ਸ. ਉਜਲ ਦੁਸਾਂਝ ਸਾਬਕਾ ਪ੍ਰਾਈਮਨਿਸਟਰ ਬ੍ਰਿਟਿਸ ਕੋਲੰਬੀਆਂ ਨੂੰ ਵੀਜਾ ਸ੍ਰੀ ਟਰੂਡੋ ਤੇ ਸਿੱਖਾਂ ਵਿਰੁੱਧ ਬੋਲਣ ਲਈ ਦਿੱਤਾ ਗਿਆ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 15 ਅਕਤੂਬਰ ( ) “ਜਦੋਂ ਇੰਡੀਅਨ ਹੁਕਮਰਾਨਾਂ ਨੇ ਕੈਨੇਡੀਅਨ ਨਾਗਰਿਕਾਂ ਨੂੰ ਵੀਜੇ ਦੇਣਾ ਬੰਦ ਕਰ ਦਿੱਤਾ ਹੈ, ਫਿਰ ਸ੍ਰੀ ਉਜਲ ਦੁਸਾਂਝ ਨੂੰ ਵੀਜਾ ਦੇ ਕੇ ਇੰਡੀਆ ਬੁਲਾਉਣ ਪਿੱਛੇ ਹੁਕਮਰਾਨਾਂ ਦਾ ਇਕੋ ਇਕ ਮੁੱਖ ਮਕਸਦ ਹੈ ਕਿ ਉਹ ਕੈਨੇਡਾ ਦੇ ਵਜੀਰ ਏ ਆਜਮ ਮਿਸਟਰ ਜਸਟਿਨ ਟਰੂਡੋ ਅਤੇ ਸਿੱਖਾਂ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਕਰ ਸਕਣ । ਜਦੋ ਸਭ ਕੈਨੇਡੀਅਨ ਨਾਗਰਿਕਾਂ ਦੇ ਵੀਜੇ ਰੱਦ ਕੀਤੇ ਹੋਏ ਹਨ, ਫਿਰ ਉਜਲ ਦੁਸਾਂਝ ਨੂੰ ਵੀਜਾ ਦੇਣ ਪਿੱਛੇ ਇੰਡੀਅਨ ਹੁਕਮਰਾਨਾਂ ਦਾ ਉਪਰੋਕਤ ਗੁੱਝਾ ਮਕਸਦ ਨਹੀ ਤਾਂ ਹੋਰ ਕੀ ਹੈ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ੍ਰੀ ਉਜਲ ਦੁਸਾਂਝ ਸਾਬਕਾ ਪ੍ਰਾਈਮਨਿਸਟਰ ਬ੍ਰਿਟਿਸ ਕੋਲੰਬੀਆਂ ਵੱਲੋ ਹਿਮਾਚਲ ਪਹੁੰਚਣ ਉਤੇ ਜਸਟਿਨ ਟਰੂਡੋ ਵਜੀਰ ਏ ਆਜਮ ਕੈਨੇਡਾ ਅਤੇ ਸਿੱਖ ਕੌਮ ਵਿਰੁੱਧ ਬੋਲਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਉਨ੍ਹਾਂ ਨੂੰ ਵੀਜਾ ਦੇਣ ਦੇ ਮਕਸਦ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਮੈਂ ਕੈਨੇਡਾ ਵਿਖੇ ਗਿਆ ਸੀ ਤਾਂ ਮੈਂ ਉਜਲ ਦੁਸਾਂਝ ਨੂੰ ਉਚੇਚੇ ਤੌਰ ਤੇ ਮਿਲਕੇ ਇੰਡੀਆ ਵਿਚ ਮਨੁੱਖੀ ਅਧਿਕਾਰ ਅਤੇ ਧਾਰਮਿਕ ਅਧਿਕਾਰਾਂ ਦਾ ਉਲੰਘਣ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਉਹ ਇਸ ਵਿਸੇ ਤੇ ਜਿੰਮੇਵਾਰੀ ਨਿਭਾਉਣ ਤਾਂ ਕਿ ਇੰਡੀਅਨ ਹੁਕਮਰਾਨ ਇੰਡੀਆ ਤੇ ਪੰਜਾਬ ਵਿਚ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਨਾ ਕਰ ਸਕਣ । ਲੇਕਿਨ ਉਨ੍ਹਾਂ ਨੇ ਇਸ ਵਿਸੇ ਤੇ ਕੋਈ ਅਮਲ ਨਾ ਕੀਤਾ । ਪਰ ਹੁਣ ਇੰਡੀਆ ਆ ਕੇ ਜਸਟਿਨ ਟਰੂਡੋ ਤੇ ਸਿੱਖਾਂ ਵਿਰੁੱਧ ਪ੍ਰਚਾਰ ਸੁਰੂ ਕਰ ਦਿੱਤਾ । ਜੋ ਕਿ ਅਤਿ ਅਫਸੋਸਨਾਕ ਅਤੇ ਇੰਡੀਅਨ ਹੁਕਮਰਾਨਾਂ ਦੀ ਗੈਰ ਵਿਧਾਨਿਕ ਬੋਲੀ, ਬੋਲੀ ਜਾ ਰਹੀ ਹੈ । ਜੋ ਅਸਹਿ ਹੈ । ਉਨ੍ਹਾਂ ਕਿਹਾ ਕਿ ਜਦੋ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਕੈਨੇਡਾ ਸਰਕਾਰ ਨੇ ਦੁਨੀਆ ਨੂੰ ਸੱਚ ਤੋ ਜਾਣੂ ਕਰਵਾ ਦਿੱਤਾ ਹੈ । ਤਾਂ ਹੁਣ ਸਰਕਾਰ ਵੱਲੋ ਆਪਣੇ ਸੱਚ ਨੂੰ ਝੂਠ ਬਣਾਉਣ ਲਈ ਹਰ ਪੱਖ ਤੋ ਗੈਰ ਵਿਧਾਨਿਕ ਤੇ ਗੈਰ ਸਮਾਜਿਕ ਢੰਗਾਂ ਦੀ ਵਰਤੋ ਕੀਤੀ ਜਾ ਰਹੀ ਹੈ । ਜਿਸ ਵਿਚ ਸ੍ਰੀ ਉਜਲ ਦੁਸਾਂਝ ਵਰਗੇ ਹਕੂਮਤ ਪੱਖੀ ਲੋਕਾਂ ਦੀ ਖੂਬ ਦੁਰਵਰਤੋ ਕੀਤੀ ਜਾ ਰਹੀ ਹੈ । ਲੇਕਿਨ ਅਜਿਹਾ ਅਮਲ ਕਰਕੇ ਵੀ ਨਾ ਹੁਕਮਰਾਨ ਅਤੇ ਨਾ ਹੀ ਸ੍ਰੀ ਉਜਲ ਦੁਸਾਂਝ ਵਰਗੇ ਲੋਕ ਸਿੱਖ ਨੌਜਵਾਨਾਂ ਦਾ ਸਾਜਸੀ ਢੰਗਾਂ ਰਾਹੀ ਕੀਤੇ ਜਾ ਰਹੇ ਕਤਲ ਅਤੇ ਸੱਚ ਨੂੰ ਨਹੀ ਦਬਾਅ ਸਕਣਗੇ । ਉਨ੍ਹਾਂ ਕਿਹਾ ਕਿ ਸ੍ਰੀ ਦੁਸਾਂਝ ਅਤੇ ਇੰਡੀਆ ਦਾ ਪੱਖ ਪੂਰਨ ਵਾਲੇ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੇਕਰ ਉਹ ਵਾਅਕਿਆ ਹੀ ਮਨੁੱਖੀ ਹੱਕਾਂ, ਇਨਸਾਨੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੇ ਹੱਕ ਵਿਚ ਹਨ, ਤਾਂ ਫਿਰ ਉਹ ਹੁਣ ਤੱਕ ਇੰਡੀਆ ਤੇ ਪੰਜਾਬ ਵਿਚ ਹੁਕਮਰਾਨਾਂ ਵੱਲੋ ਮਨੁੱਖੀ ਤੇ ਧਾਰਮਿਕ ਹੱਕਾਂ ਨੂੰ ਕੁੱਚਲਣ ਦੇ ਹੋ ਰਹੇ ਨਿੰਦਣਯੋਗ ਅਮਲਾਂ ਉਤੇ ਕਿਉਂ ਨਹੀ ਬੋਲ ਰਹੇ ? ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ. ਦੀ ਬੀਤੇ 13 ਸਾਲਾਂ ਤੋ ਜਦੋ ਚੋਣਾਂ ਨਾ ਕਰਵਾਕੇ ਸਿੱਖ ਕੌਮ ਦੇ ਵਿਧਾਨਿਕ ਹੱਕਾਂ ਨੂੰ ਕੁੱਚਲਿਆ ਜਾ ਰਿਹਾ ਹੈ, ਤਾਂ ਸ੍ਰੀ ਉਜਲ ਦੁਸਾਂਝ ਵਰਗੇ ਪੰਜਾਬੀਆਂ ਦੀ ਜੁਬਾਨ ਨੂੰ ਜਿੰਦਰੇ ਕਿਉਂ ਲੱਗ ਰਹੇ ਹਨ ? ਉਨ੍ਹਾਂ ਕਿਹਾ ਕਿ ਮਨੀਪੁਰ ਵਿਚ ਹੋ ਰਹੇ ਜ਼ਬਰ ਦੇ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਅਤੇ ਸਜਾਵਾਂ ਦਿਵਾਉਣ ਲਈ ਆਵਾਜ ਕਿਉਂ ਨਹੀ ਉਠਾ ਰਹੇ । ਯੂਪੀ ਦੇ ਲਖੀਮਪੁਰ ਖੀਰੀ ਵਿਖੇ ਸੈਟਰ ਦੇ ਇਕ ਵਜੀਰ ਦੇ ਪੁੱਤਰ ਵੱਲੋ ਕਿਸਾਨਾਂ ਉਤੇ ਗੋਲੀਆਂ ਚਲਾਕੇ ਮਾਰ ਦੇਣ, ਦਾ ਇਨਸਾਫ ਪ੍ਰਾਪਤ ਕਰਨ ਲਈ ਅਜੇ ਤੱਕ ਉਨ੍ਹਾਂ ਦੀ ਜਮੀਰ ਕਿਉਂ ਨਹੀ ਜਾਗੀ ? ਜੰਮੂ ਕਸਮੀਰ ਵਿਚ ਸਭ ਤੋ ਵੱਡੀ ਮਸਜਿਦ ਵਿਚ ਜਿਥੇ ਮੁਸਲਿਮ ਕੌਮ ਆਪਣੀਆ ਰਵਾਇਤਾ ਅਨੁਸਾਰ ਰਸਮਾ ਪੂਰੀਆ ਕਰਦੀ ਹੈ, ਉਥੋ ਦੇ ਲੈਫ. ਗਵਰਨਰ ਵੱਲੋ ਉਸ ਮਸਜਿਦ ਨੂੰ ਤਾਲੇ ਲਗਾਉਣ ਦੇ ਹੋਏ ਦੁੱਖਦਾਇਕ ਅਮਲ ਉਤੇ ਅਜਿਹੇ ਲੋਕ ਚੁੱਪ ਕਿਉਂ ਹਨ ? ਕੀ ਕਦੇ ਕਿਸੇ ਮਸਜਿਦ, ਮੰਦਰ, ਚਰਚ ਤੇ ਗੁਰੂਘਰ ਨੂੰ ਕੋਈ ਹੁਕਮਰਾਨ ਕਿਸੇ ਤਰ੍ਹਾਂ ਦਾ ਤਾਲਾ ਲਗਾਉਣ ਜਾ ਬੰਦ ਕਰਨ ਦਾ ਕੋਈ ਵਿਧਾਨਿਕ, ਕਾਨੂੰਨੀ, ਸਮਾਜਿਕ ਤੇ ਇਖਲਾਕੀ ਹੱਕ ਰੱਖਦਾ ਹੈ ? ਜੋ ਗੁਜਰਾਤ ਵਿਚ 2013 ਵਿਚ ਸ੍ਰੀ ਮੋਦੀ ਦੇ ਮੁੱਖ ਮੰਤਰੀ ਹੁੰਦੇ ਹੋਏ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਬੇਘਰ ਤੇ ਬੇਜਮੀਨੇ ਕਰ ਦਿੱਤਾ ਸੀ, ਉਨ੍ਹਾਂ ਦੇ ਮੁੜ ਵਸੇਬੇ ਲਈ ਉਸਾਰੂ ਕਦਮ ਉਠਾਉਦੇ ਹੋਏ ਮੌਜੂਦਾ ਇੰਡੀਆ ਦੀ ਮੋਦੀ ਹਕੂਮਤ ਉਤੇ ਦਬਾਅ ਕਿਉਂ ਨਹੀ ਬਣਾਇਆ ਜਾ ਰਿਹਾ ? ਉਨ੍ਹਾਂ ਕਿਹਾ ਕਿ ਜਿਹੜੇ ਹਿੰਦੂਤਵ ਪੱਖੀ ਲੋਕ ਹੁੰਦੇ ਹਨ, ਉਨ੍ਹਾਂ ਦਾ ਇਨਸਾਫ, ਹੱਕ-ਸੱਚ, ਬਰਾਬਰਤਾ, ਹਰ ਕੌਮ ਦੀ ਅਣਖ ਗੈਰਤ ਨੂੰ ਕਾਇਮ ਰੱਖਣ ਅਤੇ ਘੱਟ ਗਿਣਤੀ ਕੌਮਾਂ ਨੂੰ ਬਰਾਬਰਤਾ ਦੇ ਹੱਕ ਦੇਣ ਆਦਿ ਵਿਧਾਨਿਕ ਤੇ ਇਨਸਾਨੀ ਅਮਲਾਂ ਤੇ ਗੱਲਾਂ ਨਾਲ ਕੋਈ ਵਾਸਤਾ ਨਹੀ ਹੁੰਦਾ, ਉਨ੍ਹਾਂ ਨੇ ਤਾਂ ਕੇਵਲ ਆਪਣੇ ਪਰਿਵਾਰਿਕ, ਸਮਾਜਿਕ ਅਤੇ ਰਾਜਨੀਤਿਕ ਫਾਇਦਿਆ ਲਈ ਹਿੰਦੂਤਵ ਹੁਕਮਰਾਨਾਂ ਦੀ ਹਰ ਗਲਤ ਗੱਲ ਵਿਚ ਵੀ ਹਾਂ ਵਿਚ ਹਾਂ ਵੀ ਮਿਲਾਉਣੀ ਹੁੰਦੀ ਹੈ ਅਤੇ ਹਰ ਤਰ੍ਹਾਂ ਦੇ ਗੈਰ ਇਨਸਾਨੀ ਤੇ ਗੈਰ ਵਿਧਾਨਿਕ ਕੰਮਾਂ ਤੇ ਅਮਲਾਂ ਵਿਚ ਹੁਕਮਰਾਨਾਂ ਦਾ ਗੈਰ ਦਲੀਲ ਢੰਗ ਨਾਲ ਸਾਥ ਵੀ ਦੇਣਾ ਹੁੰਦਾ ਹੈ । ਸ੍ਰੀ ਉਜਲ ਦੁਸਾਂਝ ਵੀ ਉਨ੍ਹਾਂ ਵਿਚੋ ਇਕ ਹਨ । ਇਹੀ ਵਜਹ ਹੈ ਕਿ ਉਹ ਪੰਜਾਬੀ ਹੁੰਦੇ ਹੋਏ ਵੀ ਪੰਜਾਬੀ ਤੇ ਸਿੱਖ ਨੌਜਵਾਨਾਂ ਨਾਲ ਹੋ ਰਹੀਆ ਜਿਆਦਤੀਆਂ ਵਿਰੁੱਧ ਆਵਾਜ ਉਠਾਉਣ ਦੀ ਬਜਾਇ ਜਾਬਰ ਹੁਕਮਰਾਨਾਂ ਦਾ ਸਾਥ ਦੇ ਕੇ ਆਪਣੇ ਇਖਲਾਕ ਉਤੇ ਖੁਦ ਹੀ ਵੱਡਾ ਧੱਬਾ ਲਗਾ ਰਹੇ ਹਨ । ਪੰਜਾਬੀਆਂ ਤੇ ਸਿੱਖਾਂ ਦੀ ਵਿਰੋਧਤਾ ਕਰਕੇ, ਜਸਟਿਨ ਟਰੂਡੋ ਵਿਰੁੱਧ ਬਿਆਨਬਾਜੀ ਕਰਕੇ ਖੁਦ ਹੀ ਸਾਬਤ ਕਰ ਰਹੇ ਹਨ ਕਿ ਇੰਡੀਆ ਦਾ ਵੀਜਾ ਉਨ੍ਹਾਂ ਨੂੰ ਕਿਸ ਮਕਸਦ ਦੀ ਪ੍ਰਾਪਤੀ ਲਈ ਮਿਲਿਆ ਹੈ ? ਇਸ ਲਈ ਸਮੁੱਚੇ ਪੰਜਾਬੀ ਤੇ ਸਿੱਖ ਕੌਮ, ਉਨ੍ਹਾਂ ਵੱਲੋ ਜਸਟਿਨ ਟਰੂਡੋ ਅਤੇ ਸਿੱਖ ਕੌਮ ਵਿਰੁੱਧ ਗੁੰਮਰਾਹਕੁੰਨ ਪ੍ਰਚਾਰ ਹੋਣ ਦੇ ਕਿਸੇ ਵੀ ਪ੍ਰਭਾਵ ਨੂੰ ਨਾ ਤਾਂ ਕਬੂਲਣ ਅਤੇ ਨਾ ਹੀ ਕਿਸੇ ਤਰ੍ਹਾਂ ਦੇ ਸੰਕੇ ਆਦਿ ਵਿਚ ਆਉਣ । ਜਦੋ ਸਮਾਂ ਆਏਗਾ, ਤਾਂ ਜਾਬਰ ਇੰਡੀਅਨ ਹੁਕਮਰਾਨਾਂ ਦਾ ਸਾਥ ਦੇਣ ਵਾਲੇ ਸ੍ਰੀ ਦੁਸਾਂਝ ਵਰਗਿਆ ਨੂੰ ਆਪਣੀ ਆਤਮਾ ਤੋ ਖੁਦ ਹੀ ਜੁਆਬ ਮਿਲ ਜਾਵੇਗਾ ਅਤੇ ਉਹ ਆਪਣੀ ਨਜਰ ਵਿਚ ਹੀ ਦੋਸ਼ੀ ਬਣਕੇ ਰਹਿ ਜਾਣਗੇ । ਕਿਉਂਕਿ ਸਿੱਖ ਕੌਮ ਦਾ ਕਾਫਲਾ ਜੋ ਆਜਾਦੀ ਪ੍ਰਾਪਤੀ ਦਾ ਸੰਘਰਸ ਕਰ ਰਿਹਾ ਹੈ ਅਤੇ ਜੋ ਭਾਈ ਹਰਦੀਪ ਸਿੰਘ ਨਿੱਝਰ, ਭਾਈ ਅਵਤਾਰ ਸਿੰਘ ਖੰਡਾ, ਰਿਪੁਦਮਨ ਸਿੰਘ ਮਲਿਕ, ਪਰਮਜੀਤ ਸਿੰਘ ਪੰਜਵੜ੍ਹ, ਦੀਪ ਸਿੰਘ ਸਿੱਧੂ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀਆਂ ਕਾਤਲ ਖੂਫੀਆ ਏਜੰਸੀਆ ਦੇ ਦੋਸ਼ ਨੂੰ ਦੁਨੀਆ ਸਾਹਮਣੇ ਆਉਣ ਤੋ ਇਹ ਰੋਕ ਨਹੀ ਸਕਣਗੇ ।

Leave a Reply

Your email address will not be published. Required fields are marked *