ਜਿਨ੍ਹਾਂ ਹਿੰਦੂਤਵ ਆਗੂਆ ਨੇ ਦੂਜੀ ਸੰਸਾਰ ਜੰਗ ਸਮੇ ਅਪਰਾਧ, ਕਤਲੇਆਮ, ਨਸ਼ਲਕੁਸੀ ਦਾ ਪੱਖ ਪੂਰਿਆ ਹੋਵੇ, ਉਨ੍ਹਾਂ ਨੂੰ ਕੋਈ ਹੱਕ ਨਹੀ ਕਿ ਉਹ ਅੱਜ ਇਜਰਾਇਲ ਦੇ ਮੁੱਦੇ ਉਤੇ ਬੋਲਣ : ਮਾਨ

ਫ਼ਤਹਿਗੜ੍ਹ ਸਾਹਿਬ, 11 ਅਕਤੂਬਰ ( ) “ਇਹ ਇਕ ਕੌਮਾਂਤਰੀ ਪੱਧਰ ਦੀ ਅੱਛੀ ਗੱਲ ਹੋਈ ਹੈ ਕਿ ਸ੍ਰੀ ਮੋਦੀ ਵਜ਼ੀਰ-ਏ-ਆਜਮ ਇੰਡੀਆ ਅੱਜ ਹਰ ਤਰ੍ਹਾਂ ਦੇ ਅੱਤਵਾਦ, ਜ਼ਬਰ ਜੁਲਮ ਦੀ ਪੁਰਜੋਰ ਨਿੰਦਾ ਕਰ ਰਹੇ ਹਨ । ਲੇਕਿਨ ਅਜਿਹਾ ਕਹਿੰਦੇ ਹੋਏ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਮੌਜੂਦਾ ਹਕੂਮਤ ਦੇ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਆਪਣੀਆ ਖੂਫੀਆ ਏਜੰਸੀਆ ਆਈ.ਬੀ, ਰਾਅ, ਮਿਲਟਰੀ ਇਨਟੈਲੀਜੈਸ, ਸਪੈਸਲ ਗਰੁੱਪ ਆਦਿ ਵੱਲੋ ਅਣਮਨੁੱਖੀ ਤੇ ਗੈਰ ਕਾਨੂੰਨੀ ਢੰਗ ਨਾਲ ਕੈਨੇਡਾ ਤੇ ਹੋਰਨਾਂ ਮੁਲਕਾਂ ਵਿਚ ਸਿੱਖਾਂ ਦਾ ਕਤਲੇਆਮ ਕਰ ਰਹੇ ਹਨ । ਜਿਨ੍ਹਾਂ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਨੂੰ ਕੈਨੇਡਾ ਵਿਚ ਮਾਰਿਆ ਹੈ । ਇਸੇ ਤਰ੍ਹਾਂ ਬਰਤਾਨੀਆ ਵਿਚ ਇਸ ਹਿੰਦੂਤਵ ਸਟੇਟ ਨੇ ਕਿਸੇ ਦੂਜੇ ਮੁਲਕ ਦੀ ਪ੍ਰਭੁਸਤਾ ਕੌਮਾਂਤਰੀ ਕਾਨੂੰਨੀ ਦਾ ਉਲੰਘਣ ਕਰਕੇ ਭਾਈ ਅਵਤਾਰ ਸਿੰਘ ਖੰਡਾ ਨੂੰ ਕਤਲ ਕੀਤਾ ਹੈ । ਇਸਲਾਮਿਕ ਪਾਕਿਸਤਾਨ ਵਿਚ ਉਨ੍ਹਾਂ ਦੀ ਪ੍ਰਭੂਸਤਾ ਨੂੰ ਚੁਣੋਤੀ ਦੇ ਕੇ ਭਾਈ ਪਰਮਜੀਤ ਸਿੰਘ ਪੰਜਵੜ ਦਾ ਕਤਲ ਕੀਤਾ ਹੈ । ਹਰਿਆਣਾ ਵਿਚ ਭਾਈ ਦੀਪ ਸਿੰਘ ਸਿੱਧੂ ਅਤੇ ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨਾਲ ਵੀ ਅਜਿਹਾ ਅਣਮਨੁੱਖੀ ਜਬਰ ਕੀਤਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਇੰਡੀਅਨ ਸਟੇਟ ਵੱਲੋ ਅਤੇ ਉਸਦੇ ਵਜੀਰ ਏ ਆਜਮ ਮੋਦੀ ਵੱਲੋ ਅੱਤਵਾਦ ਵਿਰੁੱਧ ਆਪਣੀ ਪਾਲਸੀ ਨੂੰ ਦਿਖਾਵੇ ਤੌਰ ਤੇ ਜਾਹਰ ਕਰਨ ਅਤੇ ਅੰਦਰੂਨੀ ਤੌਰ ਤੇ ਇੰਡੀਆ ਵਿਚ ਸਟੇਟ ਦਹਿਸਤਗਰਦੀ ਉਤੇ ਅਮਲ ਕਰਨ ਦੀ ਨਿਖੇਧੀ ਕਰਦੇ ਹੋਏ ਅਤੇ 2 ਚੇਹਰਿਆ ਵਾਲੇ ਮੁਖੋਟੇ ਨੂੰ ਉਜਾਗਰ ਕਰਨ ਨੂੰ ਸਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ 1984 ਵਿਚ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਹਕੂਮਤ ਸਮੇ ਸ਼ਰੇਆਮ ਸਿੱਖ ਕੌਮ ਦੀ ਨਸਲਕੁਸੀ, ਨਸਲੀ ਸਫਾਈ, ਬਰਬਾਦੀ ਕੀਤੀ । ਫਿਰ 2013 ਵਿਚ ਜਦੋ ਸ੍ਰੀ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਤਾਂ ਇਸ ਮੌਜੂਦਾ ਪ੍ਰਾਈਮ ਮਨਿਸਟਰ ਨੇ ਉਸ ਸਮੇ 60 ਹਜਾਰ ਸਿੱਖ ਜਿੰਮੀਦਾਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਉਨ੍ਹਾਂ ਦੀਆਂ ਮਲਕੀਅਤ ਜਮੀਨਾਂ ਅਤੇ ਘਰਾਂ ਕਾਰੋਬਾਰ ਤੋ ਬੇਦਖਲ ਕਰ ਦਿੱਤਾ । ਜਿਨ੍ਹਾਂ ਦਾ ਅੱਜ ਤੱਕ ਕੋਈ ਮੁੜ ਵਸੇਬਾ ਨਹੀ ਕੀਤਾ ਗਿਆ । ਫਿਰ 2000 ਵਿਚ ਜਦੋ ਬਿਲ ਕਲਿਟਨ ਇੰਡੀਆ ਆਏ ਸਨ ਅਤੇ ਉਸ ਸਮੇ ਸੈਟਰ ਵਿਚ ਬੀਜੇਪੀ ਆਰ.ਐਸ.ਐਸ. ਦੀ ਵਾਜਪਾਈ ਸਰਕਾਰ ਸੀ, ਐਲ.