ਝੂਗੀਆਂ, ਸੜਕਾਂ ਦੇ ਕਿਨਾਰੇ ਅਤੇ ਜੰਗਲਾਂ ਵਿੱਚ ਬਦਤਰ ਜਿੰਦਗੀ ਬਤੀਤ ਕਰਨ ਵਾਲਿਆਂ 193 ਜਾਤੀਆਂ ਅਤੇ ਕਬੀਲਿਆਂ ਨੂੰ ਸਰਕਾਰ, ਫੋਰੀ ਸਹੂਲਤਾਂ ਪ੍ਰਦਾਨ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ 30 ਅਗਸਤ ( ) ਇੰਡੀਆ ਨੂੰ ਅੰਗਰੇਜਾਂ ਤੋਂ ਆਜ਼ਾਦ ਹੋਇਆ ਨੂੰ ਅੱਜ 75 ਸਾਲ ਦਾ ਲੰਬਾ ਸਮਾਂ ਬੀਤ ਗਿਆ ਹੈ | ਜੋ ਅਜਾਦੀ ਤੋਂ ਪਹਿਲੇ ਟੈਹੇ, ਕੁਚਵੰਦ, ਸਿਕਲੀਗਰ, ਬੋਹਰਿਆ, ਸੈਂਸੀ, ਬਾਜੀਗਰ, ਬਨਜਾਰੇ ਆਦਿ ਕਬੀਲਿਆਂ ਜਿਨ੍ਹਾਂ ਦੀ ਗਿਣਤੀ 193 ਹੈ ਅਤੇ ਜਿਹਨਾਂ ਦੀ ਇੰਡੀਆਂ ਵਿੱਚ 25 ਕਰੋੜ ਦੀ ਅਬਾਦੀ ਹੈ, ਉਹ ਅੱਜ ਵੀ ਝੂਗੀਆਂ,ਝੋਪੜਿਆਂ, ਸੜਕਾਂ ਦੇ ਕਿਨਾਰੇ ਅਤੇ ਜੰਗਲਾਂ ਵਿੱਚ ਸਭ ਵਿਧਾਨਕ ਅਤੇ ਸਮਾਜਿਕ ਸਹੂਲਤਾਂ ਤੋਂ ਸੱਖਣੇ ਆਪਣੀ ਬਦਤਰ ਜਿੰਦਗੀ ਜਿਉਣ ਲਈ ਮਜਬੂਰ ਹਨ | ਕਿਉਂਕਿ ਹੁਣ ਤਕ ਦੀਆਂ ਸੈਂਟਰ ਦੀਆਂ ਸਰਕਾਰਾਂ ਨੇ ਇਹਨਾਂ ਦੇ ਜੀਵਨ ਪੱਧਰ ਨੂੰ ਸਹੀ ਕਰਨ ਲਈ ਕੋਈ ਅਮਲ ਨਹੀਂ ਕੀਤਾ ਅਤੇ ਨਾ ਹੀਂ ਇਹਨਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆਂ ਅਤੇ ਸਿਹਤ ਸਬੰਧੀ ਸਹੂਲਤਾਂ ਪ੍ਰਦਾਨ ਕਰਨ ਦੀ ਜੁੰਮੇਵਾਰੀ ਨਿਭਾਈ ਹੈ | ਜਦੋਂਕਿ ਇੰਡੀਆ ਦੇ ਵਿਧਾਨ ਵਿੱਚ ਇਹਨਾਂ ਲਈ ਕਾਨੂੰਨੀ ਤੌਰ ਤੇ ਕਾਫੀ ਕੁਛ ਸੁਰੱਖਿਅਤ ਕੀਤਾ ਗਿਆ ਸੀ ਪਰ ਹੁਕਮਰਾਨਾਂ ਨੇ ਇਹ ਜੁੰਮੇਵਾਰੀ ਪੂਰਨ ਨਾ ਕਰਕੇ ਇਹਨਾਂ 193 ਕਬੀਲਿਆਂ ਅਤੇ ਵਰਗਾ ਨਾਲ ਵੱਡੀ ਬੇਇਨਸਾਫ਼ੀ ਕੀਤੀ ਹੈ | ਇਹ ਅਜੇ ਵੀ ਮੀਂਹ ਕਣੀ, ਗਰਮੀ ਸਰਦੀ, ਤੂਫ਼ਾਨ ਹੜ ਆਦਿ ਕੁਦਰਤੀ ਆਫ਼ਤਾਂ ਦੀਆਂ ਔਕੜਾਂ ਸਹਿੰਦੇ ਹੋਏ ਬਹੁਤ ਹੀ ਮੁਸ਼ਕਲ ਨਾਲ ਆਪਣੇ ਪਰਿਵਾਰਾਂ ਦਾ ਜੀਵਨ ਨਿਰਵਾਹ ਕਰ ਰਹੇ ਹਨ ਇਹਨਾਂ ਲਈ ਕੋਈ ਊਧਮ ਨਾ ਕਰਨਾ ਹੁਕਮਰਾਨਾਂ ਦੀ ਵੱਡੀ ਅਸਫ਼ਤਾਂ ਨੂੰ ਨਿਰਪੱਖ ਕਰਦਾ ਹੈ | ਫਿਰ ਸਭ ਕੌਮਾਂ ਧਰਮਾਂ ਦੇ ਗ੍ਰੰਥ ਜਦੋਂ ਇਨਸਾਨੀ ਕਦਰਾਂ-ਕੀਮਤਾਂ ਦੀ ਗੱਲ ਕਰਦੇ ਹਨ ਅਤੇ ਸਭਨਾਂ ਨਾਲ ਬਰਾਬਰਤਾ ਦੀ ਸੋਚ ਉਤੇ ਅਮਲ ਕਰਨ ਦੀ ਹਦਾਇਤ ਕਰਦੇ ਹਨ ਤਾਂ 75 ਸਾਲਾਂ ਤੋਂ ਇਹਨਾਂ ਵਰਗਾ ਦੇ ਨਿਵਾਸੀਆਂ ਨਾਲ ਇਨਸਾਫ ਕਰਨ ਤੋਂ ਕਿਉਂ ਭੱਜ ਰਹੇ ਹਨ ?

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ 193 ਜਾਤਾਂ ਫਿਰਕਿਆਂ ਨਾਲ ਸਬੰਧਿਤ ਨਿਵਾਸੀਆਂ ਦੇ ਜੀਵਨ ਪੱਧਰ ਨੂੰ ਸਹੀ ਬਣਾਉਣ ਲਈ ਅਮਲ ਨਾ ਕਰਨ ਦੀ ਗੱਲ ਉਤੇ ਡੂੰਘਾ ਦੁੱਖ ਅਫਸੋਸ ਜਾਹਿਰ ਕਰਦੇ ਹੋਏ ਪ੍ਰਗਟ ਕੀਤੇ | ਓਹਨਾ ਕਿਹਾ ਕਿ ਇਹ ਹੋਰ ਵੀ ਮਨੁੱਖਤਾ ਵਿਰੋਧੀ ਵਰਤਾਰਾ ਹੋ ਰਿਹਾ ਹੈ ਕਿ ਇਕ ਤਾਂ ਇਹਨਾਂ ਨੂੰ ਬਰਾਬਰਤਾ ਦੇ ਅਧਾਰ ਦੇ ਸਹੂਲਤਾਂ ਨਹੀਂ ਦਿਤੀਆਂ ਜਾ ਰਹੀਆਂ | ਦੂਸਰਾ ਇਹਨਾਂ ਦੇ ਰਹਿਣ ਲਈ ਲੋੜੀਂਦਾ ਮਕਾਨ, ਦੋ ਸਮੇਂ ਦੀ ਰੋਟੀ ਲਈ ਰੋਜ਼ਗਾਰ ਅਤੇ ਤਨ ਨੂੰ ਡੱਕਣ ਲਈ ਲੋੜੀਂਦਾ ਕੱਪੜੇ ਦਾ ਵੀ ਕੋਈ ਪ੍ਰਬੰਧ ਨਹੀਂ ਹੋਇਆ ਫਿਰ ਇਹਨਾਂ 25 ਕਰੋੜ ਮਨੁੱਖੀ ਜਾਨਾ ਨਾਲ ਹੋ ਰਿਹਾ ਵਿਤਕਰਾ, ਜਬਰ ਜ਼ੁਲਮ ਲਈ ਕੌਣ ਜੁਮੇਵਾਰ ਹੈ ? ਓਹਨਾ ਕਿਹਾ ਕਿ ਜਿਵੇਂ ਅਨੁਸੂਚਿਤ ਜਾਤੀਆਂ ਕਬੀਲਿਆਂ ਲਈ ਵਿਧਾਨ ਵਿੱਚ ਓਹਨਾ ਦੀਆ ਨੌਕਰੀਆਂ ਅਤੇ ਹੋਰ ਖੇਤਰਾਂ ਵਿੱਚ ਰਾਖਵਾਂਕਰਨ ਤਹਿ ਹੈ, ਉਸੇ ਤਰਾਂ ਇਹਨਾਂ ਵਰਗਾ ਲਈ ਵੀ ਨੌਕਰੀਆਂ ਅਤੇ ਦਾਖਲਿਆਂ ਵਿੱਚ 10% ਦੀ ਰਾਖਵਾਂਕਰਨ ਦੀ ਸਹੂਲਤ ਲਈ ਕਾਨੂੰਨ ਬਣਨਾ ਚਾਹੀਦਾ ਹੈ ਤਾਂ ਕਿ ਇਹਨਾਂ ਦੇ ਜੀਵਨ ਪੱਧਰ ਨੂੰ ਵੀ ਬਿਹਤਰ ਬਣਾਇਆ ਜਾ ਸਕੇ | ਓਹਨਾ ਕਿਹਾ ਕਿ ਇਹਨਾਂ ਦੀਆਂ ਬੀਬੀਆਂ ਨਾਲ ਅਕਸਰ ਹੀ ਧਨਾਢ ਅਤੇ ਉੱਚ ਵਰਗ ਲੋਕ ਸੋਸ਼ਣ ਕਰਦੇ ਆ ਰਹੇ ਹਨ | ਗੈਰ ਇਖਲਾਕੀ ਢੰਗਾਂ ਨਾਲ ਇਹਨਾਂ ਦਾ ਮਾਲੀ ਅਤੇ ਸ਼ਰੀਰਕ ਸ਼ੋਸ਼ਣ ਹੁੰਦਾ ਆ ਰਿਹਾ ਹੈ ਜੋ ਬਰਾਬਰਤਾ ਦੀ ਸੋਚ ਦਾ ਘਾਣ ਕਰਨ ਦੇ ਦੁਖਦਾਇਕ ਅਮਲ ਹਨ ਜਦੋਕਿ ਇਹਨਾਂ ਨੂੰ ਵੀ ਬਰਾਬਰਤਾਂ ਤੇ ਹੱਕ ਪ੍ਰਾਪਤ ਹੋਣੇ ਚਾਹੀਦੇ ਹਨ | ਇਹਨਾਂ ਲਈ ਸੈਂਟਰ ਦੀ ਸਰਕਾਰ ਵੱਲੋਂ ਸਹੂਲਤਾਂ ਨਾਲ ਲੈਂਸ ਕਾਲੋਨੀਆਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਜਿਸ ਵਿੱਚ ਬਿਜਲੀ ਪਾਣੀ ਦੀਆ ਸਹੂਲਤਾਂ ਉਪਲੱਬਧ ਹੋਣ | ਇਹਨਾਂ ਦੇ ਬੱਚਿਆਂ ਅਤੇ ਪਰਿਵਾਰਾਂ ਲਈ ਮੁਫ਼ਤ ਵਿਦਿਆ ਅਤੇ ਸਹਿਤ ਸਹੂਲਤਾਂ ਦਾ ਪ੍ਰਬੰਧ ਉਚੇਚੇ ਤੋਰ ਤੇ ਕਰਨਾ ਬਣਦਾ ਹੈ ਤਾਂ ਕਿ ਇਹਨਾਂ ਦੇ ਬੱਚੇ ਮੁੱਢਲੀ ਅਤੇ ਉਚਤਾਲੀਮ ਹਾਸਿਲ ਕਰਕੇ ਇਹ ਪਰਿਵਾਰ ਵੀ ਮਾਲੀ ਤੌਰ ਤੇ ਮਜਬੂਤ ਹੋ ਸਕਣ | ਸ.ਮਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਸਿੱਖੀ ਸੰਸਥਾਵਾਂ ਨੂੰ ਇਹਨਾਂ ਕਬੀਲਿਆਂ ਦੇ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਤੇ ਸਮਾਜਿਕ ਤੌਰ ਤੇ ਬਰਾਬਰਤਾ ਦੇ ਹੱਕ ਦਿਵਾਉਣ ਲਈ ਆਪਣੇ ਕੌਮੀ ਖਜਾਨੇ ਦੀ ਸਹੀ ਵਰਤੋਂ ਕਰਦੇ ਹੋਏ ਉਚੇਚੇ ਤੌਰ ਤੇ ਉਦਮ ਕਰਨੇ ਬਣਦੇ ਹਨ ਤਾਂ ਕੇ ਇਹਨਾਂ ਕਬੀਲਿਆਂ ਦੇ ਮੈਂਬਰਾਂ ਅਤੇ ਪਰਿਵਾਰਾਂ ਨੂੰ ਸਿੱਖੀ ਜੀਵਨ ਨਾਲ ਜੋੜਕੇ ਹਰ ਔਕੜ ਦੇ ਸਮੇਂ ਵਿੱਚ ਅਤੇ ਆਮ ਸਮੇਂ ਵਿੱਚ ਜਿੰਦਗੀ ਜਿਉਣ ਦੀ ਗੁਰਬਾਣੀ ਅਨੁਸਾਰ ਜਾਚ ਸਖਾਈ ਜਾ ਸਕੇ | ਸ. ਮਾਨ ਨੇ ਆਉਣ ਵਾਲੇ ਕੱਲ 31 ਅਗਸਤ ਨੂੰ ਦਿੱਲੀ ਦੇ ਜੰਤਰ-ਮੰਤਰ ਦੇ ਅਸਥਾਨ ਉਤੇ ਹੋ ਰਹੇ ਵੱਡੇ ਇਕੱਠ ਵਿੱਚ ਇਹਨਾਂ ਦੀਆਂ ਮੁਸ਼ਕਿਲਾਂ ਨੂੰ ਉਠਾਉਣ ਲਈ ਕੀਤੇ ਜਾਣ ਵਾਲੇ ਪ੍ਰੋਗਰਾਮ ਦੇ ਮਿਸ਼ਨ ਨੂੰ ਹਰ ਤਰਾਂ ਸਹਿਯੋਗ ਕਰਨ ਦਾ ਜਿਥੇ ਇਹਨਾਂ ਵਰਗਾਂ ਨਾਲ ਵਚਨ ਕੀਤਾ, ਓਥੇ ਆਪਣੀ ਪਾਰਟੀ ਦੇ ਦਿੱਲੀ ਸਟੇਟ ਦੇ ਪ੍ਰਧਾਨ ਸ. ਸੰਸਾਰ ਸਿੰਘ ਨੂੰ ਆਪਣੀ ਜਥੇਬੰਦੀ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਦੀ ਸੰਜੀਦਗੀ ਭਰੀ ਹਦਾਇਤ ਵੀ ਕੀਤੀ |ਓਹਨਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਆਪਣੇ ਸਰਬੱਤ ਦੇ ਭਲੇ ਦੇ ਮਿਸ਼ਨ ਰਾਹੀਂ ਇਹਨਾਂ 193 ਵਰਗਾਂ ਦੇ ਇੰਡੀਆ ਵਿਚ ਵੱਸਣ ਵਾਲੇ ਬਸ਼ਿੰਦਿਆਂ ਦੀ ਜੀਵਨ ਪੱਧਰ ਨੂੰ ਹਰ ਖੇਤਰ ਵਿੱਚ ਉੱਚਾ ਲਿਜਾਣ ਦੀ ਕੌਮੀ ਜੁੰਮੇਵਾਰੀ ਨੂੰ ਪੂਰਨ ਕਰਨ ਦੀ ਗੱਲ ਨੂੰ ਵੀ ਦੁਹਰਾਇਆ | ਓਹਨਾ ਉਮੀਦ ਪ੍ਰਗਟ ਕੀਤੀ ਕਿ ਇਹ ਸਭ ਕਬੀਲੇ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜਬਰ-ਜ਼ੁਲਮ ਦੇ ਖਾਤਮੇਂ ਲਈ ਸਹਿਯੋਗ ਕਰਦੇ ਰਹੇ ਹਨ ਅਤੇ ਖਾਲਸਾ ਫੌਜਾ ਨੂੰ ਹਥਿਆਰ ਬਣਾਕੇ ਸਪਲਾਈ ਕਰਦੇ ਰਹੇ ਹਨ, ਇਹ ਸਾਡੀ ਸਿੱਖ ਕੌਮ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ | ਇਹਨਾਂ ਨੂੰ ਸਿੱਖੀ ਵਿੱਚ ਲਿਆਉਣਾ ਅਤੇ ਇਹਨਾਂ ਦੇ ਜੀਵਨ ਪੱਧਰ ਨੂੰ ਹਰ ਖੇਤਰ ਵਿੱਚ ਬਿਹਤਰ ਬਣਾਉਣਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ S.G.P.C ਦਾ ਮੁੱਢਲਾ ਫਰਜ ਹੈ ਜਿਸਨੂੰ ਅਸੀਂ ਅਜ਼ਾਦ ਬਾਦਸ਼ਾਹੀ ਸਿੱਖ ਰਾਜ ਕਾਇਮ ਕਰਦੇ ਹੋਏ ਅਵੱਸ਼ ਪੂਰਨ ਕਰਾਂਗੇ।

Leave a Reply

Your email address will not be published. Required fields are marked *