ਸੁਭਾਸ ਚੰਦਰ ਬੋਸ ਨੇ ਆਪਣੇ ਸਾਥੀਆ ਨੂੰ ਜਪਾਨੀਆਂ ਤੋਂ ਕਾਲੇਪਾਣੀ ਦੀ ਸਜ਼ਾ ਤੋਂ ਰਿਹਾਅ ਕਿਉਂ ਨਹੀਂ ਕਰਵਾਇਆ ? : ਮਾਨ
ਫ਼ਤਹਿਗੜ੍ਹ ਸਾਹਿਬ, 24 ਜਨਵਰੀ ( ) “ਇੰਡੀਆਂ ਦੇ ਹੁਕਮਰਾਨ ਜੋ ਸੁਭਾਸ ਚੰਦਰ ਬੋਸ ਦਾ ਜਨਮ ਦਿਹਾੜਾ ਮਨਾਅ ਰਹੇ ਹਨ, ਉਨ੍ਹਾਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੁੱਛਣਾ ਚਾਹੇਗਾ ਕਿ ਜਦੋਂ ਅੰਗਰੇਜ਼ਾਂ ਵਿਰੁੱਧ ਲੜਨ ਵਾਲੇ ਜਪਾਨ ਨੇ ਅੰਡੇਮਾਨ ਨਿਕੋਬਾਰ ਆਈਜ਼ਲੈਡ 23 ਮਾਰਚ 1942 ਨੂੰ ਆਪਣੇ ਕਬਜੇ ਵਿਚ ਕਰ ਲਿਆ ਸੀ ਅਤੇ ਉਸ ਸਮੇਂ ਸ੍ਰੀ ਸੁਭਾਸ ਚੰਦਰ ਬੋਸ ਜਪਾਨੀਆ ਨਾਲ ਇਕਮਿਕ ਸਨ, ਤਾਂ ਕਾਲੇਪਾਣੀ ਦੀ ਸਜ਼ਾ ਵਿਚ ਸਿੱਖ, ਗ਼ਦਰੀ ਬਾਬੇ, ਬੱਬਰ ਅਤੇ ਹੋਰ ਕੈਦੀਆ ਨੂੰ ਸ੍ਰੀ ਬੋਸ ਨੇ ਰਿਹਾਅ ਕਰਵਾਉਣ ਦੀ ਜਿ਼ੰਮੇਵਾਰੀ ਕਿਉਂ ਨਾ ਨਿਭਾਈ ? ਉਸਦਾ ਜਨਮ ਦਿਨ ਮਨਾਉਣ ਵਾਲੇ ਹੁਕਮਰਾਨ ਪਹਿਲੇ ਇਤਿਹਾਸਿਕ ਤੱਥਾਂ ਸਹਿਤ ਇੰਡੀਅਨ ਨਿਵਾਸੀਆ ਅਤੇ ਨਿਕੋਬਾਰ ਆਈਜ਼ਲੈਡ ਦੀ ਕਾਲੇਪਾਣੀ ਦੀ ਸਜ਼ਾ ਵਿਚ ਬੰਦੀ ਬਣਾਏ ਗਏ ਇੰਡੀਅਨ ਪਰਿਵਾਰਾਂ ਦੇ ਮੈਬਰਾਂ ਨੂੰ ਜੁਆਬ ਦੇਣ ਕਿ ਉਨ੍ਹਾਂ ਨੂੰ ਸ੍ਰੀ ਬੋਸ ਨੇ ਰਿਹਾਅ ਕਿਉਂ ਨਹੀਂ ਕਰਵਾਇਆ ? ਫਿਰ ਹੀ ਸਹੀ ਜੁਆਬ ਦੇਣ ਉਪਰੰਤ ਸ੍ਰੀ ਬੋਸ ਦਾ ਜਨਮ ਦਿਨ ਮਨਾਉਣ ਵਾਲੇ ਅੱਗੇ ਵੱਧ ਸਕਦੇ ਹਨ । ਵਰਨਾ ਸ੍ਰੀ ਬੋਸ ਅਤੇ ਇਨ੍ਹਾਂ ਹੁਕਮਰਾਨਾਂ ਤੇ ਅੱਜ ਵੀ ਡੂੰਘਾਂ ਪ੍ਰਸ਼ਨ ਚਿੰਨ੍ਹ ਲੱਗਿਆ ਰਹੇਗਾ ।”
ਇਹ ਵਿਚਾਰ ਸ। ਸਿਮਰਨਜੀਤ ਸਿੰਘ ਮਾਨ ਐਮ।ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਉਨ੍ਹਾਂ ਹੁਕਮਰਾਨਾਂ ਜੋ ਅੱਜ ਸ੍ਰੀ ਸੁਭਾਸ ਚੰਦਰ ਬੋਸ ਦਾ ਜਨਮ ਦਿਨ ਮਨਾਉਣ ਦਾ ਐਲਾਨ ਕਰ ਰਹੇ ਹਨ, ਉਨ੍ਹਾਂ ਨੂੰ ਇੰਡੀਅਨ ਨਿਵਾਸੀਆ ਅਤੇ ਕੌਮਾਂਤਰੀ ਮੁਲਕਾਂ ਦੇ ਕਟਹਿਰੇ ਵਿਚ ਖੜ੍ਹਾ ਕਰਦੇ ਹੋਏ ਅਤੇ ਇਸ ਜਨਮ ਦਿਨ ਮਨਾਉਣ ਦੇ ਗੁੱਝੇ ਮਕਸਦ ਸੰਬੰਧੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ੍ਰੀ ਬੋਸ ਨੇ ਨਾਜੀ ਜਰਮਨ ਦੇ ਜਾਬਰ ਆਗੂ ਹਿਟਲਰ ਨਾਲ ਸਾਂਝ ਪਾਈ ਸੀ । ਫਿਰ ਇਟਲੀ ਦੇ ਤਾਨਾਸ਼ਾਹ ਸ੍ਰੀ ਮੋਸੋਲੀਨੀ ਨਾਲ ਵੀ ਸਾਂਝ ਰੱਖੀ ਅਤੇ ਜੋ ਜਪਾਨ ਦਾ ਤਾਨਾਸਾਹ ਤੋਜੋ ਸੀ, ਉਸ ਨਾਲ ਵੀ ਸ੍ਰੀ ਬੋਸ ਦੀ ਸਾਂਝ ਰਹੀ । ਕਹਿਣ ਤੋ ਭਾਵ ਹੈ ਕਿ ਸ੍ਰੀ ਬੋਸ ਐਕਸੈਸ ਪਾਵਰ ਦੇ ਨਾਲ ਰਹੇ ਹਨ, ਜਿਨ੍ਹਾਂ ਦਾ ਮੁਕਾਬਲਾ ਜਮਹੂਰੀਅਤ ਤਾਕਤਾਂ ਕਰ ਰਹੀਆ ਸਨ । ਜਿਸ ਵਿਚ ਸਾਡੀਆ ਸਿੱਖ ਫ਼ੌਜਾਂ ਨੇ ਵੀ ਸੰਸਾਰ ਜੰਗ ਪਹਿਲੀ ਅਤੇ ਸੰਸਾਰ ਜੰਗ ਦੂਜੀ ਵਿਚ ਮੋਹਰਲੀਆ ਕਤਾਰਾ ਵਿਚ ਖਲੋਕੇ ਹਿੱਸਾ ਲਿਆ । ਹੁਣ ਇਹ ਸੁਭਾਸ ਚੰਦਰ ਬੋਸ, ਜਪਾਨ ਅਤੇ ਕਾਲੇਪਾਣੀ ਦੀ ਸਜ਼ਾ ਭੁਗਤਣ ਵਾਲੇ ਸਾਡੇ ਇੰਡੀਅਨ ਨਿਵਾਸੀ ਇਹ ਸਭ ਤਾਕਤਾਂ ਅੰਗਰੇਜ਼ਾਂ ਦੇ ਖਿਲਾਫ ਲੜ ਰਹੇ ਸਨ, ਜਦੋਕਿ ਬੋਸ ਵੀ ਅੰਗਰੇਜ਼ਾਂ ਖਿਲਾਫ ਲੜ ਰਹੇ ਸਨ । ਦੂਸਰੇ ਪਾਸੇ ਆਜਾਦੀ ਘੁਲਾਟੀਆ ਜਿਨ੍ਹਾਂ ਵਿਚ ਸਾਡੇ ਬੱਬਰ ਅਤੇ ਗ਼ਦਰੀ ਬਾਬੇ ਵੀ ਕਾਲੇਪਾਣੀ ਦੀ ਸਜ਼ਾ ਵਿਚ ਬੰਦੀ ਬਣਾਏ ਹੋਏ ਸਨ । ਫਿਰ ਜਪਾਨ ਦਾ ਇਸ ਕਾਲੇਪਾਣੀ ਵਾਲੇ ਸਥਾਂਨ ਅੰਡੇਮਾਨ ਨਿਕੋਬਾਰ ਆਈਜਲੈਡ ਉਤੇ ਜਦੋ ਕਬਜਾ ਹੋ ਚੁੱਕਿਆ ਸੀ ਫਿਰ ਜਪਾਨੀਆ ਅਤੇ ਸ੍ਰੀ ਬੋਸ ਨੇ ਇਨ੍ਹਾਂ ਅੰਗਰੇਜ਼ਾਂ ਵਿਰੁੱਧ ਲੜਨ ਵਾਲੇ ਕੈਦੀਆ ਨੂੰ ਰਿਹਾਅ ਕਰਵਾਉਣ ਦੇ ਅਮਲ ਕਿਉਂ ਨਹੀ ਕੀਤੇ ?