ਸ੍ਰੀ ਦਰਬਾਰ ਸਾਹਿਬ ਦੇ ਤੋਸਾਖਾਨਾ ਅਤੇ ਸਿੱਖ ਰੈਫਰੈਸ ਲਾਈਬ੍ਰੇਰੀ ਵਿਚੋਂ ਫ਼ੌਜ ਵੱਲੋ ਲੁੱਟੇ ਖਜਾਨੇ ਅਤੇ ਦੁਰਲੱਭ ਵਸਤਾਂ ਸਿੱਖ ਕੌਮ ਨੂੰ ਵਾਪਸ ਕੀਤੇ ਜਾਣ : ਮਾਨ
ਫ਼ਤਹਿਗੜ੍ਹ ਸਾਹਿਬ, 04 ਮਾਰਚ ( ) “ਜਦੋਂ 1799-1849 ਵਿਚ ਲਾਹੌਰ ਖਾਲਸਾ ਰਾਜ ਦਰਬਾਰ ਦਾ ਰਾਜਭਾਗ ਸੀ, ਉਸ ਸਮੇ ਮੁਹੰਮਦ ਗਜਨੀ ਤੇ ਮੁਹੰਮਦ ਗੌਰੀ ਨੇ ਹਿੰਦੂ ਮੰਦਰ ਸੋਮਨਾਥ ਦੇ ਕੀਮਤੀ ਖਜਾਨੇ ਨੂੰ ਲੁੱਟ ਲਿਆ ਸੀ ਜਿਸ ਨੂੰ ਖਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ ਰਾਹ ਵਿਚ ਰੋਕ ਕੇ ਉਸ ਤੋ ਇਹ ਸਮਾਨ ਵਾਪਸ ਪ੍ਰਾਪਤ ਕੀਤਾ ਸੀ । ਇਸ ਵਿਚ ਸੋਮਨਾਥ ਮੰਦਰ ਦਾ ਦਰਵਾਜਾ ਵੀ ਸੀ ਜਿਸ ਨੂੰ ਖਾਲਸਾ ਫ਼ੌਜਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਭੇਟ ਕਰ ਦਿੱਤਾ ਸੀ ਜੋ ਕਿ ਸਦੀਆ ਤੋ ਦਰਸਨੀ ਡਿਊੜ੍ਹੀ ਵਿਖੇ ਸੁਸੋਭਿਤ ਹੈ । ਲੇਕਿਨ 1984 ਦੇ ਮਰਹੂਮ ਇੰਦਰਾ ਗਾਂਧੀ ਵੱਲੋ ਰੂਸ ਅਤੇ ਬਰਤਾਨੀਆ ਦੀਆਂ ਫ਼ੌਜਾਂ ਨਾਲ ਮਿਲਕੇ ਕੀਤੇ ਗਏ ਬਲਿਊ ਸਟਾਰ ਦੇ ਫ਼ੌਜੀ ਹਮਲੇ ਦੌਰਾਨ ਇੰਡੀਅਨ ਫ਼ੌਜਾਂ ਵੱਲੋ ਸਾਡੇ ਤੋਸਾਖਾਨਾ ਵਿਚ ਸੁਸੋਭਿਤ ਬੇਸਕੀਮਤੀ ਦੁਰਲੱਭ ਵਸਤਾਂ, ਸਿੱਖ ਰੈਫਰੈਸ ਲਾਈਬ੍ਰੇਰੀ ਵਿਚੋ ਪੁਰਾਤਨ ਕੀਮਤੀ ਗ੍ਰੰਥ ਅਤੇ ਅਮੁੱਲ ਦਸਤਾਵੇਜ ਫ਼ੌਜ ਚੁੱਕ ਕੇ ਲੈ ਗਈ ਸੀ । ਜਿਸ ਨੂੰ ਫੌ਼ਜ ਵੱਲੋ ਖਾਲਸਾ ਪੰਥ ਨੂੰ ਅਜੇ ਤੱਕ ਵਾਪਸ ਨਹੀ ਕੀਤੇ ਗਏ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀਆ ਤੋਸਾਖਾਨਾ ਵਿਚ ਸੁਸੋਭਿਤ ਦੁਰਲੱਭ ਬੇਸਕੀਮਤੀ ਵਸਤਾਂ ਤੇ ਸਿੱਖ ਰੈਫਰੈਸ ਲਾਈਬ੍ਰੇਰੀ ਦੇ ਦਸਤਾਵੇਜਾਂ ਨੂੰ ਵਾਪਸ ਕਰਨ ਦੀ ਗੰਭੀਰ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਸਮੇ ਦੇ ਹਿੰਦੂਤਵ ਹੁਕਮਰਾਨਾਂ ਵੱਲੋਂ ਕਦੀ ਵੀ ਰਾਜ ਭਾਗ ਦਾ ਹਿੱਸਾ ਬਣਨ ਜਾਂ ਆਪਣੇ ਪ੍ਰਬੰਧ ਨੂੰ ਸਹੀ ਢੰਗ ਨਾਲ ਚਲਾਉਣ ਦੀ ਕਾਬਲੀਅਤ ਨਾ ਹੋਣ, ਗੈਰ ਸਮਾਜੀ ਅਤੇ ਗੈਰ ਇਨਸਾਨੀ ਅਮਲਾਂ ਦੀ ਗੱਲ ਕਰਦੇ ਹੋਏ ਖਾਲਸਾ ਪੰਥ ਦੀਆਂ ਬਲਿਊ ਸਟਾਰ ਸਮੇ ਲੁੱਟੀਆ ਦੁਰਲੱਭ ਵਸਤਾਂ ਤੇ ਖਜਾਨਿਆ ਨੂੰ ਵਾਪਸ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸਟੇਟਲੈਸ ਸਿੱਖ ਕੌਮ ਉਤੇ ਬਲਿਊ ਸਟਾਰ ਦੇ ਹਮਲੇ ਦੇ 2 ਦਿਨਾਂ ਵਿਚ ਹੁਕਮਰਾਨਾਂ ਨੇ ਗੈਰ ਇਨਸਾਨੀ ਅਤੇ ਗੈਰ ਕਾਨੂੰਨੀ ਤਰੀਕੇ ਸਿੱਖ ਕੌਮ ਦਾ ਕਤਲੇਆਮ, ਨਸਲਕੁਸੀ, ਬਰਬਾਦੀ, ਯਾਦਗਰਾਂ ਨੂੰ ਤਬਾਹ ਕਰਨ ਅਤੇ ਸਾਡੀਆ ਧਾਰਮਿਕ ਤੇ ਇਤਿਹਾਸਿਕ ਇਮਾਰਤਾਂ ਤੇ ਵਸਤਾਂ ਦਾ ਨੁਕਸਾਨ ਕਰਨ ਦਾ ਵੱਡਾ ਅਪਰਾਧ ਕੀਤਾ । ਹੁਣ ਸਮਾਂ ਆ ਗਿਆ ਹੈ ਕਿ ਸਾਡੀਆਂ ਇਤਿਹਾਸਿਕ ਵਸਤਾਂ, ਬਹੁਮੁੱਲੇ ਦਸਤਾਵੇਜ ਆਦਿ ਨੂੰ ਇਹ ਹਿੰਦੂਤਵ ਹੁਕਮਰਾਨ ਵਾਪਸ ਕਰਨ ।