ਸ. ਸੁਖਮਿੰਦਰ ਸਿੰਘ ਹੰਸਰਾ ਦੀ ਆਤਮਾ ਦੀ ਸ਼ਾਂਤੀ ਲਈ ਰਖਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਸਮਾਗਮ ਦਮਦਮੀ ਟਕਸਾਲ ਸੰਗਰਾਮਾ ਬਟਾਲਾ ਵਿਖੇ 01 ਮਈ ਨੂੰ ਹੋਣਗੇ : ਮਾਨ
ਫ਼ਤਹਿਗੜ੍ਹ ਸਾਹਿਬ, 28 ਅਪ੍ਰੈਲ ( ) “ਸ. ਸੁਖਮਿੰਦਰ ਸਿੰਘ ਹੰਸਰਾ ਜਿਨ੍ਹਾਂ ਨੇ ਲੰਮਾਂ ਸਮਾਂ ਰੇਡੀਓ ਅਣਖੀਲਾਂ ਪੰਜਾਬ, ਟੈਲੀਵਿਜਨ ਪ੍ਰੋਗਰਾਮ ਅਣਖੀਲਾਂ ਪੰਜਾਬ, ਸਾਂਝ ਸਵੇਰਾ ਅਖਬਾਰ ਅਤੇ ਡੇਲੀ ਪੰਜਾਬੀ ਵਰਗੇ ਪੰਥ ਦੀ ਆਵਾਜ਼ ਨੂੰ ਕੌਮਾਂਤਰੀ ਪੱਧਰ ਤੇ ਪਹੁੰਚਾਉਣ ਲਈ ਇਨ੍ਹਾਂ ਸੰਸਥਾਵਾਂ ਰਾਹੀ ਕੌਮ ਦੀ ਆਵਾਜ਼ ਨੂੰ ਦ੍ਰਿੜਤਾਂ ਨਾਲ ਬੁਲੰਦ ਕਰਦੇ ਰਹੇ ਹਨ ਅਤੇ ਜੋ ਲੰਮਾਂ ਸਮਾਂ ਕੈਨੇਡਾ ਸਟੇਟ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪਾਰਟੀ ਦੀਆਂ ਮੁੱਖ ਸੇਵਾਵਾਂ ਵੀ ਪੂਰਨ ਕਰਦੇ ਰਹੇ ਹਨ, ਉਨ੍ਹਾਂ ਦੇ ਕੁਝ ਸਮਾਂ ਪਹਿਲੇ ਹੋਏ ਵਿਛੋੜੇ ਦੀ ਬਦੌਲਤ ਜੋ ਕੌਮ ਨੂੰ ਅਸਹਿ ਘਾਟਾ ਪਿਆ ਹੈ, ਉਹ ਕਦੀ ਵੀ ਨਾ ਪੂਰਾ ਹੋਣ ਵਾਲਾ ਹੈ । ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਸੰਤ ਬਾਬਾ ਰਾਮ ਸਿੰਘ ਜੀ ਮੁੱਖੀ ਦਮਦਮੀ ਟਕਸਾਲ ਸੰਗਰਾਮਾ ਜੀ ਦੇ ਸਹਿਯੋਗ ਨਾਲ ਟਕਸਾਲ ਦੇ ਅਸਥਾਂਨ ਗੁਰਦੁਆਰਾ ਗੁਰ ਸ਼ਬਦ ਪ੍ਰਕਾਸ਼ ਸ਼ਹੀਦਾਂ ਦਮਦਮੀ ਟਕਸਾਲ ਸੰਗਰਾਮਾ ਬਟਾਲਾ (ਗੁਰਦਾਸਪੁਰ) ਵਿਖੇ ਮਿਤੀ 01 ਮਈ ਨੂੰ ਸਮੂਹਿਕ ਅਰਦਾਸ ਕੀਤੀ ਜਾ ਰਹੀ ਹੈ । ਸਮੁੱਚੇ ਪੰਥਦਰਦੀਆਂ, ਪਾਰਟੀ ਵਰਕਰਾਂ, ਸਮਰੱਥਕਾਂ ਨੂੰ ਇਸ ਭੋਗ ਸਮਾਗਮ ਤੇ ਅਰਦਾਸ ਵਿਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ । ਜੋ ਕੈਨੇਡਾ ਦੀਆਂ ਸੰਗਤਾਂ ਵੱਲੋ ਅਤੇ ਪਾਰਟੀ ਵੱਲੋ ਉਨ੍ਹਾਂ ਦੇ ਅਰਦਾਸ ਸਮਾਗਮ ਲਈ ਇਸਤਿਹਾਰ ਬਣਾਇਆ ਗਿਆ ਹੈ, ਉਹ ਸੰਗਤਾਂ ਦੀ ਜਾਣਕਾਰੀ ਲਈ ਨਿਮਨ ਦੇ ਰਹੇ ਹਾਂ ।”
ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਖ਼ਾਲਸਾ ਪੰਥ ਨੂੰ ਸ. ਸੁਖਮਿੰਦਰ ਸਿੰਘ ਹੰਸਰਾ ਜੀ ਦੇ ਭੋਗ ਸਮਾਗਮ ਉਤੇ ਪਹੁੰਚਣ ਦੀ ਅਪੀਲ ਕਰਦੇ ਹੋਏ ਦਿੱਤੀ ।
