ਕਿਸੇ ਵੀ ਨਾਗਰਿਕ ਦੇ ਘਰ ਨੂੰ ਕੋਈ ਵੀ ਸਰਕਾਰ ਜਾਂ ਪੁਲਿਸ ਨਹੀ ਢਾਹ ਸਕਦੀ, ਇਹ ਤਾਂ ਜੰਗਲ ਦੇ ਰਾਜ ਵਾਲੇ ਦੁੱਖਦਾਇਕ ਅਮਲ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 04 ਫਰਵਰੀ ( ) “ਇੰਡੀਆਂ ਵਿਚ ਕਾਨੂੰਨ ਦੇ ਰਾਜ ਅਤੇ ਜਮਹੂਰੀਅਤ ਨੂੰ ਹੁਕਮਰਾਨਾਂ ਨੇ ਕੂੜੇਦਾਨ ਵਿਚ ਸੁੱਟ ਰੱਖਿਆ ਹੈ । ਇਥੇ ਜੰਗਲ ਦੇ ਰਾਜ ਵਰਗੇ ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਹੁਕਮਰਾਨਾਂ ਵੱਲੋ ਅਮਲ ਕੀਤੇ ਜਾ ਰਹੇ ਹਨ । ਜੋ ਅਤਿ ਨਿੰਦਣਯੋਗ ਅਤੇ ਬਿਲਕੁਲ ਵੀ ਬਰਦਾਸਤ ਕਰਨ ਯੋਗ ਹਕੂਮਤੀ ਕਾਰਵਾਈਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੁਕਮਰਾਨਾਂ ਨੂੰ ਸਪੱਸਟ ਕਰਨਾ ਆਪਣਾ ਫਰਜ ਸਮਝਦੀ ਹੈ ਕਿ ਕਿਸੇ ਵੀ ਨਾਗਰਿਕ ਦੀ ਜਾਇਦਾਦ, ਘਰ ਨੂੰ ਕੋਈ ਵੀ ਹੁਕਮਰਾਨ ਜਾਂ ਪੁਲਿਸ ਅਦਾਲਤੀ ਹੁਕਮਾਂ ਤੋ ਬਿਨ੍ਹਾਂ ਕੋਈ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਨਹੀ ਪਹੁੰਚਾ ਸਕਦੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋ ਪੁਲਿਸ ਅਤੇ ਆਪਣੇ ਸਰਕਾਰੀ ਸਾਧਨਾਂ ਦੀ ਦੁਰਵਰਤੋ ਕਰਕੇ ਇਥੋ ਦੇ ਨਿਵਾਸੀਆ ਨੂੰ ਨਿਸ਼ਾਨਾਂ ਬਣਾਕੇ ਉਨ੍ਹਾਂ ਦੇ ਘਰਾਂ ਨੂੰ ਗੈਰ ਕਾਨੂੰਨੀ ਤੇ ਗੈਰ ਇਨਸਾਨੀ ਢੰਗ ਨਾਲ ਢਾਹੁਣ ਦੇ ਕੀਤੇ ਜਾ ਰਹੇ ਤਾਨਾਸਾਹੀ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਦਾਲਤੀ ਹੁਕਮਾਂ ਤੋ ਬਿਨ੍ਹਾਂ ਅਜਿਹਾ ਕੋਈ ਵੀ ਸਮਾਜ ਵਿਰੋਧੀ ਅਮਲ ਦੀ ਇਜਾਜਤ ਨਾ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਥੇ ਅਜਿਹੇ ਹਕੂਮਤੀ ਅਮਲ ਹੋ ਰਹੇ ਹਨ ਜਿਸ ਤੋ ਨਿਰਪੱਖਤਾ ਨਾਲ ਦੇਖਣ ਵਾਲੇ ਨੂੰ ਇਹ ਪ੍ਰਤੱਖ ਦਿਖ ਰਿਹਾ ਹੋਵੇ ਕਿ ਇਥੇ ਤਾਂ ਜੰਗਲ ਦੇ ਰਾਜ ਵਾਲੀ ਗੱਲ ਹੋ ਰਹੀ ਹੈ । ਨਾ ਕਿ ਵਿਧਾਨਿਕ ਜਾਂ ਸਮਾਜਿਕ ਲੀਹਾਂ ਤੇ ਅਮਲ ਹੋ ਰਹੇ ਹਨ । ਸ. ਮਾਨ ਨੇ ਵਿਲਸਨ ਚਰਚਿਲ ਦੇ ਉਨ੍ਹਾਂ ਸ਼ਬਦਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਜਿਸ ਵਿਚ ਉਨ੍ਹਾਂ ਨੇ ਸਮੁੱਚੇ ਸੰਸਾਰ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਹਿੰਦੂਤਵ ਲੋਕ ਰਾਜ ਭਾਗ ਕਰਨ ਦੀ ਬਿਲਕੁਲ ਸਮਰੱਥ ਤੇ ਕਾਬਲੀਅਤ ਨਹੀ ਰੱਖਦੇ । ਜੇਕਰ ਇਨ੍ਹਾਂ ਨੂੰ ਸਿਆਸੀ ਸ਼ਕਤੀ ਪ੍ਰਦਾਨ ਕਰ ਦਿੱਤੀ ਗਈ ਤਾਂ ਇਸਦਾ ਮਤਲਬ ਇਹ ਸ਼ਕਤੀ ਬਦਮਾਸਾਂ, ਲੁਟੇਰਿਆ ਅਤੇ ਮੁਫਤਖੋਰਾ ਕੋਲ ਚਲੇ ਜਾਵੇਗੀ । ਇਨ੍ਹਾਂ ਕੋਲ ਮਿੱਠੀ, ਸੁਰੀਲੀ ਅਤੇ ਦਿਲ ਨੂੰ ਟੁੰਭਣ ਵਾਲੀ ਆਵਾਜ ਹੈ, ਲੇਕਿਨ ਸਹੀ ਦਿਸ਼ਾ ਵੱਲ ਅਮਲ ਨਹੀ । ਇਹ ਲੋਕ ਸ਼ਕਤੀ ਪ੍ਰਾਪਤ ਕਰਨ ਲਈ ਆਪਸ ਵਿਚ ਲੜ ਪੈਣਗੇ ਅਤੇ ਇੰਡੀਆਂ ਆਪਣੇ ਸਿਆਸੀ ਨਿਸ਼ਾਨੇ ਨੂੰ ਗੁਆਚ ਦੇਵੇਗਾ ।