ਸ਼੍ਰੋਮਣੀ ਅਕਾਲੀ ਦਲ ਦੀ 104ਵੀਂ ਵਰ੍ਹੇਗੰਢ ਤੇ ਖਾਲਸਾ ਪੰਥ ਨੂੰ ਮੁਬਾਰਕਬਾਦ, ਨਵੀ ਭਰਤੀ ਕਰਕੇ ਮਿੱਥੇ ਨਿਸ਼ਾਨੇ ਦੀ ਮੰਜਿਲ ਵੱਲ ਦ੍ਰਿੜਤਾ ਨਾਲ ਵੱਧਿਆ ਜਾਵੇਗਾ : ਅੰਮ੍ਰਿਤਸਰ ਦਲ
ਫਤਹਿਗੜ੍ਹ ਸਾਹਿਬ, 14 ਦਸੰਬਰ ( ) “ਸ਼੍ਰੋਮਣੀ ਅਕਾਲੀ ਦਲ ਜੋ ਕਿ 1920 ਵਿਚ ਵੱਡੀਆਂ ਕੁਰਬਾਨੀਆਂ ਉਪਰੰਤ ਹੋਦ ਵਿਚ ਆਇਆ ਸੀ ਅਤੇ ਜਿਸਦਾ ਬਹੁਤ ਹੀ ਫਖਰ ਵਾਲਾ ਮਹਾਨ ਇਤਿਹਾਸ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਸਮੇ ਵਿਚ ਜਦੋ ਵੀ ਹੁਕਮਰਾਨਾਂ ਵੱਲੋ ਖਾਲਸਾ ਪੰਥ ਜਾਂ ਮਨੁੱਖਤਾ ਨਾਲ ਕਿਸੇ ਤਰ੍ਹਾਂ ਦੀ ਵੀ ਵਿਧਾਨਿਕ, ਸਮਾਜਿਕ, ਧਾਰਮਿਕ, ਇਖਲਾਕੀ ਜਾਂ ਭੂਗੋਲਿਕ ਜ਼ਬਰ ਕੀਤਾ ਗਿਆ, ਤਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆ ਮਹਾਨ ਰਵਾਇਤਾ, ਪੰਥਕ ਅਤੇ ਮਨੁੱਖਤਾ ਪੱਖੀ ਸੋਚ ਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਹਰ ਉਸ ਜਬਰ ਤੇ ਬੇਇਨਸਾਫ਼ੀ ਵਿਰੁੱਧ ਸੰਘਰਸ ਕੀਤਾ ਅਤੇ ਹਰ ਖੇਤਰ ਵਿਚ ਨਿਰੰਤਰ ਫਤਹਿ ਪ੍ਰਾਪਤ ਕਰਦਾ ਆ ਰਿਹਾ ਹੈ । ਇਥੋ ਤੱਕ ਨਨਕਾਣਾ ਸਾਹਿਬ ਮੋਰਚਾ, ਜੈਤੋ ਮੋਰਚਾ, ਗੁਰਦੁਆਰਾ ਸੁਧਾਰ ਲਹਿਰ, ਗੁਰੂ ਕੇ ਬਾਗ ਮੋਰਚਾ, ਧਰਮ ਯੁੱਧ ਮੋਰਚਾ, ਪੰਜਾਬੀ ਸੂਬਾ ਮੋਰਚਾ ਆਦਿ ਵੱਡੇ ਮੋਰਚਿਆ ਦੀ ਅਗਵਾਈ ਵੀ ਕੀਤੀ ਅਤੇ ਫਤਹਿ ਵੀ ਪ੍ਰਾਪਤ ਕੀਤੀ । ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਖਾਲਸਾ ਪੰਥ ਦੀਆਂ ਮਹਾਨ ਰਵਾਇਤਾ, ਸੋਚ ਅਤੇ ਖਾਲਸਾ ਪੰਥ ਦੀ ਨਿਰਾਲੀ ਤੇ ਅਣਖੀਲੀ ਹੋਦ ਨੂੰ ਹਰ ਕੀਮਤ ਤੇ ਬਰਕਰਾਰ ਰੱਖਣਾ ਅਤੇ ਬਿਨ੍ਹਾਂ ਕਿਸੇ ਭੇਦਭਾਵ ਤੋ ਸਰਬਸਾਂਝੀ ਵਾਲਤਾ ਦੀ ਸੋਚ ਅਧੀਨ ਸਮੁੱਚੀ ਮਨੁੱਖਤਾ ਦੀ ਬਿਹਤਰੀ ਕਰਨ ਦੇ ਨਾਲ-ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ । ਜਿਸ ਨੂੰ ਬੀਤੇ ਪੁਰਾਤਨ ਸਮੇ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਪੂਰਨ ਕੀਤਾ । ਪਰ ਕੁਝ ਸਮੇ ਤੋ ਪੰਥਕ ਆਗੂਆਂ ਦੀਆਂ ਸਵਾਰਥੀ ਨੀਤੀਆ ਅਤੇ ਸੋਚ ਅਧੀਨ ਵੱਡੀਆ ਕਮੀਆ ਆਉਣ ਦੀ ਬਦੌਲਤ ਇਸ ਪੰਥਕ ਸਿਆਸੀ ਜਮਾਤ ਨੂੰ ਵੱਡਾ ਘਾਟਾ ਪਿਆ ਹੈ । ਪਰ ਜਦੋ ਤੋ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੋਦ ਵਿਚ ਆਇਆ ਹੈ, ਉਸ ਸਮੇ ਤੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਗੁਰੂ ਸਾਹਿਬਾਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਉਤੇ ਦ੍ਰਿੜਤਾ ਤੇ ਨਿਡਰਤਾ ਨਾਲ ਪਹਿਰਾ ਦਿੰਦੇ ਹੋਏ ਇਨ੍ਹਾਂ ਜਿੰਮੇਵਾਰੀਆ ਨੂੰ ਪੂਰਨ ਕਰਦਾ ਆ ਰਿਹਾ ਹੈ । ਭਾਵੇਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਤੇ ਰਵਾਇਤੀ ਆਗੂ ਸੈਟਰ ਦੀਆਂ ਦੁਸਮਣ ਤਾਕਤਾਂ ਨਾਲ ਸਾਂਠ-ਗਾਂਠ ਕਰਕੇ ਲੰਮੇ ਸਮੇ ਨੁਕਸਾਨ ਕਰਦੇ ਆ ਰਹੇ ਹਨ । ਪਰ ਅਜਿਹੇ ਸਮਿਆ ਤੇ ਵੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਪੰਥਕ ਸੋਚ ਤੇ ਮਨੁੱਖਤਾ ਪੱਖੀ ਸੋਚ ਨੂੰ ਮਜਬੂਤ ਕਰਨ ਲਈ ਮੋਹਰਲੀਆ ਕਤਾਰਾਂ ਵਿਚ ਖਲੋਕੇ ਜਿੰਮੇਵਾਰੀ ਨਿਭਾਈ ਹੈ । ਜਿਸਦਾ ਸਾਨੂੰ ਫਖਰ ਹੈ । ਸ਼੍ਰੋਮਣੀ ਅਕਾਲੀ ਦਲ ਦੇ 104ਵੀ ਵਰ੍ਹੇਗੰਢ ਉਤੇ ਅਸੀ ਖਾਲਸਾ ਪੰਥ ਨੂੰ ਮੁਬਾਰਕਬਾਦ ਦਿੰਦੇ ਹੋਏ ਬਚਨ ਕਰਦੇ ਹਾਂ ਕਿ ਗੁਰੂ ਸਾਹਿਬਾਨ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲੋ ਦਿੱਤੀ ਸਾਨੂੰ ਅਗਵਾਈ ਹੇਠ ਅਸੀ ਆਪਣੇ ਮਿਲੇ ਮਿਸਨ ਨੂੰ ਪ੍ਰਾਪਤ ਕਰਨ ਲਈ ਅਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਲਈ ਜਿਥੇ ਬਿਨ੍ਹਾਂ ਕਿਸੇ ਡਰ ਭੈ ਤੇ ਸੰਘਰਸ ਨਿਰੰਤਰ ਜਾਰੀ ਰੱਖਾਂਗੇ, ਉਥੇ ਅੱਜ ਦੇ ਇਸ ਦਿਹਾੜੇ ਤੇ ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੀ ਨਵੀ ਭਰਤੀ ਕਰਨ, ਡੈਲੀਗੇਟ ਇਜਲਾਸ ਬੁਲਾਕੇ ਅਗਲੇਰੀ ਚੋਣ ਕਾਰਵਾਈ ਪੂਰੀ ਕਰਦੇ ਹੋਏ ਖਾਲਸਾ ਪੰਥ ਦੀ ਮਿੱਥੀ ਮੰਜਿਲ ਵੱਲ ਅਡੋਲ ਵੱਧਣ ਦੀ ਜਿੰਮੇਵਾਰੀ ਨਿਭਾਵਾਂਗੇ ।”
ਇਹ ਵਿਚਾਰ ਅੱਜ ਇਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਿਨ੍ਹਾਂ ਤੇ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਗੁਰਜੰਟ ਸਿੰਘ ਕੱਟੂ (ਜਰਨਲ ਸਕੱਤਰ) ਆਦਿ ਆਗੂਆਂ ਨੇ ਸਾਂਝੇ ਤੌਰ ਤੇ ਫਤਹਿਗੜ੍ਹ ਸਾਹਿਬ ਵਿਖੇ ਪ੍ਰੈਸ ਨਾਲ ਇਕ ਵਿਸੇਸ ਗੱਲਬਾਤ ਕਰਦੇ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜੁਝਾਰੂ ਜਥੇਬੰਦੀ ਦੀ ਭਰਤੀ 10 ਮਾਰਚ ਤੱਕ ਕਰਕੇ ਫਿਰ 29 ਮਾਰਚ ਨੂੰ ਹੋਣ ਵਾਲੇ ਡੈਲੀਗੇਟ ਇਜਲਾਸ ਵਿਚ ਪਾਰਟੀ ਦੀ ਪੂਰੀ ਜਥੇਬੰਦੀ ਦੀ ਚੋਣ ਕਰਨ ਉਪਰੰਤ ਅਗਲੇਰੇ ਨਿਸ਼ਾਨੇ ਤੇ ਅੱਗੇ ਵੱਧਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਆਗੂਆਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋ ਤੋ 01 ਮਈ 1994 ਤੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਂਨ ਤੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅੰਮ੍ਰਿਤਸਰ ਐਲਾਨਨਾਮੇ ਹੇਠ ਹੋਦ ਵਿਚ ਆਈ ਹੈ । ਉਸ ਸਮੇ ਤੋ ਹੀ ਆਪਣੇ ਮਿੱਥੇ ਨਿਸ਼ਾਨੇ ਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ ਆ ਰਹੀ ਹੈ । ਭਾਵੇਕਿ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪ੍ਰਣ ਕਰਨ ਵਾਲੀ ਸਮੁੱਚੀ ਲੀਡਰਸਿਪ ਅੰਮ੍ਰਿਤਸਰ ਐਲਾਨਨਾਮੇ ਤੇ ਖਾਲਸਾ ਪੰਥ ਦੀ ਮਿੱਥੇ ਨਿਸਾਨੇ ਦੀ ਆਜਾਦੀ ਤੋ ਭੱਜ ਚੁੱਕੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਖਾਲਸਾ ਪੰਥ ਦੀ ਸੋਚ ਨੂੰ ਪ੍ਰਣਾਈ ਹੋਈ ਹੈ, ਉਥੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਵੱਲੋ ਆਪਣੇ ਮਿੱਥੇ ਨਿਸਾਨੇ ‘ਖਾਲਿਸਤਾਨ’ ਦੀ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਅਧੀਨ ਜਮਹੂਰੀਅਤ ਢੰਗ ਨਾਲ ਪ੍ਰਾਪਤ ਕਰਨ ਹਿੱਤ ਨਿਰੰਤਰ ਸੰਘਰਸ਼ ਕਰਦੀ ਆ ਰਹੀ ਹੈ । 