1984 ਦਾ ਸਿੱਖ ਕਤਲੇਆਮ ਨੂੰ ਅੱਜ ਬੀਜੇਪੀ-ਆਰ.ਐਸ.ਐਸ, ਜਸਟਿਸ ਸੋਢੀ ਅਤੇ ਦਾ ਟ੍ਰਿਬਿਊਨ ਵਰਗੇ ਲੀਡਿੰਗ ਅਖਬਾਰ ਵੀ ਪ੍ਰਵਾਨ ਕਰ ਰਹੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 02 ਨਵੰਬਰ ( ) “ਜੋ 1984 ਵਿਚ ਦਿੱਲੀ, ਕਾਨਪੁਰ, ਬਕਾਰੋ ਅਤੇ ਮੁਲਕ ਦੇ ਹੋਰ ਹਿੱਸਿਆ ਵਿਚ ਸ੍ਰੀ ਰਾਜੀਵ ਗਾਂਧੀ ਦੀ ਵਜੀਰ ਏ ਆਜਮਸਿਪ ਹੇਠ ਯੋਜਨਾਬੰਧ ਢੰਗ ਨਾਲ ਸਿੱਖਾਂ ਦਾ ਬੇਰਹਿੰਮੀ ਨਾਲ ਕਤਲੇਆਮ ਕੀਤਾ ਗਿਆ ਸੀ, ਜੋ ਕਿ ਜਿਵੇ ਹਿਟਲਰ ਨੇ 60 ਲੱਖ ਯਹੂਦੀਆ, ਗੁਲਾਮਾਂ ਤੇ ਜਿਪਸੀਆ ਨੂੰ ਗੈਸ ਚੈਬਰਾਂ ਵਿਚ ਪਾ ਕੇ ਸਾੜ ਦਿੱਤਾ ਸੀ ਇਹ ਸਿੱਖ ਕਤਲੇਆਮ ਵੀ ਉਸੇ ਤਰ੍ਹਾਂ ਦਾ ਇਨਸਾਨੀਅਤ ਨੂੰ ਕਦਰਾਂ ਕੀਮਤਾਂ ਦਾ ਘਾਣ ਕਰਨ ਵਾਲਾ ਅਤਿ ਸ਼ਰਮਸਾਰ ਅਮਲ ਸੀ । ਅੱਜ ਤੋ 42 ਸਾਲ ਪਹਿਲੇ ਇਸ ਵਾਪਰੇ ਦੁਖਾਂਤ ਨੂੰ ਜਦੋ ਸਮੁੱਚੀ ਸਿੱਖ ਲੀਡਰਸਿਪ ਅਤੇ ਸਿੱਖ ਕੌਮ ਕਤਲੇਆਮ ਕਹਿ ਰਹੀ ਸੀ ਤਾਂ ਇਸ ਮੁਲਕ ਦੇ ਸੈਟਰ ਵਿਚ ਰਾਜ ਭਾਗ ਕਰਨ ਵਾਲੀਆ ਤਾਕਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ ਅਤੇ ਬਹੁਗਿਣਤੀ ਹਿੰਦੂਤਵ ਸੰਗਠਨ, ਇਸ ਨੂੰ ਕਤਲੇਆਮ ਪ੍ਰਵਾਨ ਨਹੀ ਸੀ ਕਰ ਰਹੇ । ਲੇਕਿਨ ਅੱਜ ਜਦੋ ਹਾਈਕੋਰਟ ਦੇ ਰਿਟਾਇਰਡ ਜਸਟਿਸ ਆਰ.ਐਸ ਸੋਢੀ ਦਾ ਆਰਟੀਕਲ ਦਾ ਟ੍ਰਿਬਿਉਨ ਵਿਚ ਪ੍ਰਕਾਸਿਤ ਹੋਇਆ ਹੈ ਤਾਂ ਮੁਲਕ ਦੇ ਗ੍ਰਹਿ ਵਜੀਰ ਅਮਿਤ ਸ਼ਾਹ, ਬੀਜੇਪੀ-ਆਰ.ਐਸ.