ਚੀਨ ਦੇ ਸਾਬਕਾ ਪ੍ਰੈਜੀਡੈਟ ਜਿਆਂਗ ਜ਼ੇਮਿਨ ਦੇ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 02 ਦਸੰਬਰ ( ) “ਚੀਨ ਜੋ ਸਾਡਾ ਗੁਆਂਢੀ ਮੁਲਕ ਹੈ, ਉਸਦੇ ਸਾਬਕਾ ਪ੍ਰੈਜੀਡੈਟ ਸ੍ਰੀ ਜਿਆਂਗ ਜ਼ੇਮਿਨ ਜੋ ਬੀਤੇ ਦਿਨੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ, ਜਿਨ੍ਹਾਂ ਦੇ ਚਲੇ ਜਾਣ ਉਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਪੰਜਾਬ ਸੂਬੇ ਦੀ ਪਾਰਟੀ ਵੱਲੋਂ ਸ੍ਰੀ ਜਿਆਂਗ ਜ਼ੇਮਿਨ ਦੇ ਪਰਿਵਾਰਿਕ ਮੈਬਰਾਂ ਅਤੇ ਚੀਨ ਦੇ ਨਿਵਾਸੀਆਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੇ ਹੋਏ ਜਿਥੇ ਗਹਿਰੇ ਦੁੱਖ ਦਾ ਪ੍ਰਗਟਾਵਾਂ ਕੀਤਾ ਗਿਆ ਹੈ, ਉਥੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਅਰਦਾਸ ਵੀ ਕੀਤੀ ਗਈ ਹੈ ।”

ਇਸ ਦੁੱਖ ਦਾ ਪ੍ਰਗਟਾਵਾ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਜਿਆਂਗ ਜ਼ੇਮਿਨ ਦੇ ਹੋਏ ਅਕਾਲ ਚਲਾਣੇ ਉਤੇ ਸਮੁੱਚੇ ਚੀਨ ਨਿਵਾਸੀਆ, ਚੀਨ ਸਰਕਾਰ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਦਾ ਹਮਦਰਦੀ ਦਾ ਇਜਹਾਰ ਕਰਦੇ ਹੋਏ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਕੀਤਾ । ਇਸ ਸਮੇਂ ਉਨ੍ਹਾਂ ਨੇ ਚੀਨ ਨਾਲ ਆਪਣੇ ਪੁਰਾਤਨ ਸੰਬੰਧਾਂ ਦੀ ਗੱਲ ਕਰਦੇ ਹੋਏ ਕਿਹਾ ਕਿ ਜੋ ਲਾਹੌਰ ਖ਼ਾਲਸਾ ਰਾਜ ਦਰਬਾਰ ਦੀ ਹਕੂਮਤ ਸਮੇਂ ਮਹਾਰਾਜਾ ਰਣਜੀਤ ਸਿੰਘ ਦੀਆਂ ਖਾਲਸਾਈ ਫ਼ੌਜਾਂ ਨੇ 1834 ਵਿਚ ਲਦਾਖ ਦਾ ਇਲਾਕਾ ਜਿੱਤਕੇ ਆਪਣੇ ਰਾਜ ਭਾਗ ਦਾ ਹਿੱਸਾ ਬਣਾਇਆ ਸੀ, ਉਸਨੂੰ ਅਤੇ 1962 ਵਿਚ 2020 ਵਿਚ ਜੋ ਸਾਡਾ ਲਦਾਖ ਦਾ ਇਲਾਕਾ ਚੀਨ ਨੇ ਕਬਜਾ ਕੀਤਾ ਹੈ, ਇਸ ਇਲਾਕੇ ਨੂੰ ਜਿਥੇ ਸਿੱਖ ਕੌਮ ਦੇ ਹਵਾਲੇ ਕਰਨਾ ਬਣਦਾ ਹੈ, ਉਥੇ ਜਦੋ ਵੀ ਇਨ੍ਹਾਂ ਇਲਾਕਿਆ ਸੰਬੰਧੀ ਇੰਡੀਆ-ਚੀਨ ਦੀ ਗੱਲਬਾਤ ਹੋਵੇ ਉਸ ਵਿਚ ਉਚੇਚੇ ਤੌਰ ਤੇ ਮੁੱਖ ਦਾਅਵੇਦਾਰ ਧਿਰ ਸਿੱਖ ਕੌਮ ਨੂੰ ਵਿਸ਼ੇਸ਼ ਤੌਰ ਤੇ ਚੀਨ ਵੱਲੋ ਸੱਦਾ ਦੇਣਾ ਬਣਦਾ ਹੈ । ਦੂਸਰਾ ਜੋ ਇਹ ਕਿਹਾ ਜਾ ਰਿਹਾ ਹੈ ਕਿ ਇਹ ਲਦਾਖ ਦਾ ਇਲਾਕਾ ਡੋਗਰਾ ਜਰਨੈਲ ਜੋਰਾਵਰ ਸਿੰਘ ਨੇ ਫ਼ਤਹਿ ਕੀਤਾ ਸੀ, ਇਹ ਤਾਂ ਸਿੱਖ ਕੌਮ ਦੇ ਫਖ਼ਰਨੂਮਾ ਕਾਰਨਾਮਿਆ ਅਤੇ ਬਹਾਦਰੀ ਨੂੰ ਨਜ਼ਰ ਅੰਦਾਜ ਕਰਨ ਦੀ ਸਾਜਿਸ ਦਾ ਹਿੱਸਾ ਹੈ । ਕਿਉਂਕਿ ਬੀਤੇ ਸਮੇ ਵਿਚ ਬੰਗਲਾਦੇਸ਼ ਦੀ ਲੜਾਈ ਸਮੇ ਜਰਨਲ ਜਗਜੀਤ ਸਿੰਘ ਅਰੋੜਾ ਅਤੇ ਮੁਕਤੀ ਬਹਿਣੀ ਬਣਾਉਣ ਵਾਲੇ ਜਰਨਲ ਸੁਬੇਗ ਸਿੰਘ ਭਾਵੇ ਇੰਡੀਅਨ ਫ਼ੌਜ ਦਾ ਹਿੱਸਾ ਸਨ, ਪਰ ਇਹ ਫਤਹਿ ਤਾਂ ਜਰਨਲ ਜਗਜੀਤ ਸਿੰਘ ਅਰੋੜਾ ਅਤੇ ਜਰਨਲ ਸੁਬੇਗ ਸਿੰਘ ਦੀ ਅਗਵਾਈ ਦੇ ਨਤੀਜੇ ਹਨ । ਇਸ ਲਈ ਸਿੱਖ ਕੌਮ ਦੀਆਂ ਪ੍ਰਾਪਤੀਆ ਅਤੇ ਯੋਗਦਾਨ ਨੂੰ ਕੋਈ ਵੀ ਇਧਰ-ਉੱਧਰ ਦੇ ਨਾਮ ਦੇ ਕੇ ਨਜਰ ਅੰਦਾਜ ਨਹੀ ਕਰ ਸਕਦਾ । 

Leave a Reply

Your email address will not be published. Required fields are marked *