1994 ਤੋ ਲੈਕੇ ਅੱਜ ਤੱਕ ਕਦੀ ਵੀ ਕਿਸੇ ਵੀ ਕੌਮੀ, ਪੰਜਾਬ, ਪੰਜਾਬੀਅਤ, ਖਾਲਸਾ ਵਿਰਸੇ-ਵਿਰਾਸਤ, ਸੱਭਿਆਚਾਰ, ਬੋਲੀ-ਭਾਸ਼ਾ ਅਤੇ ਆਪਣੀ ਅਣਖ ਗੈਰਤ ਤੇ ਉੱਚੀ ਆਨ-ਸਾਨ ਨੂੰ ਕਾਇਮ ਰੱਖਣ ਦੇ ਮਕਸਦ ਉਤੇ ਨਾ ਤਾਂ ਹੁਕਮਰਾਨਾਂ ਦੇ ਕਦੀ ਜ਼ਬਰ ਜੁਲਮਾਂ ਅੱਗੇ ਝੁਕੀ ਹੈ ਅਤੇ ਨਾ ਹੀ ਕਦੀ ਕਿਸੇ ਤਰ੍ਹਾਂ ਦਾ ਅਸੂਲਾਂ ਤੇ ਨਿਯਮਾਂ ਦੇ ਉਲਟ ਕਿਸੇ ਤਰ੍ਹਾਂ ਦਾ ਸਮਝੌਤਾ ਕੀਤਾ ਹੈ । ਇਸੇ ਸੋਚ ਉਤੇ ਚੱਲਦੇ ਹੋਏ ਪਾਰਟੀ ਮਿਥੇ ਕੌਮੀ ਨਿਸਾਨੇ ਦੀ ਹਰ ਕੀਮਤ ਤੇ ਪ੍ਰਾਪਤੀ ਕਰੇਗੀ । ਇਸ ਅਮਲ ਅਧੀਨ ਅੱਜ ਅਸੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਹਰ ਪਿੰਡ, ਸਹਿਰ ਪੱਧਰ ਤੇ ਭਰਤੀ ਕਰਨ ਦਾ ਐਲਾਨ ਕਰਦੇ ਹਾਂ । ਜਿਸ ਅਨੁਸਾਰ ਜਿਲ਼੍ਹਾ ਪੱਧਰ ਉਤੇ ਪਾਰਟੀ ਆਗੂਆਂ ਦੀ ਜਿੰਮੇਵਾਰੀ ਲਗਾਕੇ ਇਹ ਭਰਤੀ ਦਾ ਕੰਮ ਸੁਰੂ ਕੀਤਾ ਜਾਵੇਗਾ :-
1. ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਜਿ਼ਲ੍ਹਿਆਂ ਦੀ ਭਰਤੀ ਦੀ ਜਿੰਮੇਵਾਰੀ ਦੀ ਦੇਖਰੇਖ ਸ. ਉਪਕਾਰ ਸਿੰਘ ਸੰਧੂ ਜਰਨਲ ਸਕੱਤਰ ਕਰਨਗੇ ।
2. ਤਰਨਤਾਰਨ, ਫਾਜਿਲਕਾ, ਕਪੂਰਥਲਾ ਜਿਲ੍ਹਿਆ ਦੀ ਦੇਖਰੇਖ ਸ. ਹਰਪਾਲ ਸਿੰਘ ਬਲੇਰ ਜਰਨਲ ਸਕੱਤਰ ਕਰਨਗੇ।
3. ਮੁਕਤਸਰ, ਫਰੀਦਕੋਟ, ਫਿਰੋਜਪੁਰ ਅਤੇ ਮੋਗਾ ਜਿਲ੍ਹਿਆ ਦੀ ਦੇਖਰੇਖ ਸ. ਗੁਰਚਰਨ ਸਿੰਘ ਭੁੱਲਰ, ਸ. ਤਜਿੰਦਰ ਸਿੰਘ ਦਿਓਲ, ਜਤਿੰਦਰ ਸਿੰਘ ਥਿੰਦ ਕਰਨਗੇ ।
4. ਲੁਧਿਆਣਾ, ਜਗਰਾਓ, ਖੰਨਾ ਜਿ਼ਲ੍ਹਿਆ ਦੀ ਦੇਖਰੇਖ ਸ. ਅੰਮ੍ਰਿਤਪਾਲ ਸਿੰਘ ਛੰਦੜਾ ਜਰਨਲ ਸਕੱਤਰ ਅਤੇ ਸ. ਸਿਗਾਰਾ ਸਿੰਘ ਬਡਲਾ ਕਰਨਗੇ ।
5. ਬਰਨਾਲਾ, ਸੰਗਰੂਰ ਤੇ ਮਲੇਰਕੋਟਲਾ ਜਿਲ੍ਹਿਆ ਦੀ ਦੇਖਰੇਖ ਮਾਸਟਰ ਕਰਨੈਲ ਸਿੰਘ ਨਾਰੀਕੇ ਜਰਨਲ ਸਕੱਤਰ ਅਤੇ ਬਹਾਦਰ ਸਿੰਘ ਭਸੌੜ ਕਰਨਗੇ ।
6. ਮਾਨਸਾ ਅਤੇ ਬਠਿੰਡਾ ਜਿਲਿਆ ਦੀ ਦੇਖਰੇਖ ਪਰਮਿੰਦਰ ਸਿੰਘ ਬਾਲਿਆਵਾਲੀ ਪੀ.ਏ.ਸੀ ਮੈਬਰ ਕਰਨਗੇ ।
7. ਪਟਿਆਲਾ, ਫਤਹਿਗੜ੍ਹ ਸਾਹਿਬ ਜਿਲਿਆ ਦੀ ਦੇਖਰੇਖ ਪ੍ਰੋ. ਮਹਿੰਦਰਪਾਲ ਸਿੰਘ ਜਰਨਲ ਸਕੱਤਰ ਅਤੇ ਹਰਭਜਨ ਸਿੰਘ ਕਸਮੀਰੀ ਪੀ.ਏ.ਸੀ ਮੈਬਰ ਕਰਨਗੇ ।
8. ਹੁਸਿਆਰਪੁਰ, ਜਲੰਧਰ ਜਿਲ੍ਹਿਆ ਦੀ ਦੇਖਰੇਖ ਡਾ. ਹਰਜਿੰਦਰ ਸਿੰਘ ਜੱਖੂ ਕਰਨਗੇ ।
9.ਨਵਾਂਸਹਿਰ, ਰੋਪੜ੍ਹ, ਮੋਹਾਲੀ ਜਿਲ੍ਹਿਆ ਦੀ ਦੇਖਰੇਖ ਸ. ਕੁਸਲਪਾਲ ਸਿੰਘ ਮਾਨ ਜਰਨਲ ਸਕੱਤਰ ਕਰਨਗੇ ।