ਪਾਕਿਸਤਾਨ ਤੇ ਸਾਊਦੀ ਅਰਬ ਦਾ ਹੋਇਆ ਫ਼ੌਜੀ ਸਮਝੌਤਾ ਕੌਮਾਂਤਰੀ ਪੱਧਰ ਉਤੇ ਵੱਡਾ ਫੈਸਲਾ ਅਤੇ ਸਵਾਗਤਯੋਗ : ਮਾਨ
ਫ਼ਤਹਿਗੜ੍ਹ ਸਾਹਿਬ, 20 ਸਤੰਬਰ ( ) “ਕਿਉਂਕਿ ਇੰਡੀਆਂ ਵਿਚ ਮੋਦੀ ਹਕੂਮਤ ਕੇਵਲ ਮੁਸਲਿਮ, ਇਸਾਈਆ, ਦਲਿਤਾਂ, ਕਸਮੀਰੀਆਂ, ਸਿੱਖਾਂ ਉਤੇ ਹੀ ਜ਼ਬਰ ਤੇ ਗੈਰ ਵਿਧਾਨਿਕ ਕਾਰਵਾਈਆ ਹੀ ਨਹੀ ਕਰ ਰਹੇ ਬਲਕਿ ਮੋਦੀ ਦੀ ਜਾਲਮ ਹਕੂਮਤ ਗੁਆਂਢੀ ਮੁਲਕ ਪਾਕਿਸਤਾਨ ਉਤੇ ਕਦੀ ਸਿੰਧੂਰ ਆਪ੍ਰੇਸਨ, ਕਦੀ ਬਾਲਾਕੋਟ, ਕਦੀ ਸਰਜੀਕਲ ਸਟ੍ਰਾਈਕ ਆਦਿ ਕਰਕੇ ਜੋ ਇਨ੍ਹਾਂ ਦੋਵਾਂ ਹਿੰਦੂ-ਮੁਸਲਿਮ ਮੁਲਕਾਂ ਵਿਚਕਾਰ ਪੰਜਾਬ ਸੂਬੇ ਵਿਚ ਸਿੱਖ ਕੌਮ ਵੱਸਦੀ ਹੈ, ਜਿਸਦੀ ਨਾ ਤਾਂ ਮੁਸਲਿਮ ਕੌਮ ਨਾਲ, ਨਾ ਹੀ ਹਿੰਦੂ ਕੌਮ ਨਾਲ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਜਾਂ ਦੁਸਮਣੀ ਹੈ, ਉਸਦੇ ਅਮਨ ਚੈਨ ਤੇ ਜਮਹੂਰੀ ਕਦਰਾਂ ਕੀਮਤਾਂ ਲਈ ਇਹ ਹੁਕਮਰਾਨ ਵੱਡਾ ਖਤਰਾ ਪੈਦਾ ਕਰਦੇ ਰਹਿੰਦੇ ਹਨ । ਫਿਰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲਣ ਉਤੇ ਜ਼ਬਰੀ ਰੋਕ ਲਗਾ ਦਿੰਦੇ ਹਨ । ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਪੁਰਬ ਤੇ ਸਿੱਖਾਂ ਨੂੰ ਜਾਣ ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ । ਆਜਾਦੀ ਚਾਹੁੰਣ ਵਾਲੇ ਬਾਹਰਲੇ ਮੁਲਕਾਂ ਵਿਚ ਜਮਹੂਰੀਅਤ ਢੰਗ ਨਾਲ ਕੰਮ ਕਰ ਰਹੇ ਸਿੱਖਾਂ ਨੂੰ ਮੋਦੀ ਦੀ ਕਾਤਲ ਜੂੰਡਲੀ ਜਿਸ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾਂ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਕੈਨੇਡਾ ਵਿਚ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸੁਖਦੂਲ ਸਿੰਘ, ਬਰਤਾਨੀਆ ਵਿਚ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿਚ ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ, ਹਰਿਆਣਾ ਵਿਚ ਦੀਪ ਸਿੰਘ ਸਿੱਧੂ, ਪੰਜਾਬ ਵਿਚ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਨੂੰ ਕਤਲ ਕਰਨ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ ਗਈ ਅਤੇ ਗੈਗਸਟਰਾਂ ਰਾਹੀ ਸਿੱਖਾਂ ਦੇ ਕਤਲ ਕਰਵਾਏ ਜਾਂਦੇ ਆ ਰਹੇ ਹਨ । ਐਸ.ਜੀ.ਪੀ.ਸੀ. ਦੀਆਂ ਬੀਤੇ 14 ਸਾਲਾਂ ਤੋ ਚੋਣਾਂ ਨਹੀ ਕਰਵਾਈਆ ਜਾ ਰਹੀਆ । ਅਮਰੀਕਾ, ਕੈਨੇਡਾ, ਪਾਕਿਸਤਾਨ, ਬਰਤਾਨੀਆ ਦੀ ਬਾਦਸਾਹੀ ਨੂੰ ਤੋੜਿਆ ਗਿਆ, ਅਮਰੀਕਾ ਦੀ ਮੁਨਰੋ ਡਾਕਟਰੀਨ ਦਾ ਘਾਣ ਕੀਤਾ ਗਿਆ । ਹੁਣ ਜੋ ਪਾਕਿਸਤਾਨ-ਸਾਊਦੀ ਅਰਬ ਦਾ ਫ਼ੌਜੀ ਸਮਝੌਤਾ ਹੋਇਆ ਹੈ, ਉਸ ਅਨੁਸਾਰ ਦੋਵਾਂ ਮੁਲਕਾਂ ਵਿਚੋ ਕਿਸੇ ਵੀ ਮੁਲਕ ਉਤੇ ਕਿਸੇ ਹੋਣ ਵਾਲੇ ਫ਼ੌਜੀ ਹਮਲੇ ਨੂੰ ਸਾਂਝਾ ਹਮਲਾ ਸਮਝਿਆ ਜਾਵੇਗਾ ਅਤੇ ਦੋਵੇ ਮੁਲਕ ਅਜਿਹੇ ਹਮਲੇ ਦਾ ਮਿਲਕੇ ਜੁਆਬ ਦੇਣਗੇ । ਪ੍ਰਮਾਣੂ ਹਮਲਾ ਹੋਣ ਤੇ ਵੀ ਜੁਆਬ ਦਿੱਤਾ ਜਾਵੇਗਾ । ਇਸ ਫੈਸਲੇ ਨਾਲ ਇੰਡੀਆ ਵਿਰੁੱਧ ਪਾਕਿ ਤੇ ਸਾਊਦੀ ਅਰਬ ਵਾਲੇ ਪਾਸਿਓ ਇੰਡੀਆ ਘਿਰ ਚੁੱਕਾ ਹੈ ਜਿਸ ਵਿਚ ਤੁਰਕੀ ਵੀ ਆ ਜਾਵੇਗਾ । ਦੂਸਰੇ ਚੜ੍ਹਦੇ ਵਾਲੇ ਪਾਸੇ ਚੀਨ ਹੈ ਇਸ ਲਈ ਆਪਣੇ ਸਿਆਸੀ ਹਿੱਤਾ ਦੀ ਪੂਰਤੀ ਲਈ ਇੰਡੀਆ ਅਜਿਹੇ ਸਟ੍ਰਾਈਕ ਹੁਣ ਨਹੀ ਕਰ ਸਕੇਗਾ ਅਤੇ ਨਾ ਹੀ ਪੰਜਾਬ ਸੂਬੇ ਤੇ ਸਿੱਖ ਵਸੋ ਨੂੰ ਬਿਨ੍ਹਾਂ ਵਜਹ ਪ੍ਰੇਸਾਨ ਤੇ ਬੇਚੈਨ ਕਰ ਸਕੇਗਾ । ਇਸ ਲਈ ਅਸੀ ਇਹ ਹੋਏ ਸਮਝੌਤੇ ਦਾ ਜੋਰਦਾਰ ਸਵਾਗਤ ਕਰਦੇ ਹਾਂ । ਕਿਉਂਕਿ ਇਸ ਏਸੀਆ ਖਿੱਤੇ ਦੇ ਅਮਨ ਚੈਨ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਲਈ ਬਲ ਮਿਲੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਅਤੇ ਸਾਊਦੀ ਅਰਬ ਵਿਚ ਹੁਣੇ ਹੀ ਹੋਏ ਫ਼ੌਜੀ ਸਮਝੋਤਿਆ ਨੂੰ ਕੌਮਾਂਤਰੀ ਪੱਧਰ ਤੇ ਅਤਿ ਮਹੱਤਵਪੂਰਨ ਕਰਾਰ ਦਿੰਦੇ ਹੋਏ ਅਤੇ ਏਸੀਆ ਖਿੱਤੇ ਦੇ ਅਮਨ ਚੈਨ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਹਿੱਤ ਹੋਏ ਇਸ ਅਮਲ ਦਾ ਜੋਰਦਾਰ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਿਨ੍ਹਾਂ ਪੁਲਿਸ ਅਫਸਰਾਂ ਨੇ ਸਿੱਖ ਮਾਰੇ ਹਨ, ਉਨ੍ਹਾਂ ਨੂੰ ਇੰਡੀਅਨ ਹੁਕਮਰਾਨ ਕੈਨੇਡਾ, ਨਿਊਜੀਲੈਡ, ਆਸਟ੍ਰੇਲੀਆ ਆਦਿ ਮੁਲਕਾਂ ਵਿਚ ਬਤੌਰ ਰਫਿਊਜੀ ਪਨਾਹਾਂ ਦੇਣ ਵਿਚ ਮਦਦ ਕਰ ਰਹੇ ਹਨ । ਹੋਏ ਫ਼ੌਜੀ ਸਮਝੋਤੇ ਨਾਲ ਮੁਸਲਿਮ ਮੁਲਕ ਇਕੱਤਰ ਹੋ ਰਹੇ ਹਨ ਅਤੇ ਖਾਸ ਤਬਦੀਲੀ ਇਹ ਹੋ ਰਹੀ ਹੈ ਕਿ ਇੰਡੀਆ ਦੀ ਵਿਦੇਸ਼ੀ ਤੇ ਰੱਖਿਆ ਨੀਤੀ ਫੇਲ੍ਹ ਹੋਈ ਹੈ । ਕਿਉਂਕਿ ਇੰਡੀਆ ਅਜਿਹੇ ਅਣਮਨੁੱਖੀ ਤੇ ਗੈਰ ਜਮਹੂਰੀਅਤ ਨੀਤੀਆ ਦੀ ਬਦੌਲਤ ਸਿੱਖਾਂ, ਮੁਸਲਮਾਨਾਂ, ਆਦਿਵਾਸੀਆ ਆਦਿ ਨੂੰ ਇਕੱਠ ਨਹੀ ਰੱਖ ਸਕਿਆ। ਜੋ ਅੰਗਰੇਜ਼ਾਂ ਨੇ ਕਾਨੂੰਨ ਦੁਆਰਾ ਐਸ.ਜੀ.ਪੀ.ਸੀ ਹੋਦ ਵਿਚ ਲਿਆਦੀ ਸੀ ਉਸਦੀ ਚੋਣ ਨਾ ਕਰਕੇ ਜਮਹੂਰੀਅਤ ਖਤਮ ਕਰ ਦਿੱਤੀ ਹੈ । ਹਰਿਆਣਾ, ਜੰਮੂ ਕਸਮੀਰ ਤੇ ਹੋਰ ਸੂਬਿਆਂ ਵਿਚ ਪੰਜਾਬੀ ਬੋਲੀ ਲਾਗੂ ਨਹੀ ਕਰ ਸਕੇ । ਇੰਡਸ ਵਾਟਰ ਸੰਧੀ ਵੀ ਤੋੜ ਦਿੱਤੀ ਗਈ ਹੈ । ਬਣਾਉਟੀ ਹੜ੍ਹ ਲਿਆਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਬਸਿੰਦਿਆ ਦਾ ਵੱਡਾ ਮਾਲੀ, ਫਸਲੀ ਨੁਕਸਾਨ ਕੀਤਾ ਗਿਆ । ਰਣਜੀਤ ਸਾਗਰ ਡੈਮ, ਥੀਨ ਡੈਮ, ਧੂੰਸੀ ਡੈਮ, ਪੌਗ ਡੈਮਾਂ ਨੂੰ ਇਹ ਬਤੌਰ ਹਾਈਡਰੋਲੋਜੀਕਲ ਵਾਰ ਰਾਹੀ ਅਤੇ ਨਿਊਕਲੀਅਰ ਵਾਰ ਦੀ ਦੁਰਵਰਤੋ ਕਰਕੇ ਕਿਸੇ ਸਮੇ ਵੀ ਪੰਜਾਬੀਆ ਤੇ ਸਿੱਖ ਕੌਮ ਦਾ ਵੱਡਾ ਨੁਕਸਾਨ ਕਰ ਸਕਦੇ ਹਨ । ਜਿਸ ਨਾਲ ਪੰਜਾਬ ਦਾ ਰੁੜ੍ਹ ਜਾਵੇਗਾ । ਇਸ ਲਈ ਅਸੀ ਕੌਮਾਂਤਰੀ ਪੱਧਰ ਤੇ ਮੰਗ ਕਰਦੇ ਹਾਂ ਕਿ ਪੰਜਾਬ ਦੇ ਡੈਮਾਂ ਉਤੇ ਯੂ.ਐਨ. ਦੀ ਫ਼ੌਜ ਲੱਗਣੀ ਚਾਹੀਦੀ ਹੈ ਅਤੇ ਇਨ੍ਹਾਂ ਡੈਮਾਂ ਦਾ ਪ੍ਰਬੰਧ ਵੀ ਦਿੱਲੀ ਵਾਲਿਆ ਦਾ ਨਾ ਹੋ ਕੇ ਯੂ.ਐਨ. ਦੇ ਅਧੀਨ ਹੋਣਾ ਚਾਹੀਦਾ ਹੈ ।
ਇਸ ਹੋਏ ਫੈਸਲੇ ਨਾਲ ਹੁਣ ਦੋਵੇ ਦੁਸਮਣ ਮੁਲਕਾਂ ਲਈ ਇੰਡੀਆ ਦੀਆਂ ਤਲਵਾਰਾਂ ਮਿਆਨ ਵਿਚ ਹੀ ਰਹਿਣਗੀਆ ਅਤੇ ਇਸ ਖਿੱਤੇ ਵਿਚ ਜੰਗ ਦਾ ਮਾਹੌਲ ਪੈਦਾ ਕਰਕੇ ਇਨ੍ਹਾਂ ਦੋਵਾਂ ਮੁਲਕਾਂ ਵਿਚਕਾਰ ਵੱਸੇ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦਾ ਨੁਕਸਾਨ ਵੀ ਨਹੀ ਕਰ ਸਕਣਗੀਆ । ਉਨ੍ਹਾਂ ਇਸ ਗੱਲ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਕਿ ਹੜ੍ਹਾਂ ਦਾ ਦੁਖਾਂਤ ਵਾਪਰਣ ਉਪਰੰਤ 15 ਦਿਨਾਂ ਬਾਅਦ ਪੰਜਾਬ ਆ ਕੇ ਕੇਵਲ ਮੋਦੀ ਵੱਲੋ 1600 ਕਰੋੜ ਰੁਪਏ ਦਾ ਰਾਹਤ ਫੰਡ ਦੇਣ ਦੀ ਕਾਰਵਾਈ ਤਾਂ ਪੰਜਾਬੀਆਂ ਦੇ ਹੋਏ ਵੱਡੇ ਨੁਕਸਾਨ ਦੀ ਭਰਪਾਈ ਨਹੀ ਕਰਦੀ । ਜਦੋਕਿ ਨੁਕਸਾਨ ਦਾ ਅੰਦਾਜਾ 25 ਹਜਾਰ ਕਰੋੜ ਦੇ ਕਰੀਬ ਹੋਇਆ ਹੈ । ਇਥੋ ਤੱਕ ਕਿ ਪੰਜਾਬ ਦਾ ਸੈਟਰ ਵੱਲ ਜੋ 60 ਹਜਾਰ ਕਰੋੜ ਬਕਾਏ ਦੀ ਰਕਮ ਪਈ ਹੈ ਅਤੇ 16 ਹਜਾਰ ਕਰੋੜ ਰੁਪਏ ਪੰਜਾਬ ਦੇ ਪਾਣੀਆ ਦੀ ਰਿਅਲਟੀ ਰਕਮ ਹੈ, ਉਹ ਵੀ ਪੰਜਾਬ ਨੂੰ ਭੁਗਤਾਨ ਨਹੀ ਕੀਤਾ ਜਾ ਰਿਹਾ । ਇੰਡਸ ਵਾਟਰ ਟ੍ਰੀਟੀ ਖਤਮ ਹੋਣ ਤੇ ਵੀ ਜੰਗ ਲੱਗ ਸਕਦਾ ਹੈ ਇਹ ਸਮਝੋਤਾ ਹੋਣ ਤੇ ਇਹ ਖਤਰਾ ਹੋਰ ਵੱਧ ਗਿਆ ਹੈ । ਜੋ ਤੇਲ ਪੱਛਮੀ ਗਲਫ ਵਿਚੋ ਆਉਦਾ ਹੈ ਸਾਊਦੀ ਅਰਬ ਉਸ ਤੇ ਵੀ ਰੋਕ ਲਗਾ ਸਕਦਾ ਹੈ ।