ਸ੍ਰੀ ਮਨੀਸ ਸਸੋਦੀਆ ਨੂੰ ਜੇਲ੍ਹ ਵਿਚ ਈ.ਡੀ. ਵੱਲੋਂ ਪੁੱਛਤਾਛ ਕਰਨ ਦੀ ਪ੍ਰਕਿਰਿਆ ਗੈਰ-ਕਾਨੂੰਨੀ ਅਤੇ ਮਨੁੱਖਤਾ ਵਿਰੋਧੀ : ਮਾਨ

ਸ੍ਰੀ ਕੇਜਰੀਵਾਲ ਵੱਲੋਂ ਸ੍ਰੀ ਸਸੋਦੀਆ ਲਈ ਕੋਈ ਅੱਛਾ ਵਕੀਲ ਨਾ ਕਰਨਾ, ਦਿਯਾ ਅਤੇ ਇਨਸਾਨੀਅਤ ਦੀ ਵੱਡੀ ਘਾਟ

ਫ਼ਤਹਿਗੜ੍ਹ ਸਾਹਿਬ, 10 ਮਾਰਚ ( ) “ਜਦੋਂ ਵੀ ਕਿਸੇ ਜਾਂਚ ਏਜੰਸੀ ਈ.ਡੀ, ਐਨ.ਆਈ.ਏ ਜਾਂ ਸਿੱਟ ਆਦਿ ਵੱਲੋਂ ਕਿਸੇ ਵੀ ਇਨਸਾਨ ਦੀ ਪੁੱਛਤਾਛ ਕਰਨੀ ਹੋਵੇ ਤਾਂ ਉਸ ਲਈ ਪਹਿਲੇ ਕੋਰਟ ਤੋਂ ਰਿਮਾਡ ਪ੍ਰਾਪਤ ਕਰਨਾ ਹੁੰਦਾ ਹੈ । ਲੇਕਿਨ ਦਿੱਲੀ ਦੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਡਿਪਟੀ ਮੁੱਖ ਮੰਤਰੀ ਸ੍ਰੀ ਮਨੀਸ ਸਸੋਦੀਆ ਨੂੰ ਜੇਲ੍ਹ ਵਿਚੋ ਹੀ ਈ.ਡੀ ਵੱਲੋ ਪੁੱਛਤਾਛ ਕਰਨ ਦੇ ਅਮਲ ਤਾਂ ਗੈਰ-ਕਾਨੂੰਨੀ ਅਤੇ ਗੈਰ ਇਨਸਾਨੀਅਤ ਕਾਰਾ ਹੈ । ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੋਇਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਕੇਜਰੀਵਾਲ ਵੱਲੋ ਆਪਣੇ ਡਿਪਟੀ ਮੁੱਖ ਮੰਤਰੀ ਸ੍ਰੀ ਸਸੋਦੀਆ ਦੇ ਕੇਸ ਦੀ ਪੈਰਵੀ ਲਈ ਸੁਪਰੀਮ ਕੋਰਟ ਦਾ ਕੋਈ ਮਾਹਰ ਵਕੀਲ ਨਾ ਕਰਕੇ ਵੱਡੀ ਅਣਗਹਿਲੀ ਕੀਤੀ ਗਈ ਹੈ । ਕਿਉਂਕਿ ਸ੍ਰੀ ਕੇਜਰੀਵਾਲ ਵਿਚ ਦਿਯਾ ਅਤੇ ਇਨਸਾਨੀਅਤ ਵਾਲੇ ਗੁਣ ਨਹੀ ਹਨ । ਜੋ ਮੁੱਖ ਮੰਤਰੀ ਆਪਣੀ ਹੀ ਪਾਰਟੀ ਦੇ ਦੂਸਰੀ ਲਾਇਨ ਦੇ ਆਗੂ ਦੇ ਲਈ ਕੁਝ ਨਹੀ ਕਰ ਸਕਿਆ, ਉਸ ਤੋਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਉਮੀਦ ਰੱਖਣਾ ਮੂਰਖਤਾ ਹੀ ਹੋਵੇਗੀ ਕਿਉਂਕਿ ਇਨ੍ਹਾਂ ਵਿਚ ਤਾਂ ਇਨਸਾਨੀਅਤ ਵਾਲੇ ਅਤੇ ਇਨਸਾਫ਼ ਦੇਣ ਵਾਲੇ ਗੁਣ ਹੀ ਨਹੀ ਹਨ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਸਸੋਦੀਆ ਦੇ ਜੇਲ੍ਹ ਵਿਚ ਬੰਦੀ ਹੋਣ ਤੇ ਹੀ ਬਿਨ੍ਹਾਂ ਜੁਡੀਸੀਅਲ ਰਿਮਾਡ ਲਏ ਈ.