ਜੇਕਰ ਇੰਡੀਆਂ ਚੀਨ ਨੂੰ ਆਪਣਾ ਦੁਸ਼ਮਣ ਪ੍ਰਵਾਨ ਕਰਦਾ ਹੈ, ਫਿਰ ਉਸ ਨਾਲ ਲੰਮੇਂ ਸਮੇਂ ਤੋਂ ਵੱਡੇ ਪੱਧਰ ਤੇ ਵਪਾਰ ਕਿਉਂ ਕੀਤਾ ਜਾਂਦਾ ਆ ਰਿਹੈ ? : ਮਾਨ

ਫਤਹਿਗੜ੍ਹ ਸਾਹਿਬ, 20 ਦਸੰਬਰ ( ) “ਇੰਡੀਆਂ ਦੇ ਹੁਕਮਰਾਨ ਅਤੇ ਪੂਰਬੀ ਕਮਾਂਡ ਦੇ ਫ਼ੌਜੀ ਜਰਨੈਲ ਜਰਨਲ ਕਲਿਤਾ ਇਹ ਬਿਆਨਬਾਜੀ ਕਰ ਰਹੇ ਹਨ ਕਿ ਚੀਨ ਨੇ ਇੰਡੀਆ ਦੇ ਕਿਸੇ ਵੀ ਇਲਾਕੇ ਤੇ ਕਬਜਾ ਨਹੀ ਕੀਤਾ। ਜਦੋਕਿ 1962 ਵਿਚ ਚੀਨ ਨੇ ਲਦਾਖ ਜਿਸਨੂੰ ਲਾਹੌਰ ਖ਼ਾਲਸਾ ਰਾਜ ਦਰਬਾਰ ਦੀਆਂ ਫ਼ੌਜਾਂ ਨੇ 1834 ਵਿਚ ਫ਼ਤਹਿ ਕਰਕੇ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ, ਉਸਦਾ 39000 ਸਕੇਅਰ ਵਰਗ ਕਿਲੋਮੀਟਰ ਇਲਾਕਾ ਇੰਡੀਆਂ ਨੇ ਚੀਨ ਨੂੰ ਕਬਜਾ ਕਰਵਾ ਦਿੱਤਾ ਸੀ । ਜਿਸਦੀ ਅੱਜ ਤੱਕ 1 ਇੰਚ ਵੀ ਧਰਤੀ ਵਾਪਸ ਨਹੀ ਲਈ ਗਈ । ਇਸੇ ਤਰ੍ਹਾਂ 2020 ਵਿਚ ਲਦਾਖ ਦਾ 900 ਸਕੇਅਰ ਵਰਗ ਕਿਲੋਮੀਟਰ ਇਲਾਕਾ ਚੀਨ ਨੇ ਦੂਸਰੀ ਵਾਰ ਕਬਜਾ ਕੀਤਾ ਅਤੇ ਹੁਣੇ ਹੀ ਅਰੁਣਾਚਲ ਦੇ ਯੈਨਸੀ ਵਿਚ ਵੀ ਚੀਨ ਨੇ ਫ਼ੌਜੀ ਕਾਰਵਾਈ ਕੀਤੀ ਹੈ । ਫਿਰ ਚੀਨ ਨੇ ਨੀਫਾ ਦੇ ਤੇਵਾਗ ਵਿਚ ਵੀ ਘੁਸਪੈਠ ਕਰ ਦਿੱਤੀ ਹੈ । ਫਿਰ ਇੰਡੀਆਂ ਦੇ ਵਿਦੇਸ਼ ਵਜ਼ੀਰ ਸ੍ਰੀ ਸੁਬਰਾਮਨੀਅਮ ਜੈਸੰਕਰ ਪ੍ਰਤੱਖ ਰੂਪ ਵਿਚ ਕਹਿ ਰਹੇ ਹਨ ਕਿ ਚੀਨ ਨਾਲ ਸਾਡੇ ਸੰਬੰਧ ਬਿਲਕੁਲ ਸੁਖਾਵੇ ਨਹੀ ਹਨ । ਫਿਰ ਇੰਡੀਆ ਲੰਮੇ ਸਮੇ ਤੋ ਆਪਣੇ ਗੁਜਰਾਤੀ ਅਰਬਾਪਤੀ ਵਪਾਰੀਆ ਰਾਹੀ ਚੀਨ ਨਾਲ ਨਿਰੰਤਰ ਵੱਡੇ ਪੱਧਰ ਤੇ ਵਪਾਰ ਕਿਉਂ ਕਰ ਰਿਹਾ ਹੈ ? ਉਸ ਵੱਲੋਂ ਇੰਡੀਆਂ ਦੇ ਖੇਤਰਾਂ ਵਿਚ ਜ਼ਬਰੀ ਫੌ਼ਜੀ ਦਖਲਅੰਦਾਜੀ ਕਰਕੇ ਕਬਜੇ ਕਰਨ ਅਤੇ ਇੰਡੀਆ ਦਾ ਨੁਕਸਾਨ ਕਰਨ ਉਪਰੰਤ ਵੀ ਉਸ ਨਾਲ ਆਪਣੇ ਵਪਾਰਿਕ ਅਤੇ ਡਿਪਲੋਮੈਟਿਕ ਸੰਬੰਧਾਂ ਨੂੰ ਕਿਉ ਨਹੀ ਖਤਮ ਕਰ ਰਿਹਾ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਚੀਨ ਵੱਲੋਂ ਇੰਡੀਆ ਦੇ ਖੇਤਰਾਂ ਉਤੇ ਨਿਰੰਤਰ ਕਬਜੇ ਕਰਨ ਅਤੇ ਚੱਲਦੀ ਆ ਰਹੀ ਦੁਸ਼ਮਣੀ ਨੂੰ ਹੋਰ ਵਧਾਉਣ ਉਪਰੰਤ ਵੀ ਇੰਡੀਆ ਵੱਲੋਂ ਚੀਨ ਨਾਲ ਵੱਡੇ ਪੱਧਰ ਤੇ ਵਪਾਰ ਨੂੰ ਜਾਰੀ ਰੱਖਣ ਦੀ ਮੁਲਕ ਵਿਰੋਧੀ ਅਤੇ ਆਪਣੇ ਚੇਹਤੇ ਵਪਾਰੀਆ ਨੂੰ ਫਾਇਦਾ ਪਹੁੰਚਾਉਣ ਅਤੇ ਆਪਣੇ ਚੋਣ ਲਾਭ ਲਈ ਚੀਨ ਨਾਲ ਵਪਾਰ ਨੂੰ ਵਧਾਉਣ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਚੀਨ ਨਾਲ ਕੀਤੇ ਜਾ ਰਹੇ ਅੰਧਾਧੁੰਦ, ਬੇਨਤੀਜਾ ਵਪਾਰ ਦੀ ਬਦੌਲਤ ਇੰਡੀਆ ਦੇ ਵਪਾਰ ਦਾ ਬਜਟ 7.2 ਬਿਲੀਅਨ ਡਾਲਰ ਘਾਟੇ (ਧੲਾਚਿਟਿ) ਵਿਚ ਜਾ ਰਿਹਾ ਹੈ । ਫਿਰ ਵੀ ਉਸ ਨਾਲ ਵਪਾਰ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇੰਡੀਆ ਦੇ ਹੁਕਮਰਾਨ ਲਛਮੀ ਦੇ ਪੁਜਾਰੀ ਹਨ ਅਤੇ ਸਿੱਖ ਕੌਮ ਸ਼ਸਤਰਾਂ ਦੀ ਉਪਾਸਕ ਹੈ । ਇਸੇ ਲਈ ਹੁਕਮਰਾਨ ਸਿੱਖ ਕੌਮ ਦੇ ਸ਼ਸਤਰਾਂ ਨਾਲ ਪਿਆਰ ਹੋਣ ਦੇ ਮੁੱਦੇ ਨੂੰ ਲੈਕੇ ਸਾਡੇ ਘਰਾਂ ਅਤੇ ਕਾਰੋਬਾਰਾਂ ਉਤੇ ਸ਼ਸਤਰਾਂ ਲਈ ਛਾਪੇ ਮਾਰਦੇ ਹਨ । ਜਦੋਕਿ ਗੁਰੂ ਸਾਹਿਬ ਨੇ ਸਾਨੂੰ ‘ਸ਼ਸਤਰੋ ਕੇ ਅਧੀਨ ਹੈ ਰਾਜ’ ਦਾ ਹੁਕਮ ਕਰਕੇ ਆਪਣੇ ਨਾਲ ਸ਼ਸਤਰ ਰੱਖਣ ਦੇ ਹੁਕਮ ਕੀਤੇ ਹਨ । ਜਿਸਨੂੰ ਹੁਕਮਰਾਨ ਆਨੇਬਹਾਨੇ ਸਾਨੂੰ ਸ਼ਸਤਰਹੀਣ ਕਰਕੇ ਸ਼ੇਰਾਂ ਤੋਂ ਭੇਡਾਂ ਬਣਾਉਣ ਦੀ ਮੰਦਭਾਵਨਾ ਰੱਖਦੇ ਹਨ ਜਿਸ ਵਿਚ ਇਹ ਹੁਕਮਰਾਨ ਕਤਈ ਕਾਮਯਾਬ ਨਹੀ ਹੋਣਗੇ।

ਉਨ੍ਹਾਂ ਕਿਹਾ ਕਿ ਜੋ ਇਨ੍ਹਾਂ ਨੇ ਨਵੀ ਪਾਲਸੀ ਤਿਆਰ ਕੀਤੀ ਹੈ ਉਹ ਵੀ ਇੰਡੀਆਂ ਤੇ ਇੰਡੀਆ ਦੇ ਨਿਵਾਸੀਆ ਦੇ ਹੱਕ ਵਿਚ ਨਹੀ ਹੈ । ਕਿਉਂਕਿ ਜਿਹੜੀਆ ਚੌਕੀਆ ਤੇ ਇੰਡੀਆ ਦੇ 8 ਫ਼ੌਜੀਆਂ ਦੀ ਡਿਊਟੀ ਹੁੰਦੀ ਹੈ ਉਥੇ ਚੀਨ 100-100 ਬੰਦਿਆ ਨੂੰ ਭੇਜ ਰਿਹਾ ਹੈ । ਫਿਰ ਜੋ ਇਨ੍ਹਾਂ ਨੇ 4 ਸਾਲ ਲਈ ਨਵੀ ਭਰਤੀ ਯੋਜਨਾ ਬਣਾਈ ਹੈ, ਐਨੇ ਥੋੜ੍ਹੇ ਸਮੇਂ ਵਿਚ ਤਾਂ ਇਕ ਫ਼ੌਜੀ ਦੀ ਟ੍ਰੇਨਿੰਗ ਹੀ ਪੂਰੀ ਨਹੀ ਹੁੰਦੀ । ਇਹੀ ਵਜਹ ਹੈ ਕਿ ਵਿਦੇਸ਼ੀ ਅਤੇ ਫ਼ੌਜੀ ਨੀਤੀ ਵਿਚ ਇੰਡੀਆ ਅਸਫਲ ਹੋ ਚੁੱਕਿਆ ਹੈ ਕਿਉਂਕਿ ਇਨ੍ਹਾਂ ਨੇ ਕਦੀ ਵੀ ਕਿਸੇ ਵੀ ਸਥਾਂਨ ਤੇ ਰਾਜ ਨਹੀ ਕੀਤਾ, ਸਵੈ ਅਯੁੱਧਿਆ ਦੇ ਉਹ ਵੀ ਮਿੱਥ ਹੈ । ਇਸ ਲਈ ਇਨ੍ਹਾਂ ਨੂੰ ਵਪਾਰਿਕ ਅਤੇ ਫ਼ੌਜੀ ਨੀਤੀਆ ਦੀ ਕੋਈ ਵੀ ਜਾਣਕਾਰੀ ਨਹੀ ਹੈ । ਜਿਸ ਕਾਰਨ ਦੋਵੇ ਵਪਾਰਿਕ ਅਤੇ ਫ਼ੌਜੀ ਮੁੱਦਿਆ ਉਤੇ ਇਹ ਖੁਦ ਹੀ ਆਪਣੀਆ ਗਲਤੀਆ ਕਰਨ ਫੇਲ੍ਹ ਸਾਬਤ ਹੋ ਚੁੱਕੇ ਹਨ । ਇਹੀ ਵਜਹ ਹੈ ਕਿ ਹੁਣ ਤੱਕ ਚੀਨ ਤੋ ਆਪਣਾ ਵੱਡਾ ਇਲਾਕਾ ’56 ਇੰਚ ਛਾਤੀ ਹੋਣ ਦਾ ਦਾਅਵਾ ਕਰਨ ਵਾਲੇ ਇਹ ਹੁਕਮਰਾਨ ਵਾਪਸ ਨਹੀ ਲੈ ਸਕੇ । ਜਦੋਕਿ ਦੂਸਰੇ ਪਾਸੇ ਸਿੱਖਾਂ ਨੇ ਲੰਮਾਂ ਸਮਾਂ ਆਪਣੇ ਰਾਜ ਭਾਗ ਨੂੰ ਕਾਇਮ ਰੱਖਿਆ । 1762 ਵਿਚ ਅਫਗਾਨੀਸਤਾਨ ਦੇ ਰਾਹ ਰਾਹੀ ਜਦੋਂ ਅਬਦਾਲੀ ਵਰਗੇ ਹਮਲਾਵਰ ਇੰਡੀਆ ਤੇ ਹਮਲਾ ਕਰਦੇ ਸਨ ਉਨ੍ਹਾਂ ਨੂੰ ਸਿੱਖ ਕੌਮ ਨੇ ਹੀ ਵਾਪਸ ਭਜਾਇਆ ਸੀ ਅਤੇ ਹਮਲਾਵਰ ਉਸ ਉਪਰੰਤ ਕਦੀ ਵੀ ਇੰਡੀਆ ਉਤੇ ਹਮਲਾ ਕਰਨ ਦੀ ਗੁਸਤਾਖੀ ਨਹੀ ਕਰ ਸਕੇ । ਕੁੱਪ ਦੇ ਮੈਦਾਨ-ਏ-ਜੰਗ ਵਿਚ ਅਬਦਾਲੀ ਦੇ ਸਰੀਰ ਉਤੇ ਜੋ ਜਖ਼ਮ ਹੋਏ ਸਨ, ਉਹ ਤਾਬ ਨਾ ਝੱਲਦੇ ਹੋਏ ਮਰ ਗਿਆ ਸੀ । ਕੁੱਪ, ਕੁਤਬ ਅਤੇ ਗਹਿਲਾ ਤੋਂ ਬਾਅਦ ਕਦੀ ਵੀ ਹਮਲਾ ਨਹੀ ਹੋਇਆ । ਇਹ ਸਿੱਖ ਕੌਮ ਦੇ ਬਹਾਦਰਨੁਮਾ ਕਾਰਨਾਮਿਆ ਦੀ ਬਦੌਲਤ ਹੀ ਹੋ ਸਕਿਆ ਹੈ ਕਿ ਦੁਸਮਣ ਇੱਧਰ ਮੂੰਹ ਨਹੀ ਕਰ ਸਕਿਆ । ਸ. ਮਾਨ ਨੇ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿਉਂਕਿ ਸਾਨੂੰ ਸਿੱਖ ਕੌਮ ਨੂੰ ਜੰਗਾਂ-ਯੁੱਧਾਂ ਦਾ ਚੌਖਾ ਤੁਜਰਬਾ ਹੈ ਅਤੇ ਅਸੀ ਕਦੀ ਵੀ ਕੋਈ ਜੰਗ ਨਹੀ ਹਾਰੀ । ਬਲਕਿ ਹਮੇਸ਼ਾਂ ਜਿੱਤ ਨੇ ਸਾਡੇ ਪੈਰ ਚੁੰਮੇ ਹਨ । ਇਸੇ ਲਈ ਅਸੀ ਲਿਖਤੀ ਤੌਰ ਤੇ ਹੁਕਮਰਾਨਾਂ ਨੂੰ ਸੁਝਾਅ ਦਿੱਤਾ ਸੀ ਕਿ ਉਹ ਚੀਨ ਤੋ ਆਪਣੇ ਖੋਹੇ ਗਏ ਇਲਾਕੇ ਵਾਪਸ ਲਏ ਜਿਸ ਲਈ ਫ਼ੌਜ ਵਿਚ ਸਿੱਖ ਕੌਮ ਦੇ ਨਾਮ ਤੇ ਬਣੀਆ ਰੈਜਮੈਟਾਂ ਨੂੰ ਹੋਰ ਮਜਬੂਤੀ ਦਿੱਤੀ ਜਾਵੇ । ਇਹੀ ਵਜਹ ਹੈ ਕਿ ਅਸੀ ਇਨ੍ਹਾਂ ਨੂੰ ਕਿਹਾ ਸੀ ਕਿ ਜਿਵੇ ਗੋਰਖਾ ਫ਼ੌਜ ਨੂੰ ਖੂਖਰੀ ਹਥਿਆਰ ਰੱਖਣ ਦੀ ਪ੍ਰਵਾਨਗੀ ਹੈ, ਉਸੇ ਤਰ੍ਹਾਂ ਸਿੱਖ ਰੈਜਮੈਟਾਂ ਨੂੰ ਸ੍ਰੀ ਸਾਹਿਬ ਰੱਖਣ ਦੀ ਇਜਾਜਤ ਦਿੱਤੀ ਜਾਵੇ । ਲੇਕਿਨ ਇਨ੍ਹਾਂ ਨੇ ਤਾਂ ਫ਼ੌਜ ਵਿਚ ਸਿੱਖ ਰੈਜਮੈਟਾਂ ਨੂੰ ਖਤਮ ਕਰਨ ਦੀ ਠਾਣ ਲਈ ਹੈ । ਜਿਸ ਨਾਲ ਫ਼ੌਜੀ ਪੱਧਰ ਉਤੇ ਅਤੇ ਮੁਲਕ ਦੀ ਰੱਖਿਆ ਉਤੇ ਵੱਡਾ ਪ੍ਰਸ਼ਨ ਚਿੰਨ੍ਹ ਲੱਗਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ । ਜਦੋ ਵੀ ਅਸੀ ਕੋਈ ਸਲਾਹ ਦਿੰਦੇ ਹਾਂ ਇਹ ਉਸਦੇ ਉਲਟ ਹੀ ਹੋ ਜਾਂਦੇ ਹਨ । ਸਾਨੂੰ ਪਾਰਲੀਮੈਂਟ ਵਿਚ ਬੋਲਣ ਲਈ ਸਮਾਂ ਨਹੀ ਦਿੰਦੇ ਅਤੇ ਜਿੰਨੇ ਵੀ ਹਿੰਦੂਤਵ ਅਖਬਾਰਾਂ, ਮੀਡੀਆ ਜਿਨ੍ਹਾਂ ਵਿਚ ਦਾ ਟ੍ਰਿਬਿਊਨ, ਟਾਈਮਜ ਆਫ ਇੰਡੀਆ, ਹਿੰਦੂਸਤਾਨ ਟਾਈਮਜ, ਇੰਡੀਅਨ ਐਕਸਪ੍ਰੈਸ ਆਦਿ ਸਾਡੇ ਵੱਲੋ ਸਮੇ-ਸਮੇ ਤੇ ਇਨਸਾਨੀਅਤ ਤੇ ਮਨੁੱਖਤਾ ਦੇ ਪੱਖ ਵਿਚ ਕੀਤੀ ਗਈ ਬਾਦਲੀਲ ਢੰਗ ਨਾਲ ਬਿਆਨਬਾਜੀ ਨੂੰ ਇਹ ਅਖਬਾਰ ਤੇ ਮੀਡੀਆ ਜਾਣਬੁੱਝ ਕੇ ਸਥਾਨ ਹੀ ਨਹੀ ਦਿੰਦੇ ਅਤੇ ਸਾਡੀ ਉਸਾਰੂ ਸੋਚ ਨੂੰ ਵੀ ਆਪਣੀ ਸਿੱਖ ਵਿਰੋਧੀ ਮੰਦਭਾਵਨਾ ਅਧੀਨ ਪ੍ਰਵਾਨ ਨਹੀ ਕਰਦੇ । ਜਿਸਦੇ ਮਾਰੂ ਨਤੀਜੇ ਹੁਕਮਰਾਨਾਂ ਦੇ ਸਾਹਮਣੇ ਆ ਰਹੇ ਹਨ ।

Leave a Reply

Your email address will not be published. Required fields are marked *