ਸ਼੍ਰੀ ਖੱਟੜ ਵੱਲੋਂ ਸਰਦਾਰ ਸੰਦੀਪ ਸਿੰਘ ਖੇਡ ਵਜ਼ੀਰ ਹਰਿਆਣਾ ਸੰਬੰਧੀ ਇਹ ਕਹਿਣਾ ਕਿ ਜਾਂਚ ਰਿਪੋਰਟ ਆਉਣ ਤੱਕ ਉਹ ਨਿਰਦੋਸ਼ ਹਨ, ਪ੍ਰਸੰਸਾਯੋਗ:- ਮਾਨ

ਫਤਿਹਗੜ੍ਹ ਸਾਹਿਬ , 04 ਜਨਵਰੀ ( )ਹਰਿਆਣਾ ਦੇ ਖੇਡ ਵਜ਼ੀਰ ਸਰਦਾਰ ਸੰਦੀਪ ਸਿੰਘ ਜਿਸ ਉੱਤੇ ਕੁਝ ਦਿਨ ਪਹਿਲੇ ਇਹ ਦੋਸ਼ ਲਗਾਏ ਗਏ ਸਨ, ਉਸ ਸੰਬੰਧਤ ਹਰਿਆਣਾ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟੜ ਨੇ ਇਹ ਕਿਹਾ ਕਿ ਜਦੋਂ ਤੱਕ ਉਹਨਾਂ ਵਿਰੁੱਧ ਚੱਲ ਰਹੀ ਜਾਂਚ ਪੂਰਨ ਨਹੀਂ ਹੁੰਦੀ, ਉਸ ਸਮੇਂ ਤੱਕ ਉਹਨਾਂ ਉਤੇ ਕੋਈ ਦੋਸ਼ ਨਹੀਂ ਲਗਾਇਆ ਜਾ ਸਕਦਾ, ਉਹ ਨਿਰਦੋਸ਼ ਹਨ। ਜਾਂਚ ਪੂਰਨ ਹੋਣ ਉਪਰੰਤ ਜੇਕਰ ਕੋਈ ਗੱਲ ਤੱਥਾਂ ਸਹਿਤ ਸਾਹਮਣੇ ਆਈ ਫਿਰ ਹੀ ਕੋਈ ਕਾਨੂੰਨੀ ਅਮਲ ਹੋ ਸਕੇਗਾ, ਦੀ ਦੂਰ ਅੰਦੇਸ਼ੀ ਅਤੇ ਸੂਝਵਾਨਤਾ ਵਾਲੇ ਬਿਆਨ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਰਪੂਰ ਸਵਾਗਤ ਕਰਦਾ ਹੈ।

ਇਹ ਵਿਚਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਐਮ.ਪੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਰਦਾਰ ਸੰਦੀਪ ਸਿੰਘ ਖੇਡ ਵਜ਼ੀਰ ਹਰਿਆਣਾ ਸੰਬੰਧੀ ਸ਼੍ਰੀ ਖੱਟੜ ਵੱਲੋਂ ਨਿਰਪੱਖਤਾ ਨਾਲ ਅਤੇ ਕਾਨੂੰਨੀ ਆਧਾਰ ਤੇ ਪ੍ਰਗਟਾਏ ਸੂਝਵਾਨਤਾ ਵਾਲੇ ਵਿਚਾਰਾਂ ਦਾ ਜੋਰਦਾਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜਦੋਂ ਤੱਕ ਕਿਸੇ ਇਨਸਾਨ ਨੂੰ ਕੋਈ ਅਦਾਲਤ ਜਾਂ ਕਾਨੂੰਨ ਦੋਸ਼ੀ ਨਹੀਂ ਠਹਿਰਾਉਂਦਾ ਤਾਂ ਉਸ ਸਮੇਂ ਤੱਕ ਉਸ ਇਨਸਾਨ ਨੂੰ ਦੋਸ਼ੀ ਨਹੀਂ ਕਿਹਾ ਜਾ ਸਕਦਾ। ਜਦੋਂ ਸਰਦਾਰ ਸੰਦੀਪ ਸਿੰਘ ਨੂੰ ਕਿਸੇ ਕਾਨੂੰਨ ਜਾਂ ਅਦਾਲਤ ਨੇ ਦੋਸ਼ੀ ਨਹੀਂ ਐਲਾਨਿਆ, ਫਿਰ ਉਹਨਾਂ ਨੂੰ ਅਖਬਾਰਾਂ ਜਾਂ ਮੀਡੀਏ ਵਿਚ ਦੋਸ਼ੀ ਪ੍ਰਚਾਰਨਾ ਜਿਥੇ ਗ਼ੈਰਕਾਨੂੰਨੀ ਹੈ ਉਥੇ ਗ਼ੈਰ ਇਖਲਾਕੀ ਵੀ ਹੈ। ਸਰਦਾਰ ਮਾਨ ਨੇ ਕਿਹਾ ਕਿ ਜਦੋਂ ਸਾਡੇ ਸਿਆਸਤਦਾਨ, ਅਫਸਰਸ਼ਾਹੀ ਸ਼੍ਰੀ ਖੱਟੜ ਦੀ ਤਰ੍ਹਾਂ ਸਹੀ ਢੰਗ ਨਾਲ ਸੋਚਣ ਅਤੇ ਅਮਲ ਕਰਨ ਲੱਗ ਪੈਣਗੇ ਤਾਂ ਸਮਾਜ ਵਿਚ ਬਹੁਤ ਵੱਡੀਆਂ ਬੁਰਾਈਆਂ ਦਾ ਖਾਤਮਾ ਖੁਦ ਬ ਖੁਦ ਹੋ ਜਾਵੇਗਾ ਅਤੇ ਅਜਿਹੇ ਉਦਮ ਚੰਗੇ ਸਮਾਜ ਦੀ ਸਿਰਜਣਾ ਵਿਚ ਮੋਹਰੀ ਭੂਮਿਕਾ ਨਿਭਾਉਣਗੇ।

Leave a Reply

Your email address will not be published. Required fields are marked *