ਸਿਮਲਾ ਵਿਖੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਪਹੁੰਚਣ ਤੇ ਰਾਤ ਦੇ ਖਾਣੇ ਵਿਚ ਪਰੋਸੇ ਗਏ ‘ਜੰਗਲੀ ਮੁਰਗੇ’ ਦੇ ਮੀਟ ਦੀ ਨਿਰਪੱਖਤਾ ਨਾਲ ਜਾਂਚ ਹੋਵੇ : ਮਾਨ
ਫ਼ਤਹਿਗੜ੍ਹ ਸਾਹਿਬ, 16 ਦਸੰਬਰ ( ) “ਜੋ ਬੀਤੇ 2 ਦਿਨ ਪਹਿਲੇ ਹਿਮਾਚਲ ਦੇ ਸਿਮਲਾ ਵਿਖੇ ਹਿਮਾਚਲ ਦੇ ਮੁੱਖ ਮੰਤਰੀ ਵੱਲੋ ਕਿਸੇ ਪ੍ਰੋਗਰਾਮ ਅਧੀਨ ਰਾਤ ਦੇ ਖਾਣੇ ਵਿਚ ਜੋ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਜੰਗਲੀ ਮੁਰਗੇ ਦਾ ਮੀਟ ਪਰੋਸਿਆ ਗਿਆ ਹੈ, ਉਹ ਜੰਗਲੀ ਜੀਵ ਸੁਰੱਖਿਆ ਕਾਨੂੰਨ 1972 ਦੇ ਭਾਗ-2 ਦੇ ਨਿਯਮਾਂ ਦੀ ਘੋਰ ਉਲੰਘਣਾ ਹੈ । ਜਿਸ ਅਨੁਸਾਰ ਇਸ ਜੰਗਲੀ ਮੁਰਗੇ ਦਾ ਸਿਕਾਰ ਕਰਨ ਜਾਂ ਉਸ ਨੂੰ ਮਾਰਨ ਉਤੇ ਸਰਕਾਰੀ ਪੱਧਰ ਤੇ ਪੂਰਨ ਪਾਬੰਦੀ ਲੱਗੀ ਹੋਈ ਹੈ । ਭਾਵੇਕਿ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਇਸ ਜੰਗਲੀ ਮੁਰਗੇ ਦੇ ਮੀਟ ਦਾ ਸੇਵਨ ਨਹੀ ਕੀਤਾ, ਪਰ ਉਸਦੇ ਨਾਲ ਦੇ ਸਾਥੀਆ ਨੇ ਖੁੱਲ੍ਹੇ ਰੂਪ ਵਿਚ ਸੇਵਨ ਕੀਤਾ ਹੈ । ਜੋ ਕਿ ਇਕ ਸਟੇਟ ਦੇ ਮੁੱਖ ਮੰਤਰੀ ਵੱਲੋ ਆਪਣੀ ਹਾਜਰੀ ਵਿਚ ਮਨਾਹੀ ਕੀਤੇ ਗਏ ਜੰਗਲੀ ਮੁਰਗੇ ਦੇ ਮੀਟ ਨੂੰ ਪਰੋਸਣ ਤੇ ਖਾਣ ਦੀ ਪ੍ਰਵਾਨਗੀ ਦੇ ਕੇ ਬਹੁਤ ਵੱਡੀ ਕਾਨੂੰਨੀ ਤੇ ਸਮਾਜਿਕ ਅਣਗਹਿਲੀ ਕੀਤੀ ਹੈ । ਇਸ ਵਿਚ ਸਾਮਿਲ ਸਭ ਜੰਗਲਾਤ ਮਹਿਕਮੇ ਦੇ ਅਧਿਕਾਰੀ, ਡਿਪਟੀ ਕਮਿਸਨਰ ਸਿਮਲਾ, ਬਣਾਉਣ ਵਾਲੇ ਲਾਗਰੀ ਅਤੇ ਪਰੋਸਣ ਵਾਲਿਆ ਦੀ ਖੁੱਲ੍ਹੇ ਰੂਪ ਵਿਚ ਜਾਂਚ ਕਰਦੇ ਹੋਏ ਇਨ੍ਹਾਂ ਸਭਨਾਂ ਨੂੰ ਜੰਗਲੀ ਜੀਵਾਂ ਦੀ ਸੁਰੱਖਿਆ ਦੇ ਕਾਨੂੰਨਾਂ ਮੁਤਾਬਿਕ ਅਵੱਸ ਸਜ਼ਾ ਮਿਲਣੀ ਚਾਹੀਦੀ ਹੈ। ਤਾਂ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਦੇ ਸੰਬੰਧ ਵਿਚ ਬਣੇ ਕਾਨੂੰਨਾਂ ਦਾ ਸਭ ਤਰ੍ਹਾਂ ਪਾਲਣ ਹੋ ਸਕੇ ਅਤੇ ਜਿਨ੍ਹਾਂ ਜੀਵਾਂ ਦੀ ਗਿਣਤੀ ਬਹੁਤ ਘੱਟ ਗਈ ਹੈ, ਉਨ੍ਹਾਂ ਦੀ ਨਸਲ ਨੂੰ ਪ੍ਰਫੁੱਲਿਤ ਕੀਤਾ ਜਾ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿਮਲਾ ਵਿਖੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੀ ਹਾਜਰੀ ਵਿਚ ਜੰਗਲੀ ਜੀਵ ਸੁਰੱਖਿਆ ਦੇ ਕਾਨੂੰਨ ਦੀ ਉਲੰਘਣਾ ਕਰਕੇ ਰਾਤ ਦੇ ਖਾਂਣੇ ਵਿਚ ਜੰਗਲੀ ਮੁਰਗੇ ਦੇ ਮੀਟ ਨੂੰ ਪਰੋਸਣ ਅਤੇ ਖਾਣ ਦੇ ਹੋਏ ਅਤਿ ਦੁੱਖਦਾਇਕ ਅਮਲਾਂ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਇਸਦੀ ਨਿਰਪੱਖਤਾ ਨਾਲ ਜਾਂਚ ਕਰਕੇ ਇਸ ਨਾਲ ਸੰਬੰਧਤ ਸਭ ਅਧਿਕਾਰੀਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਇਹ ਦੁੱਖਦਾਇਕ ਅਮਲ ਹੋਇਆ ਹੈ, ਉਸ ਤੋ ਇਹ ਪ੍ਰਤੱਖ ਹੋ ਗਿਆ ਹੈ ਕਿ ਉੱਚ ਵੱਡੇ ਅਹੁਦਿਆ ਤੇ ਬੈਠਕੇ ਵੀ ਇਹ ਲੋਕ ਕਾਨੂੰਨ ਦੀ ਪਾਲਣਾਂ ਤੇ ਰੱਖਿਆ ਕਰਨ ਦੇ ਸਮਰੱਥ ਨਹੀ ਹਨ । ਇਸ ਹਿਮਾਚਲ ਨੂੰ ਹੁਣ ਪੰਜਾਬ ਵਿਚ ਸਾਮਿਲ ਕਰ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿਚ ਰਾਜ ਭਾਗ ਅਤੇ ਕਾਨੂੰਨ ਦਾ ਪਾਲਣ ਕਰਨ ਦਾ ਸਲੀਕਾ ਤੇ ਤਹਿਜੀਬ ਲੰਮੇ ਸਮੇ ਤੋ ਚੱਲਦਾ ਆ ਰਿਹਾ ਹੈ ਅਤੇ ਪੰਜਾਬੀਆਂ ਨੂੰ ਰਾਜ ਭਾਗ ਕਰਨ ਦਾ ਚੌਖਾ ਤੁਜਰਬਾ ਹੈ । ਇਥੇ ਇਹ ਵੀ ਵਰਣਨ ਕਰਨਾ ਜਰੂਰੀ ਹੈ ਕਿ ਬੀਤੇ ਕੱਲ੍ਹ ਮੱਧ ਪ੍ਰਦੇਸ ਦੇ ਬੰਧਵਗੜ੍ਹ ਵਿਖੇ ਜਿਥੇ ਸ਼ੇਰਾਂ ਅਤੇ ਹਾਥੀਆ ਨੂੰ ਰੱਖਿਆ ਜਾਂਦਾ ਹੈ, ਉਥੇ ਬੀਤੇ 2 ਸਾਲਾਂ ਵਿਚ 20 ਸ਼ੇਰ ਅਤੇ 10 ਹਾਥੀ, ਅਧਿਕਾਰੀਆ ਦੀ ਅਣਗਹਿਲੀ ਦੀ ਬਦੌਲਤ ਮਾਰੇ ਗਏ ਹਨ ਅਤੇ ਕੁੰਨੂ ਨੈਸਨਲ ਪਾਰਕ ਮੱਧ ਪ੍ਰਦੇਸ ਵਿਖੇ ਕੁਝ ਸਮਾਂ ਪਹਿਲੇ ਅਫਰੀਕਾ ਤੋ ਅੱਛੀ ਨਸਲ ਦੇ ਲਿਆਂਦੇ ਚੀਤਿਆ ਦੇ ਮਾਸੂਮ ਬੱਚੇ ਕੁੱਤਿਆ ਤੇ ਲੱਕੜਬੱਗਿਆ ਨੇ ਖਾਂ ਲਏ ਸਨ, ਇਹ ਵੀ ਅਧਿਕਾਰੀਆ ਦੀ ਵੱਡੀ ਅਣਗਹਿਲੀ ਦੀ ਬਦੌਲਤ ਦੁਖਾਂਤ ਵਾਪਰਿਆ । ਇਨ੍ਹਾਂ ਉਤੇ ਵੀ ਜੰਗਲੀ ਜੀਵ ਸੁਰੱਖਿਆ ਐਕਟ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਨੈਸਨਲ ਪਾਰਕ ਜਾਂ ਜੀਵ ਸੁਰੱਖਿਆ ਦੇ ਸੈਟਰਾਂ ਵਿਚ ਰੱਖੇ ਜਾਣ ਵਾਲੇ ਜੀਵਾਂ ਦੀ ਦੇਖਭਾਲ ਵਿਚ ਅਣਗਹਿਲੀ ਕਰਨ ਵਾਲੇ ਅਧਿਕਾਰੀਆ ਨੂੰ ਸਖਤ ਸੰਦੇਸ ਜਾ ਸਕੇ ।