ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਆਪਣੇ ਹੋਰ 9 ਉਮੀਦਵਾਰਾਂ ਦਾ ਐਲਾਨ ਕੀਤਾ ਜਾਂਦਾ ਹੈ : ਮਾਨ

ਫ਼ਤਹਿਗੜ੍ਹ ਸਾਹਿਬ, 27 ਜਨਵਰੀ ( ) “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਪਹਿਲੇ ਤਿੰਨ ਸੂਚੀਆਂ ਜਾਰੀ ਕਰਦੇ ਹੋਏ ਹੁਣ ਤੱਕ 86 ਵਿਧਾਨ ਸਭਾ ਹਲਕਿਆ ਤੋ ਐਲਾਨ ਹੋ ਚੁੱਕਿਆ ਹੈ । ਅੱਜ ਅਸੀਂ 9 ਹੋਰ ਵਿਧਾਨ ਸਭਾ ਹਲਕਿਆ ਤੋਂ ਆਪਣੇ ਪਾਰਟੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਰਹੇ ਹਾਂ । ਜਿਸ ਵਿਚ ਜਡਿਆਲਾ ਰਿਜਰਬ ਸੀਟ ਤੋ ਸ. ਬਖਸੀਸ ਸਿੰਘ, ਅੰਮ੍ਰਿਤਸਰ ਸੈਟਰਲ ਜਰਨਲ ਤੋ ਸ. ਓਕਾਰ ਸਿੰਘ ਉੱਪਲ, ਜਲੰਧਰ ਪੱਛਮ ਰਿਜਰਬ ਤੋ ਸ. ਜਸਵੀਰ ਸਿੰਘ ਮਾਨ, ਗੜ੍ਹਸੰਕਰ ਜਰਨਲ ਤੋ ਸ. ਮੋਹਨ ਸਿੰਘ ਸੇਖੋਵਾਲ, ਨਵਾਂਸਹਿਰ ਜਰਨਲ ਤੋ ਸ. ਦਵਿੰਦਰ ਸਿੰਘ ਖਾਨਖਾਨਾ, ਜਗਰਾਊ ਰਿਜਰਬ ਤੋ ਸ. ਪਰਿਵਾਰ ਸਿੰਘ, ਫਰੀਦਕੋਟ ਜਰਨਲ ਤੋ ਗੁਰਸੇਵਕ ਸਿੰਘ ਭਾਨਾ, ਰਾਮਪੁਰਾ ਫੂਲ ਜਰਨਲ ਤੋ ਸ. ਬਲਵਿੰਦਰ ਸਿੰਘ, ਭੋਆ ਰਿਜਰਬ ਤੋਂ ਆਪਣੇ ਪਹਿਲੇ ਐਲਾਨ ਕੀਤੇ ਗਏ ਉਮੀਦਵਾਰ ਦੀ ਤਬਦੀਲੀ ਕਰਕੇ ਸ੍ਰੀ ਸੰਨੀ ਕੁਮਾਰ ਨੂੰ ਅਤੇ ਖਡੂਰ ਸਾਹਿਬ ਦੀ ਜਰਨਲ ਸੀਟ ਤੋ ਪਹਿਲੇ ਉਮੀਦਵਾਰ ਨੂੰ ਤਬਦੀਲ ਕਰਕੇ ਸ. ਜਸਵੰਤ ਸਿੰਘ ਸੋਹਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤਰ੍ਹਾਂ ਹੁਣ ਪਾਰਟੀ ਵੱਲੋ ਐਲਾਨੇ ਉਮੀਦਵਾਰਾਂ ਦੀ ਗਿਣਤੀ 95 ਹੋ ਗਈ ਹੈ । ਕਾਗਜ ਦਾਖਲ ਹੋਣ ਤੋ ਪਹਿਲੇ ਕੁਝ ਉਮੀਦਵਾਰਾਂ ਦਾ ਐਲਾਨ ਇਕ ਵਾਰੀ ਫਿਰ ਕੀਤਾ ਜਾਵੇਗਾ ।”

ਇਹ ਜਾਣਕਾਰੀ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਸਿਮਰਨਜੀਤ ਸਿੰਘ ਮਾਨ ਦੇ ਦਸਤਖਤਾਂ ਨਾਲ ਪ੍ਰਵਾਨਿਤ ਆਪਣੇ ਉਮੀਦਵਾਰਾਂ ਦੀ ਨਵੀ ਸੂਚੀ ਜਾਰੀ ਕਰਦੇ ਹੋਏ ਦਿੱਤੀ । ਪਾਰਟੀ ਵੱਲੋ ਸਮੁੱਚੇ ਪੰਜਾਬ ਦੇ ਨਿਵਾਸੀਆ ਅਤੇ ਸਿੱਖ ਕੌਮ ਨੂੰ ਇਹ ਸੰਜ਼ੀਦਾ ਅਪੀਲ ਵੀ ਕੀਤੀ ਗਈ ਹੈ ਕਿ ਪੰਜਾਬ ਸੂਬੇ ਅਤੇ ਪੰਜਾਬੀਆਂ ਨੂੰ ਸਾਜ਼ਸੀ ਢੰਗਾਂ ਰਾਹੀ ਬਰਬਾਦ ਕਰਨ ਵਾਲੀਆ ਪਾਰਟੀਆ ਕਾਂਗਰਸ, ਬੀਜੇਪੀ-ਆਰ.ਐਸ.ਐਸ. ਬਾਦਲ ਦਲ ਅਤੇ ਆਰ.ਐਸ.ਐਸ. ਦੀ ਬੀ-ਟੀਮ ਆਮ ਆਦਮੀ ਪਾਰਟੀ ਪੰਜਾਬੀਆਂ ਅਤੇ ਸਿੱਖ ਕੌਮ ਦੇ ਪੱਖ ਦਾ ਬਦਲ ਨਹੀਂ ਬਣ ਸਕਦੀਆ । ਜੇਕਰ ਇਨ੍ਹਾਂ ਸਭ ਮੁਤੱਸਵੀ ਸੋਚ ਵਾਲੀਆ ਪਾਰਟੀਆਂ ਦਾ ਸਹੀ ਬਦਲ ਕੋਈ ਬਣ ਸਕਦਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਸੂਬੇ ਅਤੇ ਪੰਜਾਬੀਆ ਪ੍ਰਤੀ ਡੂੰਘਾਂ ਦਰਦ ਰੱਖਣ ਵਾਲੀ ਪਾਰਟੀ ਹੀ ਬਣ ਸਕਦੀ ਹੈ । ਇਸ ਲਈ ਸਮੁੱਚੇ ਪੰਜਾਬੀਆਂ ਤੇ ਸਿੱਖ ਕੌਮ ਨੂੰ ਸਾਡੀ ਅਪੀਲ ਹੈ ਕਿ ਉਹ 20 ਫਰਵਰੀ 2022 ਨੂੰ ਪੈਣ ਵਾਲੀਆ ਪੰਜਾਬ ਦੀਆਂ ਵੋਟਾਂ ਵਿਚ ਹਰ ਪੰਜਾਬੀ ਆਪਣੀ ਅਣਖ ਅਤੇ ਗੈਰਤ ਨੂੰ ਕਾਇਮ ਰੱਖਦੇ ਹੋਏ ਸੰਜ਼ੀਦਗੀ ਨਾਲ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਖੜ੍ਹੇ ਕੀਤੇ ਗਏ ਉਮੀਦਵਾਰਾਂ ਨੂੰ ਜਿਤਾਉਣ ਵਿਚ ਆਪਣੀ ਜਿ਼ੰਮੇਵਾਰੀ ਨਿਭਾਉਣ ਤਾਂ ਕਿ ਇਥੇ ਰਿਸਵਤ ਤੋ ਰਹਿਤ, ਸਾਫ਼ ਸੁਥਰੇ ਪ੍ਰਬੰਧ ਵਾਲਾ ਸਭਨਾਂ ਨੂੰ ਬਰਾਬਰਤਾ ਦੇ ਹੱਕ ਅਤੇ ਸਤਿਕਾਰ ਦੇਣ ਵਾਲਾ ਰਾਜ ਪ੍ਰਬੰਧ ਕਾਇਮ ਕੀਤਾ ਜਾ ਸਕੇ ਅਤੇ ਸਮੁੱਚੀ ਮਨੁੱਖਤਾ ਦੀ ਬਿਹਤਰੀ ਕੀਤੀ ਜਾ ਸਕੇ ।

Leave a Reply

Your email address will not be published. Required fields are marked *