ਇੰਡੀਆਂ ਦੇ ਏਅਰ ਚੀਫ ਮਾਰਸਲ ਅਤੇ ਆਰਮੀ ਚੀਫ ਦਾ ਇਕੋ ਜਹਾਜ ਵਿਚ ਜਾਣਾ ਫ਼ੌਜੀ ਕਾਨੂੰਨਾਂ, ਨਿਯਮਾਂ ਦੀ ਘੋਰ ਉਲੰਘਣਾ : ਮਾਨ
ਫ਼ਤਹਿਗੜ੍ਹ ਸਾਹਿਬ, 11 ਫਰਵਰੀ ( ) “ਕਿਉਂਕਿ ਇੰਡੀਅਨ ਤਿੰਨੇ ਫੋਰਸਾਂ ਨੇਵੀ, ਆਰਮੀ, ਏਅਰ ਫੋਰਸ ਬਹੁਤ ਵੱਡੀਆਂ ਸਾਡੀਆਂ ਤਾਕਤਾਂ ਹਨ । ਇਸ ਸੰਬੰਧੀ ਇਹ ਲਿਖਤੀ ਰੂਪ ਵਿਚ ਨਿਯਮ ਅਸੂਲ ਬਣਿਆ ਹੋਇਆ ਹੈ ਕਿ ਜੇਕਰ ਕਿਸੇ ਸਮੇ ਦੋਵਾਂ ਜਾਂ ਤਿੰਨਾਂ ਫੋਰਸਾਂ ਦੇ ਮੁੱਖੀਆਂ ਨੂੰ ਕਿਸੇ ਮਕਸਦ ਲਈ ਕਿਸੇ ਨਿਸ਼ਾਨੇ ਤੇ ਹਵਾਈ ਜਹਾਜ ਰਾਹੀ ਜਾਂ ਹੈਲੀਕਪਟਰ ਰਾਹੀ ਜਾਣਾ ਪਵੇ ਤਾਂ ਉਹ ਇਕੋ ਹੈਲੀਕਪਟਰ ਜਾਂ ਜਹਾਜ ਵਿਚ ਸਵਾਰ ਨਹੀ ਕੀਤੇ ਜਾਂਦੇ । ਪਰ ਦੁੱਖ ਅਤੇ ਅਫਸੋਸ ਹੈ ਕਿ ਬੀਤੇ ਦਿਨੀ ਏਅਰ ਚੀਫ ਮਾਰਸ਼ਲ ਏ.ਪੀ ਸਿੰਘ ਅਤੇ ਆਰਮੀ ਚੀਫ ਜਰਨਲ ਓਪੇਦਰਾਂ ਦਿਵੇਦੀ ਨੇ ਇਕੱਠੇ ਹੀ ਲੜਾਕੂ ਜਹਾਜ ਐਲ.ਸੀ.ਏ ਤੇਜਸ ਵਿਚ ਉਡਾਨ ਭਰੀ । ਜੋ ਕਿ ਮਿਲਟਰੀ ਅਸੂਲਾਂ ਤੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ । ਜੋ ਕਿ ਕਿਸੇ ਵੱਡੇ ਖਤਰੇ ਤੋ ਖਾਲੀ ਨਹੀ ਸੀ ਜਾਪਦਾ । ਅਜਿਹੇ ਸਮਿਆ ਤੇ ਕੋਈ ਵੱਡਾ ਦੁਖਾਂਤ ਵੀ ਵਾਪਰ ਸਕਦਾ ਸੀ । ਅਜਿਹਾ ਬਿਲਕੁਲ ਨਹੀ ਸੀ ਹੋਣਾ ਚਾਹੀਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੀਆਂ ਤਿੰਨੇ ਨੇਵੀ, ਆਰਮੀ ਅਤੇ ਏਅਰ ਫੋਰਸ ਦੇ ਮੁੱਖੀਆਂ ਨੂੰ ਇਕੱਠੇ ਤੌਰ ਤੇ ਹਵਾਈ ਉਡਾਨ ਭਰਨ ਦੇ ਹੋਏ ਬਿਰਤਾਂਤ ਉਤੇ ਗਹਿਰੀ ਸੰਕਾ ਤੇ ਦੁੱਖ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਏਅਰ ਫੋਰਸ ਦੇ ਮੁੱਖੀ ਅਤੇ ਆਰਮੀ ਚੀਫ ਦੋਵੇ ਹੀ ਜੋ ਇਕੱਠੇ ਇਕ ਲੜਾਕੂ ਜਹਾਜ ਵਿਚ ਸਵਾਰ ਹੋ ਕੇ ਗਏ ਹਨ, ਇਹ ਫੌਜੀ ਕਾਨੂੰਨਾਂ, ਨਿਯਮਾਂ ਦੀ ਉਲੰਘਣਾ ਦੇ ਨਾਲ-ਨਾਲ ਦੋ ਜਰਨੈਲਾਂ ਦੀਆਂ ਕੀਮਤੀ ਜਿੰਦਗਾਨੀਆ ਨੂੰ ਖਤਰੇ ਵਿਚ ਪਾਉਣ ਵਾਲੇ ਅਮਲ ਹੋਏ ਹਨ । ਜਿਸ ਉਤੇ ਮਿਲਟਰੀ ਜਰਨੈਲਾਂ ਅਤੇ ਹੁਕਮਰਾਨਾਂ ਨੂੰ ਗੰਭੀਰਤਾ ਨਾਲ ਗੌਰ ਕਰਦੇ ਹੋਏ ਅਜਿਹੀਆ ਕਾਰਵਾਈਆ ਨੂੰ ਫੌਜੀ ਕਾਨੂੰਨਾਂ ਅਧੀਨ ਪਾਲਣਾ ਕਰਦੇ ਹੋਏ ਹੀ ਕਰਨਾ ਬਣਦਾ ਹੈ ਨਾ ਕਿ ਆਪਣੇ ਤੌਰ ਤੇ ਅਜਿਹੇ ਫੈਸਲੇ ਕਰਕੇ ਫੌ਼ਜ ਮੁੱਖੀਆਂ ਦੇ ਜਿੰਦਗਾਨੀਆ ਨੂੰ ਖਤਰੇ ਵਿਚ ਪਾਉਣ ਦੇ ਅਮਲ ਹੋਣੇ ਚਾਹੀਦੇ ਹਨ ।