, ਮਾਲੀ, ਸਮਾਜਿਕ ਪੱਧਰ ਉਤੇ ਵੱਡਾ ਨੁਕਸਾਨ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਇਸ ਲਈ ਜੋ ਨਾਟੋ ਮੁਲਕ ਯੂਕਰੇਨ-ਰੂਸ ਜੰਗ ਨੂੰ ਖਤਮ ਕਰਨ ਲਈ ਅਤੇ ਰੂਸ ਉਤੇ ਦਬਾਅ ਬਣਾਉਣ ਲਈ ਉਦਮ ਕਰ ਰਹੇ ਹਨ, ਉਹ ਅਮਨ ਚੈਨ ਅਤੇ ਜਮਹੂਰੀਅਤ ਨੂੰ ਸੰਸਾਰ ਪੱਧਰ ਉਤੇ ਕਾਇਮ ਕਰਨ ਵੱਲ ਇਕ ਚੰਗਾਂ ਕਦਮ ਹੋਵੇਗਾ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਵੀ ਰੂਸ ਅਤੇ ਉਸਦੇ ਸਹਿਯੋਗੀ ਸਾਥੀਆ ਨੂੰ ਇਹ ਮਨੁੱਖਤਾ ਦੇ ਬਿਨ੍ਹਾਂ ਤੇ ਅਪੀਲ ਹੈ ਕਿ ਉਹ ਜੰਗਾਂ, ਯੁੱਧਾਂ ਦੇ ਮਨੁੱਖਤਾ ਵਿਰੋਧੀ ਅਮਲ ਨੂੰ ਬੰਦ ਕਰਕੇ ਸਮੁੱਚੇ ਸੰਸਾਰ ਨੂੰ ਅਮਨ ਚੈਨ ਦਾ ਸੁਨੇਹਾ ਦੇਣ ਅਤੇ ਸਮੁੱਚਾ ਸੰਸਾਰ ਹੱਸਦਾ ਵੱਸਦਾ ਰਹੇ ।

Leave a Reply

Your email address will not be published. Required fields are marked *