ਹਿਮਾਚਲ ਨੂੰ ਵੱਖਰਾ ਸੂਬਾ ਨਹੀ ਸੀ ਬਣਾਉਣਾ ਚਾਹੀਦਾ, ਕੈਂਸਰ ਸੰਬੰਧੀ ਹਿਮਾਚਲੀਆਂ ਦੀ ਔਕੜ ਹੈ ਤਾਂ ਉਹ ਸੰਗਰੂਰ ਦੇ ਹੋਮੀ ਭਾਬਾ ਹਸਪਤਾਲ ਵਿਚ ਇਲਾਜ ਕਰਵਾ ਸਕਦੇ ਹਨ : ਮਾਨ
ਫ਼ਤਹਿਗੜ੍ਹ ਸਾਹਿਬ, 22 ਦਸੰਬਰ ( ) “ਹਿਮਾਚਲ ਵਿਚ ਜੋ ਲੋਕ ਕੈਂਸਰ ਦੀ ਬਿਮਾਰੀ ਤੋ ਪੀੜ੍ਹਤ ਹਨ ਉਨ੍ਹਾਂ ਦੇ ਸਹੀ ਇਲਾਜ ਲਈ ਵੱਡੀ ਚਿੰਤਾ ਵਿਚ ਹਨ ਕਿਉਂਕਿ ਇਸ ਬਿਮਾਰੀ ਦੀਆਂ ਦਵਾਈਆ ਦੀ ਲੋੜ ਅਨੁਸਾਰ ਉਥੇ ਸਟੋਰ ਨਹੀ ਹਨ ਅਤੇ ਨਾ ਹੀ ਸਹੂਲਤਾਂ ਹਨ । ਲੇਕਿਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਿਮਾਚਲ ਦੇ ਕੈਸਰ ਪੀੜ੍ਹਤਾਂ ਦੀ ਵੱਡੀ ਮੁਸਕਿਲ ਲਈ ਇਹ ਅਪੀਲ ਕਰਨੀ ਚਾਹੇਗਾ ਜੇਕਰ ਉਨ੍ਹਾਂ ਨੂੰ ਹਿਮਾਚਲ ਵਿਚ ਲੋੜੀਦੀਆਂ ਦਵਾਈਆ ਨਹੀ ਮਿਲ ਰਹੀਆ, ਕੈਸਰ ਦਾ ਇਲਾਜ ਠੀਕ ਢੰਗ ਨਾਲ ਨਹੀ ਹੋ ਰਿਹਾ ਤਾਂ ਉਹ ਮੇਰੇ ਪੰਜਾਬ ਦੀ ਮੇਰੀ ਐਮ.ਪੀ ਸੀਟ ਸੰਗਰੂਰ ਵਿਖੇ ਸਾਡੇ ਵੱਲੋ ਸਥਾਪਿਤ ਕਰਵਾਏ ਗਏ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਪਹੁੰਚਕੇ ਸਹੀ ਢੰਗ ਨਾਲ ਇਲਾਜ ਕਰਵਾ ਸਕਦੇ ਹਨ । ਕਿਉਂਕਿ ਜਿਥੇ ਹਿਮਾਚਲ ਦੇ ਨਿਵਾਸੀ ਆਪਣੇ ਆਯੂਸਮਾਨ ਹਿਮਕੇਅਰ ਕਾਰਡ ਨਾਲ ਲੈਕੇ ਆਪਣਾ ਇਲਾਜ ਮੁਫਤ ਵੀ ਕਰਵਾ ਸਕਦੇ ਹਨ । ਕਿਉਂਕਿ ਸਾਡੇ ਉਥੇ ਗੁਰੂਘਰ ਮਸਤੂਆਣਾ ਸਾਹਿਬ ਅਤੇ ਗੁਰਦੁਆਰਾ ਨਾਨਕਿਆਣਾ ਸਾਹਿਬ ਸਥਿਤ ਹਨ ਜਿਥੇ 24 ਘੰਟੇ ਲੰਗਰ ਦੀ ਸੇਵਾ ਵੀ ਉਪਲੱਬਧ ਰਹੇਗੀ ਅਤੇ ਠਹਿਰਣ ਲਈ ਇਨ੍ਹਾਂ ਗੁਰੂਘਰਾਂ ਵਿਚ ਉਨ੍ਹਾਂ ਦੇ ਰਿਸਤੇਦਾਰਾਂ, ਸਹਿਯੋਗੀਆਂ ਨੂੰ ਕੋਈ ਮੁਸਕਿਲ ਪੇਸ ਨਹੀ ਆ ਸਕੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿਮਾਚਲ ਸੂਬੇ ਵਿਚ ਕੈਂਸਰ ਪੀੜ੍ਹਤਾਂ ਨੂੰ ਉਚੇਚੇ ਤੌਰ ਤੇ ਆਪਣੇ ਇਲਾਜ ਲਈ ਸਾਡੇ ਪੰਜਾਬ ਦੇ ਸੰਗਰੂਰ ਜਿ਼ਲ੍ਹੇ ਵਿਚ ਹੋਮੀ ਭਾਬਾ ਕੈਂਸਰ ਹਸਪਤਾਲ ਕਾਇਮ ਕੀਤੇ ਗਏ ਹਸਪਤਾਲ ਵਿਚ ਇਲਾਜ ਕਰਵਾਉਣ ਦਾ ਸਰਬੱਤ ਦੇ ਭਲੇ ਦੀ ਕੌਮੀ ਸੋਚ ਅਧੀਨ ਖੁੱਲ੍ਹਾ ਸੱਦਾ ਦਿੰਦੇ ਹੋਏ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਬੇਸੱਕ ਸੈਟਰ ਨੇ ਅਤੇ ਹਿੰਦੂਤਵ ਹੁਕਮਰਾਨਾਂ ਨੇ ਆਪਣੇ ਸਿਆਸੀ ਸਵਾਰਥੀ ਹਿੱਤਾ ਦੀ ਬਦੌਲਤ ਅੱਜ ਪੰਜਾਬ ਦੇ ਅਮੀਰ ਵਿਰਸੇ ਵਾਲੇ ਸੂਬੇ ਦੇ 3 ਟੋਟੇ ਹਿਮਾਚਲ, ਹਰਿਆਣਾ, ਪੰਜਾਬ ਕਰ ਦਿੱਤੇ ਸਨ । ਪਰ ਅਸੀ ਆਪਣੀ ਮਨੁੱਖਤਾ ਪੱਖੀ ਸੋਚ ਤੇ ਦੋਵੇ ਸਮੇ ਆਪਣੀਆ ਅਰਦਾਸਾਂ ਵਿਚ ਸਮੁੱਚੀ ਮਨੁੱਖਤਾ ਦੀ ਬਿਹਤਰੀ ਦੀ ਕੀਤੀ ਜਾਣ ਵਾਲੀ ਅਰਦਾਸ ਦੇ ਬਿਨ੍ਹਾਂ ਤੇ ਬਿਨ੍ਹਾਂ ਕਿਸੇ ਭੇਦਭਾਵ ਤੋ ਸਮੁੱਚੀ ਮਨੁੱਖਤਾ ਲਈ ਕੰਮ ਕਰਦੇ ਹਾਂ । ਇਸ ਲਈ ਪੁਰਾਤਨ ਪੰਜਾਬ ਵਿਚੋ ਜੋ ਹਿਮਾਚਲ ਨੂੰ ਕੱਢਕੇ ਵੱਖਰਾ ਕਰ ਦਿੱਤਾ ਗਿਆ ਹੈ ਅਸੀ ਫਿਰ ਚਾਹਵਾਂਗੇ ਕਿ ਇਹ ਸਾਡੇ ਪੰਜਾਬ ਦਾ ਹਿੱਸਾ ਫਿਰ ਤੋ ਇਕ ਕਰ ਦਿੱਤਾ ਜਾਵੇ । ਕਿਉਕਿ ਅਸੀ ਹਮੇਸ਼ਾਂ ਹੀ ਸਭ ਸੂਬਿਆਂ ਤੇ ਬਾਹਰਲੇ ਮੁਲਕਾਂ ਵਿਚ ਵੱਸਣ ਵਾਲੀ ਮਨੁੱਖਤਾ ਦੀ ਹਮੇਸ਼ਾਂ ਬਿਹਤਰੀ ਲੋੜਦੇ ਹਾਂ ਅਤੇ ਅਸੀ ਆਪਣੇ ਸੂਬੇ ਵਿਚ ਵੱਖ-ਵੱਖ ਵਰਗਾਂ, ਫਿਰਕਿਆ, ਕਬੀਲਿਆ ਦੇ ਰਹਿੰਦੇ ਹੋਏ ਵੀ ਆਪਸੀ ਮੁਹੱਬਤ ਅਤੇ ਸਾਂਝੀਵਾਲਤਾ ਨਾਲ ਵਿਚਰਦੇ ਆਏ ਹਾਂ । ਹਿਮਾਚਲ ਦੇ ਜਿੰਨੇ ਵੀ ਕੈਂਸਰ ਤੋ ਪੀੜ੍ਹਤ ਨਿਵਾਸੀ ਹਨ ਉਨ੍ਹਾਂ ਨੂੰ ਜਾਣਕਾਰੀ ਦੇਣਾ ਆਪਣਾ ਫਰਜ ਸਮਝਦੇ ਹਾਂ ਕਿ ਸਾਡੇ ਪੰਜਾਬ ਦੇ ਕੈਂਸਰ ਪੀੜ੍ਹਤ ਨਿਵਾਸੀ ਪਹਿਲਾ ਆਪਣੇ ਇਲਾਜ ਲਈ ਬੀਕਾਨੇਰ (ਰਾਜਸਥਾਂਨ) ਜਾਂਦੇ ਸਨ ਪਰ ਹੁਣ ਉਨ੍ਹਾਂ ਸਭਨਾਂ ਦਾ ਸਹੀ ਇਲਾਜ ਸੰਗਰੂਰ ਵਿਚ ਹੋ ਰਿਹਾ ਹੈ । ਇਸ ਲਈ ਹਿਮਾਚਲ ਦੇ ਕੈਂਸਰ ਪੀੜ੍ਹਤ ਵੀ ਆਪਣੇ ਸੰਬੰਧਤ ਸਹੂਲਤਾਂ ਵਾਲੇ ਕਾਰਡ ਲੈਕੇ ਸੰਗਰੂਰ ਦੇ ਹੋਮੀ ਭਾਬਾ ਕੈਸਰ ਹਸਪਤਾਲ ਵਿਚ ਪਹੁੰਚਣ ਤੇ ਆਪਣਾ ਮੁਫਤ ਤੇ ਸਹੀ ਢੰਗ ਨਾਲ ਇਲਾਜ ਕਰਵਾਉਣ ।