ਮੌਜੂਦਾ ਮੋਦੀ ਹਕੂਮਤ ਜਿੰਮੀਦਾਰਾਂ ਤੇ ਮਜਦੂਰਾਂ ਦੀ ਨਹੀ, ਬਲਕਿ ਅਡਾਨੀ, ਅੰਬਾਨੀ ਵਰਗੇ ਧਨਾਢਾਂ ਦੀ ਸਰਪ੍ਰਸਤੀ ਕਰਦੀ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 16 ਦਸੰਬਰ ( ) “ਸ. ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਜੋ ਬੀਤੇ 20 ਦਿਨਾਂ ਤੋਂ ਖਨੌਰੀ ਵਿਖੇ ਕਿਸਾਨੀ ਮੰਗਾਂ ਦੀ ਪੂਰਤੀ ਕਰਵਾਉਣ ਦੇ ਸੰਬੰਧ ਵਿਚ ਸੰਘਰਸ ਕਰਦੇ ਹੋਏ ਮਰਨ ਵਰਤ ਤੇ ਹਨ, ਉਨ੍ਹਾਂ ਦੀ ਕੀਮਤੀ ਜਿੰਦਗਾਨੀ ਪ੍ਰਤੀ ਸੈਟਰ ਦੇ ਮੌਜੂਦਾ ਹੁਕਮਰਾਨ ਸੰਜੀਦਾ ਵੀ ਹਨ ਜਾਂ ਨਹੀ, ਇਸ ਸੰਬੰਧੀ ਜਿਥੇ ਪੰਜਾਬੀਆਂ, ਕਿਸਾਨਾਂ, ਮਜਦੂਰਾਂ ਨੂੰ ਸਮੀਖਿਆ ਕਰਨੀ ਪਵੇਗੀ, ਉਥੇ ਸੈਟਰ ਦੇ ਹੁਕਮਰਾਨਾਂ ਨੂੰ ਆਪਣੇ ਹੀ ਲੋਕਾਂ ਪ੍ਰਤੀ ਵਿਸੇਸ ਤੌਰ ਤੇ ਮੁਲਕ ਦਾ ਢਿੱਡ ਭਰਨ ਵਾਲੇ ਅੰਨਦਾਤੇ ਨਾਲ ਕੀਤਾ ਜਾ ਰਿਹਾ ਦੁਰਵਿਹਾਰ ਸਹੀ ਹੈ ਜਾਂ ਗਲਤ, ਇਸ ਉਤੇ ਵੀ ਆਪਣੀ ਅੰਤਰ ਆਤਮਾ ਨਾਲ ਸਾਂਝ ਪਾਉਦੇ ਹੋਏ ਆਪਣੀ ਆਵਾਜ ਸੁਣਨੀ ਪਵੇਗੀ ਕਿ ਉਹ ਕਿਸਾਨ ਵਰਗ ਨਾਲ ਅਜਿਹਾ ਅਮਲ ਕਰਕੇ ਇੰਡੀਆ ਵਿਚ ਵੱਸਣ ਵਾਲੇ ਨਿਵਾਸੀਆ ਨੂੰ ਕੀ ਸੰਦੇਸ ਦੇਣਾ ਚਾਹੁੰਦੇ ਹਨ ? ਜੋ ਹਾਲਾਤ ਹੁਕਮਰਾਨਾਂ ਨੇ ਕਿਸਾਨੀ ਮੰਗਾਂ ਨੂੰ ਨਾ ਪੂਰਨ ਕਰਨ ਤੇ ਸ. ਜਗਜੀਤ ਸਿੰਘ ਡੱਲੇਵਾਲ ਨੂੰ ਖਤਰੇ ਵਿਚ ਪਾਉਣ ਦੇ ਕੀਤੇ ਜਾ ਰਹੇ ਹਨ, ਉਸ ਤੋ ਤਾਂ ਇਹ ਪ੍ਰਤੱਖ ਹੋ ਰਿਹਾ ਹੈ ਕਿ ਇਹ ਹੁਕਮਰਾਨ ਜਿੰਮੀਦਾਰਾਂ, ਮਜਦੂਰਾਂ ਤੇ ਇਥੋ ਦੇ ਆਮ ਨਿਵਾਸੀਆ ਦੇ ਹੱਕ ਵਿਚ ਨਹੀ ਕੇਵਲ ਤੇ ਕੇਵਲ ਅੰਡਾਨੀ, ਅੰਬਾਨੀ ਵਰਗੇ ਧਨਾਢ ਉਦਯੋਗਪਤੀਆਂ ਦੀ ਸਰਪ੍ਰਸਤੀ ਕਰਦੇ ਆ ਰਹੇ ਹਨ । ਜਿਸ ਨਾਲ ਇਸ ਮੁਲਕ ਵਿਚ ਕਿਸੇ ਵੀ ਸਮੇ ਵੱਡਾ ਉਪੱਦਰ ਖੜ੍ਹਾ ਹੋ ਸਕਦਾ ਹੈ ਜਿਸ ਤੇ ਇਨ੍ਹਾਂ ਨੂੰ ਕਾਬੂ ਪਾਉਣਾ ਅਤਿ ਮੁਸਕਿਲ ਹੋ ਜਾਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਸਾਨੀ ਮੰਗਾਂ ਦੀ ਪੂਰਤੀ ਲਈ ਮਰਨ ਵਰਤ ਤੇ ਬੈਠੇ ਸ. ਜਗਜੀਤ ਸਿੰਘ ਡੱਲੇਵਾਲ ਦੀ ਜਿੰਦਗਾਨੀ ਨਾਲ ਕੀਤੀ ਜਾ ਰਹੀ ਸਾਜਸੀ ਖਿਲਵਾੜ ਅਤੇ ਹਿੰਦੂਤਵ ਹੁਕਮਰਾਨਾਂ ਵੱਲੋ ਜਿੰਮੀਦਾਰਾਂ ਮਜਦੂਰਾਂ ਦੇ ਹੱਕਾਂ ਦੀ ਪੂਰਤੀ ਕਰਨ ਦੀ ਬਜਾਇ ਅੰਡਾਨੀ, ਅੰਬਾਨੀ ਵਰਗੇ ਧਨਾਢ ਵਪਾਰੀਆ ਦੀ ਗੈਰ ਕਾਨੂੰਨੀ ਢੰਗ ਨਾਲ ਕੀਤੀ ਜਾ ਰਹੀ ਸਰਪ੍ਰਸਤੀ ਦੇ ਹੋ ਰਹੇ ਅਮਲ ਉਤੇ ਡੂੰਘਾਂ ਦੁੱਖ ਜਾਹਰ ਕਰਦੇ ਹੋਏ ਅਤੇ ਸਖਤ ਸ਼ਬਦਾਂ ਵਿਚ ਹੁਕਮਰਾਨਾਂ ਦੇ ਅਮਲਾਂ ਦੀ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਜੋ ਸੈਟਰ ਸਰਕਾਰ ਨੇ ਮਸਲੇ ਨੂੰ ਸਹੀ ਢੰਗ ਨਾਲ ਹੱਲ ਕਰਨ ਦੀ ਬਜਾਇ ਪੰਜਾਬ ਸਰਕਾਰ ਨੂੰ ਅੰਦਰੂਨੀ ਹਦਾਇਤ ਕਰਕੇ ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਅਤੇ ਹੋਰ ਪੁਲਿਸ ਅਫਸਰਸਾਹੀ ਨੂੰ ਮਰਨ ਵਰਤ ਖਤਮ ਕਰਵਾਉਣ ਲਈ ਗੱਲਬਾਤ ਕਰਨ ਲਈ ਭੇਜਿਆ ਹੈ, ਇਹ ਕੇਵਲ ਹੁਕਮਰਾਨਾਂ ਦਾ ਜਨਤਾ ਲਈ ਦਿਖਾਵਾ ਕਰਨ ਦੇ ਅਮਲ ਤਾਂ ਕਹੇ ਜਾ ਸਕਦੇ ਹਨ । ਲੇਕਿਨ ਇਸ ਨੂੰ ਇਸ ਲਈ ਸਹੀ ਨਹੀ ਕਿਹਾ ਜਾ ਸਕਦਾ ਕਿ ਇਹ ਮਸਲਾਂ ਤਾਂ ਸੈਟਰ ਦੇ ਖੇਤੀਬਾੜੀ ਵਜੀਰ ਜਾਂ ਹੋਰ ਕਿਸੇ ਵੱਡੇ ਅਹੁਦੇ ਵਾਲੇ ਸਖਸ ਵੱਲੋ ਖਨੌਰੀ ਪਹੁੰਚਕੇ ਕਿਸਾਨੀ ਮੰਗਾਂ ਉਤੇ ਸ. ਜਗਜੀਤ ਸਿੰਘ ਡੱਲੇਵਾਲ ਤੇ ਹੋਰ ਕਿਸਾਨ ਆਗੂਆਂ ਨਾਲ ਸਾਂਝੀ ਗੱਲਬਾਤ ਕਰਕੇ ਸਹੀ ਦਿਸ਼ਾ ਵੱਲ ਹੱਲ ਕੱਢਕੇ ਹੀ ਹੱਲ ਹੋ ਸਕਦਾ ਹੈ ਨਾ ਕਿ ਅਜਿਹੇ ਸਿਆਸੀ ਡਰਾਮੇ ਕਰਕੇ ।