ਜਦੋਂ ਹੁਕਮਰਾਨ ਗਾਂਧੀ-ਨਹਿਰੂ ਵੱਲੋਂ ਸਿੱਖਾਂ ਨੂੰ ਉੱਤਰੀ ਭਾਰਤ ਵਿਚ ਆਜ਼ਾਦ ਵੱਖਰਾਂ ਖਿੱਤਾ ਦੇਣ ਦਾ ਵਾਅਦਾ ਕਰਕੇ ਧੋਖਾ ਕਰ ਗਏ ਹਨ, ਫਿਰ ਇਨ੍ਹਾਂ ਹੁਕਮਰਾਨਾਂ ਤੇ ਕਿਵੇ ਇਤਬਾਰ ਕੀਤਾ ਜਾ ਸਕਦੈ ? : ਮਾਨ
ਫ਼ਤਹਿਗੜ੍ਹ ਸਾਹਿਬ, 22 ਜਨਵਰੀ ( ) “1947 ਦੀ ਵੰਡ ਤੋ ਪਹਿਲੇ ਹਿੰਦੂ ਆਗੂਆਂ ਨੇ ਸਿੱਖ ਕੌਮ ਦੀ ਲੀਡਰਸਿ਼ਪ ਨਾਲ ਇਹ ਆਪਣੇ ਕਾਂਗਰਸ ਦੇ ਇਜਲਾਸ ਵਿਚ ਸੱਦਕੇ ਵਾਅਦਾ ਕੀਤਾ ਸੀ ਕਿ ਆਜਾਦੀ ਮਿਲਣ ਉਪਰੰਤ ਸਿੱਖਾਂ ਨੂੰ ਉੱਤਰੀ ਭਾਰਤ ਵਿਚ ਉਨ੍ਹਾਂ ਦੀ ਇੱਛਾਪੂਰਤੀ ਲਈ ਇਕ ਆਜਾਦ ਖਿੱਤਾ ਪ੍ਰਦਾਨ ਕੀਤਾ ਜਾਵੇਗਾ । ਜਿਥੇ ਸਿੱਖ ਕੌਮ ਆਪਣੀ ਪੂਰਨ ਆਜਾਦੀ ਨਾਲ ਆਪਣੀਆ ਧਰਮੀ ਮਰਿਯਾਦਾਵਾ ਨੂੰ ਪੂਰਨ ਕਰਦੀ ਹੋਈ ਆਜਾਦੀ ਨਾਲ ਵਿਚਰ ਸਕੇਗੀ । ਜੋ ਕਿ 77 ਸਾਲ ਬੀਤਣ ਉਪਰੰਤ ਵੀ ਹੁਕਮਰਾਨਾਂ ਨੇ ਸਿੱਖ ਕੌਮ ਨਾਲ ਕੀਤੇ ਇਸ ਵਾਅਦੇ ਨੂੰ ਪੂਰਨ ਨਹੀ ਕੀਤਾ । ਫਿਰ ਜੋ 2022 ਵਿਚ ਦਿੱਲੀ ਵਿਖੇ ਇਕ ਸਾਲ 13 ਦਿਨ ਦੇ ਲੰਮੇ ਸਮੇ ਤੱਕ ਪੂਰਨ ਅਨੁਸਾਸਿਤ ਤੇ ਜਮਹੂਰੀ ਢੰਗ ਨਾਲ ਕਿਸਾਨ ਅੰਦੋਲਨ ਚੱਲਿਆ । ਜਿਸ ਵਿਚ ਮੋਦੀ ਹਕੂਮਤ ਨੇ ਕਿਸਾਨੀ ਨਾਲ ਸੰਬੰਧਤ ਮਾਰੂ 3 ਕਾਨੂੰਨਾਂ ਨੂੰ ਖਤਮ ਕਰਨ ਅਤੇ ਕਿਸਾਨਾਂ ਦੀਆਂ ਜਾਇਜ ਮੰਗਾਂ ਨੂੰ ਪੂਰਨ ਕਰਨ ਦਾ ਬਚਨ ਕਰਕੇ ਇਹ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਖਤਮ ਕਰਵਾਇਆ ਸੀ । ਉਸ ਤੋ ਇਹ ਮੌਜੂਦਾ ਮੋਦੀ ਹਕੂਮਤ ਕੇਵਲ ਮੁਨਕਰ ਹੀ ਨਹੀ ਹੋ ਗਈ, ਬਲਕਿ ਆਪਣੇ ਧਨਾਂਢ ਅੰਬਾਨੀ, ਅਡਾਨੀ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਤਿੰਨੇ ਕਿਸਾਨ ਮਾਰੂ ਕਾਨੂੰਨਾਂ ਨੂੰ ਆਪਣੇ ਢੰਗ ਨਾਲ ਬਣਾਕੇ ਪਾਸ ਕਰ ਦਿੱਤੇ ਗਏ ਹਨ । ਜੋ ਕਿ ਇਸ ਗੱਲ ਨੂੰ ਪ੍ਰਤੱਖ ਕਰਦੇ ਹਨ ਕਿ ਪੰਜਾਬੀਆਂ, ਜਿੰਮੀਦਾਰਾਂ, ਮਜਦੂਰਾਂ ਅਤੇ ਸਿੱਖ ਕੌਮ ਨੂੰ ਕਿਸੇ ਵੀ ਖੇਤਰ ਵਿਚ ਇਨਸਾਫ ਦੇਣ ਲਈ ਸੰਜੀਦਾ ਨਹੀ ਹਨ । ਇਸ ਲਈ ਇਨ੍ਹਾਂ ਧੋਖੇਬਾਜ ਤੇ ਬੇਈਮਾਨ ਹੁਕਮਰਾਨਾਂ ਉਤੇ ਕਿਸੇ ਵੀ ਤਰ੍ਹਾਂ ਵਿਸਵਾਸ ਕਰਨਾ ਮੁਨਾਸਿਬ ਨਹੀ ਹੋਵੇਗਾ ਅਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਕਿਸੇ ਤਰ੍ਹਾਂ ਦੀ ਕੰਮਜੋਰੀ ਪੈਦਾ ਕਰਨਾ ਕਿਸਾਨੀ ਅਤੇ ਪੰਜਾਬੀਆਂ ਦੇ ਹੱਕ ਵਿਚ ਨਹੀ ਜਾਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਕੁਝ ਦਿਨ ਪਹਿਲੇ ਮੋਦੀ ਹਕੂਮਤ ਵੱਲੋ ਕੁਝ ਆਈ.ਏ.ਐਸ ਅਫਸਰਾਨ ਅਤੇ ਸੈਟਰ ਤੋ ਨੁਮਾਇੰਦੇ ਭੇਜਕੇ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਨਾਲ ਗੱਲਬਾਤ ਕਰਦੇ ਹੋਏ ਜੋ 1 ਮਹੀਨੇ ਦੇ ਲੰਮੇ ਸਮੇ ਬਾਅਦ ਸੈਟਰ ਨਾਲ ਕਿਸਾਨੀ ਮੰਗਾਂ ਤੇ ਗੱਲਬਾਤ ਕਰਨ ਦੀ ਗੱਲ ਕਹੀ ਗਈ ਹੈ, ਇਹ ਪੰਜਾਬੀਆਂ ਤੇ ਸਿੱਖ ਕੌਮ ਵਿਚ ਹੁਕਮਰਾਨਾਂ ਦੇ ਧੋਖੇ ਵਾਲੇ ਦਾਗੀ ਕਿਰਦਾਰ ਨੂੰ ਦੇਖਕੇ ਡੂੰਘੇ ਸੰਕੇ ਖੜ੍ਹੇ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿੰਮੀਦਾਰ ਆਗੂਆਂ ਤੇ ਪੰਜਾਬੀਆਂ ਨੂੰ ਇਹ ਗੱਲ ਵੀ ਆਪਣੇ ਜਹਿਨ ਵਿਚ ਰੱਖਣੀ ਪਵੇਗੀ ਕਿ ਇੰਡੀਅਨ ਵਿਧਾਨ ਬਣਦੇ ਸਮੇ ਜੋ ਵਿਧਾਨਘਾੜਤਾ ਕਮੇਟੀ ਵਿਚ 2 ਸਿੱਖ ਮੈਬਰ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਲਏ ਗਏ ਸਨ, ਉਨ੍ਹਾਂ ਨੇ ਇਸ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਕੌਮ ਦੇ ਵਿਰਸੇ-ਵਿਰਾਸਤ ਅਤੇ ਸਮਾਜ ਪੱਖੀ ਮਰਿਯਾਦਾ ਵਿਰੋਧੀ ਵਿਧਾਨ ਉਤੇ ਇਸ ਕਰਕੇ ਆਪਣੇ ਦਸਤਖਤ ਕਰਨ ਤੋ ਨਾਂਹ ਕਰ ਦਿੱਤੀ ਸੀ ਕਿਉਂਕਿ ਇਸ ਵਿਧਾਨ ਵਿਚ ਸਾਡੇ ਹੱਕ ਹਕੂਕਾਂ ਤੇ ਅਧਿਕਾਰਾਂ ਨੂੰ ਸੁਰੱਖਿਅਤ ਨਹੀ ਸੀ ਕੀਤਾ ਗਿਆ । ਫਿਰ ਹੁਕਮਰਾਨਾਂ ਵੱਲੋ ਮੰਦਭਾਵਨਾ ਅਧੀਨ ਪੰਜਾਬ ਦੀ 1966 ਵਿਚ ਹੋਈ ਸਾਜਸੀ ਵੰਡ ਸਮੇ ਹਰਿਆਣਾ, ਹਿਮਾਚਲ, ਰਾਜਸਥਾਂਨ ਨੂੰ ਬਾਹਰ ਕੱਢਕੇ ਅਤੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕਿਆ ਨੂੰ ਬਾਹਰ ਰੱਖਕੇ ਇਨ੍ਹਾਂ ਦੇ ਮਨ ਵਿਚ ਪੰਜਾਬੀਆਂ ਤੇ ਪੰਜਾਬ ਸੂਬੇ ਪ੍ਰਤੀ ਪਣਪਦੀ ਬੁਰਾਈ ਸਾਫ ਜਾਹਰ ਹੋ ਗਈ ਸੀ । ਫਿਰ ਇਨ੍ਹਾਂ ਨੇ ਪੰਜਾਬੀ ਜਿੰਮੀਦਾਰਾਂ, ਮਜਦੂਰ ਅਤੇ ਇਥੇ ਵੱਸਣ ਵਾਲੀ ਸਿੱਖ ਕੌਮ ਦੀ ਆਰਥਿਕ ਹਾਲਤ ਨੂੰ ਬਿਹਤਰ ਬਣਾਉਣ ਲਈ ਅਜੇ ਤੱਕ ਨਾ ਤਾਂ ਸਰਹੱਦਾਂ ਖੋਲੀਆਂ ਹਨ ਅਤੇ ਨਾ ਹੀ ਸਾਨੂੰ ਕੌਮਾਂਤਰੀ ਮੰਡੀ ਵਿਚ ਆਪਣੇ ਕਿਸਾਨੀ ਉਤਪਾਦਾਂ ਨੂੰ ਵੇਚਣ ਦੇ ਬਦਲ ਵੱਜੋ ਕੋਈ ਖੁਲ੍ਹ ਦਿੱਤੀ ਜਾ ਰਹੀ ਹੈ । ਫਿਰ ਸਾਨੂੰ 1947 ਤੋ ਲੈਕੇ ਅੱਜ ਤੱਕ ਹੁਕਮਰਾਨ ਭਾਵੇ ਕਾਂਗਰਸ ਜਮਾਤ ਹੋਵੇ, ਭਾਵੇ ਬੀਜੇਪੀ-ਆਰ.ਐਸ.ਐਸ ਜਾਂ ਹੋਰ ਕੋਈ ਹਿੰਦੂਤਵ ਜਮਾਤ ਸਾਨੂੰ ਇਨ੍ਹਾਂ ਹੁਕਮਰਾਨਾਂ ਨੇ ਹਮੇਸ਼ਾਂ ਹੀ ਨਿਰੰਤਰ ਤੀਜੇ ਦਰਜੇ ਦੇ ਸ਼ਹਿਰੀਆਂ ਵਾਲਾ ਦੁਰਵਿਹਾਰ ਸਲੂਕ ਕਰਦੇ ਆ ਰਹੇ ਹਨ । ਜਦੋਕਿ ਇਸ ਮੁਲਕ ਨੂੰ ਆਜਾਦ ਕਰਵਾਉਣ, ਸਰਹੱਦਾਂ ਉਤੇ ਰਾਖੀ ਕਰਨ ਅਤੇ ਇਸ ਦੀ ਹਰ ਪੱਖੋ ਵਿਕਾਸ ਕਰਨ ਵਿਚ ਪੰਜਾਬੀਆਂ ਦਾ 80% ਯੋਗਦਾਨ ਹੈ । ਫਿਰ ਜਦੋ ਹੁਕਮਰਾਨ ਵਾਰ-ਵਾਰ ਸਾਡੇ ਨਾਲ ਧੋਖੇ ਫਰੇਬ ਤੇ ਵਿਤਕਰੇ ਕਰਦੇ ਆ ਰਹੇ ਹਨ, ਫਿਰ ਇਨ੍ਹਾਂ ਦੇ ਵਾਅਦਿਆ ਉਤੇ ਪੰਜਾਬੀ, ਜਿੰਮੀਦਾਰ, ਮਜਦੂਰ, ਸਿੱਖ ਕੌਮ ਕਿਸ ਤਰ੍ਹਾਂ ਵਿਸਵਾਸ ਕਰ ਸਕਦੇ ਹਨ ? ਇਸ ਲਈ ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਪਹਿਲੇ ਆਪਣੀਆ ਸਰਹੱਦਾਂ ਉਤੇ ਜਿਥੇ ਉਹ ਸੰਘਰਸ਼ ਲੜ ਰਹੇ ਹਨ, ਉਸੇ ਸਥਾਂਨ ਤੇ ਸੈਟਰ ਦੇ ਹੁਕਮਰਾਨਾਂ ਨਾਲ ਸੰਜ਼ੀਦਾ ਇਕੱਤਰਤਾ ਕਰਕੇ ਕਿਸਾਨੀ ਮੁਸਕਿਲਾਂ ਦੇ ਹੱਲ ਲਈ ਐਲਾਨ ਕਰਵਾਉਣ ਅਤੇ ਫਿਰ ਹੀ ਆਪਣੇ ਸੰਘਰਸ਼ ਨੂੰ ਖਤਮ ਕਰਨ ਦਾ ਐਲਾਨ ਕਰਨ ਇਸੇ ਵਿਚ ਸਮੁੱਚੇ ਪੰਜਾਬ, ਪੰਜਾਬੀਆਂ, ਜਿੰਮੀਦਾਰਾਂ, ਮਜਦੂਰਾਂ ਦਾ ਭਵਿੱਖ ਰੌਸਨ ਹੋ ਸਕੇਗਾ ।