ਸਟੇਟਲੈਸ ਸਿੱਖ ਕੌਮ ਦੇ ਅਮਰੀਕਾ ਪਹੁੰਚੇ ਬੱਚਿਆਂ ਨੂੰ ਡਿਪੋਰਟ ਕਰਦੇ ਸਮੇਂ ਹੱਥਕੜੀਆਂ, ਬੇੜੀਆਂ ਨਾ ਲਗਾਈਆ ਜਾਣ ਅਤੇ ਦਸਤਾਰ ਦੇ ਸਤਿਕਾਰ ਨੂੰ ਕਾਇਮ ਰੱਖਿਆ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 18 ਫਰਵਰੀ ( ) “ਕਿਉਂਕਿ ਇੰਡੀਆਂ ਵਿਚ ਵੱਸਣ ਵਾਲੀ ਘੱਟ ਗਿਣਤੀ ਸਿੱਖ ਕੌਮ ਸਟੇਟਲੈਸ ਹੈ । ਲੇਕਿਨ ਹੁਕਮਰਾਨ 1947 ਤੋਂ ਹੀ ਹਰ ਖੇਤਰ ਵਿਚ ਪੰਜਾਬੀਆਂ ਤੇ ਸਿੱਖਾਂ ਨਾਲ ਘੋਰ ਵਿਤਕਰੇ, ਬੇਇਨਸਾਫ਼ੀਆਂ ਅਤੇ ਜ਼ਬਰ ਜੁਲਮ ਕਰਦੇ ਹੋਏ ਅਣਖ-ਗੈਰਤ ਨਾਲ ਜਿੰਦਗੀ ਜਿਊਂਣ ਵਾਲੀ, ਆਪਣੀਆ ਕਮਾਈਆ ਵਿਚੋ ਦਸਵੰਧ ਕੱਢਕੇ ਸਮੁੱਚੀ ਮਨੁੱਖਤਾ ਦੇ ਭਲੇ ਵਿਚ ਲਗਾਉਣ ਵਾਲੀ ਸਿੱਖ ਕੌਮ ਦੇ ਇਨਸਾਨੀਅਤ ਪੱਖੀ ਤੇ ਜਮਹੂਰੀਅਤ ਪੱਖੀ ਇਨ੍ਹਾਂ ਅਸੂਲਾਂ ਤੇ ਨਿਯਮਾਂ ਨੂੰ ਖਤਮ ਕਰਨ ਹਿੱਤ ਅਤੇ ਸਿੱਖ ਕੌਮ ਨੂੰ ਬਦਨਾਮ ਕਰਨ ਹਿੱਤ ਕੇਵਲ ਆਪਣੇ ਮੀਡੀਏ, ਪ੍ਰਚਾਰ ਸਾਧਨਾਂ, ਸਰਕਾਰੀ ਸਾਧਨਾਂ ਦੀ ਦੁਰਵਰਤੋ ਹੀ ਨਹੀ ਕਰ ਰਹੀ । ਬਲਕਿ ਆਪਣੀਆ ਫੌ਼ਜਾਂ, ਅਰਧ ਸੈਨਿਕ ਬਲ, ਪੁਲਿਸ ਅਤੇ ਆਪਣੀਆ ਖੂਫੀਆ ਏਜੰਸੀਆ ਦੀ ਵੱਡੇ ਪੱਧਰ ਤੇ ਦੁਰਵਰਤੋ ਕਰਕੇ ਬੀਤੇ ਸਮੇ ਵਿਚ ਕੇਵਲ ਸਿੱਖਾਂ ਨੂੰ ਗੋਲੀ ਦਾ ਨਿਸ਼ਾਨਾਂ ਬਣਾਕੇ ਲੱਖਾਂ ਦੀ ਗਿਣਤੀ ਵਿਚ ਸਿੱਖਾਂ ਦਾ ਕਤਲੇਆਮ ਹੀ ਨਹੀ ਕੀਤਾ ਗਿਆ ਬਲਕਿ ਸਿੱਖ ਕੌਮ ਦੇ ਸਰਬਉੱਚ ਅਸਥਾਂਨ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਸਾਜਸੀ ਢੰਗ ਨਾਲ ਬਲਿਊ ਸਟਾਰ ਦਾ ਹਮਲਾ ਕਰਕੇ ਸਾਡੇ ਮਨੁੱਖਤਾ ਪੱਖੀ ਮਿਸਨਾਂ ਨੂੰ ਤਾਕਤ ਦੇਣ ਵਾਲੇ ਕੇਦਰਾਂ ਤੇ ਸ੍ਰੋਤਾਂ ਨੂੰ ਖਤਮ ਕਰਨ ਦੇ ਅਮਲ ਵੀ ਕੀਤੇ ਗਏ ਹਨ ਅਤੇ ਵੱਡੀ ਗਿਣਤੀ ਵਿਚ ਨਿਰਦੋਸ ਸਿੱਖ ਨੌਜਵਾਨੀ ਨੂੰ ਨਿਸ਼ਾਨਾਂ ਬਣਾਕੇ ਝੂਠੇ ਪੁਲਿਸ ਮੁਕਾਬਲਿਆ ਵਿਚ ਮਾਰਿਆ ਗਿਆ ਹੈ । ਇਹ ਸਿਲਸਿਲਾ ਅੱਜ ਵੀ ਨਿਰੰਤਰ ਜਾਰੀ ਹੈ ਜਿਸਦੇ ਪ੍ਰਤੱਖ ਪ੍ਰਮਾਣ ਇਹ ਹੈ ਕਿ ਇੰਡੀਆ ਦੇ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ ਦੀਆਂ ਖੂਫੀਆ ਏਜੰਸੀਆ ਆਈ.ਬੀ, ਰਾਅ ਨੇ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਦੀ ਚੰਡਾਲ ਚੌਕੜੀ ਵੱਲੋ ਕੈਨੇਡਾ, ਬਰਤਾਨੀਆ, ਪਾਕਿਸਤਾਨ, ਅਮਰੀਕਾ, ਹਰਿਆਣਾ ਅਤੇ ਪੰਜਾਬ ਵਿਚ ਆਜਾਦੀ ਚਾਹੁੰਣ ਵਾਲੇ ਸਿੱਖਾਂ ਨੂੰ ਨਿਸ਼ਾਨਾਂ ਬਣਾਕੇ ਕਤਲ ਕਰਵਾਇਆ ਗਿਆ । ਇਸੇ ਜ਼ਬਰ ਜੁਲਮ ਦੀ ਬਦੌਲਤ ਹੀ ਸਿੱਖ ਨੌਜਵਾਨੀ ਬਾਹਰਲੇ ਮੁਲਕਾਂ ਵਿਚ ਰਾਜਸੀ ਸ਼ਰਨ ਲੈਣ ਲਈ ਵੱਡੀ ਗਿਣਤੀ ਵਿਚ ਜਾ ਰਹੀ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਜੋ ਅਮਰੀਕਾ ਵਿਚੋ ਵੱਡੀ ਗਿਣਤੀ ਵਿਚ ਪੰਜਾਬੀਆਂ ਤੇ ਸਿੱਖਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਅਮਰੀਕਾ ਜੋ ਜਮਹੂਰੀਅਤ ਤੇ ਅਮਨ ਪਸੰਦ ਮੁਲਕ ਹੈ, ਉਹ ਪੰਜਾਬੀਆਂ ਤੇ ਸਿੱਖ ਕੌਮ ਦੇ ਹਾਲਾਤਾਂ ਨੂੰ ਮਹਿਸੂਸ ਨਾ ਕਰਦੇ ਹੋਏ ਸਾਡੇ ਬੱਚਿਆਂ ਨੂੰ ਅਪਮਾਨਜਨਕ ਢੰਗ ਨਾਲ ਹੱਥਕੜੀਆ ਤੇ ਬੇੜੀਆ ਲਗਾਕੇ ਵਾਪਸ ਭੇਜ ਰਹੇ ਹਨ । ਜੋ ਅਤਿ ਦੁੱਖਦਾਇਕ ਅਤੇ ਇਨਸਾਨੀਅਤ ਵਿਰੋਧੀ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨਾਲ ਅਮਰੀਕਾ ਵੱਲੋ ਵੀ ਜ਼ਬਰ ਕੀਤਾ ਜਾ ਰਿਹਾ ਹੈ, ਜੋ ਤੁਰੰਤ ਬੰਦ ਹੋਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਦੇ ਮੌਜੂਦਾ ਸਦਰ ਮਿਸਟਰ ਡੋਨਾਲਡ ਟਰੰਪ ਵੱਲੋ ਡਿਪੋਰਟ ਕਰਨ ਵਾਲੇ ਇੰਡੀਅਨ ਤੇ ਪੰਜਾਬ ਨਿਵਾਸੀਆ, ਵਿਸੇਸ ਤੌਰ ਤੇ ਸਿੱਖਾਂ ਤੇ ਪੰਜਾਬੀਆਂ ਨੂੰ ਏਅਰਫੋਰਸ ਦੇ ਜਹਾਜਾਂ ਵਿਚ ਹੱਥਕੜੀਆ ਤੇ ਬੇੜੀਆ ਲਗਾਕੇ, ਸਿੱਖ ਕੌਮ ਦੇ ਸਤਿਕਾਰਿਤ ਚਿੰਨ੍ਹ ਦਸਤਾਰਾਂ ਲੁਹਾਕੇ ਕੀਤੇ ਜਾ ਰਹੇ ਗੈਰ ਇਨਸਾਨੀ ਅਮਲਾਂ ਉਤੇ ਵੱਡਾ ਦੁੱਖ ਜਾਹਰ ਕਰਦੇ ਹੋਏ ਅਤੇ ਮਿਸਟਰ ਟਰੰਪ ਨੂੰ ਹੱਥਕੜੀਆਂ, ਬੇੜੀਆ ਸਿੱਖਾਂ ਨੂੰ ਨਾ ਲਗਾਉਣ ਤੇ ਉਨ੍ਹਾਂ ਦੀਆਂ ਦਸਤਾਰਾਂ ਦਾ ਅਪਮਾਨ ਨਾ ਕਰਨ ਦੀ ਸੰਜੀਦਗੀ ਭਰੀ ਅਪੀਲ ਕਰਦੇ ਹੋਏ ਇਕ ਵਿਸੇਸ ਪੱਤਰ ਮਿਸਟਰ ਟਰੰਪ ਨੂੰ ਅਮਰੀਕਾ ਦੇ ਸਫੀਰ ਰਾਹੀ ਪੱਤਰ ਲਿਖਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਿੱਖ ਕੌਮ ਦੁਨੀਆ ਦੀਆਂ ਉਨ੍ਹਾਂ ਬਹਾਦਰ ਕੌਮਾਂ ਵਿਚੋ ਅਵੱਲ ਕੌਮ ਹੈ । ਜਿਸਨੇ ਕਦੀ ਵੀ ਕਿਸੇ ਵੀ ਤਰ੍ਹਾਂ ਦੇ ਹਕੂਮਤੀ ਜ਼ਬਰ-ਜੁਲਮ ਤੇ ਬੇਇਨਸਾਫ਼ੀ ਨੂੰ ਨਾ ਤਾਂ ਸਹਿਣ ਕੀਤਾ ਹੈ ਅਤੇ ਨਾ ਹੀ ਗੁਲਾਮੀ ਨੂੰ ਪ੍ਰਵਾਨ ਕੀਤਾ ਹੈ । ਬਲਕਿ ਜਿਸ ਹਕੂਮਤ ਨੇ ਵੀ ਉਨ੍ਹਾਂ ਨਾਲ ਕਿਸੇ ਤਰ੍ਹਾਂ ਦੀ ਵਧੀਕੀ ਕੀਤੀ ਹੈ, ਉਸ ਨੂੰ ਆਪਣੀਆ ਖਾਲਸਾਈ ਸਿੱਖੀ ਪੰ੍ਰਪਰਾਵਾਂ ਤੇ ਪਹਿਰਾ ਦਿੰਦੇ ਹੋਏ ਕੀਤੀਆ ਗੁਸਤਾਖੀਆਂ ਦਾ ਅਹਿਸਾਸ ਵੀ ਕਰਵਾਇਆ ਹੈ ਅਤੇ ਆਪਣੀਆ ਦੁਸਮਣ ਤਾਕਤਾਂ ਨੂੰ ਕਦੀ ਵੀ ਮੁਆਫ਼ ਨਹੀ ਕੀਤਾ । ਇਹ ਸਾਡੇ ਇਖਲਾਕ ਦਾ ਹਿੱਸਾ ਹਨ । ਦੂਸਰਾ ਸਾਡੇ ਸਿੱਖੀ ਚਿੰਨ੍ਹ ਜਿਵੇ ਦਸਤਾਰ ਅਤੇ ਹੋਰ ਕਕਾਰ ਹਨ, ਉਨ੍ਹਾਂ ਦਾ ਕੌਮ ਨੇ ਕਿਸੇ ਨੂੰ ਵੀ ਅਪਮਾਨ ਕਰਨ ਦੀ ਕਦੀ ਇਜਾਜਤ ਨਹੀ ਦਿੱਤੀ । ਜੋ ਅਮਰੀਕਨ ਹਕੂਮਤ ਵੱਲੋ ਡਿਪੋਰਟ ਕੀਤੇ ਜਾਣ ਵਾਲੇ ਸਿੱਖਾਂ ਨੂੰ ਹੱਥਕੜੀਆ ਤੇ ਬੇੜੀਆ ਲਗਾਕੇ ਜਾਂ ਦਸਤਾਰਾਂ ਲੁਹਾਕੇ ਪੰਜਾਬ ਵਿਚ ਭੇਜਿਆ ਜਾ ਰਿਹਾ ਹੈ ਇਸ ਨਾਲ ਇਨਸਾਨੀਅਤ ਸ਼ਰਮਸਾਰ ਹੋਈ ਹੈ । ਕਿਉਂਕਿ ਸਿੱਖ ਕੌਮ ਨੇ ਕਦੀ ਵੀ ਕੋਈ ਵੀ ਅਜਿਹੀ ਗੈਰ ਕਾਨੂੰਨੀ, ਗੈਰ ਇਨਸਾਨੀ, ਗੈਰ ਮਨੁੱਖਤਾ ਅਮਲ ਨਹੀ ਕੀਤਾ । ਜਿਸ ਅਧੀਨ ਉਨ੍ਹਾਂ ਨੂੰ ਇਸ ਤਰ੍ਹਾਂ ਬਿਨ੍ਹਾਂ ਵਜਹ ਡਿਪੋਰਟ ਕਰਦੇ ਹੋਏ ਜਲੀਲ ਕੀਤਾ ਜਾਵੇ ਅਤੇ ਸਾਡੀ ਸਿੱਖੀ ਦੀ ਉੱਚੀ-ਸੁੱਚੀ ਆਨ ਸਾਨ ਤੇ ਸਤਿਕਾਰ ਨੂੰ ਠੇਸ ਪਹੁੰਚਾਈ ਜਾਵੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਮਿਸਟਰ ਟਰੰਪ ਦੀ ਅਮਰੀਕਨ ਹਕੂਮਤ ਡਿਪੋਰਟ ਕੀਤੇ ਜਾਣ ਵਾਲੇ ਪੰਜਾਬੀਆਂ ਤੇ ਸਿੱਖਾਂ ਨਾਲ ਆਮ ਸਹਿਰੀਆ ਦੀ ਤਰ੍ਹਾਂ ਸਤਿਕਾਰਿਤ ਵਿਹਾਰ ਕਰੇਗੀ ਨਾ ਕਿ ਅਪਮਾਨਿਤ ।
