ਪਾਰਲੀਮੈਂਟ ਵਿਚ ਪੰਜਾਬ, ਪੰਜਾਬੀਆਂ, ਸਿੱਖ ਕੌਮ, ਘੱਟ ਗਿਣਤੀ ਕੌਮਾਂ ਦੀ ਗੱਲ ਕਰਨ ਵਾਲਾ ਹੁਣ ਕੌਣ ਹੈ ? : ਮਾਨ
ਫ਼ਤਹਿਗੜ੍ਹ ਸਾਹਿਬ, 12 ਮਾਰਚ ( ) “ਸ. ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਵੱਲੋ ਬੀਤੇ ਸਮੇ ਪਾਰਲੀਮੈਟ ਦੀਆਂ ਹੋਈਆ ਚੋਣਾਂ ਵਿਚ ਸੰਗਰੂਰ ਤੋ ਮੇਰੇ ਵਿਰੁੱਧ ਚੋਣ ਲੜੀ ਗਈ ਸੀ, ਉਨ੍ਹਾਂ ਵੱਲੋ ਨਸ਼ੀਲੀਆਂ ਵਸਤਾਂ ਦੇ ਸੌਦਾਗਰਾਂ ਤੋ ਲਏ ਗਏ ਵੱਡੀ ਗਿਣਤੀ ਵਿਚ ਫੰਡਾਂ ਦੀ ਵਰਤੋ ਕਰਕੇ ਇਹ ਚੋਣ ਲੜੀ ਗਈ । ਉਸ ਸਮੇਂ ਨਾ ਤਾਂ ਆਪ ਜਿੱਤ ਸਕੇ ਅਤੇ ਨਾ ਹੀ ਸਾਨੂੰ ਪੰਜਾਬੀਆਂ ਤੇ ਸਿੱਖ ਕੌਮ ਦੀ ਗੱਲ ਕਰਨ ਵਾਲਿਆ ਨੂੰ ਜਿੱਤਣ ਦਿੱਤਾ । ਜਦੋਕਿ ਇਨ੍ਹਾਂ ਨੂੰ ਤੇ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਹ ਜਾਣਕਾਰੀ ਹੈ ਕਿ ਅਸੀ ਜਦੋ ਵੀ ਜਿੱਤਕੇ ਪਾਰਲੀਮੈਟ ਵਿਚ ਗਏ ਤਾਂ ਅਸੀ ਆਪਣੇ ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਅਤੇ ਮੁਲਕ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਦੀ ਰੱਖਿਆ ਕਰਨ ਅਤੇ ਉਨ੍ਹਾਂ ਉਤੇ ਹੋ ਰਹੇ ਜ਼ਬਰ-ਜੁਲਮ ਤੇ ਬੇਇਨਸਾਫੀਆਂ ਵਿਰੁੱਧ ਬਾਦਲੀਲ ਢੰਗ ਨਾਲ ਆਵਾਜ ਉਠਾਉਣ ਦੀ ਜਿੰਮੇਵਾਰੀ ਪੂਰਨ ਕਰਦੇ ਰਹੇ । ਭਾਵੇਕਿ ਹੁਕਮਰਾਨਾਂ ਤੇ ਪਾਰਲੀਮੈਟ ਦੇ ਸਪੀਕਰ ਵੱਲੋ ਸਾਨੂੰ ਬਹੁਤ ਹੀ ਸੀਮਤ ਸਮਾਂ ਦਿੱਤਾ ਜਾਂਦਾ ਸੀ । ਪਰ ਅਸੀ ਉਸ ਸੀਮਤ ਸਮੇ ਵਿਚ ਵੀ ਸਭ ਮੁੱਦਿਆ ਤੇ ਸਭ ਵਰਗਾਂ ਦੀਆਂ ਮੁਸਕਿਲਾਂ ਨੂੰ ਆਪਣੇ ਢੰਗ ਨਾਲ ਉਠਾਕੇ ਆਪਣੀ ਬਣਦੀ ਜਿੰਮੇਵਾਰੀ ਪੂਰਨ ਕਰਦੇ ਰਹੇ । ਜਦੋ ਹੁਣ ਸੁਖਪਾਲ ਸਿੰਘ ਖਹਿਰਾ ਨਸ਼ੀਲੀਆ ਵਸਤਾਂ ਦੇ ਸੌਦਾਗਰਾਂ ਦੀ ਧਨ ਦੌਲਤਾਂ ਦੀ ਵਰਤੋ ਕਰਕੇ ਆਪ ਵੀ ਨਹੀ ਜਿੱਤ ਸਕੇ ਅਤੇ ਇਹ ਗੈਰ-ਦਲੀਲ ਲੜਾਈ ਲੜਕੇ ਸਾਨੂੰ ਵੀ ਪਾਰਲੀਮੈਟ ਪਹੁੰਚਣ ਵਿਚ ਰੁਕਾਵਟ ਬਣੇ ਤਾਂ ਹੁਣ ਕੌਣ ਹੈ ਜੋ ਉਪਰੋਕਤ ਸਭਨਾਂ ਵਰਗਾਂ ਦੇ ਹੱਕਾਂ ਤੇ ਬੇਇਨਸਾਫ਼ੀਆਂ ਲਈ ਪਾਰਲੀਮੈਟ ਵਿਚ ਆਵਾਜ ਉਠਾਏ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸੁਖਪਾਲ ਸਿੰਘ ਖਹਿਰਾ ਜੋ ਇਸ ਸਮੇ ਈ.ਡੀ ਦੀ ਜਾਂਚ ਵਿਚ ਘਿਰ ਚੁੱਕੇ ਹਨ ਅਤੇ ਜਿਨ੍ਹਾਂ ਉਤੇ ਗਲਤ ਢੰਗਾਂ ਰਾਹੀ ਧਨ ਦੌਲਤਾਂ ਦੇ ਭੰਡਾਰ ਇਕੱਤਰ ਕਰਨ ਅਤੇ ਜਾਇਦਾਦਾਂ ਬਣਾਉਣ ਦੇ ਆਰੋਪ ਸਾਹਮਣੇ ਆਏ ਹਨ ਉਨ੍ਹਾਂ ਵੱਲੋ ਪੰਜਾਬ ਵਿਰੋਧੀ ਤਾਕਤਾਂ ਦੇ ਇਸਾਰੇ ਤੇ ਸੰਗਰੂਰ ਤੋ ਮੇਰੇ ਵਿਰੁੱਧ ਲੜਕੇ ਕੀ ਪ੍ਰਾਪਤੀ ਕੀਤੀ ਗਈ, ਉਹ ਆਪਣੀ ਅੰਤਰ ਆਤਮਾ ਵਿਚ ਝਾਤ ਮਾਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ. ਸੁਖਪਾਲ ਸਿੰਘ ਖਹਿਰਾ ਦੇ ਪਿਤਾ ਸ. ਸੁਖਜਿੰਦਰ ਸਿੰਘ ਖਹਿਰਾ ਜੋ ਪੰਜਾਬ ਦੇ ਵਜੀਰ ਵੀ ਰਹੇ ਹਨ ਤਾਂ ਉਨ੍ਹਾਂ ਨੂੰ ਮੇਰੇ ਬਜੁਰਗ ਲੈਫ ਕਰਨਲ ਜੋਗਿੰਦਰ ਸਿੰਘ ਮਾਨ ਸਿਆਸੀ ਅਤੇ ਸਮਾਜਿਕ ਤੌਰ ਤੇ ਹਰ ਤਰ੍ਹਾਂ ਸਹਿਯੋਗ ਵੀ ਕਰਦੇ ਰਹੇ ਹਨ ਅਤੇ ਖਾਲਸਾ ਪੰਥ ਦੀ ਆਜਾਦੀ ਖਾਲਿਸਤਾਨ ਦੇ ਵਿਸੇ ਉਤੇ ਵੀ ਉਦਮ ਕਰਦੇ ਰਹੇ ਹਨ । ਇਸ ਤੋ ਇਲਾਵਾ ਜਦੋ ਵੀ ਸ. ਸੁਖਪਾਲ ਸਿੰਘ ਖਹਿਰਾ ਨੇ ਸਾਨੂੰ ਕਿਸੇ ਵੀ ਕੰਮ ਲਈ ਕਿਹਾ, ਭਾਵੇ ਉਹ ਕਿਹੋ ਜਿਹਾ ਕੰਮ ਕਿਉਂ ਨਾ ਹੋਵੇ, ਅਸੀ ਪਹਿਲ ਦੇ ਆਧਾਰ ਤੇ ਉਨ੍ਹਾਂ ਵੱਲੋਂ ਪਹੁੰਚ ਕਰਨ ਤੇ ਉਨ੍ਹਾਂ ਦੇ ਕੰਮ ਜਿੰਮੇਵਾਰੀ ਨਾਲ ਕਰਦੇ ਰਹੇ । ਪਰ ਉਨ੍ਹਾਂ ਨੇ ਆਪਣੇ ਪਰਿਵਾਰਿਕ, ਸਮਾਜਿਕ ਪੁਰਾਤਨ ਰਿਸਤਿਆ ਅਤੇ ਸੰਬੰਧਾਂ ਨੂੰ ਨਜਰਅੰਦਾਜ ਕਰਕੇ ਗਲਤ ਢੰਗ ਨਾਲ ਇਕੱਤਰ ਕੀਤੇ ਗਏ ਧਨ ਦੌਲਤਾਂ ਦੀ ਬਦੌਲਤ ਮੇਰੇ ਵਿਰੁੱਧ ਚੋਣ ਲੜਕੇ ਪੰਜਾਬੀਆਂ ਦੇ ਪਾਰਲੀਮੈਟ ਵਿਚ ਗੱਲ ਕਰਨ ਦੇ ਰਾਹ ਵਿਚ ਰੁਕਾਵਟ ਪਾਉਣ ਦੀ ਵੱਡੀ ਗੁਸਤਾਖੀ ਕੀਤੀ । ਹੁਣ ਜਦੋ ਈ.ਡੀ ਵੱਲੋ ਇਹ ਜਾਂਚ ਜਾਰੀ ਹੈ ਤਾਂ 5 ਸੈਕਟਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਨ੍ਹਾਂ ਦੀ ਕੋਠੀ ਦਾ ਵੀ ਪਤਾ ਲਗਾਇਆ ਜਾਵੇ ਕਿ ਐਨੀ ਧਨ-ਦੌਲਤ ਕਿਥੋ ਕਿਵੇ ਆਈ ।