ਚੀਨ ਨੈਸ਼ਨਲ ਡੇਅ ਦੇ ਮੌਕੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਵੱਲੋਂ ਮੁਬਾਰਕਬਾਦ
ਫ਼ਤਹਿਗੜ੍ਹ ਸਾਹਿਬ, 30 ਜਨਵਰੀ ( ) “ਚੀਨ ਵਿਚ ਅੱਜ ਨੈਸ਼ਨਲ ਡੇਅ ਧੂੰਮਧਾਮ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਵੱਲੋ ਆਪਣੇ ਗੁਆਂਢੀ ਮੁਲਕ ਨੂੰ ਦਿਲ ਦੀਆਂ ਗਹਿਰਾਈਆ ਤੋ ਜਿਥੇ ਅਸੀ ਮੁਬਾਰਕਬਾਦ ਭੇਜਦੇ ਹਾਂ, ਉਥੇ ਸਮੁੱਚੇ ਚੀਨ ਨਿਵਾਸੀਆ ਅਤੇ ਉਨ੍ਹਾਂ ਦੀ ਹਕੂਮਤ ਦੀ ਹਰ ਖੇਤਰ ਵਿਚ ਚੜਦੀ ਕਲਾਂ ਦੀ ਕਾਮਨਾ ਕਰਦੇ ਹੋਏ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਚੀਨ ਅਤੇ ਇਸ ਮੁਲਕ ਦੇ ਨਿਵਾਸੀਆ ਨੂੰ ਦਿਨ ਦੋਗੁਣੀ ਰਾਤ ਚੋਗੁਣੀ ਤਰੱਕੀ ਦੀ ਬਖਸਿਸ ਹੋਵੇ ਅਤੇ ਉਨ੍ਹਾਂ ਦੇ ਪੰਜਾਬ ਸੂਬੇ ਦੇ ਨਿਵਾਸੀਆ ਅਤੇ ਸਿੱਖ ਕੌਮ ਨਾਲ ਹਮੇਸ਼ਾਂ ਸਦਭਾਵਨਾ ਤੇ ਪਿਆਰ ਭਰੇ ਸੰਬੰਧ ਕਾਇਮ ਰਹਿਣ । ਤਾਂ ਕਿ ਚੀਨ ਦੇ ਹੁਕਮਰਾਨ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਦੀ ਪੂਰੀ ਜਾਣਕਾਰੀ ਰੱਖਦੇ ਹੋਏ ਆਉਣ ਵਾਲੇ ਸਮੇ ਵਿਚ ਅਜਿਹੇ ਫੈਸਲੇ ਕਰਨ ਲਈ ਮੋਹਰੀ ਭੂਮਿਕਾ ਨਿਭਾਉਣ ਜਿਸ ਨਾਲ ਸਿੱਖ ਕੌਮ ਬਤੌਰ ਪ੍ਰਭੂਸਤਾ ਸਟੇਟ ਦੇ ਆਜਾਦ ਹੋਵੇ । ਪੰਜਾਬੀਆਂ, ਸਿੱਖ ਕੌਮ ਦੇ ਚੀਨ ਦੀ ਹਕੂਮਤ ਨਾਲ ਸਥਾਈ ਤੌਰ ਤੇ ਸੰਬੰਧ ਮਜਬੂਤ ਰਹਿਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੀਨ ਦੇ ਪ੍ਰੈਜੀਡੈਟ ਸ੍ਰੀ ਸੀ. ਜਿੰਨਪਿੰਗ ਅਤੇ ਸਮੁੱਚੇ ਚੀਨ ਦੇ ਨਿਵਾਸੀਆ ਨੂੰ ਇਸ ਨੈਸਨਲ ਡੇਅ ਦੇ ਮਹਾਨ ਦਿਹਾੜੇ ਉਤੇ ਪਾਰਟੀ ਵੱਲੋ ਤੇ ਸਿੱਖ ਕੌਮ ਵੱਲੋ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਦੀ ਉਮੀਦ ਕੀਤੀ ਕਿ ਜਦੋ ਵੀ ਚੀਨ ਨਾਲ ਇੰਡੀਅਨ ਹੁਕਮਰਾਨ ਲੇਹ-ਲਦਾਖ ਦੇ ਖਾਲਸਾ ਰਾਜ ਦੀ ਮਲਕੀਅਤ ਵਾਲੇ ਇਲਾਕੇ ਦੀ ਕੌਮਾਂਤਰੀ ਕਾਨੂੰਨਾਂ, ਅਧੀਨ ਗੱਲਬਾਤ ਕਰਨ ਤਾਂ ਚੀਨ ਇਸ ਮੀਟਿੰਗ ਵਿਚ ਸਿੱਖ ਕੌਮ ਦੇ ਨੁਮਾਇੰਦਿਆ ਦੀ ਹਾਜਰੀ ਨੂੰ ਯਕੀਨੀ ਬਣਾਏ ਤਾਂ ਕਿ ਸਾਡੇ ਇਨ੍ਹਾਂ ਖਾਲਸਾ ਰਾਜ ਦੇ ਇਲਾਕਿਆ ਉਤੇ ਕੋਈ ਵੀ ਤਾਕਤ ਝੂਠਾ ਦਾਅਵਾ ਪੇਸ ਕਰਕੇ ਗੁੰਮਰਾਹ ਨਾ ਕਰ ਸਕੇ ਅਤੇ ਸਾਡੇ ਖਾਲਸਾ ਰਾਜ ਦੇ ਇਲਾਕੇ ਸਾਨੂੰ ਪ੍ਰਦਾਨ ਕਰਨ ਵਿਚ ਚੀਨ ਮੋਹਰੀ ਭੂਮਿਕਾ ਨਿਭਾਅ ਸਕੇ ।