ਸ. ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੀ ਨਾਜੁਕ ਹਾਲਤ ਸੰਬੰਧੀ ਸੈਂਟਰ ਦੀ ਹਕੂਮਤ ਕਿਉਂ ਫਿਕਰ ਨਹੀ ਕਰ ਰਹੀ ? : ਮਾਨ
ਫਤਹਿਗੜ੍ਹ ਸਾਹਿਬ, 14 ਦਸੰਬਰ ( ) “ਜਦੋਂ ਕਿਸਾਨ ਆਗੂ ਸ. ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਅਤਿ ਨਾਜੁਕ ਸਥਿਤੀ ਵਿਚ ਪਹੁੰਚ ਗਈ ਹੈ ਅਤੇ ਸੁਪਰੀਮ ਕੋਰਟ ਆਫ ਇੰਡੀਆ ਨੇ ਵੀ ਸੈਟਰ ਦੀ ਮੋਦੀ ਹਕੂਮਤ ਨੂੰ ਸ. ਡੱਲੇਵਾਲ ਦੀ ਸਿਹਤ ਸੰਬੰਧੀ ਗਹਿਰੀ ਚਿੰਤਾ ਪ੍ਰਗਟਾਉਦੇ ਹੋਏ ਕਿਸਾਨੀ ਮੰਗਾਂ ਸੰਬੰਧੀ ਮਸਲਾ ਹੱਲ ਕਰਕੇ ਸ. ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਦੇ ਬੈਠੇ ਨੂੰ ਉਠਾਉਣ ਲਈ ਉਦਮ ਕਰਨ ਦੀ ਗੰਭੀਰ ਗੁਜਾਰਿਸ ਕੀਤੀ ਹੈ, ਫਿਰ ਸੈਟਰ ਦੀ ਮੋਦੀ ਮੁਤੱਸਵੀ ਹਕੂਮਤ ਇਸ ਗੰਭੀਰ ਵਿਸੇ ਤੇ ਅਮਲ ਕਿਉਂ ਨਹੀ ਕਰ ਰਹੀ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਦੀ ਦਿਨ-ਬ-ਦਿਨ ਸਰੀਰਕ ਸਥਿਤੀ ਅਤਿ ਕੰਮਜੋਰ ਹੋਣ ਉਤੇ ਅਤੇ ਸੁਪਰੀਮ ਕੋਰਟ ਵੱਲੋ ਸੈਟਰ ਸਰਕਾਰ ਨੂੰ ਇਸ ਵਿਸੇ ਤੇ ਦਿੱਤੀ ਨੇਕ ਸਲਾਹ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਸਮੁੱਚੇ ਇੰਡੀਆਂ ਤੇ ਬਾਹਰਲੇ ਮੁਲਕਾਂ ਵਿਚ ਇਕ ਨਿਰਦੋਸ਼ ਸੰਘਰਸਕਾਰੀ ਕਿਸਾਨ ਆਗੂ ਵੱਲੋ ਆਪਣੀਆ ਮੰਗਾਂ ਦੇ ਹੱਕ ਵਿਚ ਮਰਨ ਵਰਤ ਦੇ ਬੈਠੇ ਹੋਣ ਤੇ ਪੈਦਾ ਹੋਣ ਵਾਲੀ ਅਤਿ ਗੰਭੀਰ ਸਥਿਤੀ ਸੰਬੰਧੀ ਉੱਚੀ ਆਵਾਜ ਵਿਚ ਸੈਟਰ ਦੀ ਮੋਦੀ ਹਕੂਮਤ ਨੂੰ ਇਸ ਮਸਲੇ ਨੂੰ ਸਹਿਜ ਨਾਲ ਹੱਲ ਕਰਨ ਦੀ ਗੱਲ ਕੀਤੀ ਹੈ, ਤਾਂ ਸੈਟਰ ਸਰਕਾਰ ਨੂੰ ਬਿਨ੍ਹਾਂ ਵਜਹ ਆਪਣੀ ਕੱਟੜਵਾਦੀ, ਪੰਜਾਬ ਸੂਬੇ ਤੇ ਕਿਸਾਨ ਵਿਰੋਧੀ ਸੋਚ ਨੂੰ ਅਲਵਿਦਾ ਕਹਿਕੇ ਸ. ਜਗਜੀਤ ਸਿੰਘ ਡੱਲੇਵਾਲ ਦੀ ਕੀਮਤੀ ਜਿੰਦਗਾਨੀ ਨੂੰ ਬਚਾਉਣ ਲਈ ਫੋਰੀ ਅਮਲ ਕਰਨਾ ਬਣਦਾ ਹੈ । ਵਰਨਾ ਕਿਸੇ ਤਰ੍ਹਾਂ ਦੀ ਅਣਮਨੁੱਖੀ ਦੁੱਖਦਾਇਕ ਘਟਨਾ ਵਾਪਰਨ ਤੇ ਸਮੁੱਚੇ ਇੰਡੀਆ ਦੇ ਹਾਲਾਤ ਐਨਾ ਬਦਤਰ ਹੋ ਜਾਣਗੇ ਕਿ ਮੁੜ ਉਸ ਤੇ ਕਾਬੂ ਪਾਉਣਾ ਹੁਕਮਰਾਨਾਂ ਨੂੰ ਮੁਸਕਿਲ ਹੋ ਜਾਵੇਗਾ । ਉਨ੍ਹਾਂ ਕਿਹਾ ਕਿ ਸ. ਜਗਜੀਤ ਸਿੰਘ ਡੱਲੇਵਾਲ ਦੀ ਸਥਿਤੀ ਬੀਤੇ ਸਮੇ ਦੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਵਰਗੀ ਬਣਦੀ ਜਾ ਰਹੀ ਹੈ, ਜੇਕਰ ਹਕੂਮਤੀ ਗੈਰ ਜਿੰਮੇਵਰਾਨਾ ਕਾਰਵਾਈਆ ਦੀ ਬਦੌਲਤ ਉਨ੍ਹਾਂ ਦਾ ਕੋਈ ਨੁਕਸਾਨ ਹੋਇਆ ਤਾਂ ਉਸਦੀ ਸਿੱਧੀ ਜਿੰਮੇਵਾਰੀ ਸੈਟਰ ਦੀ ਬੀਜੇਪੀ-ਆਰ.ਐਸ.ਐਸ. ਸਰਕਾਰ ਦੀ ਹੋਵੇਗੀ ।