ਕੇ. ਅਡਵਾਨੀ ਗ੍ਰਹਿ ਵਜੀਰ ਸਨ, ਤਾਂ ਡੂੰਘੀ ਸਾਜਿਸ ਤਹਿਤ ਇਨ੍ਹਾਂ ਨੇ ਆਪਣੀ ਇੰਡੀਅਨ ਫੌਜ ਕੋਲੋ ਜੰਮੂ ਕਸਮੀਰ ਦੇ ਚਿੱਠੀਸਿੰਘਪੁਰਾ ਵਿਖੇ 43 ਨਿਰਦੋਸ਼, ਨਿਹੱਥੇ ਅੰਮ੍ਰਿਤਧਾਰੀ ਸਿੱਖਾਂ ਨੂੰ ਇਕ ਲਾਇਨ ਵਿਚ ਖੜ੍ਹਾ ਕਰਕੇ ਸਹੀਦ ਕਰਵਾ ਦਿੱਤਾ । ਜਿਸਦੀ ਅੱਜ ਤੱਕ ਸਾਡੇ ਵੱਲੋ ਜੋਰਦਾਰ ਆਵਾਜ ਉਠਾਉਣ ਉਪਰੰਤ ਵੀ ਨਾ ਤਾਂ ਕੋਈ ਜਾਂਚ ਕਰਵਾਈ ਗਈ ਅਤੇ ਨਾ ਹੀ ਸਿੱਖ ਕੌਮ ਦੇ ਸਾਹਮਣੇ ਦੋਸ਼ੀਆ ਨੂੰ ਲਿਆਕੇ ਸਜਾਵਾਂ ਦੇਣ ਲਈ ਇਨਸਾਫ਼ ਦਿੱਤਾ ਗਿਆ ।

ਉਨ੍ਹਾਂ ਕਿਹਾ ਕਿ ਇਥੋ ਤੱਕ ਕਿ ਅੰਗਰੇਜ ਹਕੂਮਤ ਸਮੇ ਵੀ ਸਿੱਖਾਂ ਨਾਲ ਬਹੁਤ ਵਿਤਕਰੇ ਭਰਿਆ ਤੇ ਜਾਬਰਨ ਵਰਤਾਰਾ ਹੋਇਆ ਅਤੇ ਅੰਗਰੇਜ ਨੇ ਮੁਸਲਿਮ ਕੌਮ ਲਈ ਆਜਾਦ ਪਾਕਿਸਤਾਨ ਬਣਾ ਦਿੱਤਾ ਅਤੇ ਹਿੰਦੂ ਕੌਮ ਲਈ ਇੰਡੀਆ ਆਜਾਦ ਸਟੇਟ ਬਣਾ ਦਿੱਤਾ । ਤੀਜੀ ਮੁੱਖ ਧਿਰ ਸਿੱਖ ਕੌਮ ਲਈ ਕੁਝ ਵੀ ਨਾ ਕੀਤਾ ਜੋ ਕਿ ਬਹੁਤ ਵੱਡੀ ਇਨਸਾਨੀਅਤ ਦੇ ਵਿਰੁੱਧ ਬੇਇਨਸਾਫ਼ੀ ਹੋਈ । ਇਹੀ ਵਜਹ ਹੈ ਕਿ ਸਿੱਖ ਹੁਣ ਹਿੰਦੂਤਵ ਇੰਡੀਆ ਸਟੇਟ ਵਿਚ ਸੁਰੱਖਿਅਤ ਨਾ ਹੋਣ ਦੀ ਬਦੌਲਤ ਅਤੇ ਰੁਜਗਾਰ ਨਾ ਮਿਲਣ ਦੀ ਬਦੌਲਤ ਪੱਛਮੀ ਮੁਲਕਾਂ ਵਿਚ ਸਥਾਪਿਤ ਹੋਣ ਲਈ ਵੱਡੀ ਗਿਣਤੀ ਵਿਚ ਜਾ ਰਹੇ ਹਨ ਅਤੇ ਇਹ ਹੋਰ ਵੀ ਤਰਾਸਦੀ ਹੈ ਕਿ ਉਥੇ ਵੱਸਣ ਵਾਲੇ ਸਿੱਖਾਂ ਨੂੰ ਵੀ ਇੰਡੀਆ ਦੇ ਸੁਰੱਖਿਆ ਸਲਾਹਕਾਰ ਆਪਣੀਆ ਖੂਫੀਆ ਏਜੰਸੀਆ ਰਾਹੀ ਕਤਲ ਕਰਵਾਉਣ ਦੇ ਮਨੁੱਖਤਾ ਵਿਰੋਧੀ ਕਾਰਵਾਈਆ ਕਰਦੇ ਆ ਰਹੇ ਹਨ । ਜੇਕਰ ਹਿੰਦੂਤਵ ਹੁਕਮਰਾਨਾਂ ਨੇ ਅੱਤਵਾਦ ਦੀ ਨਿਖੇਧੀ ਕਰਨੀ ਹੈ, ਫਿਰ ਉਹ ਇਕੱਲੇ ਇਜਰਾਇਲ ਦੇ ਮੁੱਦੇ ਨੂੰ ਲੈਕੇ ਨਹੀ ਬਲਕਿ ਉਨ੍ਹਾਂ ਨੂੰ ਆਪਣੇ ਇੰਡੀਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ, ਵਿਸੇਸ ਤੌਰ ਤੇ ਸਿੱਖ ਕੌਮ, ਦਲਿਤਾਂ, ਪੱਛੜੇ ਵਰਗਾਂ, ਆਦਿਵਾਸੀਆ, ਕਬੀਲਿਆ ਉਤੇ ਵੱਡੇ ਪੱਧਰ ਤੇ ਹੁੰਦੇ ਆ ਰਹੇ ਗੈਰ ਵਿਧਾਨਿਕ, ਗੈਰ ਇਨਸਾਨੀਅਤ, ਗੈਰ ਸਮਾਜਿਕ ਅਮਲਾਂ ਤੋ ਵੀ ਤੋਬਾ ਕਰਨੀ ਪਵੇਗੀ ਅਤੇ ਇਸ ਵਿਸੇ ਉਤੇ ਵੀ ਇਜਰਾਇਲ ਮੁੱਦੇ ਦੀ ਤਰ੍ਹਾਂ ਕੌਮਾਂਤਰੀ ਪੱਧਰ ਤੇ ਦ੍ਰਿੜ ਤੇ ਅਮਲ ਕਰਨਾ ਪਵੇਗਾ ।

ਉਨ੍ਹਾਂ ਕਿਹਾ ਕਿ ਅਜਿਹਾ ਆਪਣੇ ਨਿਵਾਸੀਆ ਨਾਲ ਜ਼ਬਰ ਜੁਲਮ ਕਰਨ ਵਾਲੇ ਹਿਟਲਰ, ਮੋਸੋਲੀਨੀ, ਤੋਜੋ, ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਹੋਰਨਾਂ ਉਨ੍ਹਾਂ ਜਾਬਰਾਂ ਦੇ ਜਿਨ੍ਹਾਂ ਨੇ ਆਪਣੇ ਨਿਵਾਸੀਆ ਨਾਲ ਜ਼ਬਰ ਜੁਲਮ ਤੇ ਅਪਰਾਧ ਕੀਤੇ ਹਨ, ਉਨ੍ਹਾਂ ਦੇ ਹਸਰ ਨੂੰ ਵੀ ਯਾਦ ਰੱਖਣਾ ਪਵੇਗਾ । ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ 11 ਅਕਤੂਬਰ 2023 ਦੇ ਟ੍ਰਿਬਿਊਨ ਵਿਚ ਪ੍ਰਕਾਸਿਤ ਹੋਈ ਉਹ ਖਬਰ ਜਿਸ ਵਿਚ ਗੈਰ ਵਿਧਾਨਿਕ ਢੰਗ ਨਾਲ ਹਿੰਦੂਤਵ ਹੁਕਮਰਾਨਾਂ ਨੇ ਕੌਮਾਂਤਰੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਕੀਤਾ ਅਤੇ ਜਿਨ੍ਹਾਂ ਦੀ ਅੱਜ ਤੱਕ ਕੋਈ ਜਾਂਚ ਨਹੀ ਕਰਵਾਈ ਗਈ, ਉਸ ਉਤੇ ਗੌਹ ਨਾਲ ਅਮਲ ਵੀ ਕਰਨਾ ਪਵੇਗਾ ਅਤੇ ਅਜਿਹੇ ਹੋਏ ਅਪਰਾਧਾ ਦੀ ਜਾਂਚ ਕਰਵਾਕੇ ਸੱਚ ਨੂੰ ਸਾਹਮਣੇ ਲਿਆਉਣਾ ਪਵੇਗਾ ।ਇਸੇ ਤਰ੍ਹਾਂ ਦੀ ਇਕ ਹੋਰ ਖਬਰ 4 ਅਕਤੂਬਰ 2023 ਦਾ ਟ੍ਰਿਬਿਊਨ ਵਿਚ ਪ੍ਰਕਾਸਿਤ ਹੋਈ ਹੈ ਕਿ ਸੈਟਰ ਦੇ ਇਕ ਵਜੀਰ ਦੇ ਪੁੱਤਰ ਨੇ ਸਿੱਖ ਕਿਸਾਨਾਂ ਨੂੰ ਮਾਰ ਦਿੱਤਾ ਸੀ ਜਿਸਦੀ ਅੱਜ ਤੱਕ ਇਨਸਾਫ ਦੀ ਉਮੀਦ ਕਰ ਰਹੇ ਹਨ । ਅੱਜ ਤੱਕ ਇਸ ਗੰਭੀਰ ਵਿਸੇ ਉਤੇ ਉਤਰ ਪ੍ਰਦੇਸ਼ ਵਿਚੋ ਕੋਈ ਇਨਸਾਫ਼ ਨਹੀ ਮਿਲਿਆ । ਇੰਡੀਆ ਵਿਚ ਵੱਸਣ ਵਾਲੇ ਸਿੱਖ, ਹਿੰਦੂਤਵ ਹੁਕਮਰਾਨਾਂ ਦੇ ਗੈਰ ਵਿਧਾਨਿਕ ਤੇ ਅਣਮਨੁੱਖੀ ਜੁਲਮਾਂ ਦੀ ਬਦੌਲਤ ਉਸੇ ਤਰ੍ਹਾਂ ਦਹਿਸਤ ਅਤੇ ਅਨਿਸਚਿਤਾਂ ਵਿਚ ਜੀ ਰਹੇ ਹਨ ਜਿਵੇ ਨਾਜੀ ਜਰਮਨਾਂ ਵੇਲੇ ਯਹੂਦੀ ਨਿਵਾਸੀ 1935 ਦੇ ਨਿਊਰਮਬਰਗ ਕਾਨੂੰਨਾਂ ਦੀ ਮਾਰ ਹੇਠ ਜੀ ਰਹੇ ਸਨ । ਬੇਸੱਕ ਸ੍ਰੀ ਨਰਿੰਦਰ ਮੋਦੀ ਇਜਰਾਇਲ ਵਿਚ ਅੱਤਵਾਦ ਨੂੰ ਨਿੰਦ ਰਹੇ ਹਨ । ਪਰ ਉਹ ਕੀ ਜਾਣਦੇ ਹਨ ਕਿ ਉਨ੍ਹਾਂ ਦੇ ਆਗੂ ਗਾਂਧੀ-ਨਹਿਰੂ ਨੇ ਸੁਭਾਸ ਚੰਦਰ ਬੋਸ ਨੂੰ ਦੂਜੀ ਸੰਸਾਰ ਜੰਗ ਸਮੇ ਬਾਹਰ ਭੇਜਿਆ ਸੀ ਜੋ ਹਿਟਲਰ, ਮੋਸੋਲੀਨੀ, ਤੋਜੋ ਨੂੰ ਮਿਲਦੇ ਰਹੇ । ਜਿਨ੍ਹਾਂ ਜਾਲਮਾਂ ਨੇ ਯਹੂਦੀਆ ਉਤੇ ਜ਼ਬਰ ਕਰਕੇ 60 ਲੱਖ ਯਹੂਦੀਆ ਨੂੰ ਗੈਸ ਚੈਬਰਾਂ ਵਿਚ ਪਾ ਕੇ ਬਹੁਤ ਬੇਰਹਿੰਮੀ ਨਾਲ ਖਤਮ ਕਰ ਦਿੱਤੇ ਸਨ । ਉਸ ਸਮੇ ਇਨ੍ਹਾਂ ਹਿੰਦੂਆ ਦੀ ਆਤਮਾ ਕਿਥੇ ਸੀ ਅਤੇ ਅੱਜ ਇਹ ਇਨਸਾਨੀਅਤ ਪੱਖੀ ਧਰਮਾਤਮਾ ਕਿਵੇ ਬਣ ਗਏ ? ਇਹ ਨਿਰ੍ਹਾ ਦੂਜੇ ਮੁਲਕਾਂ ਨੂੰ ਗੁੰਮਰਾਹ ਕਰਨ ਵਾਲਾ ਪਾਖੰਡ ਹੈ ।

Leave a Reply

Your email address will not be published. Required fields are marked *