ਸਰਹਿੰਦ ਜੀ.ਟੀ ਰੋਡ ਉਤੇ ਬੀਤੇ 35-40 ਸਾਲਾਂ ਤੋ ਬੈਠੇ ਕਾਰੋਬਾਰੀ ਟਰੱਕ ਬਾਡੀ ਬਿਲਡਰਜ ਨੂੰ ਉਠਾਉਣਾ ਸਰਕਾਰ ਦਾ ਵੱਡਾ ਜਬਰ : ਮਾਨ
ਫ਼ਤਹਿਗੜ੍ਹ ਸਾਹਿਬ, 29 ਅਕਤੂਬਰ ( ) “ਸਰਹਿੰਦ ਜੀ.ਟੀ ਰੋਡ ਦੇ ਦੋਵੇ ਪਾਸੇ ਵੱਡੀ ਗਿਣਤੀ ਵਿਚ ਲੰਮੇ ਸਮੇ ਤੋ ਟਰੱਕ ਬਾਡੀ ਬਿਲਡਰਜ ਵਾਲੇ ਕਾਰੋਬਾਰੀ ਮਿਹਨਤੀ ਸਰਹਿੰਦ ਨਿਵਾਸੀਆ ਨੇ ਆਪਣੀਆ 35-40 ਸਾਲਾਂ ਤੋ ਵਰਕਸਾਪਾ ਬਣਾਕੇ ਆਪਣੇ ਤੇ ਆਪਣੇ ਪਰਿਵਾਰਾਂ ਦਾ ਗੁਜਾਰਾ ਕਰਦੇ ਆ ਰਹੇ ਸਨ । ਇਹ 25-30 ਪਰਿਵਾਰ ਦੇ ਬੱਚਿਆ ਦੇ ਜੀਵਨ ਇਸ ਕਾਰੋਬਾਰ ਉਤੇ ਹੀ ਨਿਰਭਰ ਚੱਲਦਾ ਆ ਰਿਹਾ ਸੀ । ਪਰ ਸਰਕਾਰ ਨੇ ਉਨ੍ਹਾਂ ਤੋ ਇਸ ਸਰਕਾਰੀ ਜਮੀਨਾਂ ਦੀਆਂ ਕਿਸਤਾਂ ਵਿਚ ਕੀਮਤਾਂ ਲੈਕੇ ਉਨ੍ਹਾਂ ਨੂੰ ਦੁਕਾਨਾਂ ਦੀ ਮਲਕੀਅਤ ਦੇਣ ਦੀ ਬਜਾਇ ਜੋ ਜਬਰੀ ਉਥੋ ਉਜਾੜ ਦਿੱਤਾ ਹੈ ਇਹ ਉਨ੍ਹਾਂ 35-40 ਸਾਲਾਂ ਤੋ ਸਥਾਪਿਤ ਹੋਏ ਕਾਰੋਬਾਰੀ ਲੋਕਾਂ ਅਤੇ ਉਨ੍ਹਾਂ ਦੇ ਬੱਚਿਆ ਦੇ ਭਵਿੱਖ ਨਾਲ ਅਤਿ ਖਤਰਨਾਕ ਮਨੁੱਖਤਾ ਵਿਰੋਧੀ ਖਿਲਵਾੜ ਕੀਤਾ ਗਿਆ ਹੈ । ਜਦੋਕਿ ਉਨ੍ਹਾਂ ਦੇ ਪੱਕੇ ਵਸੇਬੇ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਚੱਲਦਾ ਰੱਖਣ ਲਈ ਇਨ੍ਹਾਂ ਪਰਿਵਾਰਾਂ ਦੇ ਮੁੱਖੀਆ ਦੇ ਨਾਲ ਸਲਾਹ ਮਸਵਰਾਂ ਕਰਕੇ ਵਾਜਿਬ ਕੀਮਤਾਂ ਤੇ ਕਿਸਤਾਂ ਰਾਹੀ ਉਸ ਜਗ੍ਹਾ ਦੇ ਮਾਲਕ ਬਣਾਕੇ ਇਨ੍ਹਾਂ ਦੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਵਿਚ ਕੋਈ ਸਰਕਾਰੀ ਨੀਤੀ ਬਣਨੀ ਚਾਹੀਦੀ ਸੀ ਜੋ ਨਹੀ ਕੀਤੀ ਗਈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਉਪਰੋਕਤ ਕਾਰੋਬਾਰੀ ਪਰਿਵਾਰਾਂ ਨੂੰ ਜਬਰੀ ਉਜਾੜਨ ਤੇ ਉਨ੍ਹਾਂ ਦੇ ਬੱਚਿਆ ਦੇ ਜੀਵਨ ਨਾਲ ਖਿਲਵਾੜ ਕਰਨ ਦੀ ਸਖਤ ਸ਼ਬਦਾਂ ਵਿਚ ਜਿਥੇ ਨਿੰਦਾ ਕਰਦਾ ਹੈ, ਉਥੇ ਸਰਕਾਰ ਨੂੰ ਇਸ ਹੋਏ ਫੈਸਲੇ ਉਤੇ ਫਿਰ ਮੁੜ ਵਿਚਾਰ ਕਰਕੇ ਉਨ੍ਹਾਂ ਪਰਿਵਾਰਾਂ ਦੇ ਵੱਡੇ ਦੁੱਖ ਤੇ ਤਕਲੀਫ ਨੂੰ ਦੂਰ ਕਰਨ ਦੀ ਮੰਗ ਕਰਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਰਹਿੰਦ ਜੀ.ਟੀ. ਰੋਡ ਉਤੇ ਵੱਡੀ ਗਿਣਤੀ ਵਿਚ 35-40 ਸਾਲਾਂ ਤੋ ਬਹੁਤ ਮਿਹਨਤ ਮੁਸੱਕਤ ਨਾਲ ਆਪਣੇ ਟਰੱਕ ਬਾਡੀ ਬਿਲਡਰਜ ਦੀਆਂ ਵਰਕਸਾਪਾ ਵਿਚ ਕੰਮ ਕਰਦੇ ਆ ਰਹੇ ਪਰਿਵਾਰਾਂ ਨਾਲ ਅਤੇ ਇਨ੍ਹਾਂ ਕਾਰੋਬਾਰਾਂ ਵਿਚ ਸੈਕੜਿਆ ਦੀ ਗਿਣਤੀ ਵਿਚ ਲੱਗੇ ਮਜਦੂਰਾਂ ਨੂੰ ਬੇਰੁਜਗਾਰ ਕਰਨ ਦੇ ਅਮਲਾਂ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਸਰਕਾਰ ਦੀ ਇਸ ਦਿਸ਼ਾਹੀਣ ਨੀਤੀ ਦਾ ਸਖਤ ਵਿਰੋਧ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਕਿ ਸਿੱਖੀ ਸਿਧਾਤਾਂ, ਨਿਯਮਾਂ ਨੂੰ ਮੁੱਖ ਰੱਖਕੇ ਹੀ ਆਪਣੀ ਧਾਰਮਿਕ ਤੇ ਸਿਆਸੀ ਸਰਗਰਮੀਆ ਕਰਦੀ ਆ ਰਹੀ ਹੈ ਜਿਸਦਾ ਸਰਬੱਤ ਦੇ ਭਲੇ ਦੀ ਸੋਚ ਮੁੱਖ ਮਕਸਦ ਹੈ, ਉਹ ਇਸ ਗੱਲ ਦੀ ਡੂੰਘੀ ਇੱਛਾ ਰੱਖਦੇ ਹਨ ਕਿ ਇਨ੍ਹਾਂ ਪਰਿਵਾਰਾਂ ਨੂੰ ਜਬਰੀ ਉਜਾੜਨ ਦੀ ਸੋਚ ਦਾ ਖਹਿੜਾ ਛੱਡਕੇ ਉਨ੍ਹਾਂ ਨੂੰ ਸਰਕਾਰੀ ਜਮੀਨ ਦੀ ਕੀਮਤ ਅਨੁਸਾਰ ਕਿਸਤਾਂ ਵਿਚ ਉਨ੍ਹਾਂ ਤੋ ਭੁਗਤਾਨ ਲੈਕੇ ਇਨ੍ਹਾਂ ਦੇ ਵਰਕਸਾਪਾ ਤੇ ਜਮੀਨਾਂ ਦਾ ਮਾਲਕ ਬਣਾਇਆ ਜਾਵੇ ਤਾਂ ਕਿ ਇਹ ਪਰਿਵਾਰ ਜੋ ਟਰੱਕ ਬਾਡੀ ਬਿਲਡਰਜ ਵਿਚ ਵੱਡੀ ਨਿਪੁੰਨਤਾ ਰੱਖਦੇ ਹਨ ਅਤੇ ਜਿਨ੍ਹਾਂ ਦੀਆਂ ਵਰਕਸਾਪਾ ਵਿਚ ਹਜਾਰਾਂ ਦੀ ਗਿਣਤੀ ਵਿਚ ਮਜਦੂਰ ਕੰਮ ਕਰਦੇ ਹਨ, ਇਨ੍ਹਾਂ ਸਭਨਾਂ ਦੀਆਂ ਜਿੰਦਗਾਨੀਆ ਤੇ ਜੀਵਨ ਨੂੰ ਬਿਹਤਰ ਬਣਾਉਣ ਵਿਚ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ ਨਾ ਕਿ ਉਜਾੜਾ ਹੋਣਾ ਚਾਹੀਦਾ ਹੈ ।