ਹਰਿਆਣਾ ਦੀਆਂ ਐਸ.ਜੀ.ਪੀ.ਸੀ ਚੋਣਾਂ ਦੀ ਹਰ ਤਰ੍ਹਾਂ ਦੀ ਦੇਖਰੇਖ ਅਤੇ ਉਥੋਂ ਉਮੀਦਵਾਰ ਆਦਿ ਲਈ ਜਥੇਦਾਰ ਕੁਲਦੀਪ ਸਿੰਘ ਭਾਗੋਵਾਲ ਇੰਨਚਾਰਜ ਹੋਣਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 13 ਅਕਤੂਬਰ ( ) “ਹਰਿਆਣਾ ਸਟੇਟ ਦੀਆਂ ਐਸ.ਜੀ.ਪੀ.ਸੀ ਚੋਣਾਂ ਦੀ ਪ੍ਰਕਿਰਿਆ ਸੁਰੂ ਹੋ ਚੁੱਕੀ ਹੈ ਅਤੇ ਹਰਿਆਣਾ ਸਟੇਟ ਵਿਚ ਪੰਜਾਬੀਆਂ ਦੀ ਹੀ ਬਹੁਗਿਣਤੀ ਕਿਉਂਕਿ ਇਹ ਇਲਾਕਾ ਤੇ ਖੇਤਰ ਸਾਡੇ ਪੰਜਾਬ ਦਾ ਹੀ ਹਿੱਸਾ ਸੀ, ਜਿਥੇ ਲੰਮਾਂ ਸਮਾਂ ਪੰਜਾਬੀਆਂ ਦੀਆਂ ਹਕੂਮਤਾਂ ਤੇ ਰਿਆਸਤਾਂ ਰਹੀਆ ਹਨ ਅਤੇ ਉਥੇ ਸਾਡੇ ਭਰਾ ਤੇ ਪਰਿਵਾਰ ਹੀ ਵੱਸਦੇ ਹਨ । ਇਸ ਲਈ ਜਦੋ ਵੀ ਵੋਟਾਂ ਪੈਣ ਦਾ ਸਮਾਂ ਆਇਆ, ਤਾਂ ਅਸੀ ਹਰਿਆਣੇ ਦੇ ਸਮੁੱਚੇ ਐਸ.ਜੀ.ਪੀ.ਸੀ. ਦੇ 40 ਹਲਕਿਆ ਵਿਚ ਹੀ ਆਪਣੇ ਪੰਥਕ ਖਿਆਲਾਤਾਂ ਵਾਲੇ, ਸੇਵਾ ਭਾਵ ਤੇ ਸਿੱਖੀ ਵਿਚ ਦ੍ਰਿੜ ਇਰਾਦਾ ਰੱਖਣ ਵਾਲੀਆ ਸਿੱਖ ਸਖਸ਼ੀਅਤਾਂ ਨੂੰ ਉਮੀਦਵਾਰ ਬਣਾਕੇ ਆਪਣੀ ਐਸ.ਜੀ.ਪੀ.ਸੀ. ਦੀ ਇਹ ਚੋਣ ਪੂਰੀ ਮਜ਼ਬੂਤੀ ਨਾਲ ਫ਼ਤਹਿ ਦੇ ਮਿਸਨ ਨੂੰ ਲੈਕੇ ਲੜੀ ਜਾਵੇਗੀ । ਇਸ ਮਕਸਦ ਦੀ ਪ੍ਰਾਪਤੀ ਲਈ ਪਾਰਟੀ ਪ੍ਰਧਾਨ ਵੱਲੋਂ ਮਿਲੇ ਹੁਕਮਾਂ ਅਨੁਸਾਰ ਪਾਰਟੀ ਨੇ ਹਰਿਆਣੇ ਦੀ ਐਸ.ਜੀ.ਪੀ.ਸੀ. ਚੋਣ ਦੀ ਹਰ ਤਰ੍ਹਾਂ ਦੇਖ ਰੇਖ ਕਰਨ, ਸਮੇ ਨਾਲ ਪੰਜਾਬੀਆਂ ਦੀਆਂ, ਸਿੱਖਾਂ ਦੀਆਂ ਵੋਟਾਂ ਬਣਵਾਉਣ, ਚੋਣ ਹਲਕਿਆ ਦੇ ਬੂੰਥਾਂ ਉਤੇ ਪਹਿਲੋ ਹੀ ਜਿੰਮੇਵਾਰੀਆਂ ਦੇਣ, ਉਮੀਦਵਾਰਾਂ ਦੀ ਚੋਣ ਕਰਕੇ ਪਾਰਟੀ ਨੂੰ ਜਾਣਕਾਰੀ ਦੇਣ ਅਤੇ ਹੋਰ ਸਭ ਇਸ ਵਿਸੇ ਤੇ ਹੋਣ ਵਾਲੀਆ ਹਰਿਆਣੇ ਦੀਆਂ ਮੀਟਿੰਗਾਂ ਦੇ ਸ. ਕੁਲਦੀਪ ਸਿੰਘ ਭਾਗੋਵਾਲ ਜੋ ਪਾਰਟੀ ਦੇ ਜਰਨਲ ਸਕੱਤਰ ਹਨ, ਉਨ੍ਹਾਂ ਨੂੰ ਹਰਿਆਣੇ ਐਸ.ਜੀ.ਪੀ.ਸੀ ਚੋਣਾਂ ਦੇ ਇੰਨਚਾਰਜ ਦੀ ਸੇਵਾ ਦਿੱਤੀ ਹੈ । ਸਭ ਹਰਿਆਣਾ ਨਿਵਾਸੀ, ਪਾਰਟੀ ਹਮਦਰਦ, ਸਮਰੱਥਕ, ਚੋਣ ਲੜਨ ਵਾਲੇ ਉਮੀਦਵਾਰ ਸ. ਕੁਲਦੀਪ ਸਿੰਘ ਭਾਗੋਵਾਲ ਦੇ ਫੋਨ ਨੰਬਰ 98147-40581 ਤੇ ਸੰਪਰਕ ਕਰ ਸਕਦੇ ਹਨ ।”

