14 ਅਕਤੂਬਰ ਨੂੰ ਬਰਗਾੜੀ ਵਿਖੇ ਹਰ ਸਾਲ ਦੀ ਤਰ੍ਹਾਂ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਕੇ ਸਮੂਹਿਕ ਅਰਦਾਸ ਕੀਤੀ ਜਾਵੇਗੀ : ਮਾਨ

ਫ਼ਤਹਿਗੜ੍ਹ ਸਾਹਿਬ, 12 ਅਕਤੂਬਰ ( ) “2015 ਵਿਚ ਜੋ ਉਸ ਸਮੇ ਦੀ ਬਾਦਲ ਹਕੂਮਤ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਏ ਅਪਮਾਨ ਵਿਰੁੱਧ ਅਮਨਮਈ ਢੰਗ ਨਾਲ ਰੋਸ਼ ਕਰ ਰਹੇ ਅਤੇ ਨਾਮ ਜਪ ਰਹੇ ਸਿੱਖਾਂ ਉਤੇ ਬਿਨ੍ਹਾਂ ਵਜਹ ਆਪਣੇ ਡੀਜੀਪੀ ਸੁਮੇਧ ਸੈਣੀ ਦੀ ਅਗਵਾਈ ਹੇਠ ਪੁਲਿਸ ਵੱਲੋ ਗੋਲੀ ਚਲਵਾਕੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ । ਉਨ੍ਹਾਂ ਦੀਆਂ ਸ਼ਹਾਦਤਾਂ ਨੂੰ ਨਤਮਸਤਕ ਹੁੰਦੇ ਹੋਏ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਹਿੱਤ ਬਰਗਾੜੀ ਦੇ ਸਥਾਂਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਖੰਡ ਪਾਠ ਆਰੰਭ ਕਰਕੇ 14 ਅਕਤੂਬਰ ਦੇ ਦਿਨ ਭੋਗ ਪਾਉਦੇ ਹੋਏ ਸਮੂਹਿਕ ਅਰਦਾਸ ਕੀਤੀ ਜਾਂਦੀ ਹੈ । ਆਉਣ ਵਾਲੀ 14 ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਹੋਰ ਪੰਥਕ ਜਥੇਬੰਦੀਆਂ, ਸਿੱਖ ਕੌਮ ਵੱਲੋ ਉਸ ਸਥਾਂਨ ਤੇ ਅਰਦਾਸ ਕੀਤੀ ਜਾਵੇਗੀ । ਇਸ ਲਈ ਸਭ ਖਾਲਸਾ ਪੰਥ ਜੋ ਖ਼ਾਲਸਾ ਪੰਥ ਨਾਲ ਹੋ ਰਹੀਆ ਬੇਇਨਸਾਫ਼ੀਆਂ, ਜ਼ਬਰ ਜੁਲਮ ਵਿਰੁੱਧ ਚੱਲ ਰਹੇ ਕੌਮੀ ਸੰਘਰਸ਼ ਵਿਚ ਯੋਗਦਾਨ ਪਾ ਰਿਹਾ ਹੈ, ਉਹ ਸਭ ਇਸ ਹੋਣ ਵਾਲੀ ਅਰਦਾਸ ਵਿਚ 14 ਅਕਤੂਬਰ ਨੂੰ ਸਮੂਲੀਅਤ ਕਰਨ ।”

ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋ ਸਮੁੱਚੀ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਅਹੁਦੇਦਾਰਾਂ, ਮੈਬਰਾਂ, ਸਮਰੱਥਕਾਂ ਅਤੇ ਵਰਕਰਾਂ ਨੂੰ 14 ਅਕਤੂਬਰ ਦੇ ਦਿਨ ਬਰਗਾੜੀ ਵਿਖੇ ਪਹੁੰਚਕੇ ਹੋਣ ਵਾਲੀ ਕੌਮੀ ਅਰਦਾਸ ਵਿਚ ਸਾਮਿਲ ਹੋਣ ਦੀ ਅਪੀਲ ਕਰਦੇ ਹੋਏ ਦਿੱਤੀ । ਉਨ੍ਹਾਂ ਕਿਹਾ ਕਿ ਖਾਲਸਾ ਪੰਥ ਨਾਲ 1947 ਤੋ ਲੈਕੇ ਅੱਜ ਤੱਕ ਹਿੰਦੂਤਵ ਹੁਕਮਰਾਨ ਹਰ ਖੇਤਰ ਵਿਚ ਜ਼ਬਰ ਜੁਲਮ, ਵਿਤਕਰੇ ਅਤੇ ਬੇਇਨਸਾਫ਼ੀਆਂ ਕਰਦਾ ਆ ਰਿਹਾ ਹੈ ਇਥੋ ਤੱਕ ਸਰਬੱਤ ਦਾ ਭਲਾ ਲੋੜਨ ਵਾਲੀ ਸਿੱਖ ਕੌਮ ਨੂੰ ਆਪਣੇ ਪ੍ਰਚਾਰ ਸਾਧਨਾਂ, ਮੀਡੀਏ ਵਿਚ ਗੈਰ ਦਲੀਲ ਢੰਗ ਨਾਲ ਕੇਵਲ ਬਦਨਾਮ ਹੀ ਨਹੀ ਕਰਦਾ ਆ ਰਿਹਾ, ਬਲਕਿ ਗੈਰ ਵਿਧਾਨਿਕ ਤੇ ਗੈਰ ਸਮਾਜਿਕ ਤਰੀਕੇ ਜ਼ਬਰ ਜੁਲਮ ਵੀ ਢਾਹੁੰਦਾ ਆ ਰਿਹਾ ਹੈ । ਲੇਕਿਨ ਸਿੱਖ ਕੌਮ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਿੱਖ ਕੌਮ ਨਾ ਤਾਂ ਕਿਸੇ ਉਤੇ ਕਿਸੇ ਤਰ੍ਹਾਂ ਦੀ ਵਧੀਕੀ, ਜ਼ਬਰ ਕਰਦੀ ਹੈ ਅਤੇ ਨਾ ਹੀ ਕਿਸੇ ਵੱਲੋ ਕੀਤੀ ਜਾਣ ਵਾਲੀ ਵਧੀਕੀ ਤੇ ਜ਼ਬਰ ਨੂੰ ਸਹਿਣ ਕਰਦੀ ਹੈ । ਦੂਸਰਾ ਸਿੱਖ ਕੌਮ ਨਾ ਤਾਂ ਆਪਣੇ ਕੌਮੀ ਦੁਸ਼ਮਣ ਨੂੰ ਕਦੀ ਭੁੱਲਦੀ ਹੈ ਅਤੇ ਨਾ ਹੀ ਉਸ ਨੂੰ ਕਦੀ ਮੁਆਫ਼ ਕਰਦੀ ਹੈ । ਇਸ ਲਈ ਹੁਕਮਰਾਨਾਂ ਨੂੰ ਸਿੱਖ ਕੌਮ ਦੇ ਉਪਰੋਕਤ ਵੱਡਮੁੱਲੇ ਮਨੁੱਖਤਾ ਪੱਖੀ ਇਤਿਹਾਸ ਤੇ ਅਮਲਾਂ ਨੂੰ ਗੌਹ ਨਾਲ ਵਾਚਦੇ ਹੋਏ ਬੀਤੇ ਲੰਮੇ ਸਮੇ ਤੋ ਕੀਤੀਆ ਜਾਂਦੀਆ ਆ ਰਹੀਆ ਵਧੀਕੀਆ, ਬੇਇਨਸਾਫ਼ੀਆਂ ਜਿਵੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪਮਾਨਿਤ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣ, ਬੀਤੇ 35-35 ਸਾਲਾਂ ਤੋ ਗੈਰ ਵਿਧਾਨਿਕ ਢੰਗ ਨਾਲ ਬੰਦੀ ਬਣਾਏ ਗਏ ਉਨ੍ਹਾਂ ਸਿੱਖਾਂ ਜੋ ਆਪਣੀਆ ਬਣਦੀਆ ਸਜਾਵਾਂ ਵੀ ਪੂਰੀਆ ਕਰ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਕਰਨ, ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਦਾ ਤੁਰੰਤ ਐਲਾਨ ਕਰਨ, ਸਿੱਖ ਕੌਮ ਦੇ ਗੁਰੂਘਰਾਂ ਦੇ ਪ੍ਰਬੰਧ ਵਿਚ ਮੰਦਭਾਵਨਾ ਅਧੀਨ ਹਕੂਮਤੀ ਦਖਲ ਕਰਨ ਤੋ ਤੋਬਾ ਕਰਨ, ਪੰਜਾਬ ਦੇ ਕੀਮਤੀ ਪਾਣੀਆ ਦੀ ਹੋ ਰਹੀ ਲੁੱਟ-ਖਸੁੱਟ ਤੋ ਤੋਬਾ ਕਰਨ, ਪੰਜਾਬ ਦੇ ਬਿਜਲੀ ਪੈਦਾ ਕਰਨ ਵਾਲੇ ਹੈੱਡਵਰਕਸਾਂ ਅਤੇ ਰਾਜਧਾਨੀ ਚੰਡੀਗੜ੍ਹ ਦਾ ਪੂਰਨ ਕੰਟਰੋਲ ਪੰਜਾਬ ਦੇ ਹਵਾਲੇ ਕਰਨ, ਪੰਜਾਬੀ ਬੋਲਦੇ ਇਲਾਕਿਆ ਜਿਨ੍ਹਾਂ ਨੂੰ ਜ਼ਬਰੀ ਪੰਜਾਬ ਤੋ ਬਾਹਰ ਰੱਖਿਆ ਗਿਆ, ਉਹ ਪੰਜਾਬ ਦੇ ਸਪੁਰਦ ਕਰਨ, ਪੰਜਾਬ ਦੀ ਵੱਡੀ ਬੇਰੁਜਗਾਰੀ ਨੂੰ ਦੂਰ ਕਰਨ ਲਈ ਪੰਜਾਬ ਦੀਆਂ ਸਰਹੱਦਾਂ ਫਸਲੀ ਅਤੇ ਉਦਯੋਗਿਕ ਵਸਤਾਂ ਦੇ ਵਪਾਰ ਲਈ ਤੁਰੰਤ ਖੋਲਣ, ਪੰਜਾਬ ਨੂੰ ਵੱਡੀਆ ਇੰਡਸਟਰੀਆਂ ਦੇਣ ਆਦਿ ਮਸਲਿਆ ਨੂੰ ਗੰਭੀਰਤਾ ਨਾਲ ਲੈਦੇ ਹੋਏ ਜਿੰਨੀ ਜਲਦੀ ਹੋ ਸਕੇ ਹੱਲ ਹੋਣੇ ਚਾਹੀਦੇ ਹਨ ਨਾ ਕਿ ਟਾਲਮਟੋਲ ਦੀ ਨੀਤੀ ਅਧੀਨ ਸਾਲਾਂਬੰਦੀ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਨਸਾਫ ਤੋ ਵਾਂਝੇ ਰੱਖਣਾ ਮੁਨਾਸਿਬ ਹੋਵੇਗਾ । ਇਸ ਲਈ ਸਮੇ ਦੀ ਨਜਾਕਤ ਇਹ ਮੰਗ ਕਰਦੀ ਹੈ ਕਿ ਹਿੰਦੂਤਵ ਹੁਕਮਰਾਨ ਆਪਣੇ ਮੰਦਭਾਵਨਾ ਭਰੇ ਮਨਸੂਬਿਆਂ ਵਿਚੋ ਪੂਰਨ ਤੌਰ ਤੇ ਨਿਕਲਕੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਤੁਰੰਤ ਕਾਨੂੰਨ ਤੇ ਕੌਮਾਂਤਰੀ ਨਿਯਮਾਂ ਅਨੁਸਾਰ ਇਨਸਾਫ਼ ਦੇਣ ਦਾ ਅਮਲ ਕਰਨ ਜਿਸ ਨਾਲ ਇਹ ਬਿਹਤਰ ਹੋਵੇਗਾ । ਵਰਨਾ ਹਾਲਾਤ ਐਨੇ ਵਿਸਫੋਟਕ ਬਣ ਸਕਦੇ ਹਨ ਕਿ ਹਿੰਦੂਤਵ ਹੁਕਮਰਾਨ ਜਾਂ ਕੋਈ ਤਾਕਤ ਇਸ ਉਤੇ ਕਾਬੂ ਨਹੀ ਪਾ ਸਕੇਗੀ । ਜਿਸਦੇ ਨਿਕਲਣ ਵਾਲੇ ਨਤੀਜਿਆ ਲਈ ਹੁਕਮਰਾਨ ਜਿੰਮੇਵਾਰ ਹੋਣਗੇ ਨਾ ਕਿ ਖਾਲਸਾ ਪੰਥ ।

Leave a Reply

Your email address will not be published. Required fields are marked *