ਮੋਹਾਲੀ ਦੇ 65 ਸੈਕਟਰ ਵਿਖੇ ਪ੍ਰਵਾਸੀਆਂ ਵੱਲੋ ਇਕ ਗੁਰਸੇਵਕ ਸਿੰਘ ਨਾਮ ਦੇ ਸਿੱਖ ਨੌਜਵਾਨ ਦਾ ਕੀਤਾ ਗਿਆ ਕਤਲ ਕਾਨੂੰਨੀ ਵਿਵਸਥਾਂ ਦੇ ਅਸਫਲ ਹੋ ਜਾਣ ਨੂੰ ਪ੍ਰਤੱਖ ਕਰਦਾ ਹੈ : ਮਾਨ
ਫ਼ਤਹਿਗੜ੍ਹ ਸਾਹਿਬ, 17 ਫਰਵਰੀ ( ) “ਵੈਸੇ ਤਾਂ ਕਾਫ਼ੀ ਲੰਮੇ ਸਮੇ ਤੋ ਪੰਜਾਬ ਵਿਚ ਇਸ ਗੱਲ ਦੀ ਜੋਰਦਾਰ ਮੰਗ ਉੱਠ ਰਹੀ ਹੈ ਕਿ ਦੂਸਰੇ ਸੂਬਿਆਂ ਤੋ ਪੰਜਾਬ ਤੇ ਚੰਡੀਗੜ੍ਹ ਵਿਚ ਆਉਣ ਵਾਲੇ ਪ੍ਰਵਾਸੀ ਮਜਦੂਰ ਜਿਨ੍ਹਾਂ ਵਿਚ ਬਹੁਤਿਆ ਦਾ ਪਿਛੋਕੜ ਅਪਰਾਧਿਕ ਹੈ, ਉਹ ਸਮੇ-ਸਮੇ ਤੇ ਪੰਜਾਬ ਤੇ ਚੰਡੀਗੜ੍ਹ ਵਿਚ ਗੈਰ ਕਾਨੂੰਨੀ ਅਮਲ ਕਰਕੇ ਇਥੋ ਦੀ ਕਾਨੂੰਨੀ ਸਥਿਤੀ ਨੂੰ ਵਿਸਫੋਟਕ ਹੀ ਨਹੀ ਬਣਾ ਰਹੇ ਬਲਕਿ ਬੀਤੇ ਸਮੇ ਦੇ ਵਾਪਰੇ ਦੁਖਾਤਾਂ ਦੇ ਦੋਸ਼ੀਆਂ ਨੂੰ ਸਰਕਾਰਾਂ ਤੇ ਕਾਨੂੰਨ ਵੱਲੋ ਸਹੀ ਤੇ ਸਖਤ ਸਜਾਵਾਂ ਨਾ ਦੇਣ ਦੀ ਬਦੌਲਤ ਇਨ੍ਹਾਂ ਪ੍ਰਵਾਸੀ ਮਜਦੂਰਾਂ ਵੱਲੋ ਪੰਜਾਬੀਆਂ ਤੇ ਸਿੱਖ ਨੌਜਵਾਨੀ ਉਤੇ ਹੋ ਰਹੇ ਕਾਤਲਾਨਾਂ ਹਮਲੇ ਨੂੰ ਉਤਸਾਹ ਮਿਲ ਰਿਹਾ ਹੈ । ਇਹੀ ਵਜਹ ਹੈ ਕਿ ਬੀਤੇ ਦਿਨੀਂ ਮੋਹਾਲੀ ਦੇ 65 ਸੈਕਟਰ ਵਿਖੇ ਸ. ਗੁਰਸੇਵਕ ਸਿੰਘ ਨਾਮ ਦੇ ਇਕ ਸਿੱਖ ਨੌਜਵਾਨ ਨੂੰ ਕੁਝ ਪ੍ਰਵਾਸੀ ਮਜਦੂਰਾਂ ਦੇ ਹਜੂਮ ਨੇ ਘੇਰਕੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਜੋ ਕਿ ਬਹੁਤ ਹੀ ਦੁੱਖਦਾਇਕ ਅਤੇ ਜਿਸ ਪਰਿਵਾਰ ਦੇ ਬੱਚੇ ਨੂੰ ਖੋਹ ਲਿਆ ਗਿਆ ਹੈ, ਉਸ ਨਾਲ ਬਹੁਤ ਵੱਡੀ ਬੇਇਨਸਾਫ਼ੀ ਅਤੇ ਜੁਲਮ ਕੀਤਾ ਗਿਆ ਹੈ । ਜਿਸ ਲਈ ਪੰਜਾਬ ਸੂਬੇ ਦੀ ਕਾਨੂੰਨੀ ਵਿਵਸਥਾਂ ਦੀ ਨਿਘਰ ਰਹੀ ਹਾਲਤ ਖੁਦ ਬ ਖੁਦ ਪ੍ਰਤੱਖ ਹੋ ਰਹੀ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਹੋਈ ਦੁਖਦਾਇਕ ਘਟਨਾ ਦੀ ਜਿਥੇ ਕਰੜੇ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਉਥੇ ਇਹ ਮੰਗ ਕਰਦਾ ਹੈ ਕਿ ਇਸ ਕਤਲ ਦੇ ਸੰਬੰਧ ਵਿਚ ਦੋਸ਼ੀ ਕਾਤਲਾਂ ਵਿਚੋ ਕਿਸੇ ਨੂੰ ਵੀ ਪੁਲਿਸ ਜਾਂ ਸਰਕਾਰ, ਕਾਨੂੰਨ ਵੱਲੋ ਨਹੀ ਬਖਸਿਆ ਜਾਣਾ ਚਾਹੀਦਾ ਅਤੇ ਪ੍ਰਵਾਸੀਆ ਦੇ ਗੈਰ ਅਪਰਾਧਿਕ ਕਾਰਵਾਈਆ ਉਤੇ ਸਖਤ ਨਜਰ ਰੱਖਦੇ ਹੋਏ ਅਮਲ ਹੋਣੇ ਚਾਹੀਦੇ ਹਨ ਤਾਂ ਕਿ ਪੰਜਾਬ ਦਾ ਮਾਹੌਲ ਅਮਨਮਈ ਰਹਿ ਸਕੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਉਪਰੋਕਤ ਸ. ਗੁਰਸੇਵਕ ਸਿੰਘ ਦਾ ਪ੍ਰਵਾਸੀਆ ਵੱਲੋ ਕੀਤੇ ਗਏ ਕਤਲ ਦੇ ਦੁਖਦਾਇਕ ਅਮਲ ਦੀ ਕਰੜੇ ਸਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਤੁਰੰਤ ਦੋਸ਼ੀਆ ਵਿਰੁੱਧ ਕਾਨੂੰਨੀ ਅਮਲ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਇਲਾਕੇ ਦੇ ਸੰਬੰਧਤ ਲੋਕਾਂ ਅਤੇ ਸਿਆਸੀ ਪਾਰਟੀਆ ਨੇ ਇਕੱਤਰ ਹੋ ਕੇ ਇਸ ਕਤਲ ਵਿਰੁੱਧ ਧਰਨਾ ਲਗਾਉਦੇ ਹੋਏ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ । ਲੇਕਿਨ ਪੁਲਿਸ ਅਤੇ ਨਿਜਾਮ ਨੇ ਧਰਨਾਕਾਰੀਆ ਨਾਲ ਝੂਠਾ ਵਾਅਦਾ ਕਰਕੇ ਧਰਨਾ ਚੁੱਕਵਾ ਦਿੱਤਾ । ਜੋ ਪੀੜ੍ਹਤ ਗੁਰਸੇਵਕ ਸਿੰਘ ਸੀ ਜਿਸਨੂੰ ਫੋਰਟਿਸ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਗਿਆ, ਉਥੇ ਹੋਰ ਵੀ ਦੁੱਖਦਾਇਕ ਤੇ ਨਿੰਦਣਯੋਗ ਅਮਲ ਇਹ ਹੋਇਆ ਕਿ ਜਦੋ ਫੋਰਟਿਸ ਦੇ ਡਾਕਟਰ ਤੇ ਸਟਾਫ ਉਸਦਾ ਪੇਟ ਚੀਰ ਕੇ ਆਪਰੇਸਨ ਕਰ ਰਹੇ ਸਨ, ਤਾਂ ਉਸ ਸਮੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਥੇ ਲਿਆਂਦਾ ਗਿਆ ਅਤੇ ਸਭ ਡਾਕਟਰ ਤੇ ਸਟਾਫ ਉਸਦੇ ਪੇਟ ਦਾ ਚੀਰ ਪਾੜ ਛੱਡਕੇ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਦੇਖਭਾਲ ਵਿਚ ਮਗਨ ਹੋ ਗਏ ਜਿਸ ਕਾਰਨ ਵੱਡੀ ਅਣਗਹਿਲੀ ਹੋਣ ਦੀ ਬਦੌਲਤ ਉਪਰੋਕਤ ਗੁਰਸੇਵਕ ਸਿੰਘ ਨਾਮ ਦੇ ਸਿੱਖ ਨੌਜਵਾਨ ਦੀ ਮੌਤ ਹੋ ਗਈ । ਸ. ਮਾਨ ਨੇ ਇਸਦੀ ਵੀ ਉੱਚ ਪੱਧਰੀ ਜਾਂਚ ਕਰਵਾਉਣ ਅਤੇ ਜਿਨ੍ਹਾਂ ਡਾਕਟਰ ਜਾਂ ਸਟਾਫ ਨੇ ਉਸ ਸਿੱਖ ਪਰਿਵਾਰ ਦੇ ਬੱਚੇ ਨਾਲ ਅਣਗਹਿਲੀ ਕੀਤੀ ਹੈ ਉਨ੍ਹਾਂ ਨੂੰ ਵੀ ਸਜ਼ਾ ਅਵੱਸ ਮਿਲਣੀ ਚਾਹੀਦੀ ਹੈ । ਇਥੇ ਇਹ ਵਰਣਨ ਕਰਨਾ ਜਰੂਰੀ ਹੈ ਕਿ ਹੋਰ ਪਾਰਟੀਆ ਵੱਲੋ ਆਪਣੀ ਇਖਲਾਕੀ ਜਿੰਮੇਵਾਰੀ ਨਿਭਾਉਣ ਦੀ ਬਜਾਇ ਇਸ ਨੂੰ ਹਲਕੇ ਵਿਚ ਲਿਆ ਗਿਆ ਜਦੋਕਿ ਸਾਡੀ ਪਾਰਟੀ ਦੇ ਮੋਹਾਲੀ ਦੇ ਮੀਤ ਪ੍ਰਧਾਨ ਨੇ ਆਪਣੀ ਟੀਮ ਨਾਲ ਇਸ ਪਰਿਵਾਰ ਦੀ ਸਹਾਇਤਾ ਲਈ ਅਤੇ ਇਲਾਜ ਲਈ ਪੂਰੀ ਜਿੰਮੇਵਾਰੀ ਨਿਭਾਈ ।