ਜਦੋਂ ਸ. ਹਰਦੀਪ ਸਿੰਘ ਪੁਰੀ ਖੁਦ ਪਾਕਿਸਤਾਨ ਤੋਂ ਰਫਿਊਜੀ ਬਣਕੇ ਆਏ ਹਨ, ਫਿਰ ਉਹ ਰੋਹਿੰਗਿਆ ਨੂੰ ਕਾਨੂੰਨੀ ਤੌਰ ਤੇ ਸਥਾਪਿਤ ਹੋਣ ਲਈ ਅਮਲ ਕਿਉਂ ਨਹੀਂ ਕਰਵਾਉਦੇ ? : ਮਾਨ
ਫ਼ਤਹਿਗੜ੍ਹ ਸਾਹਿਬ, 16 ਦਸੰਬਰ ( ) “ਜਦੋਂ ਕੌਮਾਂਤਰੀ ਪੱਧਰ ਤੇ ਦੂਸਰੇ ਮੁਲਕਾਂ ਵਿਚੋਂ ਉਥੋ ਦੀਆਂ ਹਕੂਮਤਾਂ ਵੱਲੋ ਗੈਰ ਕਾਨੂੰਨੀ ਤਸੱਦਦ, ਜੁਲਮ ਅਤੇ ਬੇਇਨਸਾਫੀਆਂ ਦਾ ਸਾਹਮਣਾ ਕਰਨ ਵਾਲੀਆ ਕੌਮਾਂ, ਫਿਰਕਿਆ ਆਦਿ ਨੂੰ ਹਰ ਮੁਲਕ ਵਿਚ ਬਤੌਰ ਰਫਿਊਜੀ ਸ਼ਰਨ ਦੇਣ ਦਾ ਕਾਨੂੰਨ ਅਮਲ ਵਿਚ ਹੈ, ਤਾਂ ਫਿਰ ਜੋ ਰੋਹਿੰਗਿਆ ਦੀ ਕੌਮ ਜੁਲਮ ਦਾ ਟਾਕਰਾ ਕਰਦੀ ਹੋਈ ਇੰਡੀਆ ਵਿਚਬ ਤੌਰ ਸਰਨਾਰਥੀ ਆਏ ਹਨ, ਤਾਂ ਉਨ੍ਹਾਂ ਨੂੰ ਹਿੰਦੂਤਵ ਹੁਕਮਰਾਨ ਕੌਮਾਂਤਰੀ ਕਾਨੂੰਨ ਅਨੁਸਾਰ ਸਥਾਪਿਤ ਤੇ ਸਹਿਯੋਗ ਕਰਨ ਦੀ ਬਜਾਇ ਜ਼ਬਰੀ ਗੈਰ ਕਾਨੂੰਨੀ ਕਹਿਕੇ ਇਥੋ ਕੱਢਣ ਦੇ ਅਮਲ ਕਰਕੇ ਮਨੁੱਖਤਾ ਵਿਰੋਧੀ ਕਾਰਵਾਈਆ ਕਰ ਰਹੀ ਹੈ । ਸ. ਹਰਦੀਪ ਸਿੰਘ ਪੁਰੀ ਜੋ ਸੈਟਰ ਦੀ ਹਕੂਮਤ ਵਿਚ ਪੈਟਰੋਲੀਅਮ ਤੇ ਕੁਦਰਤੀ ਸੋਮਿਆ ਦੇ ਵਜੀਰ ਹਨ ਅਤੇ ਖੁਦ ਪਾਕਿਸਤਾਨ ਤੋ ਰਫਿਊਜੀ ਹੋ ਕੇ ਇਧਰ ਆਏ ਹਨ ਅਤੇ ਜਿਨ੍ਹਾਂ ਨੂੰ ਰਫਿਊਜੀਆਂ ਦੇ ਦੁੱਖ ਤਕਲੀਫਾਂ ਸੰਬੰਧੀ ਭਰਪੁਰ ਜਾਣਕਾਰੀ ਹੈ, ਉਹ ਹੁਣ ਆਮ ਆਦਮੀ ਪਾਰਟੀ ਵੱਲੋ ਰੋਹਿੰਗਿਆ ਦੇ ਵਿਸੇ ਉਤੇ ਆਪ ਜੀ ਨੂੰ ਨਿਸ਼ਾਨਾਂ ਬਣਾਉਣ ਉਪਰੰਤ ਇਨ੍ਹਾਂ ਰਫਿਊਜੀ ਰੋਹਿੰਗਿਆ ਨੂੰ ਇੰਡੀਆ ਵਿਚ ਕੌਮਾਂਤਰੀ ਕਾਨੂੰਨ ਅਧੀਨ ਸਥਾਪਿਤ ਕਰਨ ਤੋ ਪਿੱਛੇ ਕਿਉਂ ਹੱਟ ਰਹੇ ਹਨ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਰੋਹਿੰਗਿਆ ਦੀ ਇੰਡੀਆ ਵਿਚ ਆਈ ਕੌਮ ਜੋ ਬਤੌਰ ਰਫਿਊਜੀ ਇਥੇ ਵੱਸਣ ਤੇ ਰਹਿਣ ਦੇ ਹੱਕਦਾਰ ਹਨ, ਉਨ੍ਹਾਂ ਉਤੇ ਮੁਤੱਸਵੀ ਮੋਦੀ ਹਕੂਮਤ ਵੱਲੋ ਅਪਣਾਈ ਜਾ ਰਹੀ ਜਾਬਰ ਨੀਤੀ ਉਤੇ ਸ. ਹਰਦੀਪ ਸਿੰਘ ਪੁਰੀ, ਜੋ ਰਫਿਊਜੀਆ ਸੰਬੰਧੀ ਪੂਰੀ ਜਾਣਕਾਰੀ ਰੱਖਦੇ ਹਨ, ਵੱਲੋ ਆਪਣੀ ਤੋ ਪਿੱਛੇ ਹੱਟਣ ਉਤੇ ਜਨਤਾ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਅਤੇ ਇਥੋ ਦੇ ਹੁਕਮਰਾਨਾਂ ਨੂੰ ਕੌਮਾਂਤਰੀ ਕਾਨੂੰਨਾਂ ਅਧੀਨ ਰੋਹਿੰਗਿਆ ਨੂੰ ਰਫਿਊਜੀ ਸਟੇਟਸ ਦੇ ਕੇ ਵਸਾਉਣ ਅਤੇ ਉਨ੍ਹਾਂ ਨੂੰ ਤੰਗ ਪ੍ਰੇਸਾਨ ਨਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ ।