ਸ. ਸ਼ਮਸੇਰ ਸਿੰਘ ਭਾਗੋਵਾਲ ਅਤੇ ਸ. ਮੇਵਾ ਸਿੰਘ ਪਾਂਗਲੀ ਦੇ ਹੋਏ ਅਕਾਲ ਚਲਾਣੇ ਉਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਫ਼ਤਹਿਗੜ੍ਹ ਸਾਹਿਬ, 20 ਅਗਸਤ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕੱਤਰ ਸ. ਕੁਲਦੀਪ ਸਿੰਘ ਭਾਗੋਵਾਲ ਦੇ ਸਤਿਕਾਰਯੋਗ ਪਿਤਾ ਸ. ਸ਼ਮਸੇਰ ਸਿੰਘ ਭਾਗੋਵਾਲ ਅਤੇ ਲੁਧਿਆਣਾ ਜਿ਼ਲ੍ਹੇ ਦੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ. ਜਗਦੇਵ ਸਿੰਘ ਪਾਂਗਲੀ ਦੇ ਪਿਤਾ ਸ. ਮੇਵਾ ਸਿੰਘ ਪਾਂਗਲੀ ਬੀਤੇ ਦਿਨ ਅਚਾਨਕ ਆਪਣੇ ਮਿਲੇ ਸਵਾਸਾ ਦੀ ਪੂੰਜੀ ਸੰਪੂਰਨ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ । ਜਿਸ ਨਾਲ ਭਾਗੋਵਾਲ ਅਤੇ ਪਾਂਗਲੀ ਪਰਿਵਾਰਾਂ ਨੂੰ ਹੀ ਗਹਿਰਾ ਦੁੱਖ ਤੇ ਸਦਮਾ ਨਹੀ ਪਹੁੰਚਿਆ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਨੂੰ ਇਨ੍ਹਾਂ ਦੋਵਾਂ ਆਤਮਾਵਾ ਦੇ ਚਲੇ ਜਾਣ ਨਾਲ ਇਕ ਅਸਹਿ ਤੇ ਅਕਹਿ ਘਾਟਾ ਪਿਆ ਹੈ । ਕਿਉਂਕਿ ਦੋਵੇ ਬਜੁਰਗ ਆਤਮਾਵਾ ਪੰਥਕ ਖਿਆਲਾਤਾਂ ਅਤੇ ਮਨੁੱਖਤਾ ਦੀ ਸੇਵਾ ਵਿਚ ਲੀਨ ਰਹਿਣ ਵਾਲੀਆ ਨੇਕ ਆਤਮਾਵਾ ਸਨ । ਜਿਥੇ ਅਸੀ ਉਨ੍ਹਾਂ ਦੇ ਚਲੇ ਜਾਣ ਤੇ ਦੋਵਾਂ ਪੀੜ੍ਹਤ ਪਰਿਵਾਰਾਂ ਦੇ ਮੈਬਰਾਂ, ਸੰਬੰਧੀਆਂ, ਦੋਸਤਾਂ, ਮਿੱਤਰਾਂ ਅਤੇ ਇਲਾਕਾ ਨਿਵਾਸੀਆ ਦੇ ਇਸ ਦੁੱਖ ਵਿਚ ਆਤਮਿਕ ਤੌਰ ਤੇ ਸਮੂਲੀਅਤ ਕਰਦੇ ਹੋਏ ਵਿਛੜੀਆ ਆਤਮਾਵਾ ਦੀ ਸ਼ਾਂਤੀ ਲਈ ਸਮੂਹਿਕ ਤੌਰ ਤੇ ਗੁਰੂ ਚਰਨਾਂ ਵਿਚ ਅਰਦਾਸ ਕਰਦੇ ਹਾਂ, ਉਥੇ ਦੋਵਾਂ ਪਰਿਵਾਰਾਂ ਦੇ ਮੈਬਰਾਂ, ਸੰਬੰਧੀਆਂ ਨੂੰ ਗੁਰੂ ਦੇ ਭਾਣੇ ਵਿਚ ਵਿਚਰਣ ਦੀ ਅਰਜੋਈ ਵੀ ਕਰਦੇ ਹਾਂ ।”

ਇਸ ਦੁੱਖ ਦਾ ਪ੍ਰਗਟਾਵਾਂ ਅੱਜ ਇਥੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੇ ਸੀਨੀਅਰ ਅਹੁਦੇਦਾਰਾਂ ਨੇ ਭਾਗੋਵਾਲ, ਪਾਂਗਲੀ ਪਰਿਵਾਰ ਨਾਲ ਪੂਰਨ ਹਮਦਰਦੀ ਪ੍ਰਗਟ ਕਰਦੇ ਹੋਏ ਇਸ ਦੁੱਖ ਦੀ ਘੜੀ ਵਿਚ ਇਨ੍ਹਾਂ ਨਾਲ ਸਮੂਲੀਅਤ ਕਰਦੇ ਹੋਏ ਵਿਛੜੀਆ ਆਤਮਾਵਾ ਦੀ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਪ੍ਰਗਟ ਕੀਤੇ । ਇਨ੍ਹਾਂ ਅਰਦਾਸ ਕਰਨ ਵਾਲਿਆ ਵਿਚ ਸ. ਸਿਮਰਨਜੀਤ ਸਿੰਘ ਮਾਨ ਤੋ ਇਲਾਵਾ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਜਸਕਰਨ ਸਿੰਘ ਕਾਹਨਸਿੰਘਵਾਲ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ. ਮਹਿੰਦਰਪਾਲ ਸਿੰਘ, ਗੁਰਸੇਵਕ ਸਿੰਘ ਜਵਾਹਰਕੇ, ਹਰਪਾਲ ਸਿੰਘ ਬਲੇਰ, ਅਵਤਾਰ ਸਿੰਘ ਖੱਖ, ਇਮਾਨ ਸਿੰਘ ਮਾਨ, ਗੋਬਿੰਦ ਸਿੰਘ ਸੰਧੂ, ਅੰਮ੍ਰਿਤਪਾਲ ਸਿੰਘ ਛੰਦੜਾ, ਵਰਿੰਦਰ ਸਿੰਘ ਸੇਖੋ, ਲਖਵੀਰ ਸਿੰਘ ਮਹੇਸ਼ਪੁਰੀਆ, ਗੁਰਜੰਟ ਸਿੰਘ ਕੱਟੂ, ਰਣਦੀਪ ਸਿੰਘ, ਬੀਬੀ ਬਲਵਿੰਦਰ ਕੌਰ, ਬੀਬੀ ਮਨਦੀਪ ਕੌਰ ਐਡਵੋਕੇਟ, ਗੋਪਾਲ ਸਿੰਘ ਝਾੜੋ, ਸ. ਸਰਬਜੀਤ ਸਿੰਘ ਭਾਟੀਆ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *