ਰੁਜਗਾਰ, ਸਿਹਤ ਅਤੇ ਸਿੱਖਿਆ ਦੇ ਮਸਲਿਆ ਨੂੰ ਹੱਲ ਕਰਨ ਲਈ ਮੋਦੀ ਹਕੂਮਤ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ : ਟਿਵਾਣਾ
ਫ਼ਤਹਿਗੜ੍ਹ ਸਾਹਿਬ, 05 ਫਰਵਰੀ ( ) “ਕਿਸੇ ਵੀ ਮੁਲਕ ਦੀ ਪ੍ਰਗਤੀ ਇਸ ਗੱਲ ਤੇ ਨਿਰਭਰ ਹੁੰਦੀ ਹੈ ਕਿ ਉਸ ਮੁਲਕ ਦੇ ਨਿਵਾਸੀਆ ਦੀ ਕਿੰਨੀ ਗਿਣਤੀ, ਤਾਲੀਮ ਤੇ ਵਿਦਿਆ ਪੱਖੋ ਨਿਪੁੰਨ ਹੈ । ਉਨ੍ਹਾਂ ਨੂੰ ਸਰਕਾਰ ਵੱਲੋ ਬਣਦੀਆ ਸਿਹਤ ਸਹੂਲਤਾਂ ਪ੍ਰਾਪਤ ਹਨ ਜਾਂ ਨਹੀ ਅਤੇ ਉਥੋ ਦੇ ਪੜ੍ਹੇ-ਲਿਖੇ ਬੱਚੇ-ਬੱਚੀਆਂ ਨੂੰ ਸਰਕਾਰ ਨੇ ਉਨ੍ਹਾਂ ਦੀ ਤਾਲੀਮ ਤੇ ਯੋਗਤਾ ਮੁਤਾਬਿਕ ਰੁਜਗਾਰ ਦਿਵਾਉਣ ਦੀ ਜਿੰਮੇਵਾਰੀ ਨਿਭਾਈ ਹੈ ਜਾਂ ਨਹੀ । ਉਨ੍ਹਾਂ ਦੀ ਆਰਥਿਕ ਤੇ ਸਮਾਜਿਕ ਦਸਾ ਕੀ ਹੈ ? ਜੇਕਰ ਉਪਰੋਕਤ ਮੁੱਦਿਆ ਤੇ ਬਿਨ੍ਹਾਂ ਤੇ ਮੌਜੂਦਾ ਸੈਟਰ ਦੀ ਮੋਦੀ ਹਕੂਮਤ ਦੀ ਪੜਚੋਲ ਕੀਤੀ ਜਾਵੇ ਤਾਂ ਉਪਰੋਕਤ ਤਿੰਨੇ ਗੰਭੀਰ ਤੇ ਲੋੜੀਦੇ ਵਿਸਿਆ ਉਤੇ ਮੋਦੀ ਹਕੂਮਤ ਬੁਰੀ ਤਰ੍ਹਾਂ ਅਸਫਲ ਸਾਬਤ ਹੋਈ ਖੜ੍ਹੀ ਹੈ । ਨਾ ਤਾਂ ਇੰਡੀਆ ਦੇ ਵੱਡੀ ਗਿਣਤੀ ਵਿਚ ਬੱਚੇ ਬੱਚੀਆ ਨੂੰ ਮੁੱਢਲੀ ਤੇ ਉੱਚ ਵਿਦਿਆ ਪ੍ਰਦਾਨ ਕਰਨ ਦੀ ਜਿੰਮੇਵਾਰੀ ਨਿਭਾਅ ਸਕੀ ਹੈ । ਨਾ ਹੀ ਇਥੋ ਦੇ ਨਿਵਾਸੀਆ ਨੂੰ ਤਾਲੀਮ ਪੱਖੋ ਸਿੱਖਿਅਤ ਕਰਨ ਲਈ ਕੋਈ ਅਮਲੀ ਰੂਪ ਵਿਚ ਅਸਰਦਾਇਕ ਨੀਤੀ ਹੈ। ਜਿੰਨੇ ਵੀ ਪੜ੍ਹੇ-ਲਿਖੇ ਬੱਚੇ ਬੇਰੁਜਗਾਰ ਹਨ ਉਨ੍ਹਾਂ ਨੂੰ ਰੁਜਗਾਰ ਪ੍ਰਦਾਨ ਕਰਨ ਵਿਚ ਵੀ ਇਹ ਹਕੂਮਤ ਜਿੰਮੇਵਾਰੀ ਪੂਰਨ ਨਹੀ ਕਰ ਸਕੀ । ਇਹੀ ਵਜਹ ਹੈ ਕਿ ਪੜ੍ਹੇ ਲਿਖੇ ਸਿੱਖਿਅਤ ਬੱਚੇ ਮਜਬੂਰਨ ਆਪਣੇ ਘਰ-ਬਾਰ, ਪਰਿਵਾਰ ਨੂੰ ਛੱਡਕੇ ਬਾਹਰਲੇ ਮੁਲਕਾਂ ਵਿਚ ਜਾਣ ਲਈ ਮਜਬੂਰ ਹਨ । ਬੇਰੁਜਗਾਰਾਂ ਦੀ ਗਿਣਤੀ ਐਨੀ ਵੱਧ ਚੁੱਕੀ ਹੈ ਕਿ ਉਹ ਨਮੋਸੀ ਵਿਚ ਜਾ ਕੇ ਜਾਂ ਤਾਂ ਨਸਿਆ ਵਿਚ ਗਲਤਾਨ ਹੋ ਰਹੇ ਹਨ ਜਾਂ ਫਿਰ ਅਪਰਾਧਿਕ ਕਾਰਵਾਈਆ ਵੱਲ ਵੱਧ ਰਹੇ ਹਨ । ਜੋ ਹੋਰ ਵੀ ਅਤਿ ਗੁੰਝਲਦਾਰ ਸਥਿਤੀ ਪੈਦਾ ਕਰ ਰਹੀ ਹੈ ਅਤੇ ਇੰਡੀਆ ਦੇ ਹਾਲਾਤ ਦਿਸ਼ਾਹੀਣ ਨੀਤੀਆ ਦੀ ਬਦੌਲਤ ਅਤਿ ਵਿਸਫੋਟਕ ਬਣਦੇ ਜਾ ਰਹੇ ਹਨ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਜੋ ਸੰਸਾਰ ਵਿਚ ਉਪਰੋਕਤ ਮੁੱਦਿਆ ਉਤੇ ਬੀਤੇ ਸਮੇ ਵਿਚ ਚੌਥੇ ਸਥਾਂਨ ਤੇ ਆਉਦਾ ਸੀ, ਉਸ ਵੱਲੋ ਮੌਜੂਦਾ ਸਮੇ ਵਿਚ 12ਵੇ ਸਥਾਂਨ ਤੇ ਜਾਣ ਦੇ ਅਮਲ ਮੋਦੀ ਹਕੂਮਤ ਦੀ ਪੂਰਨ ਅਸਫਲਤਾ ਨੂੰ ਪ੍ਰਤੱਖ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਫਿਰ ਇਥੋ ਦੀ ਕਾਨੂੰਨੀ ਵਿਵਸਥਾਂ ਤੇ ਕਾਨੂੰਨ ਦੇ ਰਾਜ ਦੀ ਗੱਲ ਜੋ ਹੈ ਉਹ ਵੀ ਬਹੁਤ ਨਿਘਾਰ ਵੱਲ ਜਾ ਰਿਹਾ ਹੈ । ਇਥੇ ਗੈਗਸਟਰ, ਕਾਤਲ, ਡਕੈਤ ਅਤੇ ਅਪਰਾਧਿਕ ਅਮਲ ਦਿਨ ਬ ਦਿਨ ਵੱਧਦੇ ਜਾ ਰਹੇ ਹਨ । ਜਿਨ੍ਹਾਂ ਦੀ ਸਰਪ੍ਰਸਤੀ ਵੀ ਸਿਆਸਤਦਾਨ ਕਰਦੇ ਨਜਰ ਆ ਰਹੇ ਹਨ । ਸਰਕਾਰ ਵੱਲੋ ਆਪਣੇ ਨਾਗਰਿਕਾਂ ਨੂੰ ਵਿਧਾਨਿਕ ਆਜਾਦੀ ਅਤੇ ਹੋਰ ਵਿਧਾਨਿਕ ਹੱਕ ਪ੍ਰਦਾਨ ਕਰਨ ਦੀ ਬਜਾਇ ਸਰਕਾਰੀ ਫੋਰਸਾਂ, ਏਜੰਸੀਆ, ਰਾਅ, ਆਈ.ਬੀ ਤੇ ਅਰਧ ਸੈਨਿਕ ਬਲਾਂ ਵੱਲੋ ਆਪਣੇ ਹੀ ਨਾਗਰਿਕਾਂ ਉਤੇ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਢੰਗ ਨਾਲ ਜ਼ਬਰ ਜੁਲਮ ਢਾਹਕੇ ਉਨ੍ਹਾਂ ਉਤੇ ਹਿੰਦੂਤਵ ਸੋਚ ਨੂੰ ਥੋਪਿਆ ਜਾ ਰਿਹਾ ਹੈ । ਜੋ ਇਥੋ ਦੇ ਕਾਨੂੰਨ ਹਨ, ਉਨ੍ਹਾਂ ਨੂੰ ਹਿੰਦੂਤਵ ਰੂਪ ਦੇ ਕੇ ਅਜਿਹੇ ਨਾਮ ਦਿੱਤੇ ਜਾ ਰਹੇ ਹਨ ਜੋ ਕਿ ਇਥੋ ਦੇ ਨਾਗਰਿਕਾਂ ਦੀ ਸਮਝ ਤੋ ਵੀ ਬਾਹਰ ਹੋ ਗਏ ਹਨ । ਇਸ ਲਈ ਨਿਰਪੱਖਤਾ ਨਾਲ ਇਥੋ ਦੇ ਹੁਕਮਰਾਨਾਂ ਦੇ ਪ੍ਰਬੰਧ ਦੀ ਸਮਿਖਿਆ ਕਰਨ ਤੋ ਇਹ ਪ੍ਰਤੱਖ ਹੈ ਕਿ ਹੁਕਮਰਾਨ, ਸਿਆਸਤਦਾਨ, ਉੱਚ ਅਫਸਰਸਾਹੀ ਵੱਲੋ ਰਿਸਵਤਖੋਰੀ, ਗੈਰ ਕਾਨੂੰਨੀ ਅਮਲ ਹੋਣ ਦਾ ਕਾਰਨ ਹੈ ਕਿ ਇਹ ਉਪਰੋਕਤ ਲੋਕ ਵੀ ਇਸ ਸਮਾਜ ਵਿਰੋਧੀ ਅਮਲ ਵਿਚ ਗ੍ਰਸਤ ਹੋ ਚੁੱਕੇ ਹਨ । ਜਿਸ ਕਾਰਨ ਸਥਿਤੀ ਅਤਿ ਵਿਸਫੋਟਕ ਬਣਦੀ ਜਾ ਰਹੀ ਹੈ । ਆਰਥਿਕ, ਸਮਾਜਿਕ ਅਤੇ ਧਾਰਮਿਕ ਦਸਾ ਵਿਗੜਦੀ ਜਾ ਰਹੀ ਹੈ ਜਿਸ ਲਈ ਦੋਸ਼ਪੂਰਨ ਹਕੂਮਤੀ ਪ੍ਰਬੰਧ ਸਿੱਧੇ ਤੌਰ ਤੇ ਜਿੰਮੇਵਾਰ ਹੈ ।