ਇੰਟਰਨੈਸ਼ਨਲ ਔਟੋਮਿਕ ਅਨਰਜੀ ਏਜੰਸੀ ਨੂੰ ਇੰਡੀਆ ਦੇ ਸਤਲੁਜ ਦਰਿਆ ਉਤੇ ਬਣੇ ਯੂਰੇਨੀਅਮ ਇਨਰਿਚਮੈਟ ਪਲਾਟਾਂ ਦੀ ਜਾਂਚ ਕਰਨੀ ਚਾਹੀਦੀ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 07 ਮਾਰਚ ( ) “ਜੋ ਚੀਨ ਤੋਂ ਪੰਜਾਬ ਵਿਚ ਆ ਰਹੇ ਸਤਲੁਜ ਦਰਿਆ ਦੇ ਪਾਣੀ ਵਿਚ ਗੁਪਤ ਤੌਰ ਤੇ ਜਿਥੇ ਕਿਤੇ ਵੀ ਯੂਰੇਨੀਅਮ ਸੰਸੋਧਨ ਪਲਾਂਟ ਕਾਇਮ ਕੀਤੇ ਗਏ ਹਨ, ਭਾਵੇ ਉਨ੍ਹਾਂ ਵਿਚ ਪ੍ਰਮਾਣੂ ਸ਼ਕਤੀ ਪੈਦਾ ਕਰਨ ਦੀ ਗੱਲ ਸਾਹਮਣੇ ਨਹੀ ਆਈ, ਪਰ ਉਨ੍ਹਾਂ ਦੀ ਦੁਰਵਰਤੋ ਕਰਕੇ ਜੋ ਪੰਜਾਬ ਦੇ ਦਰਿਆਵਾ ਦੇ ਪਾਣੀਆ ਨੂੰ ਪ੍ਰਦੂਸਿਤ ਕਰਦੇ ਹੋਏ ਸਿੱਖ ਆਬਾਦੀ ਵਾਲੇ ਇਲਾਕੇ ਦੇ ਨਿਵਾਸੀਆ ਨੂੰ ਕੈਂਸਰ, ਗਲਘੋਟੂ, ਹੱਡੀਆ ਦੀਆਂ ਖਤਰਨਾਕ ਬਿਮਾਰੀ ਦੀ ਪੀੜ੍ਹਾਂ ਵਿਚੋ ਲੰਘਣਾ ਪੈ ਰਿਹਾ ਹੈ ਅਤੇ ਇਨ੍ਹਾਂ ਪਲਾਟਾਂ ਦੀ ਕਿਸੇ ਸਮੇ ਵੀ ਹੁਕਮਰਾਨ ਹੋਰ ਵਧੇਰੇ ਦੁਰਵਰਤੋ ਕਰ ਸਕਦਾ ਹੈ, ਉਸਦੀ ਕੌਮਾਂਤਰੀ ਪੱਧਰ ਉਤੇ ਇੰਟਰਨੈਸਨਲ ਔਟੋਮਿਕ ਅਨਰਜੀ ਏਜੰਸੀ ਨੂੰ ਨਿਰਪੱਖਤਾ ਨਾਲ ਜਾਂਚ ਕਰਦੇ ਹੋਏ, ਪੰਜਾਬੀਆਂ ਅਤੇ ਸਿੱਖ ਕੌਮ ਦੀ ਆਬਾਦੀ ਦੇ ਭਵਿੱਖ ਦੇ ਬਚਾਅ ਲਈ ਪਹਿਲ ਦੇ ਆਧਾਰ ਤੇ ਉਦਮ ਕਰਨਾ ਪਵੇਗਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਸਤਲੁਜ ਦਰਿਆ ਵਿਚ ਇੰਡੀਆ ਦੇ ਹੁਕਮਰਾਨਾਂ ਵੱਲੋ ਯੂਰੇਨੀਅਮ ਇਨਰਿਚਮੈਟ ਪਲਾਂਟ ਕਾਇਮ ਕਰਨ ਅਤੇ ਸਾਡੇ ਪਾਣੀਆ ਵਿਚ ਯੂਰੇਨੀਅਮ ਵਰਗੀ ਖਤਰਨਾਕ ਧਾਤ ਦੇ ਮਿਲ ਜਾਣ ਦੀ ਬਦੌਲਤ ਹੋਣ ਵਾਲੇ ਸਰੀਰਕ, ਮਾਨਸਿਕ ਨੁਕਸਾਨ ਉਤੇ ਇੰਟਰਨੈਸਨਲ ਔਟੋਮਿਕ ਅਨਰਜੀ ਏਜੰਸੀ ਦਾ ਧਿਆਨ ਕੇਦਰਿਤ ਕਰਦੇ ਹੋਏ ਅਤੇ ਚੱਲ ਰਹੇ ਪਲਾਟਾਂ ਦਾ ਨਿਰੀਖਣ ਕਰਨ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸੱਕ ਇਨ੍ਹਾਂ ਪਲਾਟਾਂ ਵਿਚ ਪ੍ਰਮਾਣੂ ਹਥਿਆਰ ਜਾਂ ਤਾਕਤ ਪੈਦਾ ਕਰਨ ਦੀ ਕੋਈ ਗੱਲ ਸਾਹਮਣੇ ਨਹੀ ਆਈ । ਪਰ ਨੰਗਲ ਵਿਖੇ ਨੈਸਨਲ ਫਰਟੀਲਾਈਜਰ ਦੇ ਲੱਗੇ ਵੱਡੇ ਪਲਾਂਟ ਵਿਚ ਭਾਰੀ ਯੂਰੇਨੀਅਮ ਵਾਲੇ ਪਾਣੀ ਰਾਹੀ ਨਿਊਕਲੀਅਰ ਇਨਰਿਚਮੈਟ ਪਲਾਂਟ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕੇਗਾ । ਇਸ ਪਾਣੀ ਦੇ ਵਹਾਅ ਨੂੰ ਨਦੀਆ, ਦਰਿਆਵਾ ਰਾਹੀ ਮਾਲਵਾ ਅਤੇ ਰਾਜਸਥਾਂਨ ਦੇ ਖੇਤਰਾਂ ਵਿਚ ਭੇਜਿਆ ਜਾ ਰਿਹਾ ਹੈ । ਜਿਥੇ ਕੈਂਸਰ ਦੀ ਖਤਰਨਾਕ ਬਿਮਾਰੀ ਨਾਲ ਵੱਡੀ ਗਿਣਤੀ ਵਿਚ ਲੋਕ ਪੀੜ੍ਹਤ ਹਨ ਅਤੇ ਪੀੜ੍ਹਤ ਹੋ ਰਹੇ ਹਨ । ਇਸ ਲਈ ਕੇਵਲ ਤੇ ਕੇਵਲ ਇੰਟਰਨੈਸਨਲ ਔਟੋਮਿਕ ਅਨਰਜੀ ਏਜੰਸੀ ਹੀ ਸਿੱਖ ਵਸੋ ਵਾਲੇ ਇਲਾਕੇ ਵਿਚ ਵੱਸਣ ਵਾਲੇ ਸਿੱਖਾਂ ਤੇ ਪੰਜਾਬੀਆਂ ਨੂੰ ਇਸ ਯੂਰੇਨੀਅਮ ਦੀ ਹੋ ਰਹੀ ਦੁਰਵਰਤੋ ਰਾਹੀ ਅਪਾਹਜ, ਦਿਲ ਦੀਆਂ ਬਿਮਾਰੀਆ, ਕੈਂਸਰ, ਗਲਘੋਟੂ ਅਤੇ ਹੋਰ ਸਰੀਰਕ ਅਤੇ ਮਾਨਸਿਕ ਹੋਣ ਵਾਲੇ ਵੱਡੇ ਨੁਕਸਾਨ ਤੋ ਬਚਾਅ ਸਕਦੀ ਹੈ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਸਾਡੇ ਪੰਜਾਬ ਦੇ ਦਰਿਆਵਾ ਉਤੇ ਬਿਜਲੀ ਪੈਦਾ ਕਰਨ ਵਾਲੇ ਡੈਮਾਂ ਦਾ ਕੰਟਰੋਲ ਜੋ ਪੰਜਾਬ ਸਰਕਾਰ ਦੇ ਅਧੀਨ ਹੋਣਾ ਚਾਹੀਦਾ ਹੈ, ਉਹ ਅੱਜ ਸੈਟਰ ਦੇ ਪ੍ਰਬੰਧ ਹੇਠ ਹੈ । ਸੈਟਰ ਵਿਚ ਕਾਬਜ ਮੁਤੱਸਵੀ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ ਕਿਸੇ ਸਮੇ ਵੀ ਇਨ੍ਹਾਂ ਦਰਿਆਵਾ ਦੇ ਡੈਮਾਂ ਉਤੇ ਬਣੇ ਪਾਣੀ ਦੇ ਗੇਟਾਂ ਨੂੰ 1988 ਵਿਚ ਅੱਧੀ ਰਾਤ ਨੂੰ ਭਾਖੜਾ ਡੈਮ ਦੇ ਖੋਲ੍ਹੇ ਗਏ ਗੇਟਾਂ ਦੀ ਸਾਜਿਸ ਨੂੰ ਫਿਰ ਅਮਲੀ ਰੂਪ ਦੇ ਕੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਪਾਣੀ ਵਿਚ ਡੁਬੋਕੇ ਫ਼ੌਜੀ ਹਥਿਆਰ ਵੱਜੋ ਵਰਤ ਸਕਦੀ ਹੈ । ਇਸ ਲਈ ਸਾਡੀ ਯੂਨਾਈਟਿਡ ਨੇਸਨ ਅਤੇ ਉਪਰੋਕਤ ਕੌਮਾਂਤਰੀ ਜਥੇਬੰਦੀਆਂ ਨੂੰ ਇਹ ਵੀ ਅਪੀਲ ਹੈ ਕਿ ਇਨ੍ਹਾਂ ਡੈਮਾਂ ਅਤੇ ਹੈੱਡਵਰਕਸਾਂ ਦਾ ਪੂਰਨ ਕੰਟਰੋਲ ਯੂ.ਐਨ. ਆਪਣੇ ਅਧੀਨ ਲਵੇ ਤਾਂ ਕਿ ਇੰਡੀਆ ਦੇ ਹੁਕਮਰਾਨ ਮੰਦਭਾਵਨਾ ਨਾਲ ਇਸਦੀ ਦੁਰਵਰਤੋ ਕਰਕੇ ਪੰਜਾਬੀ ਅਤੇ ਸਿੱਖ ਵਸੋ ਦੀ ਰਾਤੋ ਰਾਤ ਨਸਲਕੁਸੀ ਅਤੇ ਨਸਲੀ ਸਫਾਈ ਕਰਨ ਦੇ ਮਨਸੂਬਿਆ ਵਿਚ ਕਾਮਯਾਬ ਨਾ ਹੋ ਸਕੇ ।

Leave a Reply

Your email address will not be published. Required fields are marked *