ਜਿਵੇ ਅਮਰੀਕਾ, ਕੈਨੇਡਾ ਅਤੇ ਹੋਰ ਮੁਲਕਾਂ ਦੀਆਂ ਜਾਂਚ ਏਜੰਸੀਆਂ ਨਿਰਪੱਖਤਾ ਤੇ ਆਜ਼ਾਦੀ ਨਾਲ ਕੰਮ ਕਰਦੀਆਂ ਹਨ, ਉਸੇ ਤਰ੍ਹਾਂ ਸੀ.ਬੀ.ਆਈ, ਐਨ.ਆਈ.ਏ ਕਿਉਂ ਨਹੀਂ ਕਰ ਰਹੀਆਂ ? : ਟਿਵਾਣਾ

ਫ਼ਤਹਿਗੜ੍ਹ ਸਾਹਿਬ, 04 ਅਪ੍ਰੈਲ ( ) “ਵੈਸੇ ਤਾਂ ਸੀ.ਬੀ.ਆਈ ਵਰਗੀ ਜਾਂਚ ਏਜੰਸੀ ਦਾ ਕੰਮ ਆਜ਼ਾਦੀ ਅਤੇ ਨਿਰਪੱਖਤਾ ਨਾਲ ਸੱਚ ਉਤੇ ਅਧਾਰਿਤ ਜਾਣਕਾਰੀ ਹਾਸਿਲ ਕਰਦੇ ਹੋਏ ਦ੍ਰਿੜਤਾਂ ਨਾਲ ਵੱਡੇ ਤੋ ਵੱਡੇ ਅਹੁਦੇ ਉਤੇ ਬੈਠੇ ਕਿਸੇ ਦੋਸ਼ੀ ਵਿਅਕਤੀ ਦੀ ਛਾਣਬੀਨ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦੇ ਹੋਏ ਮੁਲਕ ਨਿਵਾਸੀਆਂ ਵਿਚ ਆਪਣੇ ਵਿਸਵਾਸ ਨੂੰ ਹੋਰ ਪੱਕਾ ਕਰਨਾ ਅਤੇ ਹਰ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਅਪਰਾਧ ਨੂੰ ਰੋਕਣਾ ਹੈ। ਪਰ ਬੀਤੇ ਕੁਝ ਸਮੇਂ ਤੋਂ ਸੀ.ਬੀ.ਆਈ, ਐਨ.ਆਈ.ਏ. ਅਤੇ ਈ.ਡੀ ਵਰਗੀਆਂ ਸੰਸਥਾਵਾਂ ਤੇ ਏਜੰਸੀਆਂ ਹੁਕਮਰਾਨਾਂ ਦੇ ਉਹ ਟੂਲ ਬਣਕੇ ਰਹਿ ਗਈਆ ਹਨ, ਜਿਸ ਨਾਲ ਹੁਕਮਰਾਨ ਜਮਾਤ ਆਪਣੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਜਾਂ ਸੱਚ ਨੂੰ ਉਜਾਗਰ ਕਰਨ ਵਾਲੇ ਬੁੱਧੀਜੀਵੀਆਂ, ਲੇਖਕਾਂ ਨੂੰ ਨਿਸ਼ਾਨਾਂ ਬਣਾਕੇ ਉਨ੍ਹਾਂ ਨੂੰ ਆਪਣੇ ਹਿੱਤਾ ਲਈ ਕੰਮ ਕਰਨ ਲਈ ਮਜਬੂਰ ਕਰਦੀਆ ਨਜਰ ਆ ਰਹੀਆ ਹਨ । ਜਿਸ ਨਾਲ ਇਨ੍ਹਾਂ ਉਪਰੋਕਤ ਜਾਂਚ ਏਜੰਸੀਆਂ ਦਾ ਜੋ ਇੰਡੀਆ ਦੇ ਨਿਵਾਸੀਆ ਵਿਚ ਵਿਸਵਾਸ ਬਣਿਆ ਹੋਇਆ ਸੀ ਉਸਨੂੰ ਵੱਡੀ ਢਾਹ ਲੱਗੀ ਹੈ । ਇਹੀ ਵਜਹ ਹੈ ਕਿ ਅੱਜ ਇੰਡੀਆ ਦੇ ਨਿਵਾਸੀਆ ਦੀ ਵੱਡੀ ਗਿਣਤੀ ਇਨ੍ਹਾਂ ਸੀ.ਬੀ.ਆਈ, ਐਨ.ਆਈ.ਏ, ਈ.ਡੀ ਵਰਗੀਆਂ ਨਿਰਪੱਖਤਾ ਤੇ ਆਜਾਦੀ ਨਾਲ ਕੰਮ ਕਰਨ ਵਾਲੀਆ ਸੰਸਥਾਵਾਂ ਤੇ ਏਜੰਸੀਆਂ ਨੂੰ ਡੂੰਘੀ ਸੱਕ ਦੀ ਨਜਰ ਨਾਲ ਦੇਖਦੀ ਹੈ ਅਤੇ ਇਹ ਜੋਰਦਾਰ ਆਵਾਜ ਉੱਠ ਰਹੀ ਹੈ ਕਿ ਇਹ ਏਜੰਸੀਆਂ ਹੁਕਮਰਾਨਾਂ ਦੀਆਂ ਰਖੇਲ ਬਣ ਚੁੱਕੀਆ ਹਨ । ਜੋ ਇਥੋ ਦੇ ਪ੍ਰਬੰਧ ਅਤੇ ਸਿਸਟਮ ਨੂੰ ਪਾਰਦਰਸ਼ੀ ਵਾਲਾ ਰੱਖਣ ਲਈ ਹੋਰ ਵੀ ਤਰਾਸਦੀ ਤੇ ਦੁਖਾਂਤ ਬਣਿਆ ਹੋਇਆ ਹੈ ।”

ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇੰਡੀਆ ਦੇ ਮੌਜੂਦਾ ਵਜ਼ੀਰ-ਏ-ਆਜਮ ਸ੍ਰੀ ਨਰਿੰਦਰ ਮੋਦੀ ਵੱਲੋ ‘ਸੀ.ਬੀ.ਆਈ ਨੂੰ ਰੋਕਣ ਦੀ ਲੋੜ ਨਹੀ, ਕੋਈ ਵੀ ਭ੍ਰਿਸ਼ਟ ਵਿਅਕਤੀ ਬਖਸਿਆ ਨਹੀ ਜਾਣਾ ਚਾਹੀਦਾ’ ਦੇ ਦਿੱਤੇ ਗਏ ਜਨਤਕ ਬਿਆਨ ਨੂੰ ਗੁੰਮਰਾਹ ਕਰਨ ਵਾਲਾ ਤੇ ਹਾਸੋਹੀਣਾ ਕਰਾਰ ਦਿੰਦੇ ਹੋਏ ਡੂੰਘੀ ਚੋਟ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਵੇ ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ, ਜਰਮਨ ਵਰਗੇ ਜਮਹੂਰੀਅਤ ਪਸ਼ੰਦ ਮੁਲਕਾਂ ਦੀਆਂ ਅਜਿਹੀਆ ਜਾਂਚ ਏਜੰਸੀਆਂ ਦ੍ਰਿੜਤਾ ਤੇ ਨਿਰਪੱਖਤਾ ਨਾਲ ਕੰਮ ਕਰਦੀਆ ਹਨ, ਉਸ ਤਰ੍ਹਾਂ ਦੇ ਅਧਿਕਾਰ ਤੇ ਹੱਕ ਸਾਡੀਆ ਉਪਰੋਕਤ ਏਜੰਸੀਆ ਨੂੰ ਨਹੀ ਹਨ । ਭਾਵੇਕਿ ਸਰਕਾਰੀ ਤੌਰ ਤੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਇਹ ਏਜੰਸੀਆ ਨਿਰਪੱਖ ਤੇ ਆਜਾਦ ਹਨ । ਇਨ੍ਹਾਂ ਏਜੰਸੀਆ ਨੂੰ ਤਾਂ ਹੁਕਮਰਾਨ ਆਪਣੇ ਸਿਆਸੀ ਵਿਰੋਧੀਆਂ ਨੂੰ ਦਬਾਉਣ, ਸੱਚ ਲਿਖਣ ਵਾਲੇ ਬੁੱਧੀਜੀਵੀਆਂ, ਲੇਖਕਾਂ ਨੂੰ ਡਰਾਉਣ ਲਈ ਨਿਰੰਤਰ ਦੁਰਵਰਤੋ ਹੁੰਦੀ ਆ ਰਹੀ ਹੈ । ਤਾਂ ਕਿ ਉਨ੍ਹਾਂ ਉਤੇ ਡਰ ਦੀ ਤਲਵਾਰ ਲਟਕਦੀ ਰਹੇ ਅਤੇ ਉਹ ਹੁਕਮਰਾਨਾਂ ਦੇ ਜ਼ਬਰ ਜੁਲਮ, ਵੱਡੇ ਘਪਲਿਆ, ਰਿਸਵਤਖੋਰੀ, ਬੇਈਮਾਨੀਆਂ ਵਿਰੁੱਧ ਨਾ ਬੋਲ ਸਕਣ ।

ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਵਿਚ ਤਾਂ ਜੇਕਰ ਉਥੋ ਦਾ ਕੋਈ ਪ੍ਰੈਜੀਡੈਟ ਜਾਂ ਵਜ਼ੀਰ ਏ ਆਜਮ ਕੋਈ ਗੈਰ ਕਾਨੂੰਨੀ ਅਵੱਗਿਆ ਅਪਰਾਧ ਕਰ ਦੇਵੇ ਤਾਂ ਇਹ ਏਜੰਸੀਆ ਪ੍ਰਮੁੱਖਤਾ ਨਾਲ ਤੱਥਾਂ ਰਾਹੀ ਸੱਚ ਨੂੰ ਸਾਹਮਣੇ ਲਿਆਕੇ, ਮੁਲਕ ਵਿਚ ਪਾਰਦਰਸ਼ੀ ਪ੍ਰਬੰਧ ਹੋਣ ਅਤੇ ਇਨਸਾਫ਼ ਦਾ ਰਾਜ ਹੋਣ ਨੂੰ ਪ੍ਰਪੱਕ ਕਰਦੀਆਂ ਹਨ । ਲੋਕਾਂ ਨੂੰ ਮੂਰਖ ਬਣਾਕੇ ਈ.ਵੀ.ਐਮ ਮਸੀਨਾਂ ਦੀ ਦੁਰਵਰਤੋ ਕਰਕੇ ਹਰ ਵਾਰੀ ਤਾਕਤ ਵਿਚ ਆਉਣ ਨੂੰ ਲੋਕਾਂ ਦਾ ਫਤਵਾ ਕਰਾਰ ਦੇਣ ਵਾਲੇ, ਉਨ੍ਹਾਂ ਮੁਲਕਾਂ ਵਿਚ ਜੇਕਰ ਪ੍ਰੈਜੀਡੈਟ ਜਾਂ ਵਜ਼ੀਰ ਏ ਆਜਮ ਦੇ ਕਿਸੇ ਅਹੁਦੇ ਉਤੇ ਬੈਠੇ ਵਿਅਕਤੀ ਤੇ ਅਜਿਹਾ ਕੋਈ ਦੋਸ਼ ਲੱਗ ਜਾਵੇ ਤਾਂ ਉਹ ਤੁਰੰਤ ਆਪਣੀ ਇਖਲਾਕੀ ਜਿੰਮੇਵਾਰੀ ਨੂੰ ਮਹਿਸੂਸ ਕਰਦੇ ਹੋਏ ਅਸਤੀਫਾ ਦੇ ਕੇ ਅਦਾਲਤਾਂ ਦੀ ਜਾਂਚ ਦਾ ਸਾਹਮਣਾ ਕਰਦਾ ਹੈ ਅਤੇ ਬਹੁਤੀ ਵਾਰੀ ਅਜਿਹੇ ਉੱਚ ਅਹੁਦਿਆ ਤੇ ਬੈਠੇ ਦੋਸ਼ੀ ਵਿਅਕਤੀ ਵੀ ਨਹੀ ਬਚ ਸਕੇ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੰਡੀਆ ਮੁਲਕ ਦੇ ਸਭ ਵੱਡੇ-ਵੱਡੇ ਏਅਰਪੋਰਟ, ਰੇਲਵੇ ਵਿਭਾਗ, ਬੰਦਰਗਾਹਾਂ ਆਦਿ ਸਰਕਾਰ ਨੂੰ ਚੌਖਾ ਲਾਭ ਦੇਣ ਵਾਲੀਆ ਸੰਸਥਾਵਾਂ ਨੂੰ ਮੌਜੂਦਾ ਵਜੀਰ ਏ ਆਜਮ ਸ੍ਰੀ ਮੋਦੀ ਨੇ ਆਪਣੇ ਵਪਾਰੀ ਦੋਸਤ ਅਡਾਨੀ, ਅੰਬਾਨੀ ਵਰਗਿਆ ਨੂੰ ਵੇਚਣ ਵਾਲੇ ਮੁਲਕ ਨਿਵਾਸੀਆ ਨੂੰ ‘ਮਨ ਕੀ ਬਾਤ’ ਰਾਹੀ ਗੁੰਮਰਾਹ ਕਰਨ ਵਾਲੇ ਵਜੀਰ ਏ ਆਜਮ ਸ੍ਰੀ ਮੋਦੀ ਅਤੇ ਉਨ੍ਹਾਂ ਦੇ ਹਿਡਨਬਰਗ ਘਪਲੇ ਵਿਚ ਦੁਨੀਆ ਦੇ ਸਾਹਮਣੇ ਆਏ ਇੰਡੀਅਨ ਨਿਵਾਸੀਆ ਨਾਲ ਵੱਡੀ ਠੱਗੀ ਤੇ ਧ੍ਰੋਹ ਕਮਾਉਣ ਵਾਲੇ ਦੀ ਜਾਂਚ, ਇਹ ਸੀ.ਬੀ.ਆਈ, ਐਨ.ਆਈ.ਏ ਅਤੇ ਈ.ਡੀ ਵਰਗੀਆਂ ਜਾਂਚ ਏਜੰਸੀਆ ਕਰਨ ਦੀ ਜਿੰਮੇਵਾਰੀ ਨਿਭਾਕੇ ਇਥੋ ਦੇ ਨਿਵਾਸੀਆ ਨੂੰ ਇਨਸਾਫ਼ ਦੇਣਗੀਆ ਜਾਂ ਫਿਰ ਹੁਕਮਰਾਨਾਂ ਦੇ ਹੱਥਠੋਕੇ, ਟੂਲ ਬਣਕੇ ਇਸੇ ਤਰ੍ਹਾਂ ਵਿਚਰਦੀਆਂ ਹੋਈਆ ਮੁਲਕ ਨਿਵਾਸੀਆ ਨਾਲ ਇਹ ਅਤਿ ਸ਼ਰਮਨਾਕ ਅਮਲ ਕਰਦੀਆ ਰਹਿਣਗੀਆ ? 

Leave a Reply

Your email address will not be published. Required fields are marked *