ਡੀ ਵੱਲੋ ਪੁੱਛਤਾਛ ਕਰਦੇ ਹੋਏ ਮਾਨਸਿਕ ਅਤੇ ਸਰੀਰਕ ਤੌਰ ਤੇ ਤਸੱਦਦ ਕਰਨ ਦੇ ਅਮਲਾਂ ਨੂੰ ਗੈਰ ਕਾਨੂੰਨੀ ਅਤੇ ਗੈਰ ਇਨਸਾਨੀਅਤ ਕਰਾਰ ਦਿੰਦੇ ਹੋਏ ਅਤੇ ਸ੍ਰੀ ਕੇਜਰੀਵਾਲ ਵੱਲੋ ਇਸ ਵਿਸੇ ਤੇ ਆਪਣੀ ਜਿੰਮੇਵਾਰੀ ਪੂਰਨ ਨਾ ਕਰਨ ਦੇ ਅਮਲਾਂ ਨੂੰ ਸ੍ਰੀ ਕੇਜਰੀਵਾਲ ਵਿਚ ਦਿਯਾ ਤੇ ਇਨਸਾਨੀਅਤ ਗੁਣਾਂ ਦੇ ਨਾ ਹੋਣ ਨੂੰ ਉਜਾਗਰ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜਦੋ ਮੈਂ ਭਾਗਲਪੁਰ ਦੀ ਜੇਲ੍ਹ ਵਿਚ ਬੰਦੀ ਸੀ, ਤਾਂ ਮੇਰੇ ਤੋ ਵੀ ਏਜੰਸੀਆ ਜੇਲ੍ਹ ਵਿਚ ਬਿਨ੍ਹਾਂ ਰਿਮਾਡ ਪ੍ਰਾਪਤ ਕਰੇ ਤੋ ਇਸੇ ਤਰ੍ਹਾਂ ਗੈਰ ਕਾਨੂੰਨੀ ਢੰਗ ਨਾਲ ਪੁੱਛਤਾਛ ਕਰਦੀਆ ਹੋਈਆ ਸਰੀਰਕ ਅਤੇ ਮਾਨਸਿਕ ਤਸੱਦਦ ਕਰਦੀਆ ਰਹੀਆ ਹਨ । ਅਜਿਹੇ ਅਮਲਾਂ ਨੂੰ ਇੰਡੀਅਨ ਵਿਧਾਨ ਅਤੇ ਇਥੋ ਦਾ ਕਾਨੂੰਨ ਬਿਲਕੁਲ ਇਜਾਜਤ ਨਹੀ ਦਿੰਦਾ । ਪਰ ਦੁੱਖ ਅਤੇ ਅਫਸੋਸ ਹੈ ਕਿ ਜਾਂਚ ਏਜੰਸੀਆਂ ਦੀ ਹੁਕਮਰਾਨ ਆਪਣੇ ਵਿਰੋਧੀਆ ਨੂੰ ਜਲੀਲ ਕਰਨ, ਉਨ੍ਹਾਂ ਉਤੇ ਸਰੀਰਕ ਅਤੇ ਮਾਨਸਿਕ ਤਸੱਦਦ ਕਰਨ ਹਿੱਤ ਬਦਲੇ ਦੀ ਭਾਵਨਾ ਨਾਲ ਗੈਰ ਕਾਨੂੰਨੀ ਢੰਗ ਨਾਲ ਕਾਰਵਾਈਆ ਕਰ ਰਹੀਆ ਹਨ । ਜਿਸ ਨੂੰ ਸੁਪਰੀਮ ਕੋਰਟ ਵਿਚ ਚੁਣੋਤੀ ਦੇਣੀ ਬਣਦੀ ਹੈ । ਜੇਕਰ ਸ੍ਰੀ ਕੇਜਰੀਵਾਲ ਆਪਣੀ ਇਖਲਾਕੀ ਜਿੰਮੇਵਾਰੀ ਪੂਰੀ ਨਹੀ ਕਰਦੇ, ਤਾਂ ਦਿੱਲੀ ਤੇ ਇੰਡੀਆ ਦੇ ਨਿਵਾਸੀ ਖੁਦ ਹੀ ਅੰਦਾਜਾ ਲਗਾ ਲੈਣ ਕਿ ਸ੍ਰੀ ਕੇਜਰੀਵਾਲ ਜੋ ਆਪਣੇ ਆਪ ਨੂੰ ਅੱਛੀਆ ਗੱਲਾਂ ਦੇ ਪ੍ਰਤੀਕ ਵੱਜੋ ਪੇਸ਼ ਕਰਨ ਦਾ ਢੌਗ ਕਰਦੇ ਆ ਰਹੇ ਹਨ, ਉਹ ਅਸਲੀਅਤ ਵਿਚ, ਦਿਯਾ, ਇਨਸਾਨੀਅਤ ਤੇ ਮਨੁੱਖੀ ਕਦਰਾਂ-ਕੀਮਤਾਂ ਤੋ ਕੋਹਾ ਦੂਰ ਹਨ । 

