ਚੀਨ ਵੱਲੋ ਜਦੋ ਵੀ ਲਦਾਖ ਬਾਰੇ ਗੱਲਬਾਤ ਹੋਵੇ ਤਾਂ ਸਿੱਖ ਕੌਮ ਦਾ ਨੁਮਾਇੰਦਾ ਇਸ ਗੱਲਬਾਤ ਵਿਚ ਸਾਮਿਲ ਕਰਨ ਦਾ ਪ੍ਰਬੰਧ ਕੀਤਾ ਜਾਵੇ : ਮਾਨ
ਫ਼ਤਹਿਗੜ੍ਹ ਸਾਹਿਬ, 17 ਦਸੰਬਰ ( ) “ਇੰਡੀਆ ਦੇ ਵਜੀਰ ਏ ਆਜਮ ਸ੍ਰੀ ਮੋਦੀ, ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਇਨ੍ਹਾਂ ਸਭਨਾਂ ਨੇ ਕੈਨੇਡਾ, ਬਰਤਾਨੀਆ, ਪਾਕਿਸਤਾਨ, ਹਰਿਆਣਾ, ਪੰਜਾਬ ਵਿਚ ਕਤਲ ਕੀਤੇ ਗਏ ਸਿੱਖ ਆਗੂਆਂ ਦੇ ਕਾਤਲ ਹਨ । ਇਨ੍ਹਾਂ ਨੇ ਹੀ ਇਕ ਸਾਜਿਸ ਤਹਿਤ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਕਤਲ ਕਰਵਾਏ ਹਨ । ਇਸੇ ਤਰ੍ਹਾਂ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ ਰਚੀ ਗਈ । ਭਾਵੇਕਿ ਉਸ ਵਿਚ ਇਹ ਸਫਲ ਨਹੀ ਹੋ ਸਕੇ । ਦੂਸਰਾ 1834 ਵਿਚ ਖਾਲਸਾ ਦਰਬਾਰ ਲਾਹੌਰ ਦੀਆਂ ਫ਼ੌਜਾਂ ਨੇ ਲਦਾਖ ਨੂੰ ਫਤਹਿ ਕਰਕੇ ਆਪਣੇ ਰਾਜ ਭਾਗ ਵਿਚ ਸਾਮਿਲ ਕੀਤਾ ਸੀ । ਜੋ ਕਿ ਖਾਲਸਾ ਰਾਜ ਦਰਬਾਰ ਦਾ ਹਿੱਸਾ ਹੈ । 1962 ਵਿਚ ਚੀਨ ਨੇ ਸਾਡੇ ਲਦਾਖ ਦਾ 39,000 ਸਕੇਅਰ ਵਰਗ ਕਿਲੋਮੀਟਰ ਇਲਾਕਾ ਦਬੋਚਿਆ । ਇਹ ਸਭ ਸਾਡੇ ਖਾਲਸਾ ਰਾਜ ਦਰਬਾਰ ਦਾ ਹਿੱਸਾ ਹਨ । ਜੇਕਰ ਅੱਜ ਸ੍ਰੀ ਡੋਵਾਲ ਚੀਨ ਵਿਖੇ ਪਹੁੰਚਕੇ ਲਦਾਖ ਤੇ 39000 ਸਕੇਅਰ ਵਰਗ ਕਿਲੋਮੀਟਰ ਦੇ ਖੇਤਰਫਲ ਨੂੰ ਵਾਪਸ ਲੈਣ ਦੀ ਗੱਲ ਕਰ ਰਹੇ ਹਨ ਤਾਂ ਇਹ ਇੰਡੀਅਨ ਹੁਕਮਰਾਨਾਂ ਤੇ ਸ੍ਰੀ ਡੋਵਾਲ ਵਰਗੇ ਸਿੱਖ ਕੌਮ ਦੇ ਕਾਤਲਾਂ ਨੂੰ ਕੋਈ ਇਖਲਾਕੀ ਹੱਕ ਨਹੀ ਕਿ ਉਹ ਸਾਡੇ ਇਨ੍ਹਾਂ ਇਲਾਕਿਆ ਨੂੰ ਚੀਨ ਤੋ ਵਾਪਸ ਲੈਣ ਸੰਬੰਧੀ ਗੱਲ ਕਰਨ । ਜਦੋ ਵੀ ਲਦਾਖ ਬਾਰੇ ਗੱਲ ਹੋਵੇ ਤਾਂ ਉਸ ਗੱਲਬਾਤ ਵਿਚ ਸਿੱਖ ਕੌਮ ਦੇ ਨੁਮਾਇੰਦੇ ਨੂੰ ਹਰ ਕੀਮਤ ਤੇ ਸਾਮਿਲ ਕਰਨਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆ ਦੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਡੋਵਾਲ ਵੱਲੋ ਖਾਲਸਾ ਰਾਜ ਦਰਬਾਰ ਦੇ 1962 ਵਿਚ ਚੀਨ ਨੂੰ ਇੰਡੀਆ ਵੱਲੋ ਕਬਜਾ ਕਰਵਾਏ ਗਏ ਇਲਾਕੇ ਸੰਬੰਧੀ ਚੀਨ ਨਾਲ ਗੱਲਬਾਤ ਕਰਨ ਦੇ ਅਤਿ ਸੰਜੀਦਾ ਮੁੱਦੇ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਅਜਿਹੀ ਹੋਣ ਵਾਲੀ ਕੋਈ ਵੀ ਕੌਮਾਂਤਰੀ ਪੱਧਰ ਦੀ ਗੱਲਬਾਤ ਵਿਚ ਸਿੱਖ ਕੌਮ ਦੇ ਨੁਮਾਇੰਦੇ ਦੀ ਸਮੂਲੀਅਤ ਹਰ ਕੀਮਤ ਤੇ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਚੀਨ ਜਿਸ ਨੇ ਪਹਿਲੇ ਵੀ ਸਿੱਖ ਕੌਮ ਦੀ ਅਜਿਹੀ ਗੱਲਬਾਤ ਵਿਚ ਸਮੂਲੀਅਤ ਹੋਣ ਬਾਰੇ ਚਰਚਾ ਕੀਤੀ ਸੀ, ਉਹ ਆਉਣ ਵਾਲੇ ਇਸ ਸਮੇ ਵਿਚ ਹੋਣ ਵਾਲੀ ਗੱਲਬਾਤ ਵਿਚ ਸਿੱਖ ਕੌਮ ਦੀ ਸਮੂਲੀਅਤ ਨੂੰ ਯਕੀਨੀ ਬਣਾਉਣ ਦੀ ਜਿੰਮੇਵਾਰੀ ਨਿਭਾਏਗਾ ।