ਨੇਵੀ ਅਫਸਰ ਸ. ਰਮਨਦੀਪ ਸਿੰਘ ਦਾ ਆਪਣੇ ਪਾਲਤੂ ਕੁੱਤੇ ਨਾਲ ਡੂੰਘੇ ਪਿਆਰ ਦੀ ਉਦਾਹਰਣ ਬੇਮਿਸਾਲ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 05 ਜਨਵਰੀ ( ) “ਬੀਤੇ ਦਿਨੀਂ ਨੇਵੀ ਮਰਚੈਂਟ ਦੇ ਇਕ ਮੋਹਾਲੀ ਦੇ ਰਹਿਣ ਵਾਲੇ ਅਫਸਰ ਦਾ ਪਾਲਤੂ ਕੁੱਤਾ ਜਦੋਂ ਭਾਖੜਾ ਨਹਿਰ ਵਿਚ ਅਚਾਨਕ ਡਿੱਗ ਪਿਆ ਤਾਂ ਸ. ਰਮਨਦੀਪ ਸਿੰਘ ਨੇਵੀ ਅਫਸਰ ਨੇ ਝੱਟ ਆਪਣੇ ਪਿਆਰੇ ਕੁੱਤੇ ਨੂੰ ਬਚਾਉਣ ਲਈ ਨਹਿਰ ਵਿਚ ਛਾਲ ਮਾਰ ਦਿੱਤੀ । ਪਾਣੀ ਦੇ ਤੇਜ ਵਹਾਅ ਦੀ ਬਦੌਲਤ ਉਹ ਆਪਣੇ ਆਪ ਨੂੰ ਸਥਿਰ ਨਾ ਕਰ ਸਕਿਆ ਜਿਸ ਕਾਰਨ ਪਾਣੀ ਉਸ ਬਹਾਦਰ ਅਫਸਰ ਨੂੰ ਰੋੜ੍ਹਕੇ ਲੈ ਗਿਆ । ਅਸੀ ਉਸ ਨੇਕ ਤੇ ਬਹਾਦਰ ਅਫਸਰ ਦੀ ਜਿੰਦਗੀ ਦੇ ਬਚਾਅ ਲਈ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹਾਂ ਕਿ ਉਹ ਸਹੀ ਸਲਾਮਤ ਹੋਣ ਅਤੇ ਉਸਦੀ ਪਤਨੀ ਅਤੇ ਬੱਚਿਆਂ ਨੂੰ ਉਹ ਸਹੀ ਰੂਪ ਵਿਚ ਮਿਲ ਸਕਣ ।”

ਇਹ ਅਰਦਾਸ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਆਪਣੇ ਪਾਲਤੂ ਕੁੱਤੇ ਨੂੰ ਬਚਾਉਦੇ ਹੋਏ ਜਿਸ ਨੇਵੀ ਅਫਸਰ ਨੇ ਨਹਿਰ ਵਿਚ ਛਾਲ ਮਾਰੀ ਸੀ, ਉਸਦੀ ਲੰਮੀ ਉਮਰ ਦੀ ਕਾਮਨਾ ਕਰਦੇ ਹੋਏ ਅਤੇ ਉਸਦੇ ਪਰਿਵਾਰਿਕ ਮੈਬਰਾਂ ਨੂੰ ਉਸਦੇ ਮਿਲਣ ਦੀ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਜਿਸ ਦਲੇਰੀ ਅਤੇ ਡੂੰਘੇ ਪਿਆਰ ਨਾਲ ਸ. ਰਮਨਦੀਪ ਸਿੰਘ ਨੇ ਆਪਣੇ ਪਾਲਤੂ ਕੁੱਤੇ ਨੂੰ ਬਚਾਉਣ ਦਾ ਉਦਮ ਕਰਦੇ ਹੋਏ ਆਪਣੀ ਜਾਨ ਨੂੰ ਵੀ ਜੋਖਮ ਵਿਚ ਪਾਉਣ ਤੋਂ ਨਹੀ ਡਰੇ, ਇਹ ਜਾਨਵਰਾਂ ਨਾਲ ਇਨਸਾਨੀ ਪਿਆਰ ਦੀ ਇਕ ਬਹੁਤ ਅਦੁੱਤੀ ਤੇ ਅਲੌਕਿਕ ਮਿਸ਼ਾਲ ਹੈ ਕਿ ਚੰਗੇ ਇਨਸਾਨ ਜਾਨਵਰਾਂ ਨੂੰ ਵੀ ਆਪਣੇ ਬੱਚਿਆਂ ਅਤੇ ਪਰਿਵਾਰਿਕ ਮੈਬਰਾਂ ਦੀ ਤਰ੍ਹਾਂ ਪਾਲਣ-ਪੋਸ਼ਣ ਵੀ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਪਿਆਰ ਦੀ ਮਹਿਸੂਸਤਾ ਕਰਵਾਕੇ ਜਾਨਵਰਾਂ ਵਿਚ ਵੀ ਇਕ ਪਿਆਰ ਦੀ ਖਿੱਚ ਭਰਦੇ ਹਨ । ਇਸ ਐਕਸਨ ਨੇ ਸਮੁੱਚੀ ਮਨੁੱਖਤਾ ਨੂੰ ਜਾਨਵਰਾਂ ਪ੍ਰਤੀ ਪਿਆਰ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਲਈ ਵੀ ਪ੍ਰਤੱਖ ਰੂਪ ਵਿਚ ਪ੍ਰੇਰਿਤ ਕੀਤਾ ਹੈ ਜੋ ਕਿ ਸ. ਰਮਨਦੀਪ ਸਿੰਘ ਦਾ ਨੇਕ ਉਦਮ ਹੈ । ਅਸੀ ਇਕ ਵਾਰੀ ਫਿਰ ਸ. ਰਮਨਦੀਪ ਸਿੰਘ ਦੇ ਸਹੀ ਸਲਾਮਤ ਹੋਣ ਦੀ ਉਮੀਦ ਕਰਦੇ ਹੋਏ ਅਰਦਾਸ ਕਰਦੇ ਹਾਂ ।

Leave a Reply

Your email address will not be published. Required fields are marked *