14 ਅਕਤੂਬਰ ਨੂੰ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਦੀ ਸ਼ਹੀਦੀ ਅਰਦਾਸ ਗੁਰਦੁਆਰਾ ਟਿੱਬੀ ਸਾਹਿਬ, ਬਹਿਬਲ ਕਲਾਂ ਵਿਖੇ ਹੋਵੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 13 ਅਕਤੂਬਰ ( ) “ਜੋ 14 ਅਕਤੂਬਰ ਨੂੰ ਹਰ ਸਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਮੁੱਚੀ ਸਿੱਖ ਕੌਮ ਵੱਲੋਂ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਅਤੇ ਸ਼ਹੀਦ ਭਾਈ ਗੁਰਜੀਤ ਸਿੰਘ ਜੀ ਦੀ ਅਰਦਾਸ ਸਮੂਹਿਕ ਤੌਰ ਤੇ ਕੀਤੀ ਜਾਂਦੀ ਹੈ, ਉਸ ਸੰਬੰਧੀ ਬੀਤੇ ਕੱਲ੍ਹ ਜਾਰੀ ਕੀਤੇ ਬਿਆਨ ਵਿਚ ਗਲਤੀ ਨਾਲ ਬਰਗਾੜੀ ਸਥਾਂਨ ਪੈ ਗਿਆ ਹੈ, ਜਦੋਕਿ ਇਹ ਅਰਦਾਸ ਗੁਰਦੁਆਰਾ ਟਿੱਬੀ ਸਾਹਿਬ ਪਾਤਸਾਹੀ ਦਸਵੀ ਬਹਿਬਲ ਕਲਾਂ ਵਿਖੇ ਸਵੇਰੇ 11 ਵਜੇ ਕੀਤੀ ਜਾਵੇਗੀ । ਸਮੂਹ ਖ਼ਾਲਸਾ ਪੰਥ ਨੂੰ ਜਿਥੇ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ, ਉਥੇ ਇਸ ਅਰਦਾਸ ਵਿਚ ਹਰ ਸਿੱਖ ਆਪਣਾ ਕੌਮੀ ਤੇ ਧਰਮੀ ਫਰਜ ਸਮਝਕੇ ਸਾਮਿਲ ਹੋਵੇ ਤਾਂ ਕਿ ਇਸ ਵਿਸੇ ਤੇ ਜੋ ਸਿੱਖ ਕੌਮ ਨੂੰ ਅੱਜ ਤੱਕ ਪੰਜਾਬ ਤੇ ਸੈਂਟਰ ਦੀਆਂ ਹਕੂਮਤਾਂ ਵੱਲੋਂ ਇਨਸਾਫ਼ ਨਹੀ ਮਿਲਿਆ, ਉਸ ਸੰਬੰਧੀ ਸਮੂਹਿਕ ਲੀਡਰਸਿ਼ਪ ਨਾਲ ਵਿਚਾਰਾਂ ਕਰਦੇ ਹੋਏ ਆਉਣ ਵਾਲੇ ਸਮੇ ਦੇ ਪਾਰਟੀ ਪ੍ਰੋਗਰਾਮ ਵੀ ਉਲੀਕੇ ਜਾ ਸਕਣ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਚੇਚੇ ਤੌਰ ਤੇ ਪਾਰਟੀ ਦਫਤਰ ਵੱਲੋ ਸਥਾਨ ਸੰਬੰਧੀ ਹੋਈ ਗਲਤੀ ਨੂੰ ਠੀਕ ਕਰਦੇ ਹੋਏ ਅਤੇ ਸਮੂਹ ਸੰਗਤ ਨੂੰ ਬਹਿਬਲ ਕਲਾਂ ਵਿਖੇ ਪਹੁੰਚਣ ਦੀ ਸੰਜੀਦਾ ਅਪੀਲ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਬੀਤੇ ਲੰਮੇ ਸਮੇ ਤੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜਾਵਾਂ ਦੇਣ ਦੇ ਵਿਸੇ ਤੇ ਕੋਈ ਅਮਲ ਨਹੀ ਹੋਇਆ । ਇਹੀ ਵਜਹ ਸੀ ਕਿ ਇਨਸਾਫ਼ ਲੈਣ ਲਈ ਸਿੱਖ ਕੌਮ ਅਨੇਕਾਂ ਥਾਵਾਂ ਤੇ ਸ਼ਾਂਤਮਈ ਧਰਨੇ ਲਗਾਕੇ ਬੈਠੀ ਸੀ, ਕੋਟਕਪੂਰਾ, ਬਹਿਬਲ ਕਲਾਂ ਵਿਖੇ ਪੁਲਿਸ ਨੇ ਬਿਨ੍ਹਾਂ ਵਜਹ ਫਾਇਰਿੰਗ ਕਰਕੇ ਸਿੱਖਾਂ ਨੂੰ ਸ਼ਹੀਦ ਤੇ ਜਖਮੀ ਕੀਤਾ । ਜਿਸ ਵਿਚ ਉਪਰੋਕਤ ਦੋਵੇ ਸਿੰਘ ਸ਼ਹੀਦ ਹੋਏ । ਉਸੇ ਸਮੇ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨਸਾਫ਼ ਪ੍ਰਾਪਤੀ ਲਈ ਜੱਦੋ-ਜਹਿਦ ਕਰਦੀ ਆ ਰਹੀ ਹੈ । ਇਸ ਵਿਸੇ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਤੋ ਪਹਿਲੇ ਉਨ੍ਹਾਂ ਨੇ ਗੁਟਕਾ ਸਾਹਿਬ ਹੱਥ ਵਿਚ ਫੜ੍ਹਕੇ ਸੰਗਤ ਦੇ ਸਾਹਮਣੇ ਬਚਨ ਕੀਤਾ ਸੀ ਕਿ ਮੈਂ ਸਭ ਦੋਸ਼ੀਆਂ ਨੂੰ ਫੜਕੇ ਗ੍ਰਿਫਤਾਰ ਕਰਾਂਗਾ ਅਤੇ ਸਜਾਵਾਂ ਦਿਵਾਵਾਂਗਾ । ਪਰ ਸਰਕਾਰ ਬਣਨ ਉਪਰੰਤ ਉਨ੍ਹਾਂ ਨੇ ਵੀ ਕੁਝ ਨਹੀ ਕੀਤਾ । ਇਸ ਵਿਸੇ ਤੇ ਪੰਜਾਬ ਦੀ ਕਿਸੇ ਵੀ ਸਰਕਾਰ ਜਾਂ ਮੁੱਖ ਮੰਤਰੀ ਨੇ ਸਿੱਖ ਕੌਮ ਨੂੰ ਇਨਸਾਫ਼ ਨਹੀ ਦਿੱਤਾ, ਇਸ ਲਈ ਇਹ ਨਿਰੰਤਰ ਰੋਸ਼ ਗ੍ਰਿਫਤਾਰੀਆਂ ਰਾਹੀ ਚੱਲ ਰਿਹਾ ਹੈ ਅਤੇ ਆਪਣੇ ਸ਼ਹੀਦਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ । ਇਸ ਲਈ ਅਜਿਹੇ ਕੌਮੀ ਪ੍ਰੋਗਰਾਮਾਂ ਵਿਚ ਕਿਸੇ ਵੀ ਸਿੱਖ ਨੂੰ ਪਾਸੇ ਨਹੀ ਰਹਿਣਾ ਚਾਹੀਦਾ, ਬਲਕਿ ਉਸ ਮਿਸਨ ਨੂੰ ਹਰ ਤਰ੍ਹਾਂ ਤਾਕਤ ਦੇਣੀ ਬਣਦੀ ਹੈ । ਸਮੁੱਚੀ ਕੌਮ ਅਰਦਾਸ ਵਿਚ ਸਾਮਿਲ ਹੋਵੇ । 

Leave a Reply

Your email address will not be published. Required fields are marked *