ਬੀਜੇਪੀ-ਬਾਦਲ ਦਲੀਆਂ ਦਾ ਹੋਇਆ ਸਮਝੌਤਾ ਪੰਜਾਬੀਆਂ, ਸਿੱਖ ਕੌਮ ਤੇ ਸੂਬੇ ਲਈ ਅਤਿ ਖ਼ਤਰਨਾਕ : ਮਾਨ
ਫ਼ਤਹਿਗੜ੍ਹ ਸਾਹਿਬ, 24 ਨਵੰਬਰ ( ) “ਜੋ ਅੱਜ ਦਿੱਲੀ ਵਿਖੇ ਹਰ ਤਰ੍ਹਾਂ ਦੀਆਂ ਸਮਾਜਿਕ, ਇਖਲਾਕੀ, ਧਾਰਮਿਕ ਖਾਮੀਆ ਦੇ ਮਾਲਕ ਜਮਾਤਾਂ ਬੀਜੇਪੀ-ਬਾਦਲ ਦਲੀਆ ਦਾ ਫਿਰ ਸਮਝੌਤਾ ਹੋਇਆ ਹੈ ਕਿ ਸੂਬੇ ਅਤੇ ਇਸਦੇ ਨਿਵਾਸੀਆਂ ਤੇ ਸਿੱਖ ਕੌਮ ਲਈ ਅਤਿ ਖ਼ਤਰਨਾਕ ਹੈ । ਕਿਉਂਕਿ ਸਾਨੂੰ ਮੁਤੱਸਵੀ ਉਪਰੋਕਤ ਜਮਾਤ ਦੇ ਅਮਲਾਂ ਅਤੇ ਕਾਰਵਾਈਆ ਤੋ ਇਹ ਸੂਚਨਾਂ ਪ੍ਰਾਪਤ ਹੋਈ ਹੈ ਕਿ ਬੀਜੇਪੀ ਇਹ ਯੋਜਨਾ ਬਣਾ ਰਹੀ ਹੈ ਕਿ ਸਿੱਖ ਕੌਮ ਨੂੰ ਹਿੰਦੂ ਸਾਬਤ ਕੀਤਾ ਜਾ ਸਕੇ ਅਤੇ ਇਸੇ ਸੋਚ ਨੂੰ ਆਧਾਰ ਬਣਾਕੇ ਇਹ ਆਪਣੇ ਰਾਜ ਭਾਗ ਨੂੰ ਅੱਗੇ ਵਧਾਉਣਾ ਚਾਹੁੰਦੇ ਹਨ। ਜਦੋਕਿ ਜੋ ਬੀਤੇ ਸਮੇ ਵਿਚ ਪੰਜਾਬ ਸੂਬੇ ਵਿਚ ਚਿੱਟਾ, ਨਸੀਲੀਆਂ ਵਸਤਾਂ ਦੇ ਕਾਰੋਬਾਰ ਵਿਚ ਢੇਰ ਸਾਰਾ ਵਾਧਾ ਹੋਇਆ ਹੈ ਅਤੇ ਸਾਡੀ ਨੌਜਵਾਨੀ ਨੂੰ ਸਹੀ ਸਮੇ ਰੁਜਗਾਰ ਨਾ ਦੇ ਕੇ ਨਸ਼ੇ ਦੇ ਸੇਵਨ ਕਰਨ ਵੱਲ ਧਕੇਲਿਆ ਗਿਆ ਹੈ, ਉਸ ਵਿਚ ਬਾਦਲ ਦਲ ਮੁੱਖ ਤੌਰ ਤੇ ਮੋਹਰੀ ਸੀ ਅਤੇ ਇਸ ਸਾਜਿਸ ਵਿਚ ਬੀਜੇਪੀ ਪੂਰੀ ਤਰ੍ਹਾਂ ਸਾਮਿਲ ਸੀ । ਇਹ ਅਸੀ ਗੱਲ ਕਿਸੇ ਵਿਰੋਧੀ ਭਾਵਨਾ ਨਾਲ ਨਹੀ ਕਹਿ ਰਹੇ ਬਲਕਿ ਇਸ ਵਿਸੇ ਤੇ ਸਾਡੇ ਕੋਲ ਜੋ ਅਸਲ ਸੱਚ ਹੈ ਉਸ ਬਿਨ੍ਹਾਂ ਤੇ ਕਹਿ ਰਹੇ ਹਾਂ । ਇਸ ਲਈ ਮੈਂ ਪੰਥਕ ਪਾਰਟੀਆ ਦੇ ਸਮੁੱਚੇ ਮੁੱਖੀਆਂ ਤੇ ਆਗੂਆ ਨੂੰ ਇਹ ਪੰਜਾਬ ਸੂਬੇ ਤੇ ਸਿੱਖ ਕੌਮ ਦੇ ਬਿਨ੍ਹਾਂ ਤੇ ਅਤਿ ਸੰਜੀਦਗੀ ਭਰੀ ਅਪੀਲ ਕਰਨੀ ਚਾਹਵਾਂਗਾ ਕਿ ਜਦੋ ਦੁਸਮਣ ਤਾਕਤਾਂ ਸਾਡੇ ਪੰਜਾਬ ਤੇ ਪੰਜਾਬੀਆਂ ਨੂੰ ਹਰ ਖੇਤਰ ਵਿਚ ਨੁਕਸਾਨ ਪਹੁੰਚਾਉਣ ਹਿੱਤ ਖਤਰਨਾਕ ਯੋਜਨਾਵਾ ਬਣਾਉਦੇ ਹੋਏ ਪੰਜਾਬ ਸੂਬੇ ਦੇ ਰਾਜ ਭਾਗ ਤੇ ਕਾਬਜ ਹੋਣ ਲਈ ਹਰ ਹੀਲਾ ਵਰਤ ਰਹੇ ਹਨ ਅਤੇ ਇਕੱਠੇ ਹੋ ਰਹੇ ਹਨ, ਤਾਂ ਹੁਣ ਸਾਨੂੰ ਵੀ ਸਭ ਪੰਥਕ ਧਿਰਾਂ ਨੂੰ ਚਾਹੀਦਾ ਹੈ ਕਿ ਹਰ ਤਰ੍ਹਾਂ ਦੇ ਛੋਟੇ-ਮੋਟੇ ਵਿਚਾਰਕ ਵਖਰੇਵਿਆ ਤੋ ਉਪਰ ਉੱਠਕੇ ਪੰਥਕ ਧਿਰਾਂ ਇਕੱਤਰ ਹੋਣ ਅਜਿਹੀ ਇਕੱਤਰਤਾ ਕਰਦੇ ਸਮੇ ਇਸ ਗੱਲ ਨੂੰ ਬਿਲਕੁਲ ਨਾ ਵਿਚਾਰਿਆ ਜਾਵੇ ਕਿ ਕਿਸ ਧਿਰ ਨੂੰ ਕਿੰਨੀਆ ਸੀਟਾਂ ਮਿਲਦੀਆ ਹਨ । ਵੱਧ ਮਿਲਦੀਆ ਹਨ ਜਾਂ ਘੱਟ ਮਿਲਦੀਆ ਹਨ ਕੇਵਲ ਕਸੋਟੀ ਜਿੱਤ ਦੀ ਰੱਖੀ ਜਾਵੇ ਜਿਸ ਵੀ ਉਮੀਦਵਾਰ ਦੀ ਜਿੱਤ ਯਕੀਨੀ ਬਣਦੀ ਹੈ, ਉਸ ਧਿਰ ਨੂੰ ਉਹ ਸੀਟ ਦਿੱਤੀ ਜਾਵੇ ਤਾਂ ਕਿ ਅਸੀ ਇਨ੍ਹਾਂ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਨੂੰ ਕਰਾਰੀ ਭਾਂਜ ਦਿੰਦੇ ਹੋਏ ਆਪਣੀ ਸਰਬਸਾਂਝੀ ਪੰਜਾਬੀਆਂ ਤੇ ਸਿੱਖ ਕੌਮ ਦੀ ਸਰਕਾਰ ਕਾਇਮ ਕਰ ਸਕੀਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਦਿੱਲੀ ਵਿਖੇ 2 ਪੰਜਾਬ ਵਿਰੋਧੀ ਤਾਕਤਾਂ ਬੀਜੇਪੀ-ਬਾਦਲ ਦਲੀਆ ਦੇ ਫਿਰ ਤੋ ਹੋਏ ਸਾਜਸੀ ਸਮਝੌਤੇ ਉਤੇ ਆਪਣੇ ਵਿਚਾਰ ਜਾਹਰ ਕਰਦੇ ਹੋਏ ਅਤੇ ਸਮੁੱਚੀਆ ਪੰਥਕ ਧਿਰਾਂ ਨੂੰ ਇਨ੍ਹਾਂ ਦੁਸਮਣ ਤਾਕਤਾਂ ਵਿਰੁੱਧ ਇਕਦਮ ਇਕੱਤਰ ਹੋ ਕੇ ਅਗਲੀ ਸਿਆਸੀ ਜੰਗ ਲੜਨ ਅਤੇ ਫਤਹਿ ਪ੍ਰਾਪਤ ਕਰਨ ਦੀ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਵੀ ਬਹੁਤ ਤਰਾਸਦੀ ਹੈ ਕਿ ਅੱਜ ਬਹੁਤੀ ਲੀਡਰਸਿਪ ਵਿਚ ‘ਪੰਥ ਮਰੇ ਮੈ ਜੀਵਾ’ ਦੀ ਇਨਸਾਨੀਅਤ ਤੇ ਮਨੁੱਖਤਾ ਵਿਰੋਧੀ ਗੱਲ ਘਰ ਕਰ ਚੁੱਕੀ ਹੈ ਜਦੋਕਿ ਸਾਨੂੰ ਗੁਰੂ ਸਾਹਿਬਾਨ ਨੇ ਸਮੁੱਚੀ ਮਨੁੱਖਤਾ ਤੇ ਇਨਸਾਨੀਅਤ ਨੂੰ ਜਿਊਦਾ ਰੱਖਣ ਲਈ ‘ਮੈਂ ਮਰਾ ਪੰਥ ਜੀਵੈ’ ਦਾ ਬਹੁਤ ਹੀ ਮਹੱਤਵਪੂਰਨ ਅਤੇ ਮਨੁੱਖਤਾ ਪੱਖੀ ਸੰਦੇਸ ਦਿੱਤਾ ਹੈ ਜਿਸ ਤੇ ਸਾਨੂੰ ਸਭਨਾਂ ਨੂੰ ਦ੍ਰਿੜਤਾ ਤੇ ਇਮਾਨਦਾਰੀ ਨਾਲ ਪਹਿਰਾ ਦਿੰਦੇ ਹੋਏ ਆਪਣੀ 2027 ਦੀ ਸਿਆਸੀ ਜੰਗ, ਉਪਰੰਤ ਧਾਰਮਿਕ ਲੀਹਾਂ ਉਤੇ ਆਪਣੀ ਅਗਲੀ ਮੰਜਿਲ ਵੱਲ ਵੱਧਣ ਉਤੇ ਪ੍ਰਣ ਕਰਨਾ ਚਾਹੀਦਾ ਹੈ ।