ਸ. ਮਾਨ ਨੇ ਉਚੇਚੇ ਤੌਰ ਤੇ ਬਾਹਰਲੇ ਮੁਲਕਾਂ ਵਿਚ ਇੰਡੀਅਨ ਹਕੂਮਤ ਦੇ ਜ਼ਬਰ ਦੀ ਬਦੌਲਤ ਰਾਜਸੀ ਸਰਨ ਪ੍ਰਾਪਤ ਕਰਨ ਦੀਆਂ ਦਰਖਾਸਤਾਂ ਲਗਾਉਣ ਵਾਲੇ ਪੰਜਾਬੀ ਤੇ ਸਿੱਖ ਨੌਜਵਾਨੀ ਨੂੰ ਇਹ ਅਤਿ ਗੰਭੀਰਤਾ ਭਰੀ ਅਪੀਲ ਕੀਤੀ ਕਿ ਬੀਤੇ ਸਮੇ ਵਿਚ ਸਿੱਖਾਂ ਨੇ ਵੱਡੇ ਪੱਧਰ ਤੇ ਕੁਰਬਾਨੀਆ ਤੇ ਸ਼ਹਾਦਤਾਂ ਦਿੱਤੀਆ ਹਨ । ਪਰ ਕਿਸੇ ਵੀ ਸਿੱਖ ਨੇ ਕਦੇ ਆਪਣੇ ਸਿੱਖੀ ਕਕਾਰਾਂ ਤੇ ਆਨ ਸਾਨ ਦੀ ਪ੍ਰਤੀਕ ਦਸਤਾਰ ਨੂੰ ਆਪਣੇ ਸਰੀਰਾਂ ਤੋ ਵੱਖ ਨਹੀ ਹੋਣ ਦਿੱਤਾ। ਬਲਕਿ ਆਪਣੀ ਸਿੱਖੀ ਆਨ ਸਾਨ ਨੂੰ ਆਖਰੀ ਸਵਾਸਾਂ ਤੱਕ ਕਾਇਮ ਰੱਖਿਆ ਹੈ । ਇਸ ਲਈ ਇਹ ਨੌਜਵਾਨ ਆਪਣੇ ਸਿੱਖੀ ਕਕਾਰਾਂ, ਕੇਸ, ਕੜਾ, ਕਛਹਿਰਾ, ਕਿਰਪਾਨ, ਕੰਘਾਂ ਨੂੰ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖਦੇ ਹੋਏ ਨਾਲ ਰੱਖਣ ਅਤੇ ਆਪਣੀ ਕੌਮੀਅਤ ਨੂੰ ਦ੍ਰਿੜਤਾ ਨਾਲ ਜੇਕਰ ਜਿਊਂਦਾ ਰੱਖ ਸਕਣ ਤਾਂ ਉਨ੍ਹਾਂ ਨੂੰ ਬਾਹਰਲੇ ਮੁਲਕਾਂ ਵਿਚ ਵਿਚਰਦੇ ਸਮੇ ਜਾਂ ਵਾਪਸ ਆਉਦੇ ਸਮੇ ਅਜਿਹੀ ਜਲਾਲਤ ਦਾ ਕਦੇ ਸਾਹਮਣਾ ਨਹੀ ਕਰਨਾ ਪਵੇਗਾ । ਇਹ ਕੌਮੀਅਤ ਤੇ ਕਕਾਰਾਂ ਨੂੰ ਬਿਨ੍ਹਾਂ ਵਜਹ ਤਿਲਾਜਲੀ ਦੇਣ ਦੀ ਬਦੌਲਤ ਹੀ ਅਜਿਹੇ ਵਰਤਾਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।