ਸਿੱਖ ਕੌਮ ਤੇ ਪੰਜਾਬੀ ਤਿੰਨ ਪ੍ਰਮਾਣੂ ਤਾਕਤਾਂ ਵਾਲੇ ਮੁਲਕਾਂ ਵਿਚ ਕਿਸੇ ਤਰ੍ਹਾਂ ਦੀ ਜੰਗ ਨਹੀ ਚਾਹੁੰਦੇ, ਬਲਕਿ ਪੁਰ ਅਮਨ ਸੋਚ ਉਤੇ ਦ੍ਰਿੜ ਹਨ : ਮਾਨ

ਚੰਡੀਗੜ੍ਹ, 10 ਮਾਰਚ ( ) “ਅਮਰੀਕਾ ਮੁਲਕ ਦੇ ਖੂਫੀਆ ਵਿਭਾਗ ਵੱਲੋਂ ਆਈ ਇਹ ਰਿਪੋਰਟ ਕਿ ਕਾਮਰੇਡ ਚੀਨ, ਹਿੰਦੂ-ਇੰਡੀਆ ਅਤੇ ਇਸਲਾਮਿਕ-ਪਾਕਿਸਤਾਨ ਤਿੰਨੇ ਪ੍ਰਮਾਣੂ ਮੁਲਕ ਸਿੱਖ ਵਸੋਂ ਵਾਲੇ ਸਿੱਖ ਹੋਮਲੈਡ ਦੀ ਧਰਤੀ ਨੂੰ ਪ੍ਰਮਾਣੂ ਜੰਗ ਦੀ ਕਗਾਰ ਦੇ ਕੰਡੇ ਤੇ ਖੜ੍ਹੇ ਹਨ । ਜਦੋਕਿ ਸਿੱਖ ਕੌਮ ਸਟੇਟਲੈਸ ਕੌਮ ਹੈ । ਜਿਥੇ ਯੂਨਾਈਟਿਡ ਨੇਸਨ ਦੀ ਸਕਿਊਰਟੀ ਕੌਂਸਲ ਅਤੇ ਪੱਛਮੀ ਤਾਕਤਾਂ ਨੂੰ ਨੋ ਫਲਾਈ ਜੋਨ ਉਤਪੰਨ ਕਰਨ ਲਈ ਫੌਰੀ ਉਦਮ ਕਰਨਾ ਪਵੇਗਾ ਕਿਉਂਕਿ ਜੇਕਰ ਉਪਰੋਕਤ ਤਿੰਨਾਂ ਪ੍ਰਮਾਣੂ ਮੁਲਕਾਂ ਵਿਚਕਾਰ ਕਿਸੇ ਕਾਰਨ ਜੰਗ ਲੱਗਦੀ ਹੈ, ਤਾਂ ਪੰਜਾਬੀ ਵੱਸੋ ਵਾਲਾ ਸਮੁੱਚਾ ਇਲਾਕਾ ਅਤੇ ਸਾਡੀ ਵਸੋ ਦਾ ਤਾਂ ਪੂਰਨ ਰੂਪ ਵਿਚ ਖਾਤਮਾ ਹੋ ਕੇ ਰਹਿ ਜਾਵੇਗਾ । ਸਿੱਖ ਕੌਮ ਤੇ ਪੰਜਾਬੀ ਸਿੱਖ ਹੋਮਲੈਡ ਵਿਚ ਸਥਾਈ ਤੌਰ ਤੇ ਅਮਨ ਚੈਨ ਕਾਇਮ ਰੱਖਣ ਹਿੱਤ ਉਪਰੋਕਤ ਤਿੰਨੇ ਪ੍ਰਮਾਣੂ ਮੁਲਕਾਂ ਵਿਚ ਕਿਸੇ ਤਰ੍ਹਾਂ ਦੀ ਜੰਗ ਨਹੀ ਚਾਹੁੰਦੇ ਬਲਕਿ ਸਥਾਈ ਤੌਰ ਤੇ ਅਮਨ ਦੇ ਹਾਮੀ ਹਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੀ ਖੂਫੀਆ ਏਜੰਸੀ ਵੱਲੋ ਤਿੰਨੇ ਪ੍ਰਮਾਣੂ ਮੁਲਕਾਂ ਵਿਚਕਾਰ ਜੰਗ ਹੋਣ ਦੀ ਭਵਿੱਖਬਾਣੀ ਕਰਨ ਉਤੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਯੂਨਾਈਟਿਡ ਨੇਸਨ ਅਤੇ ਪੱਛਮੀ ਮੁਲਕਾਂ ਦੀਆਂ ਵੱਡੀਆਂ ਤਾਕਤਾਂ ਨੂੰ ਉਨ੍ਹਾਂ ਦੀਆਂ ਭਾਵਨਾਵਾ ਤੋ ਜਾਣੂ ਕਰਵਾਉਦੇ ਹੋਏ ਅਤੇ ਸਿੱਖ ਹੋਮਲੈਡ ਵਿਚ ਕਿਸੇ ਤਰ੍ਹਾਂ ਦੀ ਵੀ ਜੰਗ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ 2019 ਵਿਚ ਜਦੋ ਪਾਰਲੀਮੈਟ ਦੀ ਚੋਣ ਹੋਈ ਸੀ ਤਾਂ ਬੀਜੇਪੀ-ਆਰ.ਐਸ.ਐਸ. ਦੀ ਸੈਟਰ ਵਿਚ ਮੋਦੀ ਸਰਕਾਰ ਨੇ ਪਾਕਿਸਤਾਨ ਦੇ ਬਾਲਾਕੋਟ ਵਿਚ ਵਿਵਾਦਪੂਰਨ ਸਰਜੀਕਲ ਸਟ੍ਰਾਈਕ ਕੀਤਾ ਸੀ । ਇਸੇ ਵਜਹ ਕਾਰਨ ਬੀਜੇਪੀ-ਆਰ.ਐਸ.ਐਸ ਦੀ 2019 ਵਿਚ ਜਿੱਤ ਹੋਈ ਸੀ । ਜਦੋ ਹੁਣ 2024 ਦੀਆਂ ਪਾਰਲੀਮੈਟ ਚੋਣਾਂ ਨੇੜੇ ਹਨ, ਤਾਂ ਸਮੁੱਚੇ ਪੰਜਾਬੀ ਤੇ ਸਿੱਖ ਕੌਮ ਅਜਿਹਾ ਬਿਲਕੁਲ ਨਹੀ ਚਾਹੇਗੀ ਕਿ ਇਨ੍ਹਾਂ ਚੋਣਾਂ ਨੂੰ ਬੀਜੇਪੀ-ਆਰ.ਐਸ.ਐਸ ਵੱਲੋ ਜਿੱਤਣ ਲਈ ਇਕ ਵਾਰੀ ਫਿਰ ਸਾਜਸੀ ਢੰਗ ਨਾਲ ਬਾਲਾਕੋਟ ਦੀ ਤਰ੍ਹਾਂ ਐਕਸਨ ਕਰਕੇ, ਸਮੁੱਚੀ ਹਿੰਦੂਤਵ ਸਮਾਜ ਵਿਚ ਪੰਜਾਬ ਸੂਬੇ ਤੇ ਸਿੱਖ ਕੌਮ ਲਈ ਨਫਰਤ ਪੈਦਾ ਕਰਕੇ ਫਿਰ ਤੋ ਆਪਣੀਆ ਚੋਣਾਂ ਜਿੱਤਣ ਦਾ ਸ਼ਰਮਨਾਕ ਬਹਾਨਾ ਬਣਾਉਣ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਇੰਡੀਆ ਦੀ ਹਵਾਈ ਫ਼ੌਜ ਦੋ ਫਰੰਟਾਂ ਉਤੇ ਲੜਨ ਦੇ ਇਸ ਲਈ ਸਮਰੱਥ ਨਹੀ ਕਿਉਂਕਿ ਹਵਾਈ ਫ਼ੌਜ ਕੋਲ ਇਸ ਸਮੇ ਸਟੈਲਥ ਜੈਟ ਦੀ ਬਜਾਇ ਮਿੱਗ, ਜੈਗੂਅਰ, ਮਿਰਾਜ ਜਹਾਜ ਹਨ ਜੋ ਦੁਨੀਆ ਦੀ ਨਵੀ ਤਕਨੀਕ ਦਾ ਸਾਹਮਣਾ ਨਹੀ ਕਰ ਸਕਦੇ। ਦੂਸਰਾ ਇੰਡੀਆ ਦੀ ਫ਼ੌਜ ਦੇ ਮੁੱਖ ਜਰਨੈਲ ਮਨੋਜ ਪਾਂਡੇ ਨੇ ਖੁਦ ਬਿਆਨ ਵਿਚ ਇਹ ਗੱਲ ਦਰਜ ਕੀਤੀ ਹੈ ਕਿ ਫ਼ੌਜ ਕੋਲ 45% ਉਹ ਪੁਰਾਣੇ ਹਥਿਆਰ ਹਨ, ਜੋ ਅਜੋਕੇ ਸਮੇ ਦੀ ਤਕਨੀਕ ਨੂੰ ਮਾਤ ਨਹੀ ਦੇ ਸਕਦੇ । 

ਸ. ਮਾਨ ਨੇ ਇਸ ਗੱਲ ਵੱਲ ਵੀ ਧਿਆਨ ਕੇਦਰਿਤ ਕੀਤਾ ਕਿ ਹਿੰਦੂਤਵ ਇੰਡੀਆ ਸਟੇਟ ਵੱਲੋ ਯੂਕਰੇਨ ਉਤੇ ਰੂਸ ਵੱਲੋ ਕੀਤੇ ਗਏ ਹਮਲੇ ਨੂੰ ਅਜੇ ਤੱਕ ਨਿਖੇਧੀ ਨਹੀ ਕੀਤੀ ਗਈ । ਪੱਛਮੀ ਮੁਲਕਾਂ ਦੀ ਇਸ ਹਿੰਦੂ ਇੰਡੀਆ ਸਟੇਟ ਨਾਲ ਉਸ ਸਮੇ ਤੱਕ ਕੋਈ ਹਮਦਰਦੀ ਨਹੀ ਹੋਵੇਗੀ ਜਦੋ ਤੱਕ ਰੂਸ-ਯੂਕਰੇਨ ਜੰਗਬੰਦੀ ਨਹੀ ਹੁੰਦੀ । ਸਿੱਖ ਕੌਮ ਵੱਲੋ ਯੂ.ਐਨ. ਸਕਿਊਰਟੀ ਕੌਸਲ ਨੂੰ ਇਹ ਸੰਜ਼ੀਦਾ ਅਪੀਲ ਹੈ ਕਿ ਉਪਰੋਕਤ ਤਿੰਨੇ ਪ੍ਰਮਾਣੂ ਤਾਕਤ ਵਾਲੇ ਮੁਲਕਾਂ ਵੱਲੋ ਜੋ ਸਿੱਖ ਹੋਮਲੈਡ ਨੂੰ ਮੈਦਾਨ ਏ ਜੰਗ ਬਣਾਉਣ ਦੇ ਦੁੱਖਦਾਇਕ ਅਮਲ ਹੋ ਰਹੇ ਹਨ, ਉਸਨੂੰ ਉਹ ਰੋਕਣ ਅਤੇ ਇਸ ਸਿੱਖ ਹੋਮਲੈਡ ਅਤੇ ਏਸੀਆ ਖਿੱਤੇ ਵਿਚ ਅਮਨ ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਵਿਚ ਆਪਣੀ ਮਨੁੱਖਤਾ ਪੱਖੀ ਭੂਮਿਕਾ ਨਿਭਾਉਣ ।

Leave a Reply

Your email address will not be published. Required fields are marked *