ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੁਰਦੁਆਰਾ ਰੱਥ ਸਾਹਿਬ ਦੇ ਨਜ਼ਦੀਕ 27 ਦਸੰਬਰ ਨੂੰ ਮੀਰੀ-ਪੀਰੀ ਸ਼ਹੀਦੀ ਕਾਨਫਰੰਸ ਕਰੇਗਾ : ਟਿਵਾਣਾ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਧਰਮ ਦੇ ਪ੍ਰਚਾਰ ਲਈ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿਖੇ ਪੰਡਾਲ ਵਿਚ 3 ਦਿਨਾਂ ਲਈ ਪ੍ਰਚਾਰ ਕਰਨਗੇ

ਫ਼ਤਹਿਗੜ੍ਹ ਸਾਹਿਬ, 23 ਦਸੰਬਰ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ, ਪੰਜਾਬ ਸੂਬੇ, ਪੰਜਾਬੀਆਂ, ਸਿੱਖ ਕੌਮ ਅਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਦੀ ਆਪਣੇ ਕੌਮੀ ਅਤੇ ਸਮਾਜਿਕ ਫਰਜਾਂ ਦੀ ਪੂਰਤੀ ਕਰਦੀ ਹੋਈ ਨਿਰੰਤਰ ਦ੍ਰਿੜਤਾ ਅਤੇ ਸੰਜ਼ੀਦਗੀ ਨਾਲ ਸੰਘਰਸ਼ ਕਰਦੀ ਆ ਰਹੀ ਹੈ । ਉਸ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫ਼ਤਹਿ ਸਿੰਘ, ਸ਼ਹੀਦ ਮਾਤਾ ਗੁਜਰ ਕੌਰ ਜੀ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਜੀ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਅਤੇ ਸਮੁੱਚੇ ਪੰਜਾਬ ਨਿਵਾਸੀਆ ਤੇ ਸਿੱਖ ਕੌਮ ਨੂੰ ਆਪਣੇ ਵਿਚਾਰਾਂ ਰਾਹੀ ਚੱਲ ਰਹੇ ਸੰਘਰਸ਼ ਦੀ ਮੰਜਿਲ ਨੂੰ ਪ੍ਰਾਪਤ ਕਰਨ ਲਈ ‘ਮੀਰੀ-ਪੀਰੀ ਸ਼ਹੀਦੀ ਕਾਨਫਰੰਸ’ ਮਿਤੀ 27 ਦਸੰਬਰ ਨੂੰ ਗੁਰਦੁਆਰਾ ਰੱਥ ਸਾਹਿਬ ਦੇ ਨਜਦੀਕ ਅਤੇ ਮਸਜਿਦ ਰੋਜਾ ਸਰੀਫ ਦੇ ਸਾਹਮਣੇ ਪੁਰਾਣੇ ਸਥਾਂਨ ਤੇ ਕੀਤੀ ਜਾਵੇਗੀ । ਜਿਸ ਵਿਚ ਪਾਰਟੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਲੀਡਰਸਿ਼ਪ ਆਪਣੇ ਵਿਚਾਰਾਂ ਰਾਹੀ ਸੰਗਤਾਂ ਨਾਲ ਸਾਂਝ ਪਾਵੇਗੀ । ਇਸੇ ਤਰ੍ਹਾਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਕੌਮੀ ਤੇ ਸਮਾਜਿਕ ਮਕਸਦ ਦੀ ਪ੍ਰਾਪਤੀ ਲਈ 25,26,27, ਦਸੰਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਦੇ ਅੰਦਰ ਸੱਜ ਰਹੇ ਧਾਰਮਿਕ ਪੰਡਾਲ ਵਿਚ ਸੰਗਤਾਂ ਨਾਲ ਵਿਚਾਰਾਂ ਸਾਂਝੀਆ ਕਰਨਗੇ । ਸਮੁੱਚੇ ਖ਼ਾਲਸਾ ਪੰਥ ਨੂੰ 27 ਦਸੰਬਰ ਨੂੰ ਮੀਰੀ-ਪੀਰੀ ਸ਼ਹੀਦੀ ਕਾਨਫਰੰਸ ਵਿਚ ਅਤੇ ਬਾਕੀ 3 ਦਿਨਾਂ ਦੇ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਹੋ ਰਹੇ ਧਰਮ ਅਤੇ ਕੌਮੀ ਪ੍ਰਚਾਰ ਵਾਲੀ ਕਾਨਫਰੰਸ ਵਿਚ ਹੁੰਮ-ਹੁਮਾਕੇ ਪਹੁੰਚਣ ਅਤੇ ਕੌਮ ਦੀ ਮੰਝਧਾਰ ਵਿਚ ਡਿੱਕ ਡੋਲੇ ਖਾਂਦੀ ਬੇੜੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਆਪਸੀ ਵਿਚਾਰ-ਵਟਾਂਦਰੇ ਅਤੇ ਸੂਝਵਾਨਤਾ ਨਾਲ ਇਕਤਾਕਤ ਹੋ ਕੇ ਮੰਜਿਲ ਵੱਲ ਵੱਧਣ ਅਤੇ ਕੌਮ ਨੂੰ ਸਮੂਹਿਕ ਏਕਤਾ ਵਿਚ ਪ੍ਰੋਣ ਦੀ ਹਾਰਦਿਕ ਅਪੀਲ ਕੀਤੀ ਜਾਂਦੀ ਹੈ ।”

ਇਹ ਅਪੀਲ ਅਤੇ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਅਤੇ ਪ੍ਰਬੰਧਕੀ ਦਫਤਰ ਕਿਲ੍ਹਾ ਹਰਨਾਮ ਸਿੰਘ ਤੋ ਸਮੁੱਚੇ ਖ਼ਾਲਸਾ ਪੰਥ, ਪੰਜਾਬ ਅਤੇ ਮੁਲਕ ਨਿਵਾਸੀਆ ਨੂੰ ਸਾਹਿਬਜਾਦਿਆ ਦੇ ਮਹਾਨ ਸਹੀਦੀ ਦਿਹਾੜੇ ਉਤੇ ਨਤਮਸਤਕ ਹੋਣ ਉਪਰੰਤ ਉਪਰੋਕਤ ਦੋਵੇ ਕਾਨਫਰੰਸਾਂ ਵਿਚ ਕੌਮੀ ਤੇ ਸਮਾਜਿਕ ਫਰਜ ਸਮਝਦੇ ਹੋਏ ਹਾਜਰੀਆ ਲਗਵਾਉਣ ਅਤੇ ਕੌਮ ਨੂੰ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਆਪਣੀ ਮੰਜਿਲ ਵੱਲ ਵੱਧਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਸ. ਟਿਵਾਣਾ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਿਆਸੀ ਜਥੇਬੰਦੀ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਤੇ ਕੌਮੀ ਬਿਨ੍ਹਾਂ ਤੇ ਇਹ ਉਮੀਦ ਪ੍ਰਗਟ ਕੀਤੀ ਕਿ ਜਿਵੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸਾਨੂੰ ਮੀਰੀ-ਪੀਰੀ ਦਾ ਵੱਡਮੁੱਲਾ ਮਹਾਨ ਫਲਸਫਾ ਪ੍ਰਦਾਨ ਕਰਕੇ, ਆਪਣੇ ਧਾਰਮਿਕ ਅਕੀਦੇ ਵਿਚ ਪ੍ਰਪੱਕ ਰਹਿੰਦੇ ਹੋਏ ਅਣਖ ਅਤੇ ਗੈਰਤ ਨਾਲ ਆਪਣਾ ਖਾਲਸਾ ਰਾਜ-ਭਾਗ ਕਾਇਮ ਕਰਨ ਅਤੇ ਮਨੁੱਖਤਾ ਦੀ ਬਿਹਤਰੀ ਕਰਨ ਦੀ ਹਦਾਇਤ ਕੀਤੀ ਹੈ, ਉਸੇ ਤਰ੍ਹਾਂ ਸਮੁੱਚਾ ਖ਼ਾਲਸਾ ਪੰਥ ਅਤੇ ਸਭ ਵਰਗਾਂ ਵਿਚ ਇਨਸਾਨੀਅਤ ਪੱਖੀ ਸੋਚ ਰੱਖਣ ਵਾਲੇ ਨਿਵਾਸੀ ਮਨੁੱਖਤਾ ਪੱਖੀ ਵੱਡੇ ਮਕਸਦ ਦੀ ਪ੍ਰਾਪਤੀ ਲਈ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਸਮੂਹਿਕ ਰੂਪ ਵਿਚ ਸਹਿਯੋਗ ਵੀ ਕਰਨਗੇ ਅਤੇ ਉਨ੍ਹਾਂ ਵੱਲੋ ਉਲੀਕੇ ਜਾਣ ਵਾਲੇ ਭਵਿੱਖ ਦੇ ਪ੍ਰੋਗਰਾਮਾਂ ਦੀ ਦੂਰਅੰਦੇਸ਼ੀ ਨੂੰ ਸਮਝਦੇ ਹੋਏ ਆਉਣ ਵਾਲੇ ਸਮੇ ਵਿਚ ਤਿਆਰ-ਬਰ-ਤਿਆਰ ਰਹਿੰਦੇ ਹੋਏ ਹਰ ਮੁਸਕਿਲ ਦਾ ਦ੍ਰਿੜਤਾ ਅਤੇ ਫਤਹਿ ਦੀ ਸੋਚ ਨੂੰ ਮੁੱਖ ਰੱਖਕੇ ਮਜਬੂਤੀ ਨਾਲ ਪੰਥਕ ਰਵਾਇਤਾ ਉਤੇ ਪਹਿਰਾ ਦਿੰਦੇ ਹੋਏ ਜਿਥੇ ਟਾਕਰਾ ਕਰਨ ਲਈ ਦ੍ਰਿੜ ਰਹੋਗੇ, ਉਥੇ ਆਪਣੀ ਕੌਮੀ ਮੰਜਿਲ ਆਜਾਦ ਬਾਦਸਾਹੀ ਸਿੱਖ ਰਾਜ ‘ਖ਼ਾਲਿਸਤਾਨ’ ਨੂੰ ਪ੍ਰਾਪਤ ਕਰਨ ਲਈ ਕੋਈ ਰਤੀਭਰ ਵੀ ਅਣਗਹਿਲੀ ਨਹੀ ਕਰਨਗੇ । 

ਸ. ਟਿਵਾਣਾ ਨੇ ਸਮੁੱਚੀ ਪਾਰਟੀ ਦੇ ਬਿਨ੍ਹਾਂ ਤੇ ਰਾਜਸਥਾਂਨ ਦੀ ਆਪਹੁਦਰੀ ਪੁਲਿਸ ਵੱਲੋ ਜਬਲਪੁਰ ਦੇ ਇਕ ਗੁਰਸਿੱਖ ਨੌਜ਼ਵਾਨ ਸ. ਪ੍ਰਤਾਪ ਸਿੰਘ ਜੋ ਨਗਰ ਕੀਰਤਨ ਦੌਰਾਨ ਆਪਣੇ ਟਰੈਕਟਰ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ 20ਵੀਂ ਸਦੀ ਦੇ ਐਲਾਨੇ ਗਏ ਮਹਾਨ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਫੋਟੋ ਨੂੰ ਸਤਿਕਾਰ  ਵੱਜੋ ਲਗਾਕੇ ਇਸ ਨਗਰ ਕੀਰਤਨ ਵਿਚ ਸਰਧਾਪੂਰਵਕ ਆਪਣੇ ਸਾਥੀਆ ਨਾਲ ਸਾਮਿਲ ਹੋਇਆ ਸੀ, ਉਸਦੇ ਘਰ ਉਤੇ ਰਾਤ ਨੂੰ ਡੇਢ ਦੋ ਵਜੇ ਦੇ ਕਰੀਬ 200-250 ਰਾਜਸਥਾਂਨ ਪੁਲਿਸ ਦੇ ਜਵਾਨਾਂ ਵੱਲੋ ਘੇਰਕੇ ਗ੍ਰਿਫ਼ਤਾਰ ਕਰਨ ਅਤੇ ਉਸ ਉਤੇ ਬਿਨ੍ਹਾਂ ਕਿਸੇ ਦਲੀਲ, ਕਾਨੂੰਨ, ਤੱਥਾਂ ਤੋ ਦੇਸ਼ਧ੍ਰੋਹੀ ਦਾ ਕੇਸ ਦਰਜ ਕਰਨ ਦੀ ਹੁਕਮਰਾਨਾਂ ਦੀ ਈਰਖਾਵਾਦੀ ਸੋਚ ਨੂੰ ਦਰਸਾਉਦੇ ਇਸ ਕਾਰਵਾਈ ਦੀ ਜਿਥੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ, ਉਥੇ ਅਜਿਹੇ ਸਿੱਖ ਕੌਮ ਵਿਰੋਧੀ ਅਮਲ ਕਰਨ ਵਾਲੀਆ ਸੂਬੇ ਦੀਆਂ ਸਰਕਾਰਾਂ ਅਤੇ ਮੁਤੱਸਵੀ ਸੋਚ ਵਾਲੀ ਪੁਲਿਸ ਅਫਸਰਸਾਹੀ ਨੂੰ ਕੌਮੀ ਬਿਨ੍ਹਾਂ ਤੇ ਖ਼ਬਰਦਾਰ ਕਰਦੇ ਹੋਏ ਕਿਹਾ ਗਿਆ ਹੈ ਕਿ ਸਿੱਖ ਕੌਮ ਅਮਨ-ਚੈਨ ਅਤੇ ਜਮਹੂਰੀਅਤ ਕਦਰਾਂ-ਕੀਮਤਾਂ ਦੀ ਪੈਰੋਕਾਰ ਹੈ । ਜਿਸਨੇ ਕਦੀ ਵੀ ਗੈਰ ਕਾਨੂੰਨੀ ਜਾਂ ਗੈਰ ਸਮਾਜਿਕ ਅਮਲ ਨਹੀ ਕੀਤੇ । ਜੇਕਰ ਕਿਸੇ ਸੂਬੇ ਦੇ ਹੁਕਮਰਾਨ ਜਾਂ ਪੁਲਿਸ ਇਸ ਤਰ੍ਹਾਂ ਸਿੱਖ ਕੌਮ ਵਿਚ ਦਹਿਸਤ ਪਾਉਣ ਦੀ ਸੋਚ ਅਧੀਨ ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਅਮਲ ਕਰੇਗੀ, ਤਾਂ ਅਜਿਹੇ ਸੂਬੇ ਦੇ ਮਾਹੌਲ ਨੂੰ ਜਾਂ ਇੰਡੀਆ ਦੇ ਮਾਹੌਲ ਨੂੰ ਗੰਧਲਾ ਕਰਨ ਲਈ ਅਜਿਹੀਆ ਈਰਖਾਵਾਦੀ ਸਰਕਾਰਾਂ ਅਤੇ ਹੁਕਮਰਾਨ ਜਿੰਮੇਵਾਰ ਹੋਣਗੇ । ਸਿੱਖ ਕੌਮ ਤੇ ਪੰਜਾਬੀ ਨਹੀ । ਸ. ਟਿਵਾਣਾ ਨੇ ਰਾਜਸਥਾਂਨ ਦੇ ਮੁੱਖ ਮੰਤਰੀ ਸ੍ਰੀ ਸਿਵਰਾਜ ਚੌਹਾਨ ਅਤੇ ਉਥੋ ਦੇ ਡੀਜੀਪੀ ਨੂੰ ਮੁਲਕੀ ਅਮਨ-ਚੈਨ ਦੇ ਬਿਨ੍ਹਾਂ ਤੇ ਜੋਰਦਾਰ ਗੁਜਾਰਿਸ ਕੀਤੀ ਕਿ ਸ. ਪ੍ਰਤਾਪ ਸਿੰਘ ਜਿਸਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੀ ਤਸਵੀਰ ਆਪਣੇ ਟਰੈਕਟਰ ਤੇ ਲਗਾਈ ਹੋਈ ਸੀ ਅਤੇ ਜਿਸਨੂੰ ਇੰਡੀਆ ਦੀ ਸੁਪਰੀਮ ਕੋਰਟ ਅਤੇ ਪੰਜਾਬ-ਹਰਿਆਣਾ ਹਾਈਕੋਰਟ ਨੇ ਕਾਨੂੰਨੀ ਪ੍ਰਵਾਨਗੀ ਦਿੱਤੀ ਹੋਈ ਹੈ ਕਿ ਅਜਿਹਾ ਕਰਨ ਨਾਲ ਕੋਈ ਕਾਨੂੰਨ, ਅਮਨ-ਚੈਨ ਭੰਗ ਨਹੀ ਹੁੰਦਾ, ਇਹ ਸਿੱਖ ਕੌਮ ਦਾ ਵਿਧਾਨਿਕ ਤੇ ਕਾਨੂੰਨੀ ਅਧਿਕਾਰ ਹੈ ਕਿ ਉਹ ਆਪਣੇ ਨਾਇਕਾਂ ਦੀਆਂ ਫੋਟੋਆਂ ਵੀ ਲਗਾ ਸਕਦੇ ਹਨ, ਖ਼ਾਲਿਸਤਾਨ ਦਾ ਜਮਹੂਰੀ ਢੰਗ ਨਾਲ ਪ੍ਰਚਾਰ ਵੀ ਕਰ ਸਕਦੇ ਹਨ, ਆਪਣੇ ਕੌਮੀ ਤੇ ਖ਼ਾਲਿਸਤਾਨ ਦੇ ਝੰਡੇ ਆਪਣੀਆ ਭਾਵਨਾਵਾ ਨੂੰ ਜਾਹਰ ਕਰਨ ਲਈ ਝੁਲਾ ਸਕਦੇ ਹਨ । ਉਸ ਪ੍ਰਤਾਪ ਸਿੰਘ ਨੌਜਵਾਨ ਨੇ ਕਿਸੇ ਵੀ ਇੰਡੀਅਨ ਕਾਨੂੰਨ ਦੀ ਨਾ ਤਾਂ ਉਲੰਘਣਾ ਕੀਤੀ ਹੈ ਅਤੇ ਨਾ ਹੀ ਕਿਸੇ ਧਰਮ-ਕੌਮ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਾਈ ਹੈ । ਕੇਵਲ ਆਪਣੀ ਭਾਵਨਾਵਾ ਦਾ ਇਜਹਾਰ ਕੀਤਾ ਹੈ ਜੋ ਕਿਸੇ ਤਰ੍ਹਾਂ ਦਾ ਗੁਨਾਹ ਨਹੀ । ਇਸ ਲਈ ਉਸ ਉਤੇ ਪਾਏ ਦੇਸ਼ਧ੍ਰੋਹੀ ਦੇ ਝੂਠੇ ਕੇਸ ਨੂੰ ਤੁਰੰਤ ਵਾਪਸ ਲੈਕੇ ਉਸਨੂੰ ਰਿਹਾਅ ਕੀਤਾ ਜਾਵੇ ਅਤੇ ਇਸ ਤਰ੍ਹਾਂ ਦੀਆਂ ਭਾਵਨਾਵਾ ਪ੍ਰਗਟਾਉਣ ਵਾਲੇ ਇੰਡੀਆ ਦੇ ਕਿਸੇ ਵੀ ਸੂਬੇ ਜਾਂ ਸਹਿਰ ਵਿਚ ਸਿੱਖ ਨੌਜਵਾਨੀ ਨਾਲ ਇਹ ਗੈਰ ਕਾਨੂੰਨੀ ਦੋਹਰੇ ਮਾਪਦੰਡ ਨਾ ਅਪਣਾਏ ਜਾਣ । ਕਿਉਂਕਿ ਸਿੱਖ ਕੌਮ ‘ਜੀਓ ਅਤੇ ਜੀਣ ਦਿਓ’ ਦੇ ਉਸ ਅਕਾਲ ਪੁਰਖ ਤੇ ਸਮਾਜਿਕ ਸਿਧਾਂਤ ਉਤੇ ਪਹਿਰਾ ਦਿੰਦੀ ਆ ਰਹੀ ਹੈ ਅਤੇ ਦਿੰਦੀ ਰਹੇਗੀ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਚੋਹਾਨ ਅਤੇ ਡੀਜੀਪੀ ਰਾਜਸਥਾਂਨ ਇਸ ਅਤਿ ਗੰਭੀਰ ਮੁੱਦੇ ਉਤੇ ਫੋਰੀ ਹਰਕਤ ਵਿਚ ਆ ਕੇ ਸ. ਪ੍ਰਤਾਪ ਸਿੰਘ ਸਿੱਖ ਨੌਜਵਾਨ ਨੂੰ ਫੋਰੀ ਰਿਹਾਅ ਕਰ ਦੇਣਗੇ ।

Leave a Reply

Your email address will not be published. Required fields are marked *