ਅਮਰੀਕਾ ਵੱਲੋ ਪਾਕਿਸਤਾਨ ਨਾਲ ਹੋਰ ਮਜਬੂਤ ਸੰਬੰਧ ਬਣਾਉਣ ਅਤੇ ਉਨ੍ਹਾਂ ਨੂੰ ਮਿਲਟਰੀ ਉਪਕਰਨ ਦੇਣ ਦੀ ਬਦੌਲਤ ਏਸੀਆ ਖਿੱਤੇ ਵਿਚ ਸੰਤੁਲਨ ਬਰਾਬਰ ਰਹੇਗਾ : ਮਾਨ
ਫ਼ਤਹਿਗੜ੍ਹ ਸਾਹਿਬ, 29 ਅਕਤੂਬਰ ( ) “ਅਮਰੀਕਾ ਦੇ ਵੱਡੇ ਮੁਲਕ ਨੇ ਅੱਜ ਜੋ ਸਾਡੇ ਗੁਆਢੀ ਮੁਲਕ ਪਾਕਿਸਤਾਨ ਨੂੰ ਵੱਡੀ ਗਿਣਤੀ ਵਿਚ ਮਿਲਟਰੀ ਉਪਕਰਨ ਐਫ-16 ਜੋ ਦਿੱਤੇ ਹਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਤੇ ਪਾਕਿਸਤਾਨ ਦੇ ਇਨ੍ਹਾਂ ਮਜਬੂਰ ਹੋ ਰਹੇ ਸੰਬੰਧਾਂ ਦਾ ਭਰਪੂਰ ਸਵਾਗਤ ਕਰਦਾ ਹੈ । ਕਿਉਂਕਿ ਇਸ ਨਾਲ ਏਸੀਆ ਖਿੱਤੇ ਵਿਚ ਆਉਣ ਵਾਲੇ ਮੁਲਕਾਂ ਦੇ ਆਪਸੀ ਮਿਲਟਰੀ ਸੰਤੁਲਨ ਬਣਿਆ ਰਹੇਗਾ । ਕਿਉਂਕਿ ਜਦੋ ਵੀ ਇੰਡੀਆ ਸੰਧੂਰ ਆਪ੍ਰੇਸਨ ਜਾਂ ਸਰਜੀਕਲ ਸਟ੍ਰਾਈਕ ਰਾਹੀ ਪਾਕਿਸਤਾਨ ਉਤੇ ਮੰਦਭਾਵਨਾ ਅਧੀਨ ਕਾਰਵਾਈ ਕਰਦਾ ਹੈ ਤਾਂ ਉਸ ਨਾਲ ਪੰਜਾਬ ਦੇ ਸਰਹੱਦੀ ਸੂਬੇ ਨਾਲ ਲੱਗਦੇ ਪਿੰਡਾਂ ਅਤੇ ਸਹਿਰਾਂ ਵਿਚੋ ਲੋਕਾਂ ਨੂੰ ਆਪਣੇ ਘਰ-ਵਾਰ ਛੱਡਕੇ ਆਪਣਾ ਡੰਗਰ ਵੱਛਾ ਨਾਲ ਲੈਕੇ ਦੂਸਰੇ ਸਥਾਨਾਂ ਤੇ ਜਾ ਕੇ ਮਜਬੂਰਨ ਵਾਸਾ ਕਰਨਾ ਪੈਦਾ ਹੈ। ਜਿਥੇਕਿ ਉਨ੍ਹਾਂ ਨੂੰ ਸਰਕਾਰ ਵੱਲੋ ਰਹਿਣ, ਖਾਂਣ-ਪੀਣ, ਡੰਗਰ-ਵੱਛੇ ਨੂੰ ਸਾਂਭਣ, ਉਨ੍ਹਾਂ ਦੇ ਚਾਰੇ, ਬੱਚਿਆਂ ਦੀ ਪੜਾਈ ਅਤੇ ਉਨ੍ਹਾਂ ਲਈ ਸਹੀ ਢੰਗ ਦੇ ਪਖਾਨੇ ਆਦਿ ਦੀ ਸਹੂਲਤ ਉਪਲੱਬਧ ਨਹੀ ਕੀਤੀ ਜਾਂਦੀ । ਜਿਸ ਨਾਲ ਸਰਹੱਦੀ ਇਲਾਕੇ ਵਿਚੋ ਉਜੜਕੇ ਆਏ ਲੋਕਾਂ ਦੀ ਜਿੰਦਗੀ ਹੋਰ ਦੁਭਰ ਹੋ ਜਾਂਦੀ ਹੈ । ਹੁਣ ਅਜਿਹੇ ਅਮਰੀਕਾ ਵੱਲੋ ਹੋਏ ਅਮਲ ਨਾਲ ਇੰਡੀਆ ਕਦੀ ਵੀ ਕਿਸੇ ਤਰ੍ਹਾਂ ਦਾ ਆਪ੍ਰੇਸਨ ਜਾਂ ਸਰਜੀਕਲ ਸਟ੍ਰਾਈਕ ਨਹੀ ਕਰ ਸਕੇਗਾ ਅਤੇ ਸਾਡੇ ਏਸੀਆ ਖਿੱਤੇ ਵਿਚ ਸਥਾਈ ਤੌਰ ਤੇ ਅਮਨ ਚੈਨ ਕਾਇਮ ਰਹਿਣ ਅਤੇ ਮਿਲਟਰੀ ਤਾਕਤਾਂ ਦਾ ਆਪਸ ਵਿਚ ਸੰਤੁਲਨ ਬਣਿਆ ਰਹਿਣਾ ਯਕੀਨੀ ਹੋ ਜਾਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵੱਲੋ ਪਾਕਿਸਤਾਨ ਨੂੰ ਐਫ-16 ਲੜਾਕੂ ਜਹਾਜ ਅਤੇ ਹੋਰ ਜੰਗੀ ਸਾਜੋ ਸਮਾਨ ਦੇਣ ਦੇ ਹੋਏ ਅਮਲ ਦਾ ਭਰਪੂਰ ਸਵਾਗਤ ਕਰਦੇ ਹੋਏ ਅਤੇ ਇਸ ਨਾਲ ਪੰਜਾਬ ਦੇ ਸਰਹੱਦੀ ਸੂਬਿਆ ਦੇ ਨਿਵਾਸੀਆ ਦਾ ਵਾਰ-ਵਾਰ ਉਜਾੜਾ ਹੋਣ ਦੇ ਅਮਲਾਂ ਦੇ ਰੁਕਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਤੋ ਅਮਰੀਕਾ ਨੇ ਪੰਨੂ ਦਾ ਕਤਲ ਕਰਨ ਦੀ ਸਾਜਿਸ ਰਚਣ ਵਾਲੇ ਨਿਖਿਲ ਗੁਪਤਾ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਨ੍ਹਾਂ ਦੀ ਮੰਦਭਾਵਨਾ ਭਰੀ ਸਾਜਿਸ ਕੌਮਾਂਤਰੀ ਮੁਲਕਾਂ ਸਾਹਮਣੇ ਆਈ ਹੈ, ਜਿਸ ਨਾਲ ਇੰਡੀਅਨ ਹੁਕਮਰਾਨਾਂ ਤੇ ਸਰਕਾਰ ਦੀ ਵੱਡੇ ਪੱਧਰ ਤੇ ਬਦਨਾਮੀ ਹੋਈ ਹੈ, ਉਸਦੀ ਬਦੌਲਤ ਇਨ੍ਹਾਂ ਨੇ ਅਮਰੀਕਾ ਦੀ ਪ੍ਰਭੂਸਤਾ ਤੇ ਮੁਨਰੋ ਡਾਕਟਰੀਨ ਤੋੜੀ ਅਤੇ ਇਨ੍ਹਾਂ ਦੀ ਜੂੰਡਲੀ ਵੱਲੋ ਬਾਹਰਲੇ ਮੁਲਕਾਂ ਵਿਚ ਸਿੱਖਾਂ ਨੂੰ ਨਿਸ਼ਾਨਾਂ ਬਣਾਉਣ ਦੇ ਅਮਲ ਸੁਰੂ ਕਰਕੇ ਪ੍ਰਤੱਖ ਕਰ ਦਿੱਤਾ ਹੈ ਕਿ ਇਹ ਹੁਕਮਰਾਨ ਇੰਡੀਆ ਵਿਚ ਵੱਸਣ ਵਾਲੀ ਘੱਟ ਗਿਣਤੀ ਸਿੱਖ ਕੌਮ ਦੇ ਕਾਤਲ ਹਨ ਅਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੇ ਸਿੱਖਾਂ ਨੂੰ ਇਨ੍ਹਾਂ ਦੀਆ ਏਜੰਸੀਆ ਨਿਸ਼ਾਨਾਂ ਬਣਾ ਰਹੀਆ ਹਨ । ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਰਾਨਾਂ ਨੇ ਮੰਦਭਾਵਨਾ ਅਧੀਨ ਪਾਕਿਸਤਾਨ ਵੱਲੋ ਖੋਲ੍ਹੇ ਗਏ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬੰਦ ਕਰ ਦਿੱਤਾ ਹੈ ਅਤੇ ਸਾਡੀਆ ਜਿਨਸਾਂ ਤੇ ਵਪਾਰਕ ਵਸਤਾਂ ਲਈ ਸਰਹੱਦਾਂ ਨਹੀ ਖੋਲ੍ਹ ਰਹੇ । ਤਾਂ ਕਿ ਪੰਜਾਬੀ ਅਤੇ ਸਿੱਖ ਕੌਮ ਆਪਣੇ ਉਤਪਾਦਾਂ ਨੂੰ ਮੱਧ ਏਸੀਆ, ਅਰਬ ਮੁਲਕਾਂ ਅਤੇ ਰੂਸ ਤੱਕ ਵੇਚਕੇ ਮਾਲੀ ਤੌਰ ਤੇ ਮਜਬੂਤ ਨਾ ਹੋ ਸਕੇ । ਇਹ ਇਨ੍ਹਾਂ ਦੀ ਮੰਦਭਾਵਨਾ ਹੈ। ਅਸੀ ਅਮਰੀਕਾ ਦੇ ਪ੍ਰੈਜੀਡੈਟ ਮਿਸਟਰ ਟਰੰਪ ਅਤੇ ਹੋਰ ਯੂਰਪਿੰਨ ਮੁਲਕਾਂ ਦੇ ਮੁੱਖੀਆ ਨੂੰ ਯੂ.ਐਨ.ਓ, ਏਸੀਆ ਵਾਚ ਹਿਊਮਨਰਾਈਟਸ, ਕੌਮਾਂਤਰੀ ਮਨੁੱਖੀ ਅਧਿਕਾਰ ਸੰਗਠਨ ਆਦਿ ਸਭ ਸੰਸਥਾਵਾ ਨੂੰ ਇਹ ਅਪੀਲ ਕਰਨੀ ਚਾਹਵਾਂਗੇ ਕਿ ਜੋ ਇੰਡੀਆ ਦੇ ਹੁਕਮਰਾਨ ਇੰਡੀਆ, ਪੰਜਾਬ, ਜੰਮੂ ਕਸਮੀਰ ਤੇ ਹੋਰ ਕਈ ਸੂਬਿਆ ਵਿਚ ਵੱਸਣ ਵਾਲੀਆ ਘੱਟ ਗਿਣਤੀ ਕੌਮਾਂ ਤੇ ਜਬਰ ਜੁਲਮ ਕਰ ਰਹੇ ਹਨ, ਗੈਰ ਕਾਨੂੰਨੀ ਅਮਲ ਕਰ ਰਹੇ ਹਨ, ਉਨ੍ਹਾਂ ਨੂੰ ਮਨੁੱਖੀ ਤੇ ਇਨਸਾਨੀ ਕਦਰਾਂ ਕੀਮਤਾਂ ਦੇ ਆਧਾਰ ਤੇ ਰੋਕਣ ਲਈ ਅੱਗੇ ਆਉਣ ਅਤੇ ਸਾਡੀਆ ਸਰਹੱਦਾਂ ਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੌਲਣ ਲਈ ਹਿੰਦੂਤਵ ਹੁਕਮਰਾਨਾਂ ਉਤੇ ਦਬਾਅ ਪਾਉਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਨ੍ਹਾਂ ਮੁਲਕਾਂ ਦੇ ਸਰਬਰਾਹ, ਪੰਜਾਬੀਆ ਤੇ ਸਿੱਖਾਂ ਉਤੇ ਹੋ ਰਹੇ ਜਬਰ ਜੁਲਮਾਂ ਤੇ ਬੇਇਨਸਾਫ਼ੀਆ ਨੂੰ ਖਤਮ ਕਰਨ ਲਈ ਮਨੁੱਖੀ ਅਧਿਕਾਰਾਂ ਦੇ ਬਿਨ੍ਹਾਂ ਤੇ ਆਪਣੇ ਫਰਜਾਂ ਦੀ ਪੂਰਤੀ ਕਰਨਗੇ।