ਰੋਪੜ੍ਹ ਦੇ ਨਾਲ ਲੱਗਦੇ ਪਹਾੜੀ ਜੰਗਲਾਂ ਵਿਚ ਸਾਂਬਰ, ਚਿੱਤੇ ਅਤੇ ਜੰਗਲੀ ਸੂਰਾਂ ਦਾ ਮਾਰੇ ਜਾਣਾ ਅਤਿ ਚਿੰਤਾਜਨਕ, ਉੱਚ ਪੱਧਰੀ ਜਾਂਚ ਹੋਵੇ : ਮਾਨ

ਫ਼ਤਹਿਗੜ੍ਹ ਸਾਹਿਬ, 12 ਜਨਵਰੀ ( ) “ਰੋਪੜ੍ਹ-ਨੰਗਲ ਦੇ ਪਹਾੜੀ ਜੰਗਲੀ ਇਲਾਕੇ ਵਿਚ ਜੰਗਲੀ ਜਾਨਵਰ ਸਾਂਬਰ, ਚਿੱਤਾ, ਜੰਗਲੀ ਸੂਰਾਂ ਦਾ ਵਾਸਾ ਹੈ । ਇਹ ਵੀ ਗੱਲ ਉਭਰਕੇ ਸਾਹਮਣੇ ਆਈ ਹੈ ਕਿ ਇਨ੍ਹਾਂ ਜੰਗਲੀ ਜਾਨਵਰਾਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ । ਪਰ ਦੁੱਖ ਅਤੇ ਅਫਸੋਸ ਹੈ ਕਿ ਇਸ ਉਪਰੋਕਤ ਇਲਾਕੇ ਵਿਚ ਬੀਤੇ ਦਿਨੀਂ ਇਕ ਬਹੁਤ ਹੀ ਸੁੰਦਰ ਅਕ੍ਰਸਿਕ ਸਾਂਬਰ ਨੂੰ ਮਾਰ ਦਿੱਤਾ ਗਿਆ ਹੈ । ਜਿਸਦੀ ਫੋਟੋਗ੍ਰਾਂਫ ਅੱਜ ਦੇ ਟ੍ਰਿਬਿਊਨ ਵਿਚ ਪ੍ਰਕਾਸਿਤ ਹੋਈ ਹੈ । ਇਸ ਤੋ ਕੁਝ ਦਿਨ ਪਹਿਲੇ ਦੋ ਚਿੱਤੇ ਅਤੇ ਥੋੜਾ ਸਮਾਂ ਪਹਿਲੇ 2 ਜੰਗਲੀ ਸੂਰਾਂ ਨੂੰ ਵੀ ਇਸੇ ਤਰ੍ਹਾਂ ਸਿ਼ਕਾਰੀਆ ਨੇ ਮਹਿੰਗਾ ਮਾਸ ਵੇਚਣ ਦੇ ਲਾਲਚ ਵੱਜੋ ਮਾਰ ਦਿੱਤਾ ਗਿਆ ਸੀ । ਕਿਉਂਕਿ ਇਨ੍ਹਾਂ ਜਾਨਵਰਾਂ ਦਾ ਮਾਸ ਰੋਪੜ੍ਹ ਦੇ ਇਲਾਕੇ ਵਿਚ ਕਾਫ਼ੀ ਮਹਿੰਗੇ  ਵੇਚੇ ਜਾਂਦੇ ਹਨ । ਮਨੁੱਖੀ ਲਾਲਚ ਦੇ ਗੁਲਾਮ ਬਣਕੇ ਇਨ੍ਹਾਂ ਜੰਗਲੀ ਜੀਵਾਂ ਦੀ ਜੋ ਹੱਤਿਆ ਕੀਤੀ ਜਾ ਰਹੀ ਹੈ ਇਹ ਬਹੁਤ ਹੀ ਦੁੱਖਦਾਇਕ ਅਤੇ ਉਪਰੋਕਤ ਜਾਨਵਰਾਂ ਦੀ ਨਸਲ ਨੂੰ ਖਤਮ ਕਰਨ ਦੀ ਅਤਿ ਚਿੰਤਾਜਨਕ ਕਾਰਵਾਈ ਹੈ । ਜਿਸਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਰੋਪੜ੍ਹ, ਐਸ.ਐਸ.ਪੀ ਰੋਪੜ੍ਹ, ਜਿ਼ਲ੍ਹਾ ਜੰਗਲਾਤ ਅਫਸਰ ਰੋਪੜ੍ਹ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ, ਐਸ.ਜੀ.ਪੀ.