ਸ. ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿਚ ਕਿਹਾ ਕਿ ਜੇਕਰ ਮੌਜੂਦਾ ਹੁਕਮਰਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਸਭ ਮੁਤੱਸਵੀ ਵਹਿਣ ਵਿਚ ਵਹਿਕੇ ਆਪਣੇ ਇਨਸਾਨੀ ਅਤੇ ਮਨੁੱਖੀ ਫਰਜਾਂ ਨੂੰ ਪੂਰਨ ਕਰਨ ਤੋ ਭੱਜ ਰਹੇ ਹਨ, ਤਾਂ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਸੰਗਠਨਾਂ, ਸੰਸਥਾਵਾਂ ਅਤੇ ਇਨਸਾਫ਼ ਪਸ਼ੰਦ ਸਖਸ਼ੀਅਤਾਂ ਨੂੰ ਸਮੂਹਿਕ ਤੌਰ ਤੇ ਅਜਿਹੇ ਸਮੇ ਜਦੋ ਹੁਕਮਰਾਨ ਸ੍ਰੀ ਸਸੋਦੀਆ ਵਰਗੇ ਆਗੂ ਨਾਲ ਗੈਰ ਕਾਨੂੰਨੀ ਢੰਗ ਨਾਲ ਪੇਸ਼ ਆ ਕੇ ਮਾਨਸਿਕ ਤੇ ਸਰੀਰਕ ਤਸੱਦਦ ਕਰ ਰਹੇ ਹਨ, ਇਸੇ ਤਰ੍ਹਾਂ ਸਾਡੇ 25-25, 30-30 ਸਾਲਾਂ ਤੋ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਨ ਤੋ ਮੁੰਨਕਰ ਹੁੰਦੇ ਆ ਰਹੇ ਹਨ ਤਾਂ ਇਨ੍ਹਾਂ ਸੰਸਥਾਵਾਂ ਨੂੰ ਫੋਰੀ ਅਗਲੀ ਕਤਾਰ ਵਿਚ ਆ ਕੇ ਆਪਣੇ ਇਨਸਾਨੀ ਫਰਜਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਅਤੇ ਗੈਰ ਕਾਨੂੰਨੀ ਹਕੂਮਤੀ ਅਮਲਾਂ ਨੂੰ ਦ੍ਰਿੜਤਾ ਨਾਲ ਚੁਣੋਤੀ ਦੇਣੀ ਚਾਹੀਦੀ ਹੈ ।

Leave a Reply

Your email address will not be published. Required fields are marked *