ਐਸ ਇਥੋ ਤੱਕ ਜੋ ਟ੍ਰਿਬਿਊਨ ਅਕਸਰ ਹੀ ਪੰਜਾਬ ਸੂਬੇ ਤੇ ਸਿੱਖ ਕੌਮ ਨਾਲ ਸੰਬੰਧਤ ਜ਼ਬਰ ਜੁਲਮਾਂ ਤੇ ਬੇਇਨਸਾਫ਼ੀਆ ਸੰਬੰਧੀ ਕਦੀ ਲਿਖਦੇ ਹੀ ਨਹੀ ਸਨ, ਉਹ ਵੀ ਇਸ ਗੱਲ ਨੂੰ ਪ੍ਰਵਾਨ ਕਰ ਰਹੇ ਹਨ । ਜਿਸ ਤੋ ਇਹ ਗੱਲ ਵੀ ਸਾਹਮਣੇ ਆਉਦੀ ਹੈ ਕਿ ਜਦੋ ਇਸ ਨੂੰ ਕਤਲੇਆਮ ਪ੍ਰਵਾਨ ਕਰ ਰਹੇ ਹਨ ਤਾਂ ਇਸ ਕਤਲੇਆਮ ਦੇ ਸਮੁੱਚੇ ਦੋਸੀਆ ਨੂੰ ਕਾਨੂੰਨ ਅਨੁਸਾਰ ਸਜਾਵਾਂ ਵੀ ਅਵੱਸ ਮਿਲਣੀਆ ਚਾਹੀਦੀਆ ਹਨ । ਤਦ ਹੀ ਸਿੱਖ ਕੌਮ ਦੇ ਅੱਲੇ ਜਖਮਾਂ ਨੂੰ ਕੁਝ ਮੱਲ੍ਹਮ ਲੱਗ ਸਕੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੀਆ ਹਿੰਦੂਤਵ ਤਾਕਤਾਂ, ਹਿੰਦੂਤਵ ਅਖਬਾਰਾਂ, ਹੁਕਮਰਾਨਾਂ ਵੱਲੋ 1984 ਦੇ ਸਾਜਸੀ ਢੰਗ ਨਾਲ ਹੋਏ ਸਿੱਖ ਕਤਲੇਆਮ ਨੂੰ ਕਤਲੇਆਮ ਪ੍ਰਵਾਨ ਕਰਨ ਉਤੇ ਕੁਝ ਸੰਤੁਸਟੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਜਮਹੂਰੀਅਤ ਅਤੇ ਅਮਨ ਪਸੰਦ ਮੁਲਕ ਸਿੱਖ ਕੌਮ ਉਤੇ ਹੋਏ ਇਸ ਜਬਰ ਜੁਲਮ ਉਤੇ ਨੋਟਿਸ ਲੈਣਗੇ ਤਾਂ ਕਿ ਅਜਿਹੇ ਮਨੁੱਖਤਾ ਵਿਰੋਧੀ ਕਾਰਵਾਈਆ ਕਰਨ ਵਾਲੇ ਤਾਕਤ ਦੇ ਨਸ਼ੇ ਵਿਚ ਹੁਕਮਰਾਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਾ ਪ੍ਰਬੰਧ ਵੀ ਹੋ ਸਕੇ ਅਤੇ ਅਜਿਹੇ ਗੈਰ ਕਾਨੂੰਨੀ ਤੇ ਅਣਮਨੁੱਖੀ ਅਮਲ ਕਰਨ ਵਾਲਿਆ ਨੂੰ ਇਨਸਾਫ਼ ਤੇ ਕਾਨੂੰਨ ਦਾ ਡਰ ਵੀ ਰਹੇ । ਅਸੀ ਇਸ ਪ੍ਰੈਸ ਨੋਟ ਨਾਲ ਜਸਟਿਸ ਆਰ.ਐਸ. ਸੋਢੀ ਤੇ ਟ੍ਰਿਬਿਊਨ ਦੇ ਅੱਜ ਦੇ 02 ਨਵੰਬਰ ਦੀ ਪ੍ਰਕਾਸਿਤ ਹੋਈ ਖਬਰ ਵੀ ਉਪਰੋਕਤ ਵਿਸੇ ਨੂੰ ਪ੍ਰਵਾਨ ਕਰਨ ਸੰਬੰਧੀ ਖਬਰ ਵੀ ਨੱਥੀ ਕਰ ਰਹੇ ਹਾਂ ।