ਜਥੇਦਾਰ ਹਰਦੀਪ ਸਿੰਘ ਸਹਿਜਪੁਰਾ ਨੂੰ ਦਿਹਾਤੀ ਪਟਿਆਲਾ ਦੇ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 13 ਅਕਤੂਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਟਿਆਲਾ ਦਿਹਾਤੀ ਜਿ਼ਲ੍ਹੇ ਦੀ ਮੁੱਖ ਸੇਵਾ ਜੋ ਪਹਿਲੇ ਜਥੇਦਾਰ ਬਲਕਾਰ ਸਿੰਘ ਭੁੱਲਰ ਨਿਭਾਅ ਰਹੇ ਸਨ, ਉਨ੍ਹਾਂ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਨੇ ਉਨ੍ਹਾਂ ਨੂੰ ਪੀ.ਏ.ਸੀ ਮੈਬਰ ਨਿਯੁਕਤ ਕਰ ਦਿੱਤਾ ਸੀ । ਜਿਸ ਕਾਰਨ ਪਟਿਆਲਾ ਦਿਹਾਤੀ ਜਿ਼ਲ੍ਹੇ ਪ੍ਰਧਾਨ ਦੀ ਸੇਵਾ ਦਾ ਅਹੁਦਾ ਖਾਲੀ ਹੋ ਗਿਆ ਸੀ, ਪਾਰਟੀ ਪ੍ਰਧਾਨ ਵੱਲੋ ਮਿਲੇ ਹੁਕਮਾਂ ਅਨੁਸਾਰ ਜਥੇਦਾਰ ਹਰਦੀਪ ਸਿੰਘ ਸਹਿਜਪੁਰਾ ਨੂੰ ਪਟਿਆਲਾ ਦਿਹਾਤੀ ਦਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ । ਉਹ ਦਿਹਾਤੀ ਜਿ਼ਲ੍ਹੇ ਦੀ ਜਥੇਬੰਦੀ ਨੂੰ ਕਾਇਮ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀਆਂ ਮੁਲਕੀ, ਕੌਮਾਂਤਰੀ ਅਤੇ ਪੰਜਾਬ ਪ੍ਰਤੀ ਬਣਨ ਵਾਲੀਆ ਨੀਤੀਆ ਤੇ ਪ੍ਰੋਗਰਾਮਾਂ ਨੂੰ ਆਪਣੇ ਜਿ਼ਲ੍ਹੇ ਦੇ ਪਿੰਡਾਂ ਦੇ ਨਿਵਾਸੀਆ ਕੋਲ ਪਹੁੰਚਾਉਣ ਅਤੇ ਆਪਣੇ ਪ੍ਰਚਾਰ ਰਾਹੀ ਪਾਰਟੀ ਨਾਲ ਜੋੜਨ ਦੀਆਂ ਜਿੰਮੇਵਾਰੀਆਂ ਨਿਭਾਉਦੇ ਰਹਿਣਗੇ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿਚ ਦਿੰਦੇ ਹੋਏ ਕਿਹਾ ਕਿ ਸ. ਹਰਦੀਪ ਸਿੰਘ ਸਹਿਜਪੁਰਾ ਜਿਨ੍ਹਾਂ ਦੀਆਂ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਪਾਰਟੀ ਪ੍ਰਧਾਨ ਨੇ ਇਹ ਮੁੱਖ ਅਹੁਦੇ ਦੀ ਸੇਵਾ ਦਿੱਤੀ ਹੈ, ਉਸਦੀਆਂ ਜਿੰਮੇਵਾਰੀਆ ਨੂੰ ਪੂਰੀ ਦ੍ਰਿੜਤਾ, ਸੰਜੀਦਗੀ ਤੇ ਇਮਾਨਦਾਰੀ ਨਾਲ ਨਿਭਾਉਦੇ ਹੋਏ ਪਾਰਟੀ ਨੀਤੀਆ ਦਾ ਪ੍ਰਚਾਰ ਵੀ ਕਰਦੇ ਰਹਿਣਗੇ ਅਤੇ ਬਣਨ ਵਾਲੇ ਪ੍ਰੋਗਰਾਮਾਂ ਦੀ ਕਾਮਯਾਬੀ ਲਈ ਵੀ ਆਪਣੀ ਜਿੰਮੇਵਾਰੀਆ ਨੂੰ ਪੂਰਨ ਕਰਦੇ ਰਹਿਣਗੇ । ਪਾਰਟੀ ਨੇ ਉਨ੍ਹਾਂ ਨੂੰ ਮਿਲੀ ਸੇਵਾ ਉਤੇ ਮੁਬਾਰਕਬਾਦ ਵੀ ਦਿੱਤੀ ।

Leave a Reply

Your email address will not be published. Required fields are marked *