ਕੱਟੜਵਾਦੀ ਆਰ.ਐਸ.ਐਸ. ਮੁੱਖੀ ਸ੍ਰੀ ਭਗਵਤ ਵੱਲੋਂ ਇਹ ਕਹਿਣਾ ਕਿ ਹਿੰਦੂ ਸੁਰੱਖਿਅਤ ਨਹੀ ਅਤੇ ਸਮੁੱਚੇ ਹਿੰਦੂ ਏਤਕਾ ਕਰਨ ਮੁਲਕ ਦੇ ਮਾਹੌਲ ਨੂੰ ਅਰਾਜਕਤਾ ਵੱਲ ਵਧਾਉਣ ਵਾਲੇ : ਮਾਨ
ਫ਼ਤਹਿਗੜ੍ਹ ਸਾਹਿਬ, 18 ਫਰਵਰੀ ( ) “ਜਿਸ ਇੰਡੀਆਂ ਮੁਲਕ ਵਿਚ ਹਿੰਦੂ ਕੌਮ ਦੀ ਵੱਸੋ ਵੱਜੋ ਵੱਡੀ ਬਹੁਗਿਣਤੀ ਹੈ । ਇਨ੍ਹਾਂ ਦੀ ਆਪਸੀ ਕੱਟੜਵਾਦੀ ਸੋਚ ਵਾਲੀ ਮੋਦੀ ਹਿੰਦੂ ਹਕੂਮਤ ਹੈ ਅਤੇ ਜਿਨ੍ਹਾਂ ਦੇ ਸਾਰੇ ਵਜੀਰ ਆਰ.ਐਸ.ਐਸ ਕੱਟੜਵਾਦੀ ਸੰਗਠਨ ਦੇ ਪੈਰੋਕਾਰ ਹਨ, ਜਿਨ੍ਹਾਂ ਦੀਆਂ ਅਦਾਲਤਾਂ ਦੇ ਵੱਡੇ-ਵੱਡੇ ਮੁੱਖ ਜੱਜ ਹਿੰਦੂ ਹਨ, ਫ਼ੌਜ, ਪੈਰਾਮਿਲਟਰੀ ਫੋਰਸਾਂ, ਪੁਲਿਸ, ਖੂਫੀਆ ਏਜੰਸੀਆ ਆਈ.ਬੀ, ਰਾਅ, ਐਨ.ਆਈ.ਏ ਦੇ ਮੁੱਖੀ ਹਿੰਦੂ ਹਨ, ਜਿਨ੍ਹਾਂ ਦਾ ਆਪਣਾ ਕਾਨੂੰਨ ਹੈ ਜਿਸ ਨੂੰ ਜਦੋ ਚਾਹੁੰਣ ਤਰੋੜ ਮਰੋੜਕੇ ਹਿੰਦੂ ਹੁਕਮਰਾਨ ਆਪਣੇ ਤੇ ਹਿੰਦੂਆਂ ਦੇ ਹਿੱਤਾ ਲਈ ਦੁਰਵਰਤੋ ਕਰਦੇ ਆ ਰਹ ਹਨ ਅਤੇ ਕਰ ਸਕਦੇ ਹਨ । ਕਾਨੂੰਨ ਬਣਾਉਣ ਵਾਲੀ ਪਾਰਲੀਮੈਂਟ, ਅਗਜੈਕਟਿਵ ਅਤੇ ਕਾਨੂੰਨਦਾਨ ਅਦਾਲਤਾਂ ਤੇ ਜੱਜ ਹਿੰਦੂ ਹਨ, ਆਈ.ਏ.ਐਸ, ਆਈ.ਪੀ.ਐਸ ਅਫਸਰਸਾਹੀ ਵਿਚ ਬਹੁਗਿਣਤੀ ਹਿੰਦੂ ਅਫਸਰਾਂ ਦੀ ਹੈ । ਫਿਰ ਇਨ੍ਹਾਂ ਨੂੰ ਇੰਡੀਆ ਮੁਲਕ ਵਿਚ ਕੀ ਖ਼ਤਰਾ ਹੈ ਅਤੇ ਇਨ੍ਹਾਂ ਨੂੰ ਆਪਣੀ ਸੁਰੱਖਿਆ ਦੀ ਕਿਹੜੀ ਚਿੰਤਾ ਹੈ ? ਫਿਰ ਇਹ ਆਪਣੀ ਬਹੁਗਿਣਤੀ, ਸਿਆਸੀ, ਫ਼ੌਜੀ, ਸਮਾਜਿਕ ਤਾਕਤ ਹੋਣ ਦੇ ਬਾਵਜੂਦ ਹਿੰਦੂਆਂ ਨੂੰ ਇਕ ਹੋਣ ਦੀ ਗੱਲ ਕਿਸ ਮੰਦਭਾਵਨਾ ਅਧੀਨ ਕਰ ਰਹੇ ਹਨ ? ਜਾਪਦਾ ਇਹ ਹੈ ਕਿ ਅਜਿਹੀ ਸੋਚ ਪਿੱਛੇ ਇਨ੍ਹਾਂ ਫਿਰਕੂਆਂ ਵੱਲੋ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਮੁਸਲਿਮ, ਇਸਾਈ, ਸਿੱਖ, ਦਲਿਤ, ਕਬੀਲਿਆ ਆਦਿ ਉਤੇ ਤਾਨਾਸਾਹੀ ਸੋਚ ਅਧੀਨ ਅਮਲ ਕਰਕੇ ਇਨ੍ਹਾਂ ਨੂੰ ਗੁਲਾਮ ਬਣਾਉਣ ਦੇ ਮਨਸੂਬੇ ਬਣਾ ਰਹੇ ਹਨ । ਜਿਸ ਨੂੰ ਕਦਾਚਿਤ ਨਾ ਤਾਂ ਕੌਮਾਂਤਰੀ ਪੱਧਰ ਦੇ ਮਨੁੱਖਤਾ ਪੱਖੀ ਕਾਨੂੰਨ ਅਤੇ ਨਾ ਹੀ ਇੰਡੀਆ ਦਾ ਵਿਧਾਨ ਇਜਾਜਤ ਦਿੰਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਰ.ਐਸ.ਐਸ. ਦੇ ਮੁੱਖੀ ਮੋਹਨ ਭਗਵਤ ਵੱਲੋ ਜਿਸ ਇੰਡੀਆ ਵਿਚ ਹਿੰਦੂਆਂ ਦੀ ਪਹਿਲੋ ਹੀ ਬਹੁਗਿਣਤੀ ਹੈ ਅਤੇ ਹਰ ਪੱਖੋ ਤਾਕਤ ਦੇ ਆਧਾਰ ਤੇ ਫ਼ੌਜਾਂ, ਪੈਰਾਮਿਲਟਰੀ ਫੋਰਸਾਂ, ਕਾਨੂੰਨ ਆਦਿ ਪੱਖੋ ਪਹਿਲੋ ਹੀ ਮਜਬੂਤ ਹਨ, ਉਨ੍ਹਾਂ ਵੱਲੋ ਹਿੰਦੂਆਂ ਨੂੰ ਇਕਜੁੱਟ ਹੋਣ ਜਾਂ ਫਿਰ ਉਨ੍ਹਾਂ ਵੱਲੋ ਇਹ ਕਹਿਣਾ ਕਿ ਇੰਡੀਆ ਵਿਚ ਹਿੰਦੂ ਸੁਰੱਖਿਅਤ ਨਹੀ ਦੇ ਪਿੱਛੇ ਇਨ੍ਹਾਂ ਲੋਕਾਂ ਦੇ ਮੰਦਭਾਵਨਾ ਭਰੇ ਮਨਸੂਬਿਆਂ ਵੱਲ ਇਸਾਰਾ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋਂ ਸਦੀਆ ਤੋ ਇਸ ਮੁਲਕ ਦਾ ਨਾਮ ਇੰਡੀਆ ਨਿਰੰਤਰ ਚੱਲਦਾ ਆ ਰਿਹਾ ਹੈ ਅਤੇ ਹੁਣ ਇਹ ਇੰਡੀਆ ਨਾਮ ਨੂੰ ਬਦਲਕੇ ਭਾਰਤ ਰੱਖਣ ਦੇ ਜੋ ਮਨਸੂਬੇ ਬਣਾ ਰਹੇ ਹਨ ਉਸ ਪਿੱਛੇ ਵੀ ਇਨ੍ਹਾਂ ਹਿੰਦੂਤਵ ਹੁਕਮਰਾਨਾਂ ਦੀ ਕੱਟੜਵਾਦੀ ਹਿੰਦੂ ਸੋਚ ਹੀ ਕੰਮ ਕਰ ਰਹੀ ਹੈ । ਇਸੇ ਸੋਚ ਅਧੀਨ ਇਥੋ ਦੇ ਕਾਨੂੰਨਾਂ ਦੇ ਨਾਮ ਸੰਸਕ੍ਰਿਤੀ, ਹਿੰਦੀ ਆਦਿ ਵਿਚ ਬਦਲਕੇ ਇਨ੍ਹਾਂ ਕਾਨੂੰਨਾਂ ਨੂੰ ਆਮ ਜਨਤਾ ਲਈ ਗੁੰਝਲਦਾਰ ਬਣਾਉਣ ਦਾ ਮਕਸਦ ਵੀ ਘੱਟ ਗਿਣਤੀਆ ਨੂੰ ਇਨ੍ਹਾਂ ਦੇ ਬਣਾਏ ਹੋਏ ਕਾਨੂੰਨਾਂ ਤੇ ਮਨਸੂਬਿਆਂ ਵਿਚ ਉਲਝਾਕੇ ਗੁਲਾਮ ਬਣਾਉਣਾ ਹੀ ਹੈ । ਜਦੋਕਿ ਇੰਡੀਆ ਆਪਣੇ ਵਿਧਾਨ ਪੱਖੋ ਇਕ ਜਮਹੂਰੀਅਤ ਪਸੰਦ ਅਤੇ ਅਮਨਮਈ ਲੀਹਾਂ ਤੇ ਚੱਲਣ ਦੀ ਹਦਾਇਤ ਕਰਦਾ ਹੈ । ਲੇਕਿਨ ਇਨ੍ਹਾਂ ਦੇ ਅਮਲ ਜਮਹੂਰੀਅਤ, ਇਨਸਾਨੀਅਤ ਅਤੇ ਅਮਨ ਵਿਰੋਧੀ ਹਨ । ਇਹੀ ਵਜਹ ਹੈ ਕਿ ਉਸੇ ਮੰਦਭਾਵਨਾ ਭਰੀ ਸੋਚ ਨੂੰ ਲੈਕੇ ਅਜਿਹੀਆ ਕਾਨੂੰਨ ਅਤੇ ਅਮਲਾਂ ਵਿਚ ਵੱਡੀਆ ਤਬਦੀਲੀਆ ਕੀਤੀਆ ਜਾ ਰਹੀਆ ਹਨ । ਹਿੰਦੂਆਂ ਨੂੰ ਬਿਨ੍ਹਾਂ ਕਿਸੇ ਖਤਰੇ ਤੋ ਖਤਰਾਂ ਦਿਖਾਕੇ ਅਸਲੀਅਤ ਵਿਚ ਬਹੁਗਿਣਤੀ ਹਿੰਦੂਆਂ ਅਤੇ ਘੱਟ ਗਿਣਤੀ ਕੌਮਾਂ ਵਿਚ ਨਫਰਤ ਅਤੇ ਦੂਰੀ ਪੈਦਾ ਕੀਤੀ ਜਾ ਰਹੀ ਹੈ ਤਾਂ ਕਿ ਇਸ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤੇ ਅਮਲ ਕਰਦੇ ਹੋਏ ਇਹ ਆਪਣੇ ਕੱਟੜਵਾਦੀ ਧਰਮੀ ਅਤੇ ਸਿਆਸੀ, ਨਿੱਜੀ ਮੁਫਾਦਾਂ ਦੀ ਪੂਰਤੀ ਵਾਲੇ ਮਨਸੂਬਿਆਂ ਨੂੰ ਪੂਰਨ ਕਰ ਸਕਣ । ਪਰ ਜਿਸ ਮੁਲਕ ਵਿਚ ਵੱਡੀ ਗਿਣਤੀ ਵਿਚ ਵੱਖ-ਵੱਖ ਧਰਮ, ਕੌਮਾਂ, ਭਾਸਾਵਾਂ, ਬੋਲੀ, ਪਹਿਰਾਵੇ, ਸੱਭਿਆਚਾਰ, ਵਿਰਸੇ-ਵਿਰਾਸਤ ਦੇ ਲੋਕ ਇਕ ਗੁਲਦਸਤੇ ਦੇ ਵੱਖ-ਵੱਖ ਫੁੱਲਾਂ ਦੇ ਇਕੱਠ ਵਿਚ ਹੁੰਦੇ ਹਨ, ਉਸ ਨੂੰ ਖਤਮ ਕਰਕੇ ਇਹ ਲੋਕ ਹਿੰਦੂਤਵ ਦੀ ਅਤੇ ਹਿੰਦੀ ਭਾਸ਼ਾ ਦੀ ਅਜਾਰੇਦਾਰੀ ਕਾਇਮ ਕਰਨਾ ਚਾਹੁੰਦੇ ਹਨ । ਜਿਸ ਨੂੰ ਇਥੋ ਦੇ ਨਿਵਾਸੀ ਤੇ ਇਨਸਾਨੀਅਤ ਪੱਖੀ ਲੋਕ ਕਦਾਚਿਤ ਨਾ ਪ੍ਰਵਾਨ ਕਰਨਗੇ ਅਤੇ ਨਾ ਹੀ ਇਨ੍ਹਾਂ ਦੇ ਮਨਸੂਬਿਆਂ ਨੂੰ ਕਾਮਯਾਬ ਹੋਣ ਦੇਣਗੇ।