10 ਅਕਤੂਬਰ ਨੂੰ ‘ਥੈਂਕਸ ਗਿਵਿਗ ਡੇਅ’ ਦੇ ਦਿਹਾੜੇ ਤੇ ਚੰਡੀਗੜ੍ਹ-ਕੈਨੇਡਾ ਅੰਬੈਸੀ ਵਿਖੇ ਸ. ਇਮਾਨ ਸਿੰਘ ਮਾਨ ਦੀ ਅਗਵਾਈ ਵਿਚ ਸਮੂਲੀਅਤ ਕਰਾਂਗੇ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 07 ਅਕਤੂਬਰ ( ) “ਕਿਉਂਕਿ ਕੈਨੇਡਾ ਮੁਲਕ ਬਹੁਤ ਹੀ ਅਗਾਹਵਾਧੂ ਜ਼ਮਹੂਰੀਅਤ ਕਦਰਾਂ-ਕੀਮਤਾਂ ਦੀ ਗੱਲ ਕਰਨ ਵਾਲਾ ਵੱਡਾ ਮੁਲਕ ਹੈ । ਜਿਥੇ ਵੱਡੀ ਗਿਣਤੀ ਵਿਚ ਪੰਜਾਬੀ ਅਤੇ ਸਿੱਖ ਕੌਮ ਵੱਸਦੇ ਹਨ । ਉਥੋ ਦੇ ਕਾਨੂੰਨਾਂ, ਨਿਯਮਾਂ ਦੀ ਪਾਲਣਾ ਕਰਦੇ ਹੋਏ ਜਿਥੇ ਆਪਣੇ ਰੁਜਗਾਰ ਤੇ ਕਾਰੋਬਾਰ ਕਰ ਰਹੇ ਹਨ, ਉਥੇ ਕੈਨੇਡਾ ਦੀ ਚਹੁਪੱਖੀ ਤਰੱਕੀ ਵਿਚ ਵੀ ਲੰਮੇ ਸਮੇ ਤੋ ਯੋਗਦਾਨ ਪਾਉਦੇ ਆ ਰਹੇ ਹਨ । ਕੈਨੇਡਾ ਦੀਆਂ ਸਰਕਾਰਾਂ ਨਾਲ ਪੰਜਾਬੀਆਂ ਤੇ ਸਿੱਖ ਕੌਮ ਦੇ ਸਹਿਜ ਭਰੇ ਸੰਬੰਧ ਹਨ । ਦੂਸਰਾ ਕੈਨੇਡਾ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਦੇ ਨਾਲ-ਨਾਲ ਪੰਜਾਬੀਆਂ ਤੇ ਸਿੱਖ ਕੌਮ ਦੇ ਵਿਰਸੇ-ਵਿਰਾਸਤ, ਪ੍ਰੰਪਰਾਵਾਂ, ਸੱਭਿਆਚਾਰ ਨੂੰ ਵੀ ਪ੍ਰਫੁੱਲਿਤ ਕਰਨ ਵਿਚ ਕੈਨੇਡਾ ਹੁਕਮਰਾਨ ਸਮੇ-ਸਮੇ ਤੇ ਯੋਗਦਾਨ ਪਾਉਦੇ ਹੋਏ ਅੱਛੇ ਸੰਬੰਧ ਕਾਇਮ ਰੱਖਦੇ ਆ ਰਹੇ ਹਨ । 10 ਅਕਤੂਬਰ ਨੂੰ ਕੈਨੇਡਾ ਵੱਲੋਂ ਥੈਂਕਸ ਗਿਵਿਗ ਡੇਅ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਿੱਖ ਕੌਮ ਤੇ ਪੰਜਾਬੀਆਂ ਦੇ ਬਿਨ੍ਹਾਂ ‘ਤੇ ਇਹ ਫੈਸਲਾ ਕੀਤਾ ਹੈ ਕਿ ਇਸ ਅਤਿ ਸਦਭਾਵਨਾ ਅਤੇ ਪਿਆਰ ਭਰੇ ਉਪਰੋਕਤ ਦਿਹਾੜੇ ਉਤੇ ਚੰਡੀਗੜ੍ਹ ਸਥਿਤ ਕੈਨੇਡਾ ਅੰਬੈਸੀ ਵਿਖੇ ਪਹੁੰਚਕੇ ਉਥੋ ਦੇ ਜਰਨਲ ਕੌਸਲੇਟ ਅਤੇ ਸਮੁੱਚੇ ਸਟਾਫ ਨੂੰ ਹਾਰਦਿਕ ਮੁਬਾਰਕਬਾਦ ਦੇਣ ਦੇ ਨਾਲ-ਨਾਲ ਮਠਿਆਈਆ ਤੇ ਹੋਰ ਖੁਸ਼ੀ ਗਿਫਟਾ ਸਹਿਤ ਇਸ ਵਿਚ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਸਮੂਲੀਅਤ ਕਰੇਗਾ ।”

ਇਹ ਜਾਣਕਾਰੀ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਰਾਹੀ ਦਿੱਤੀ । ਉਨ੍ਹਾਂ ਰੋਪੜ੍ਹ, ਮੋਹਾਲੀ, ਫ਼ਤਹਿਗੜ੍ਹ ਸਾਹਿਬ, ਪਟਿਆਲਾ, ਰਾਜਪੁਰਾ ਦੇ ਅਹੁਦੇਦਾਰ ਅਤੇ ਮੈਬਰ ਸਾਹਿਬਾਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਹੀ 10:30 ਵਜੇ ਅਲਾਟਾ ਮਾਲ ਦੇ ਨਜਦੀਕ ਕੈਨੇਡੀਅਨ ਅੰਬੈਸੀ ਦੇ ਬਾਹਰ ਪਹੁੰਚਣ ਜਿਥੇ ਪਾਰਟੀ ਵੱਲੋ ਮਿੱਥੇ ਪ੍ਰੋਗਰਾਮ ਅਨੁਸਾਰ ਥੈਂਕਸ ਗਿਵਿਗ ਡੇਅ ਵਿਚ ਸਮੂਲੀਅਤ ਕਰੇਗੀ ਅਤੇ ਕੈਨੇਡੀਅਨ ਅੰਬੈਸੀ ਦੇ ਅਧਿਕਾਰੀਆ ਨੂੰ ਇਸੇ ਵਿਸੇ ਤੇ ਸਦਭਾਵਨਾ ਤੇ ਪਿਆਰ ਭਰਿਆ ਕੌਮੀ ਭਾਵਨਾਵਾ ਨੂੰ ਪ੍ਰਗਟਾਉਦਾ ਹੋਇਆ ਯਾਦ-ਪੱਤਰ ਵੀ ਦਿੱਤਾ ਜਾਵੇਗਾ । ਸ. ਟਿਵਾਣਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮਿਤੀ 12 ਅਕਤੂਬਰ ਨੂੰ ਪੰਜਾਬ ਦੇ ਸਮੁੱਚੇ ਜਿ਼ਲ੍ਹਾ ਹੈੱਡਕੁਆਰਟਰਾਂ ਵਿਖੇ ਪਾਰਟੀ ਦੇ ਅਹੁਦੇਦਾਰਾਂ ਤੇ ਮੈਬਰਾਂ ਵੱਲੋ ਸਿੱਖ ਕੌਮ ਦੀ ਪਾਰਲੀਮੈਂਟ ਐਸ.ਜੀ.ਪੀ.ਸੀ. ਦੀਆਂ ਬੀਤੇ 11 ਸਾਲਾਂ ਤੋਂ ਜਰਨਲ ਚੋਣਾਂ ਨਾ ਕਰਵਾਉਣ ਵਿਰੁੱਧ ਰੋਸ਼ ਪ੍ਰਗਟਾਉਦੇ ਹੋਏ ਡਿਪਟੀ ਕਮਿਸਨਰਾਂ ਰਾਹੀ ਇੰਡੀਆ ਦੇ ਵਜ਼ੀਰ-ਏ-ਆਜਮ ਸ੍ਰੀ ਨਰਿੰਦਰ ਮੋਦੀ ਦੇ ਨਾਮ ਇਹ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਨੂੰ ਲੈਕੇ ਯਾਦ-ਪੱਤਰ ਦਿੱਤੇ ਜਾਣਗੇ । ਜੇਕਰ ਇੰਡੀਆ ਦੇ ਹੁਕਮਰਾਨਾਂ ਅਤੇ ਗ੍ਰਹਿ ਵਿਭਾਗ ਇੰਡੀਆ ਨੇ ਸਿੱਖ ਕੌਮ ਦੀ ਇਸ ਜਮਹੂਰੀਅਤ ਪੱਖੀ ਸੰਜ਼ੀਦਾ ਮੰਗ ਨੂੰ ਪੂਰਨ ਨਾ ਕੀਤਾ ਤਾਂ ਇਕ ਮਹੀਨੇ ਬਾਅਦ ਮਿਤੀ 12 ਨਵੰਬਰ ਨੂੰ ਪੰਜਾਬ ਵਿਚ ਸਥਿਤ ਇਤਿਹਾਸਿਕ ਗੁਰੂਘਰਾਂ ਵਿਚ ਅਰਦਾਸ ਕਰਦੇ ਹੋਏ ਸੜਕਾਂ ਉਤੇ ਆ ਕੇ ਆਵਾਜਾਈ ਰੋਸ਼ ਵੱਜੋ ਬੰਦ ਕੀਤੀ ਜਾਵੇਗੀ ਤਾਂ ਜੋ ਅੰਨ੍ਹੇ-ਬੋਲੇ ਅਤੇ ਗੂੰਗੇ ਬਣੇ ਹੁਕਮਰਾਨਾਂ ਦੀਆਂ ਅੱਖਾਂ ਤੇ ਕੰਨ ਖੋਲੇ ਜਾ ਸਕਣ ਅਤੇ ਅਸੀਂ ਆਪਣੀ ਐਸ.ਜੀ.ਪੀ.ਸੀ. ਦੀ ਧਾਰਮਿਕ ਸੰਸਥਾਂ ਦੀਆਂ ਜਮਹੂਰੀਅਤ ਚੋਣਾਂ ਕਰਵਾਉਣ ਦੇ ਮਨੋਰਥ ਵਿਚ ਸਫ਼ਲ ਹੋ ਸਕੀਏ । 10 ਅਕਤੂਬਰ ਦੇ ਚੰਡੀਗੜ੍ਹ ਪ੍ਰੋਗਰਾਮ ਵਿਚ ਦੂਸਰੇ ਜਿ਼ਲ੍ਹਿਆਂ ਦੇ ਜੋ ਅਹੁਦੇਦਾਰ ਸਾਮਿਲ ਹੋਣਾ ਚਾਹੁੰਦੇ ਹਨ ਉਹ ਵੀ ਪਹੁੰਚ ਸਕਦੇ ਹਨ ।

Leave a Reply

Your email address will not be published. Required fields are marked *