ਇਹ ਜਾਣਕਾਰੀ ਅਤੇ ਨਿਯੁਕਤੀ ਸੰਬੰਧੀ ਪ੍ਰੈਸ ਨੂੰ ਪਾਰਟੀ ਮੁੱਖ ਦਫਤਰ ਤੋ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਕ ਪ੍ਰੈਸ ਬਿਆਨ ਰਾਹੀ ਦਿੰਦੇ ਹੋਏ ਕਿਹਾ 18 ਅਕਤੂਬਰ ਨੂੰ ਗੂਹਲਾ ਵਿਖੇ ਨਿਹੰਗ ਸਿੰਘ ਦੇ ਗੁਰੂਘਰ ਛਾਊਣਾ ਸਾਹਿਬ ਵਿਖੇ ਸਵੇਰੇ 11 ਵਜੇ ਮੀਟਿੰਗ ਹੋਵੇਗੀ ਜਿਸਦੀ ਪ੍ਰਧਾਨਗੀ ਸ. ਕੁਲਦੀਪ ਸਿੰਘ ਭਾਗੋਵਾਲ ਕਰਨਗੇ । ਇਸ ਮੀਟਿੰਗ ਵਿਚ ਉਚੇਚੇ ਤੌਰ ਤੇ ਹਰਿਆਣਾ ਯੂਥ ਦੇ ਪ੍ਰਧਾਨ ਸ. ਹਰਜੀਤ ਸਿੰਘ ਵਿਰਕ ਅਤੇ ਹਰਿਆਣਾ ਸਟੇਟ ਦੇ ਮੀਤ ਪ੍ਰਧਾਨ ਸ. ਖਜਾਨ ਸਿੰਘ ਵੀ ਉਚੇਚੇ ਤੌਰ ਤੇ ਪਹੁੰਚਣਗੇ । ਪਾਰਟੀ ਦੇ ਸਮਰਥੱਕਾਂ, ਹਮਦਰਦਾਂ, ਅਹੁਦੇਦਾਰਾਂ ਅਤੇ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਆਦਿ ਸਭ ਨੂੰ ਇਸ ਮਹੱਤਵਪੂਰਨ ਮੀਟਿੰਗ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ।

Leave a Reply

Your email address will not be published. Required fields are marked *