ਸੀ. ਨੂੰ ਉਚੇਚੇ ਤੌਰ ਤੇ ਇਨ੍ਹਾਂ ਜੀਵਾਂ ਦੀ ਵੱਧਦੀ ਜਾ ਰਹੀ ਹੱਤਿਆ ਨੂੰ ਰੋਕਣ ਲਈ ਕੋਈ ਸਮੂਹਿਕ ਰੂਪ ਵਿਚ ਜਾਂ ਸਰਕਾਰੀ ਪੱਧਰ ਤੇ ਫੌਰੀ ਅਮਲ ਹੋਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਅੱਛੇ ਜਾਨਵਰਾਂ ਦੀ ਨਸ਼ਲ ਨੂੰ ਬਚਾਇਆ ਜਾ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਰੋਪੜ੍ਹ ਦੇ ਨਾਲ ਲੱਗਦੇ ਜੰਗਲੀ ਇਲਾਕੇ ਵਿਚ ਇਕ ਸਾਂਬਰ ਦੇ ਮਾਰੇ ਜਾਣ ਅਤੇ ਇਸ ਤੋ ਪਹਿਲੇ 2 ਚਿੱਤੇ ਤੇ ਜੰਗਲੀ ਸੂਰਾਂ ਦੇ ਮਾਰੇ ਜਾਣ ਦੀਆਂ ਦੁੱਖਦਾਇਕ ਕਾਰਵਾਈਆ ਪ੍ਰਤੀ ਸੰਜੀਦਗੀ ਭਰਿਆ ਨੋਟਿਸ ਲੈਦੇ ਹੋਏ ਰੋਪੜ੍ਹ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਨਾਲ-ਨਾਲ ਐਸ.ਜੀ.ਪੀ.ਸੀ. ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਇਸ ਸੰਬੰਧੀ ਅਗਲੇਰੀ ਕਾਰਵਾਈ ਕਰਨ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੌਜੂਦਾ ਮੈਨੇਜਰ ਕੰਗ ਸਾਹਿਬ ਨੂੰ ਉਚੇਚੇ ਤੌਰ ਤੇ ਕੌਮੀ ਬਿਨ੍ਹਾਂ ਤੇ ਗੁਜਾਰਿਸ ਕਰਦੇ ਹੋਏ ਕਿਹਾ ਕਿ ਜੇਕਰ ਉਹ ਇਸ ਗੰਭੀਰ ਵਿਸ਼ੇ ਤੇ ਆਪਣੀ ਅਗਵਾਈ ਹੇਠ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜੰਗਲੀ ਜੀਵਾਂ ਨੂੰ ਪਿਆਰ ਕਰਨ ਵਾਲੀਆ ਗੁਰਸਿੱਖ ਆਤਮਾਵਾਂ ਦਾ ਸਹਿਯੋਗ ਲੈਦੇ ਹੋਏ ਬੀਤੇ ਦਿਨੀ ਮਾਰੇ ਗਏ ਸਾਂਬਰ ਅਤੇ ਪਹਿਲੇ 2 ਚਿੱਤੇ ਤੇ ਸੂਰਾਂ ਨੂੰ ਮਾਰਨ ਦੀ ਜਾਂਚ ਕਰਵਾਕੇ ਇਸਦੇ ਸੱਚ ਨੂੰ ਮੀਡੀਏ ਤੇ ਅਖਬਾਰਾਂ ਰਾਹੀ ਸਮੁੱਚੇ ਇਲਾਕਾ ਨਿਵਾਸੀਆ ਤੇ ਪ੍ਰਸਾਸਨ ਨੂੰ ਜਾਣੂ ਕਰਵਾਉਦੇ ਹੋਏ ਇਨ੍ਹਾਂ ਜੀਵ ਹੱਤਿਆ ਦੀ ਰੋਕਥਾਮ ਲਈ ਯੋਗਦਾਨ ਪਾ ਸਕਣ ਤਾਂ ਜਿਥੇ ਉਨ੍ਹਾਂ ਵੱਲੋ ਨਿਭਾਈ ਜਾਣ ਵਾਲੀ ਇਸ ਜਿੰਮੇਵਾਰੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਧੰਨਵਾਦੀ ਹੋਵੇਗਾ, ਉਥੇ ਉਹ ਇਹ ਵੱਡਾ ਉਦਮ ਕਰਕੇ ਉਪਰੋਕਤ ਜੰਗਲੀ ਜੀਵਾਂ ਦੀ ਨਸ਼ਲ ਨੂੰ ਬਚਾਉਣ ਵਿਚ ਵੱਡੀ ਭੂਮਿਕਾ ਨਿਭਾਅ ਰਹੇ ਹੋਣਗੇ ।

Leave a Reply

Your email address will not be published. Required fields are marked *